ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਸੱਭਿਆਚਾਰ ਦੀ ਕਦਰ ਪ੍ਰਣਾਲੀ[ਸੋਧੋ]

ਕਿਸੇ ਸੱਭਿਆਚਾਰ ਨੂੰ ਐਸੀਆ ਕਦਰਾਂ ਕੀਮਤਾਂ ਦੀ ਸੂਚੀ ਵਜੋ ਵੀ ਦੇਖਿਆ ਜਾ ਸਕਦਾ ਹੈ,ਜਿਹੜੀਆਂ ਉਸ ਸੱਭਿਆਚਾਰ ਵਾਲੇ ਜਨ ਸਮੂਹ ਦੇ ਜੀਵਨ ਵਿਹਾਰ ਵਿੱਚੋਂ ਝਲਕਦੀਆਂ ਹਨ। ਇਸ ਸੂਚੀ ਵਿਚਲੀਆਂ ਸਾਰੀਆਂ ਕਦਰਾਂ ਕੀਮਤਾਂ ਦੀ ਇਕੋ ਜਿੰਨੀ ਮਹੱਤਤਾ ਨਹੀਂ ਹੁੰਦੀ।ਇਹ ਕਦਰਾਂ ਕੀਮਤਾ ਦੀ ਸੂਚੀ ਹੀ ਕਿਸੇ ਸੱਭਿਆਚਾਰ ਦੀ ਕਦਰ ਪ੍ਰਣਾਲੀ ਹੁੰਦੀ ਹੈ।

ਸਵੈਧੀਨਤਾ[ਸੋਧੋ]

ਸਵੈਧੀਨਤਾ ਪੰਜਾਬੀ ਸੱਭਿਆਚਾਰ ਦੀ ਕਦਰ ਪ੍ਰਣਾਲੀ ਦੀ ਕੇਂਦਰੀ ਕਦਰ ਹੈ। ਇਸ ਦੇ ਦੁਆਲੇ ਹੀ ਬਾਕੀ ਕਦਰਾਂ ਕੀਮਤਾਂ ਉਸਰਦੀਆਂ ਹਨ। ਬਾਬਾ ਫਰੀਦ ਜੀ ਨੇ ਪੰਜਾਬੀ ਸੱਭਿਆਚਾਰ ਦੀ ਇਸੇ ਕਦਰ ਨੂੰ ਆਪਣੇ ਸਲੋਕ ਵਿੱਚ ਪੇਸ ਕੀਤਾ ਹੈ।

 ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੇ ਨਾ ਦੇਹਿ।।

ਪੰਜਾਬੀ ਆਚਰਨ ਲਈ ਕਿਸੇ ਦੇ ਅਧੀਨ ਹੋਣਾ ਮੋਤ ਦੇ ਬਰਾਬਰ ਹੈ। ਦੂਜੇ ਦੇ ਆਸਰੇ ਜਿਉਣ ਨਾਲੋਂ ਤਾਂ ਨਾ ਜੀਉਣਾ ਵਧੇਰੇ ਚੰਗਾ ਹੈ। ਕਿਉਂਕਿ ਪੰਜਾਬੀ ਆਪਣੀ ਸਵੈਧੀਨਤਾ ਨੂੰ ਕੇਂਦਰੀ ਮਹੱਤਤਾ ਦਿੰਦੇ ਹਨ। ਇਹ ਇਸ ਦੀ ਰਾਖੀ ਲਈ ਜਾਨਾਂ ਵੀ ਵਾਰ ਸਕਦੇ ਹਨ

ਕਿਰਤ[ਸੋਧੋ]

ਪੰਜਾਬੀ ਸੱਭਿਆਚਾਰ ਵਿੱਚ ਕਿਰਤ ਨੂੰ ਵਿਸ਼ੇਸ਼ ਮਹਤੱਵ ਦਿਤਾ ਜਾਂਦਾ ਹੈ। ਕਮਾਈ ਕਰਨ ਤੇ ਇਸਨੂੰ ਆਪਣੇ ਹੱਕ ਸੱਚ ਨਾਲ ਇਕਮਿਕ ਕਰਕੇ ਜੀਵਨ ਵਿਉਤਣਾ ਪੰਜਾਬੀ ਸੱਭਿਆਚਾਰ ਦਾ ਕੇਂਦਰੀ ਸਾਰ ਹੈ। ਵਿਹਲੜ,ਕੰਮਚੋਰ,ਮੱਖਟੂ ਤੇ ਲੋਟੂ ਦੀ ਪੰਜਾਬੀ ਸੱਭਿਆਚਾਰ ਵਿੱਚ ਅਤਿਅੰਤ ਨਿੰਦਾਜਨਕ ਤੇ ਵਰਜਿਤ ਸਥਿਤੀ ਹੈ। ਕੰਮ ਕਿਰਤ ਦੀ ਨਿਰੰਤਰ ਕਠੋਰ ਸਾਧਨਾ ਹੀ ਪੰਜਾਬੀਆਂ ਦੇ ਤਕੜੇ ਜੁੱਸੇ ਦਾ ਮੂਲ ਆਧਾਰ ਸੋ੍ਤ ਹੈ। ਪੰਜਾਬੀ ਸੱਭਿਆਚਾਰ ਵਿੱਚ ਕਿਰਤੀ ਬੰਦੇ ਨੂੰ ਆਦਰ ਦਿੱਤਾ ਜਾਂਦਾ ਹੈ ਇਹ ਆਦਰ ਉਸਦੀ ਕਿਰਤ ਵਿੱਚੋਂ ਕਮਾਇਆਂ ਜਾਂਦਾ ਹੈ।

ਯਥਾਰਥਮੁਖਤਾ[ਸੋਧੋ]

ਪੰਜਾਬੀ ਸੱਭਿਆਚਾਰ ਵਿੱਚ ਯਥਾਰਥਮੁਖਤਾ ਨੂੰ ਮਹੱਤਵ ਦਿਤਾ ਜਾਂਦਾ ਹੈ ਮਨੁਖੀ ਜੀਵਨ ਤੋ ਭਾਜ, ਅਪਸਾਰ,ਤਿਆਗ ਦਾ ਕੋਈ ਸੰਕਲਪ ਅਤੇ ਵਿਹਾਰ ਪੰਜਾਬੀਆਂ ਨੂੰ ਸਵੀਕਾਰ ਨਹੀਂ। ਇਹ ਇਸ ਜੀਵਨ ਨੂੰ 'ਮਾਇਆ ' ਨਹੀਂ ਸਗੋ ਲਾਜ਼ਮੀ ਸੱਚ ਮੰਨਣ ਦੀ ਮੂਲ ਦਿ੍ਸ਼ਟੀ ਦਾ ਅਹਿਮ, ਪਰਿਣਾਮ ਹੈ।ਇਹ ਜੱਗ ਮਿੱਠਾ,ਅਗਲਾ ਕਿਸੇ ਨਾ ਡਿੱਠਾ।ਪੰਜਾਬੀ ਸੱਭਿਆਚਾਰ ਵਿੱਚ ਇਸ ਜੱਗ ਨੂੰ ਹੀ ਸੱਚ ਮੰਨਿਆ ਜਾਂਦਾ ਹੈ।ਸਵਰਗ ਨਰਕ ਦੀ ਲੋਚਾ ਜਾ ਮੁਕਤੀ ਦੇ ਗੈਰ ਸਮਾਜੀ ਸੰਕਲਪ ਪੰਜਾਬੀ ਸੱਭਿਆਚਾਰ ਦੇ ਸਰੋਕਾਰ ਨਹੀਂ।

ਭਰਾਤਰੀਭਾਵ[ਸੋਧੋ]

ਪੰਜਾਬੀ ਸੱਭਿਆਚਾਰ ਵਿੱਚ ਭਰਾਤਰੀਭਾਵ (ਭਾਈਚਾਰਕ ਸਾਂਝ) ਇੱਕ ਅਹਿਮ ਕਦਰ ਹੈ।ਪੰਜਾਬੀ ਸੱਭਿਆਚਾਰ ਵਿੱਚ ਇਹ ਭਾਈਚਾਰਕ ਸਾਂਝ ਗੂੜੀ ਰਹੀ ਹੈ। ਪਰ ਜਿਵੇਂ ਕਿ ਸੱਭਿਆਚਾਰ ਪਰਿਵਰਤਨ ਹੁੰਦਾ ਰਹਿੰਦਾ ਹੈ ਇਸ ਲਈ ਪੰਜਾਬੀ ਸੱਭਿਆਚਾਰ ਵਿੱਚ ਆਧੁਨਿਕ ਸਮੇਂ ਵਿੱਚ ਭਾਈਚਾਰਕ ਸਾਂਝ ਟੁੁੱਟਦੀ ਜਾ ਰਹੀ ਹੈ।

ਸਾਰੇ ਧਰਮਾ ਨੂੰ ਬਰਾਬਰ ਸਨਮਾਨ[ਸੋਧੋ]

ਪੰਜਾਬੀ ਸੱਭਿਆਚਾਰ ਵਿੱਚ ਪੰਜਾਬੀਆ ਦਾ ਧਾਰਮਿਕ ਵਤੀਰਾ ਇਕਹਿਰਾ ਨਹੀਂ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਰੇ ਧਰਮਾਂ ਨੂੰ ਬਰਬਾਰ ਦਾ ਸਨਮਾਨ ਦਿਤਾ ਜਾਂਦਾ ਹੈ। ਇੱਕ ਧਰਮ ਦੇ ਲੋਕ ਦੂਜੇ ਧਰਮ ਵਿੱਚ ਵੀ ਸਰਧਾ ਰੱਖਦੇ ਹਨ ਅਤੇ ਉਹਨਾ ਦਾ ਸਤਿਕਾਰ ਕਰਦੇ ਹਨ। ਧਾਰਮਿਕ ਕਟੱੜਤਾ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਘੱਟ ਹੈ ਪੰਜਾਬ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿਦੇ ਹਨ।ਇਹਨਾ ਸਾਰੇ ਧਰਮਾਂ ਦੇ ਲੋਕਾਂ ਵਿੱਚ ਸਹਿਣਸੀਲਤਾ ਤੇ ਨਿਮਰਤਾ ਦੇ ਭਾਵ ਹਨ।

ਔਰਤ ਦੀ ਸਥਿਤੀ ਦਬੈਲ (ਦੂਜੇਲੀ) ਨਹੀ[ਸੋਧੋ]

ਪੰਜਾਬੀ ਸੱਭਿਆਚਾਰ ਵਿੱਚ ਔਰਤ ਦੀ ਸਥਿਤੀ ਦਬੇਲ ਜਾਂ ਦੂਜੇਲੀ ਨਹੀਂ ਹੈ।ਪੰਜਾਬੀ ਸੱਭਿਆਚਾਰ ਵਿੱਚ ਪੰਜਾਬਣ ਪੰਜਾਬੀ ਸਮਾਜਿਕ,ਆਰਥਿਕ,ਪ੍ਰਬੰਧਕੀ ਵਿਧਾਨ ਵਿੱਚ ਇੱਕ ਸਜਿੰਦ ਮਾਣਯੋਗ,ਸਿਰੜੀ ਅਤੇ ਅਸਤਿਤਵਮੂਲਕ ਲੋੜਾਂ ਦੀ ਸਾਕਾਰ ਹੋਂਦ ਹੈ। ਪੰਜਾਬੀ ਸੱਭਿਆਚਾਰ ਵਿੱਚ ਔਰਤ ਦੀ ਸਥਿਤੀ ਮਰਦ ਦੇ ਬਰਾਬਰ ਤਾਂ ਨਹੀਂ ਪਰ ਔਰਤ ਦੱਬੀ ਹੋਈ ਵੀ ਨਹੀਂ | ਔਰਤ ਨੂੰ ਸਨਮਾਨ ਪੰਜਾਬੀ ਸੱਭਿਆਚਾਰ ਦੀ ਮੁੱਖ ਕਦਰ ਹੈ।

ਪ੍ਰਾਹੁਣਾਚਾਰੀ[ਸੋਧੋ]

ਪੰਜਾਬੀ ਸੱਭਿਆਚਾਰ ਵਿੱਚ ਪ੍ਰਾਹੁਣਾਚਾਰੀ ਇੱਕ ਮੁੱਖ ਕਦਰ ਹੈ। ਇਹ ਪੰਜਾਬੀਆਂ ਦੀ ਸਵੈਧੀਨ ਹੋਦ ਵਿੱਚ ਉਪਜਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਪ੍ਰਾਹੁਣੇ ਨੂੰ ਸਵੈਧੀਨ ਮਹਿਸੂਸ ਕਰਵਾਉਣ ਲਈ ਇਹ ਕਿਹਾ ਜਾਂਦਾ ਹੈ ਕਿ 'ਇਸ ਨੂੰ ਆਪਣਾ ਘਰ ਹੀ ਸਮਝੋ " ।ਪੰਜਾਬੀ ਬਾਹਰੋ ਆਏ ਨੂੰ ਮਹਿਮਾਨ ਨੂੰ ਸਹਿਜ ਮਹਿਸੂਸ ਕਰਵਾਉਣ ਲਈ ਆਪਣੇ ਆਪ ਨੂੰ ਉਸ ਅਨੁਸਾਰ ਢਾਲ ਲੈਦੇ ਹਨ।

ਹਵਾਲੇ[ਸੋਧੋ]

  1. ਪ੍ਰੋ. ਗੁਰਬਖਸ ਸਿਘ ਫਰੈਕ,ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ
  2. ਡਾ. ਜਸਵਿੰਦਰ ਸਿਘ -ਪੰਜਾਬੀ ਸੱਭਿਆਚਾਰ ਦੇ ਪਛਾਣ ਚਿੰਨ੍ਹ