ਪੰਜਾਬੀ ਸਭਿਆਚਾਰ ਵਿੱਚ ਨਰ ਅਤੇ ਨਾਰੀ ਸੁੰਦਰਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Deletion icon.svg
ਇਹ ਸਫ਼ਾ ਛੇਤੀ ਮਿਟਾਏ ਜਾਣ ਲਈ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ “ਲੇਖ ਦੀ ਸਮੱਗਰੀ ਲਈ ਕੋਈ ਪ੍ਰਮਾਣਿਕ ​​ਹਵਾਲਾ ਨਹੀਂ ਹੈ ਅਤੇ ਸਟਾਈਲ ਐਂਸ਼ੀਲੋਪੀਡੀਆ ਦੇ ਵਿਕੀਪੀਡੀਆ ਮਿਆਰਾਂ ਦੀ ਪਾਲਣਾ ਨਹੀਂ ਕਰਦੀ ਅਤੇ ਲੇਖ ਨਿਰਪੱਖ ਦ੍ਰਿਸ਼ਟੀਕੋਣ ਦੀ ਪਾਲਣਾ ਨਹੀਂ ਕਰਦਾ”।


ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਸਫ਼ਾ ਮਿਟਾਉਣ ਦੀ ਕਸੌਟੀ ਨਾਲ਼ ਮੇਲ ਨਹੀਂ ਖਾਂਦਾ ਜਾਂ ਤੁਸੀਂ ਇਸਦੀਆਂ ਕਮੀਆਂ ਦੂਰ ਕਰਕੇ ਇਸਨੂੰ ਬਿਹਤਰ ਬਣਾ ਸਕਦੇ ਹੋ ਅਤੇ ਫਿਰ ਇਹ ਅਰਧ-ਸੂਚਨਾ ਹਟਾ ਸਕਦੇ ਹੋ, ਪਰ ਮਿਹਰਬਾਨੀ ਕਰਕੇ ਆਪਣੇ ਬਣਾਏ ਸਫ਼ਿਆਂ ਤੋਂ ਇਸਨੂੰ ਨਾ ਹਟਾਓ।


ਜੇ ਤੁਸੀਂ ਇਸਨੂੰ ਮਿਟਾਉਣ ਦੇ ਖ਼ਿਲਾਫ਼ ਹੋ ਤਾਂ ਇਸਦੇ ਗੱਲ-ਬਾਤ ਸਫ਼ੇ ’ਤੇ ਆਪਣੇ ਵਿਚਾਰ ਪੇਸ਼ ਕਰੋ।

ਜ਼ਿੰਮੇਵਾਰ ਵਰਤੋਂਕਾਰ ਇਸਨੂੰ ਮਿਟਾਉਣ ਤੋਂ ਪਹਿਲਾਂ ਇਸਦਾ ਅਤੀਤ (ਆਖ਼ਰੀ ਤਬਦੀਲੀ), ਕਿਹੜੇ ਸਫ਼ੇ ਇੱਥੇ ਜੋੜਦੇ ਹਨ ਅਤੇ ਇਸਦਾ ਗੱਲ-ਬਾਤ ਸਫ਼ੇ ਦੀ ਜਾਂਚ ਜ਼ਰੂਰ ਕਰੋ।ਇਸ ਸਫ਼ੇ ਵਿਚ ਆਖ਼ਰੀ ਤਬਦੀਲੀ Manpreet1687 (ਯੋਗਦਾਨ| ਚਿੱਠੇ) ਨੇ 07 ਦਸੰਬਰ 2018 ਨੂੰ 08:23 (UTC) ’ਤੇ ਕੀਤੀ। (ਤਾਜ਼ਾ ਕਰੋ)

ਭੂਮਿਕਾ[ਸੋਧੋ]

       ਪੰਜਾਬੀ ਸਭਿਆਚਾਰ ਇੱਕ ਜਟਿਲ ਅਤੇ ਗੁੰਝਲਦਾਰ ਪ੍ਰਬੰਧ/ਸਿਸਟਮ ਹੈ। ਜਿਸ ਵਿੱਚ ਬਹੁਤ ਸਾਰੀਆਂ ਵਖੱਰਤਾਵਾਂ/ਭਿੰਨਤਾਵਾਂ ਆਦਿ ਪਾਈਆਂ ਜਾਂਦੀਆ ਹਨ। ਪੰਜਾਬੀ ਸਭਿਆਚਾਰ ਕਿਸੇ ਇੱਕਲੀ ਕਹਿਰੀ ਕੌਮ ਦਾ ਸਭਿਆਚਾਰ ਨਹੀ ਸਗੋਂ ਵੱਖ ਵੱਖ ਕੌਮਾਂ, ਨਸਲਾਂ, ਜਾਤਾਂ, ਧਰਮਾਂ ਆਦਿ ਦਾ ਮਿਸ਼ਰਣ ਹੈ। ਸਮੁੱਚੇ ਰੂਪ ਵਿੱਚ ਪੰਜਾਬੀ ਸਭਿਆਚਾਰ ਵਿੱਚ ਬਹੁਤ ਸਾਰੀਆਂ ਵੰਨ-ਸੁਵੰਨਤਾਵਾਂ ਪਾਈਆਂ ਜਾਦੀਆਂ ਹਨ। ਪੰਜਾਬੀ ਸਭਿਆਚਾਰ ਗੁਣਾਂ ਔਗੁਣਾਂ/ ਲੱਛਣਾਂ ਬਾਰੇ ਵੀ ਕੋਈ ਠੋਸ ਧਾਰਨਾਂ ਨਹੀ ਬਣਾ ਸਕੇ ਕਿ ਪੰਜਾਬੀ ਸਭਿਆਚਾਰ ਦੇ ਸਮੁੱਚੇ ਰੂਪ ਵਿੱਚ ਇਹ ਹੁੰਦੇ ਹੈ। ਸਭਿਆਚਾਰ ਇਕ ਗਤੀਸੀ਼ਲ ਵਰਤਾਰਾ ਹੈ, ਇਹ ਨਿਰੰਤਰ ਵਿਕਾਸ ਕਰਦਾ ਰਹਿੰਦਾ ਹੈ ਇਸਦੇ ਵਿਕਾਸ ਦੀ ਗਤੀ ਤੇਜ਼ ਜਾਂ ਹੌਲੀ ਹੋ ਸਕਦੀ ਹੈ ਪਰ ਇਸ ਵਿਕਾਸ ਦੇ ਕਿਸੇ ਨਾ ਕਿਸੇ ਪੜਾਅ ਤੇ ਜਰੂਰ ਹੁੰਦਾ ਹੈ। ਪੰਜਾਬੀ ਸਭਿਆਚਾਰ ਬਹੁ-ਨਸਲੀ ਸਭਿਆਚਾਰ ਹੋਣ ਕਰਨ ਮਨੁੱਖ (ਨਰ/ਨਾਰੀ) ਦੀ ਸੁੰਦਰਤਾ ਨੂੰ ਲੈ ਕੇ ਵੀ ਬਹੁਤ ਧਾਰਨਾਵਾਂ/ਸੰਕਲਪ ਪਾਏ ਜਾਂਦੇ ਹਨ।ਸਮੁੱਚੇ ਰੂਪ ਵਿੱਚ ਪੰਜਾਬੀ ਸਭਿਆਚਾਰ ਵਿੱਚ ਨਰ ਜਾਂ ਨਾਰੀ ਸੁੰਦਰਤਾ ਦੇ ਸਾਂਝੇ ਲੱਛਣਾਂ ਦਾ ਨਿਖੇੜਾ ਕਰਨਾ ਬਹੁਤ ਔਖਾ ਹੈ। ਪੰਜਾਬੀ ਲੋਕਾਂ ਵਿੱਚ ਕਾਲੇ ਗੋਰੇ ਸਾਵਲੇ ਕਣਕ-ਬੰਨੇ ਆਦਿ ਹਰ ਰੰਗ ਦੇ ਲੋਕ ਰਹਿੰਦੇ ਹਨ।ਪੰਜਾਬੀ ਸਭਿਆਚਾਰ ਵਿੱਚ ਮਨੁੱਖ ਦੀ ਸੁੰਦਰਤਾ ਭਾਵ (ਨਰ ਜਾਂ ਨਾਰੀ) ਦੀ ਸੁੰਦਰਤਾ ਬਾਰੇ ਵੀ ਕੋਈ ਇੱਕ ਧਾਰਨਾ ਨਹੀਂ ਮਿਲਦੀ। ਪੰਜਾਬੀ ਸਭਿਆਚਾਰ ਵਿੱਚ ਸੁੰਦਰਤਾ (ਨਰ ਅਤੇ ਨਾਰੀ) ਨੂੰ ਲੈ ਕੇ ਬਹੁਤ ਸਾਰੇ ਵੱਖਰੇਵੇਂ ਅਤੇ ਵਿਰੋਧਤਾਵਾਂ ਪਾਈਆ ਜਾਦੀਾਂ ਹਨ। ਜਿਨ੍ਹਾ ਦਾ ਪਤਾ ਸਾਨੂੰ ਪੰਜਾਬੀ ਲੋਕ ਗੀਤਾਂ ਬੋਲੀਆਂ ਸੁਹਾਗਾਂ, ਸਿੱਠਣੀਆਂ ਆਦਿ ਦੇ ਰੂਪ ਵਿੱਚ ਪਤਾ ਚੱਲਦਾ ਹੈ। ਪੰਜਾਬੀ ਸਭਿਆਚਾਰ ਵਿੱਚ ਇੱਕ ਪਾਸੇ ਕੋਈ ਰੰਗ ਭੱਦਾ ਜਾਂ ਦੂਜੇ ਪਾਸੇ ਉਹੀ ਰੰਗ ਵੀ ਸੁੰਦਰ ਹੋ ਸਕਦਾ ਹੈ। ਇਸ ਦੀ ੳਦਾਹਰਣ ਲਈ ਅਸੀ ਔਰਤ ਦੁਆਰਾ ਮਰਦ ਦੇ ਕਾਲੇ ਰੰਗ ਦੀ ਪ੍ਰਸੰਸਾ ਕਰਦੇ ਹੋਏ ਰੰਗ ਨੂੰ ਨਿੰਦਦੀ ਹੈ।

    "ਕਾਲਾ ਸ਼ਾਹ ਕਾਲਾ,ਮੇਰਾ ਕਾਲਾ ਹੈ 
     ਸਰਦਾਰ
     ਗੋਰਿਆਂ ਨੂੰ ਦਫਾ ਕਰੋ,ਗੋਰਿਆਂ ਨੂੰ 
     ਦਫਾ ਕਰੋ
     ਮੈਂ ਹਾਂ ਟਿੱਲੇ ਦੀ ਤਾਰ ਗੋਰਿਆਂ ਨੂੰ 
     ਦਫਾ ਕਰੋ"

ਔਰਤ ਦੀ ਸੁੰਦਰਤਾ ਦੀ ਪ੍ਰੰਸਸਾ ਵਿੱਚ ਵੀ ਕਿਹਾ ਜਾਂਦਾ ਹੈ ਕੀ ਪੰਜਾਬੀ ਨਾਰੀ ਸੰਸਾਰ ਦੀ ਸਭ ਤੋਂ ਸੋਹਣੀ ਨਾਰੀ ਹੁੰਦੀ ਹੈ। ਇਹ ਪਰੀਆਂ ਵਰਗੀਆਂ ਹੁੰਦੀਆਂ ਹਨ। ਇਹਨਾਂ ਦੇ ਰੂਪ ਅੱਗੇ ਤਾਂ ਚੰਨ ਦੀ ਚਕੋਰ ਵੀ ਫਿੱਕੀ ਪੈ ਜਾਂਦੀ ਹੈ। ਇਸ ਦਾ ਹਵਾਲਾ ਜੈਸਮੀਨ ਸੈਂਡਲਸ ਦਾ ਗੀਤ ਦੇਖਿਆ ਜਾ ਸਕਦਾ ਹੈ-

  "ਭਾਵੇਂ ਸਾਰੀ ਦੁਨੀਆਂ ਚ ਜਾ ਕੇ ਦੇਖਲੋ
   ਹੁਸਨ ਮੁਕਾਬਲਾ ਕਰਾ ਕੇ ਦੇਖਲੋ
   ਫੇਰ ਵੀ ਜੇ ਕਿਸੇ ਨੂੰ ਸ਼ੱਕ ਲੱਗਦਾ
   ਅਰਸ਼ਾਂ ਤੋਂ ਪਰੀਆਂ ਮੰਗਾਕੇ ਦੇਖਲੋ
   ਫਾਵਾ ਸੱਚੇ ਰੱਬ ਦੇ ਦੁਆਰ ਵਰਗਾ
   ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ"

ਇਸ ਤਰ੍ਹਾਂ ਔਰਤ ਦੇ ਰੰਗ ਸੁੰਦਰਤਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਜਾਂਦਾ ਹੈ। ਪੰਜਾਬੀ ਦੀਆ ਔਰਤ ਦੁੱਧ ਵਰਗੀਆਂ ਚਿੱਟੀਆਂ, ਚੰਨ ਵਰਗੀਆਂ ਸੋਹਣੀਆਂ ਸ਼ਰਮੀਲੇ ਸੁਭਾਵ ਦੀਆਂ ਹੁੰਦੀਆਂ ਹਨ। ਇਸ ਤਰ੍ਹਾਂ ਪੰਜਾਬੀ ਸਭਿਆਚਾਰ ਵਿੱਚ ਨਰ ਤੇ ਨਾਰੀ ਦੀ ਸੁੰਦਰਤਾ ਅਤੇ ਸੂਰਜ ਨੂੰ ਪ੍ਰਗਟਾਉਣ ਲਈ ਵੱਖ-ਵੱਖ ਰੂਪਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਮੁੱਢਲੇ ਰੂਪ ਵਿੱਚ ਸੁੰਦਰਤਾ ਦੇ ਸੰਕਲਪ ਨੂੰ ਜਿਆਦਾਤਰ ਔਰਤ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਪੰਜਾਬੀ ਲੇਖਕਾਂ ਲੋਕ ਕਹਾਵਤਾਂ ਜਾਂ ਲੋਕ ਗੀਤਾਂ ਵਿੱਚ ਜਿੰਨੀ ਪ੍ਰਸੰਸਾ ਔਰਤ ਦੀ ਸੁੰਦਰਤਾ ਦੀ ਕੀਤੀ ਮਿਲਦੀ ਹੈ। ਸ਼ਾਇਦ ਹੀ ਕਿਸੇ ਹੋਰ ਸਭਿਆਚਾਰ ਵਿੱਚ ਦੇਖਣ ਨੂੰ ਮਿਲਦੀ ਹੋਵੇ। ਹੁਣ ਅਸੀਂ ਪੰਜਾਬੀ ਨਰ ਤੇ ਨਾਰੀ ਦੀ ਸੁੰਦਰਤਾ ਬਾਰੇ ਪੇਸ਼ ਕੀਤੇ ਗਏ ਸੰਕਲਪਾਂ ਬਾਰੇ ਵਿਸਥਾਰ ਪੂਰਵਕ ਚਰਚਾ ਕਰਾਂਗੇ।

ਨਰ ਸੁੰਦਰਤਾ[ਸੋਧੋ]

   ਪੰਜਾਬੀ ਸਭਿਆਚਾਰ ਵਿੱਚ ਨਰ ਸੁੰਦਰਤਾ (ਮਰਦ) ਬਾਰੇ ਬਹੁਤ ਸਾਰੀਆਂ ਭਿੰਨਤਾਵਾਂ/ਵੱਖਰਤਾਵਾਂ ਪਾਈਆਂ ਜਾਂਦੀਆਂ ਹਨ। ਵੱਖ ਵੱਖ ਇਲਾਕਿਆ ਦੇ ਅਧਾਰ ਤੇ ਲੋਕਾਂ ਦੁਆਰਾ ਸੁੰਦਰਤਾ ਬਾਰੇ ਆਪਣੇ ਪ੍ਰਤੀਮਾਨ ਮਿਲਦੇ ਹਨ। ਇਸ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬੀ ਸੱਭਿਆਚਾਰ ਇੱਕ ਸਰਵਵਿਆਪਕ। ਪੰਜਾਬੀ ਸਭਿਆਚਾਰ ਬਹੁ-ਨਸਲੀ ਸਭਿਆਚਾਰ ਹੈ। ਇਸ ਲਈ ਨਰ ਸੁੰਦਰਤਾ ਬਾਰੇ ਕੋਈ ਠੋਸ ਧਾਰਨਾ ਮੌਜੂਦ ਨਹੀ ਹੈ। ਪੰਜਾਬੀ ਨਰ ਜਾਂ ਮਰਦ ਦੀ ਕਲਪਨਾ ਕਰਦੇ ਹੀ ਸਾਡੇ ਸਾਹਮਣੇ ਪੰਜਾਬੀ ਮਰਦ ਦੀ ਰੂਪ-ਰੇਖਾ ਨਰੋਏ ਸਰੀਰ ਵਾਲੇ ਮੁੱਛ ਫੁੱਟ ਗੱਭਰੂ ਖੁੱਲ੍ਹੇ ਸੁਭਾਅ ਦੇ ਜ਼ਿੰਦਗੀ ਨੂੰ ਮਾਣਦੇ ਨਜ਼ਰ ਆਉਂਦੇ ਹਨ। ਪ੍ਰੋ ਪੂਰਨ ਸਿੰਘ ਆਪਣੀ ਕਵਿਤਾ ਵਿੱਚ ਪੰਜਾਬੀ ਨਰ ਦੀ ਗੱਲ ਕਰਦੇ ਹੋਏ ਉਹਨਾਂ ਬਾਰੇ ਲਿਖਦਾ ਹੈ..

"ਇਹ ਬੇਪ੍ਰਵਾਹ ਜਵਾਨ ਪੰਜਾਬ ਦੇ,
ਮੌਤ ਨੂੰ ਮਖ਼ੌਲਾਂ ਕਰਨ,
ਮਰਨ ਥੀਂ ਨਹੀਂ ਡਰਦੇ ।
ਪਿਆਰ ਨਾਲ ਇਹ ਕਰਨ ਗ਼ੁਲਾਮੀ
ਜਾਨ ਕੋਹ ਆਪਣੀ ਵਾਰ ਦਿੰਦੇ 
ਪਰ ਟੈਂ ਨਾ ਮੰਨਣ ਕਿਸੇ ਦੀ
ਖਲੋ ਜਾਣ ਡਾਂਗਾਂ ਮੋਢੇ ‘ਤੇ ਉਲਾਰਦੇ ।
ਮੰਨਣ ਬਸ ਇਕ ਆਪਣੀ ਜਵਾਨੀ ਦੇ ਜ਼ੋਰ ਨੂੰ
ਅੱਖੜਖਾਂਦ, ਅਲਬੇਲੇ, ਧੁਰ ਥੀਂ ਸਤਿਗੁਰਾਂ ਦੇ
ਆਜ਼ਾਦ ਕੀਤੇ ਇਹ ਬੰਦੇ ।
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ਤੇ ।
ਜਵਾਨ ਖੁੱਲ੍ਹੇ ਖੋਲ੍ਹੇ ਪਿਆਰਿਆਂ
ਆਜ਼ਾਦੀ ਦੇ ਪਿਆਰ ਵਿਚ
ਦੁਨੀਆਂ ਥੀਂ ਵਿਹਲੇ
ਦੀਨ ਥੀਂ ਵੀ ਵਿਹਲੇ
ਰਲੇ ਨਾ ਰਲੀਂਦੇ ਕਦੀ ਹੁਣ ਇਹ ਜਵਾਨ ਪੰਜਾਬ ਦੇ ।
ਮੰਨੇ ਨਾ ਮਨੀਂਦੇ ਕਦੀ, ਕੁੱਦ ਕੁੱਦ ਉੱਛਲਦੇ ਡੁਲ੍ਹਦੇ
ਮਰਜ਼ੀ ਦੇ ਮਾਲਕ ਇਹ
ਦਿਲ ਦੇ ਚਾਅ ਉੱਤੇ ਉੱਲਰਦੇ।"[1]

ਇਸ ਤਰ੍ਹਾਂ ਸਾਡੇ ਸਾਹਮਣੇ ਸਾਨੂੰ ਪੰਜਾਬ ਦੇ ਨਰ/ਗੱਭਰੂਆਂ ਦੀ ਸਰੀਰਕ ਸੁੰਦਰਤਾ ਦੇ ਵਰਣਨ ਤੋਂ ਬਿਨਾਂ ਉਹਨਾਂ ਦੇ ਸੁਭਾਅ ਅਤੇ ਜ਼ਿੰਦਗੀ ਪ੍ਰਤੀ ਨਜ਼ਰੀਏ ਦਾ ਪਤਾ ਚੱਲਦਾ ਹੈ।

ਪੰਜਾਬੀ ਸਭਿਆਚਾਰ ਵਿੱਚ ਸੁੰਦਰਤਾ ਦੇ ਨਾਇਕ ਪੱਖੋਂ ਸਾਡੇ ਸਾਹਮਣੇ ਰਾਂਝੇ ਦਾ ਅਕਸ ਉੱਭਰ ਕੇ ਆਉਂਦਾ ਹੈ। ਪੰਜਾਬ ਦਾ ਪ੍ਰਸਿੱਧ ਕਿੱਸਾਕਾਰ ਵਾਰਿਸ ਸ਼ਾਹ ਆਪਣੀ ਸਰਵ ਸ੍ਰੇਸ਼ਟ ਰਚਨਾ ਹੀਰ ਵਿੱਚ ਰਾਂਝੇ ਦੀ ਸੁੰਦਰਤਾ ਦਾ ਵਰਣਨ ਕਰਦੇ ਹੋਏ ਲਿਖਦਾ ਹੈ-

   ਕੇਹੀ ਤਖਤ ਹਜ਼ਾਰੇ ਦੀ ਗੱਲ ਕੀਚੇ, ਜਿੱਥੇ ਰਾਝਿਆ ਰੰਗ ਮਚਾਇਆ ਈ। 
 ਛੈਲ ਗੱਭਰੂ ਮਸਤ ਅਲਬੇਲੜੇ ਨੀ, 
 ਸੁੰਦਰ ਇਕ ਥੀ ਇੱਕ ਸਵਾਇਆ ਈ। 
 ਵਾਲੇ ਕੋਕਲੇ, ਮੁੰਦਰਾ, ਮੱਝ ਲੁੱਙੀ, 
 ਠਾਠ ਤੇ ਠਾਠ ਖੜਾਇਆ ਈ। 
 ਵਾਰਿਸ਼ ਕੀ ਹਜ਼ਾਰੇ ਦੀ ਸਿਫਤ ਆਖਾਂ, 
 ਗੋਇਆ ਭਿਸ਼ਤ ਜ਼ਮੀਨ ਤੇ ਆਇਆ ਸੀ।[2]

ਸਾਡੇ ਕੋਲ ਪੰਜਾਬੀ ਸਭਿਆਚਾਰ ਵਿੱਚ ਨਰ ਸੁੰਦਰਤਾ ਦੇ ਪੱਖੋਂ ਵੱਖ/ਵੱਖ ਨਾਇਕ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿੱਚ ਇੱਕ ਪਾਸੇ ਪੰਜਾਬੀ ਨਰ/ਗੱਭਰੂ ਸਰੀਰਕ ਤੌਰ ਤੇ ਸੁੰਦਰ ਸੋਹਣੇ, ਛੈਲ-ਛਬੀਲੇ, ਸਰੀਰਾਂ ਤੋਂ ਤਕੜੇ ਲੰਮੇ-ਲੰਝੇ, ਖੁੱਲੇ ਸੁਭਾਅ ਵਾਲੇ ਕਿਰਤ ਕਰਕੇ ਜ਼ਿੰਦਗੀ ਬਤੀਤ ਕਰਨ ਵਾਲੇ ਅਤੇ ਦੂਜੇ ਪਾਸੇ ਸਾਡੇ ਕੋਲ ਪੰਜਾਬੀ ਗੱਭਰੂ ਇਕ ਆਸ਼ਕ ਦੇ ਰੂਪ ਵਿੱਚ ਆਉਂਦੇ ਹਨ ਜੋ ਆਪਣੀ ਪ੍ਰੇਮਿਕਾ ਲਈ ਘਰ-ਬਾਰ ਛੱਡ ਮੱਝੀਆਂ ਚਾਰਦੇ ਆਪਣੇ ਪਿਆਰ ਨੂੰ ਪਾਉਣ ਦੀ ਖਾਤਿਰ ਜੋਗ ਧਾਰ ਲੈਂਦੇ ਹਨ। ਪ੍ਰੋ.ਪੂਰਨ ਸਿੰਘ ਪੰਜਾਬੀ ਗੱਭਰੂਆਂ/ਨਰ ਬਾਰੇ ਗੱਲ ਕਰਦਾ ਹੋਇਆ ਲਿਖਦਾ ਹੈ ਕਿ..

"ਪਿਆਰ ਦਾ ਨਾਮ ਇਨ੍ਹਾਂ ਸਿੱਖਿਆ
 ਦਿਲ ਜਾਨ ਵਾਰਨ ਇਹ ਪਿਆਰ ‘ਤੇ
 ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ
 ਰਾਂਝੇਟੜੇ ਦੇ ਨਿੱਕੇ ਵੱਡੇ ਭਰਾ ਸਾਰੇ"[3]

ਇਸ ਤਰ੍ਹਾਂ ਪੰਜਾਬੀ ਸਭਿਆਚਾਰ ਵਿੱਚ ਨਰ ਸੁੰਦਰਤਾ ਦੇ  ਵੱਖ-ਵੱਖ ਰੂਪ ਵੇਖਣ ਨੂੰ ਮਿਲਦੇ ਹਨ। ਪੰਜਾਬੀ ਸਭਿਆਚਾਰ ਵਿੱਚ ਸੁੰਦਰਤਾ ਨੂੰ ਮਾਪਣ ਦਾ ਕੋਈ ਇੱਕ ਪੈਮਾਨਾ ਨਹੀਂ ਹੈ। ਪੰਜਾਬ ਦੀਆਂ ਭੂਗੋਲਿਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਵਿੱਚ ਵੰਨ-ਸੁੰਵਨਤਾਵਾਂ ਹੋਣ ਕਾਰਨ ਇਥੇ ਮਨੁੱਖੀ ਸੁੰਦਰਤਾ ਨੂੰ ਲੈਕੇ ਵੀ ਬਹੁਤ ਧਾਰਨਾਵਾਂ ਪ੍ਰਚੱਲਿਤ ਹਨ/ਮਿਲਦੀਆਂ ਹਨ।

ਨਾਰੀ ਸੁੰਦਰਤਾ[ਸੋਧੋ]

   ਪੰਜਾਬੀ ਸਭਿਆਚਾਰ ਵਿੱਚ ਔਰਤ ਨੂੰ ਸਦਾ ਤੋਂ ਹੀ ਮਰਦ ਨਾਲੋਂ ਨੀਵਾਂ ਸਮਝਿਆ ਜਾਂਦਾ ਹੈ। ਪਰ ਫਿਰ ਵੀ ਔਰਤ ਨੂੰ ਪੰਜਾਬੀ ਸਭਿਆਚਾਰ ਵਿੱਚ ਇੱਕ ਵਿਸੇਸ ਸਥਾਨ ਪ੍ਰਾਪਤ ਹੈ। ਪੰਜਾਬੀ ਸਭਿਆਚਾਰ ਵਿੱਚ ਔਰਤ ਕਈ ਰੂਪਾਂ ਵਿੱਚ ਨਜ਼ਰ ਆਉਂਦੀ ਹੈ। ਕਿਹਾ ਜਾਂਦਾ ਹੈ ਕਿ ਪੰਜਾਬੀ ਔਰਤਾਂ ਦੁਨੀਆਂ ਦੀਆਂ ਸਾਰੀਆਂ ਔਰਤਾਂ ਨਾਲੋਂ ਸੁੰਦਰ ਹੁੰਦੀਆਂ ਹਨ। ਪੰਜਾਬੀ ਲੇਖਕਾਂ ਦੁਆਰਾ ਜਿੰਨਾ ਕੁਝ ਵੀ ਔਰਤ ਦੀ ਸੁੰਦਰਤਾ ਬਾਰੇ ਪੰਜਾਬੀ ਸਭਿਆਚਾਰ ਵਿੱਚ ਲਿਖਿਆ ਹੈ ਸ਼ਾਇਦ ਹੀ ਕਿਸੇ ਹੋਰ ਸਭਿਆਚਾਰ ਵਿੱਚ ਲਿਖਿਆ ਗਿਆ ਹੋਵੇ। ਪੰਜਾਬ ਵਿੱਚ ਔਰਤ ਦੀ ਤੁਲਨਾ ਅਕਸਰ ਹੀ ਦੁੱਧ ਵਾਂਗ ਚਿੱਟੀਆਂ ਚੰਨ ਵਾਂਗ ਸੋਹਣੀ ਅਤੇ ਪਰੀਆਂ ਆਦਿ ਨਾਲ ਕੀਤੀ ਜਾਂਦੀ ਹੈ। ਕਈ ਵਾਰ ਤਾਂ ਉਸਦੀ ਪ੍ਰੰਸਸਾ ਜਾਂ ਸੁੰਦਰਤਾ ਦਾ ਵਰਣਨ ਕਰਦੇ ਹੋਏ ਵੀ ਦਾਗੀ ਹੋ ਜਾਂਦਾ ਹੈ। ਉਦਾਹਰਣ ਤੇ ਤੌਰ ਤੇ ਨਮੂਨਾ....

"ਤੈਨੂੰ ਚੰਨ ਕਿਵੇਂ ਆਖਾਂ, ਚੰਨ ਤੇ ਵੀ ਦਾਗ ਨੇ ਜਿਹੜਾ ਬਣੂ ਚਕੋਰ ਤੇਰੀ, ਉਸ ਗੱਭਰੂ ਦੇ ਭਾਗ ਨੇ"

ਇਸ ਤਰ੍ਹਾਂ ਪੰਜਾਬੀ ਸਭਿਆਚਾਰ ਵਿੱਚ ਔਰਤ ਦੀ ਸੁੰਦਰਤਾ ਨੂੰ ਬਿਆਨ ਕਰਦਾ ਬਹੁਤ ਸਾਰਾ ਸਾਹਿਤ ਲੋਕ-ਗੀਤ ਆਦਿ ਭਰਭੂਰ ਸੱਮਗਰੀ ਉਪਲੱਬਧ ਹੈ ।ਪੰਜਾਬੀ ਔਰਤ/ਨਾਰੀ ਦੀ ਕਲਪਨਾ ਕਰਦੇ ਸਾਰ ਹੀ ਸਾਡੇ ਸਾਹਮਣੇ ਇਕ ਅਜਿਹੀ ਔਰਤ ਦਾ ਦ੍ਰਿਸ ਬਿੰਬ ਸਾਡੀਆਂ ਅੱਖਾਂ ਸਾਹਮਣੇ ਬਣਨਾ ਸ਼ੁਰੂ ਹੋ ਜਾਂਦਾ ਹੈ। ਜਿਸ ਵਿੱਚ ਉਹ ਰੰਗ ਪੱਖੋਂ ਗੋਰੀ ਲੰਮੀ/ਲੰਝੀ ਸ਼ਰਮੀਲੀ, ਆਦਿ ਰੂਪ ਵਿੱਚ ਨਜ਼ਰ ਆਉਂਦੀ ਹੈ। ਪੰਜਾਬੀ ਔਰਤਾਂ ਨੂੰ ਆਪਣੇ ਰੂਪ ਉਤੇ ਬਹੁਤ ਗੁਮਾਨ ਹੈ। ਉਸਦੀ ਪ੍ਰਸੰਸਾ ਕਰਦੇ ਹੋਏ ਅਕਸਰ ਸੁਨਣ ਵਿੱਚ ਆਉਂਦਾ ਹੈ- ਸੋਹਣੇ ਪੱਟ, ਰੇਸ਼ਮ ਵਿੱਚ ਲਪੇਟੀ, ਪੈਰਾਂ ਤੋਂ ਸਿਰ ਤੀਕਣ ਸੋਨੇ ਚਾਂਦੀ ਦੇ ਗਹਿਣੀਆਂ ਨਾਲ ਛਣ-ਛਣ ਕਰਦੀ, ਦੰਦਾਸੇ ਤੇ ਕੱਜਣ ਨਾਲ ਸ਼ਿੰਗਾਰੀ ਹੋਈ ਰੂਹ, ਕਿਸੇ ਅੰਬਰੋਂ ਲੱਥੀ ਹੂਰ ਦਾ ਭੁਲੇਖਾ ਪਾਉਂਦੀ ਹੈ। ਨੈਣਾਂ ਵਿੱਚ ਕਹਿਰਾਂ ਦੀ ਸ਼ੇਖੀ ਤੌਰ ਵਿੱਚ ਅੰਤਾਂ ਦੀ ਮੜਕ, ਕਬੂਤਰੀ ਵਾਂਗ ਗੁਟਕਦੀ। ਜਿੱਥੋਂ ਦੀ ਲੰਘਦੀ ਹੈ ਰਾਹਾਂ ਨੂੰ ਰੂਪ ਚੜ੍ਹ ਜਾਂਦੀ ਹੈ ਤੇ ਜਦੋਂ ਬੋਲਦੀ ਹੈ ਤਾਂ ਮੂੰਹ ਫੁੱਲ ਕਿਰਦੇ ਹਨ। ਇਸ ਤਰ੍ਹਾਂ ਉਸ ਦੀ ਸੁੰਦਰਤਾ ਨੂੰ ਬਿਆਨ ਇਕ ਗੀਤ ਉਦਾਹਰਣ ਦੇ ਤੌਰ ਤੇ....

ਤੈਨੂੰ ਫੁੱਲਾਂ ਵਰਗੀ ਕਹੀਏ ਜਾਂ ਫੁੱਲ ਤੇਰੇ ਵਰਗੇ ਨੇ

ਔਰਤ/ਨਾਰੀ ਦੀ ਸੁੰਦਰਤਾ ਨੂੰ ਹਮੇਸ਼ਾਂ ਹੀ ਫੁੱਲਾਂ ਨਾਲ ਜੋੜ ਕੇ ਉਸ ਨੂੰ ਸੁੰਦਰ ਅਤੇ ਫੁੱਲਾਂ ਵਾਂਗ ਹੀ ਨਾਜ਼ੁਕ ਅਤੇ ਸੁਹਜ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਔਰਤ ਦੀ ਸੁੰਦਰਤਾ ਦੇ ਨਾਇਕ ਪੱਖੋਂ ਸਾਡੇ ਕੋਲ ਸਿਆਲਾਂ ਦੀ ਹੀਰ, ਸੋਹਣੀ, ਸਾਹਿਬਾਂ ਆਦਿ ਨਜ਼ਰ ਆਉਂਦੀਆਂ ਹਨ। ਇਸ ਦੇ ਨਾਲ ਉਨ੍ਹਾਂ ਦੇ ਸੁਹੱਪਣ ਦੀ ਡੂੰਘੀ ਪ੍ਰੀਤ ਅਤੇ ਆਪਾ ਵਾਰਨਾ ਆਦਿ ਦੇ ਗੁਣ ਵੀ ਉਸਦੀ ਸੁੰਦਰਤਾ ਨਾਲ ਨਜ਼ਰ ਆਂਉਦੇ ਹਨ। ਜਿਸ ਵਿੱਚ ਉੁਹ ਇੱਕ ਦਲੇਰ ਅਤੇ ਆਪਣੇ ਸਵੈ ਹੋਂਦ ਲਈ ਸਮਾਜ ਨਾਲ ਲੜਦੀ ਨਜ਼ਰ ਆਉਂਦੀ ਹੈ। ਉੁਸ ਦਾ ਇਹ ਗੁਣ ਉਸਦੀ ਸੁੰਦਰਤਾ ਨੂੰ ਹੋਰ ਚਾਰ ਚੰਦ ਲਾ ਦਿੰਦਾ ਹੈ। ਆਪਣੀ ਸਰਵ ਸ੍ਰੇਸ਼ਟ ਰਚਨਾ 'ਹੀਰ' ਵਿੱਚ ਵਾਰਿਸ਼ ਸ਼ਾਹ ਹੀਰ ਦੀ ਸੁੰਦਰਤਾ ਦਾ ਵਰਣਨ ਕਰਦੇ ਹੋਏ ਲਿਖਦਾ-

ਕੇਹੀ ਹੀਰ ਦੀ ਕਰੇ ਤਾਰੀਫ ਸ਼ਇਰ,↵ਮੱਥੇ ਚਮਕਦਾ ਹੁਸਨ, ਮਤਾਬ ਦਾ ਜੀ।↵ ਖੂੰਨੀ ਚੂੰਡੀਆ ਤਾਰੇ ਜਿਉ ਚੰਦ ਦੁਆਲ, ↵ਸੁਰਖ ਰੰਗ ਜਿਉ ਰੰਗ ਸਰਾਬ ਦਾ ਸੀ।↵ਗਈਆ ਨਾਲ ਲਟਕਦੀ ਆਉਦੀ ਏ, ↵ਪਰ ਝੁਲਦਾ ਜਿਵੇ ਉਕਾਬ ਦਾ ਜੀ।↵ਨੈਣ ਨਰਗਸੀ ਮਿਰਗ ਮਮੋਲੜੇ ਦੇ, ↵ਗੱਲ੍ਹਾਂ ਟਹਿਕਦੀਆ ਫੁੱਲ ਗੁਲਾਬ ਦਾ ਜੀ।↵ਭਾਵੇਂ ਵਾਂਗਾ ਕਮਾਨ ਲਾਹੌਰ ਦਿੱਸਣ, ↵ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ।'↵ਸ਼ੁਰਮਾ ਨੈਣਾ ਦੀ ਧਾਰ ਵਿੱਚ ਖੁਭ ਰਹਿਆ, ↵ਚੜਿਆ ਹਿੰਦ ਤੇ ਕਣਕ ਪੰਜਾਬ ਦਾ ਜੀ।'↵ਖੜੀ ਵਿੱਚ ਤ੍ਰਿਜਣਾ ਲਟਕਦੀ ਹੈ, ↵ਹਾਥੀ ਫਿਰੇ ਜਿਉ ਮਸਤ ਨਵਾਬ ਦਾ ਸੀ।[4]


ਪੰਜਾਬੀ ਸਭਿਆਚਾਰ ਵਿੱਚ ਸੁੰਦਰਤਾ ਦੇ ਵੱਖ ਜਿੰਨ੍ਹੀ ਵੰਨ ਸੁਵੰਨਤਾ ਵੇਖਣ ਨੂੰ ਮਿਲਦੀ ਹੈ ਸਾਇਦ ਹੀ ਕਿਸੇ ਹੋਰ ਸਭਿਆਚਾਰ ਵਿੱਚ ਮਿਲਦੀਆਂ ਹੋਵੇ। ਪੰਜਾਬੀ ਸਭਿਆਚਾਰ ਵਿੱਚ ਜਿਥੇ ਔਰਤ ਨੂੰ ਪਰੀਆ ਵਰਗੀ ਸੋਹਣੀ ਫੁੱਲਾ ਵਰਗੀ ਕੋਮਲ ਅਤੇ ਦੁੱਧ ਵਾਂਗ ਚਿੱਟੀ ਆਦਿ ਨਾਲ ਤੁਲਨਾ ਕਰਕੇ ਨਿਵਾਜਿਆ ਗਿਆ ਹੈ ਉਥੇ ਹੀ ੳਸਦੇ ਸੁਭਾਅ ਅਤੇ ਉਸ ਦੇ ਗੁਣਾ ਦੀ ਵੀ ਚਰਚਾ ਕੀਤੀ ਮਿਲਦੀ ਹੈ। ਪੰਜਾਬੀ ਸਭਿਆਚਾਰ ਵਿੱਚ ਔਰਤ/ਨਾਰੀ ਦੀ ਸੁੰਦਰਤਾ ਦੇ ਕਈ ਸੰਕਲਪ ਸਾਡੇ ਸਾਹਮਣੇ ਨਿਕਲ ਕੇ ਆੳਦੇ ਹਨ ਇਕ ਪਾਸੇ ਉਹ ਸਿਆਲਾਂ ਦੀ ਹੀਰ ਵਾਂਗ ਇਕ ਪ੍ਰੇਮਿਕਾ ਦੇ ਰੂਪ ਵਜੋਂ ਨਜ਼ਰ ਆਂਉਦੀ। ਦੂਜੇ ਪਾਸ ਉਹ ਇੱਕ ਅਜਿਹੀ ਔਰਤ ਦੇ ਰੂਪ ਵਿੱਚ ਜੋ ਸੁਭਾਅ ਤੋਂ ਸ਼ਰਮੀਲੀ ਅਤੇ ਘਰੇਲੂ ਕੰਮ ਕਰਦੀ ਦਿਖਦੀ ਹੈ। ਪੰਜਾਬੀ ਸਭਿਆਚਾਰ ਵਿੱਚ ਔਰਤਾਂ ਬਾਰੇ ਜਿਥੇ ਇਕ ਪਾਸੇ ਕਿਹਾ ਜਾਂਦਾ ਹੈ ਕਿ ਉਹ ਘਰ ਦਾ ਕੰਮ ਕਰਦੀ, ਖੇਤਾਂ ਨੂੰ ਭੱਤਾ ਲੈ ਕੇ ਜਾਂਦੀ, ਧਾਰਾ ਕੱਢਦੀ, ਜਾਂ ਫਿਰ ਇੱਕ ਪਤਨੀ ਦੇ ਰੂਪ ਵਿੱਚ ਆਂਉਦੀ ਹੈ ਤੇ ਦੂਜੇ ਪਾਸੇ ਪੰਜਾਬੀ ਮੁਟਿਆਰ ਨੂੰ ਗਿੱਧੇ ਵਿੱਚ ਵਿੱਚ ਨੱਚਦੀ, ਧੂੜਾਂ ਪੱਟਦੀ ਧਰਤੀ ਹਲਾਉਂਦੀ ਆਦਿ ਰੂਪ ਵਿੱਚ ਵੇਖਦੇ ਹਾਂ।

ਸਿੱਟਾ:[ਸੋਧੋ]

   ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਸਭਿਆਚਾਰ ਵਿੱਚ ਸੁੰਦਰਤਾ ਨੂੰ ਪਰਿਭਾਸ਼ਿਤ ਕਰਨ ਲਈ ਕੋਈ ਇੱਕ ਧਾਰਨਾ ਜਾਂ ਸੰਕਲਪ ਨਹੀ ਹੈ। ਪੰਜਾਬੀ ਸਭਿਆਚਾਰ ਵਿਚ ਮਨੁੱਖੀ ਸੁੰਦਰਤਾ ਨੂੰ ਲੈ ਕੇ ਬਹੁਤ ਸਾਰੀਆਂ ਵਿਰੋਧਤਾਈਆਂ ਪਾਈਆਂ ਜਾਂਦੀਆਂ ਹਨ। ਇੱਕ ਪਾਸੇ ਅਸੀਂ ਪੰਜਾਬੀ ਗੱਭਰੂ ਜਾਂ ਨਰ ਸੁੰਦਰਤਾ ਦੀ ਗੱਲ ਕਰਦੇ ਹਾਂ ਜਿਸ ਵਿੱਚ ਉਹ ਰਾਂਝੇ ਸੋਹਣੇ ਅਤੇ ਮਿਰਜੇ ਵਾਂਗ ਤਕੜੇ, ਨਰੋਏ ਸਰੀਰ ਦੇ, ਕਣ ਬੜੇ ਹੁੰਦੇ ਹਨ। ਉਸ ਤਰ੍ਹਾਂ ਪੰਜਾਬੀ ਨਾਰੀ ਦੀ ਸੁੰਦਰਤਾ ਦੇ ਪੱਖੋਂ ਸਾਡੇ ਅੱਗੇ ਪੰਜਾਬੀ ਔਰਤ ਹੀਰ ਸਲੇਟੀ, ਜਿਸ ਦਾ ਗੋਰਾ ਰੰਗ ਰੂਪ ਦੁੱਧ ਵਾਂਗ ਚਿੱਟੀ, ਪਰੀਆਂ ਵਾਂਗ ਸੋਹਣੀ ਆਦਿ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ। ਪੰਜਾਬੀ ਨਰ ਨਾਰੀ ਦੀ ਸੁੰਦਰਤਾ ਨੂੰ ਪੇਸ਼ ਕਰਦੇ ਹੋਈ ਸਾਡੇ ਅੱਗੇ ਬਹੁਤ ਸਾਰੇ ਗੀਤ, ਆਧੁਨਿਕ ਸਮੇਂ ਵਿੱਚ ਵੀ ਮਿਲਦੇ ਹਨ। ਜਿਸ ਵਿੱਚ ਪੰਜਾਬੀ ਨਰ ਨਾਰੀ ਦੀ ਸੁੰਦਰਤਾ ਨੂੰ ਰੱਜ ਕੇ ਬਿਆਨ ਪੇਸ਼ ਕੀਤਾ ਗਿਆ ਹੈ।

ਹਵਾਲੇ[ਸੋਧੋ]

 1. "https://www.punjabi-kavita.com/KhulheMaidanPuranSingh.KhulheMaidan".  External link in |title= (help)
 2. ਕਾਂਗ, ਅਮਰਜੀਤ ਸਿੰਘ(ਸੰਪਾਦਕ). ਪੰਜਾਬੀ ਕਿੱਸੇ. ਸਾਹਿਤ ਅਕਾਦਮੀ. p. 65. 
 3. "https://www.punjabi-kavita.com/KhulheMaidanPuranSingh.php#KhulheMaidan028".  External link in |title= (help)
 4. ਕਾਂਗ, ਅਮਰਜੀਤ ਸਿੰਘ(ਸੰਪਾਦਕ). ਪੰਜਾਬੀ ਕਿੱਸੇ. ਸਾਹਿਤ ਅਕਾਦਮੀ. p. 64.