ਪੰਜਾਬੀ ਸਿਨਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪੰਜਾਬੀ ਸਿਨੇਮਾ (ਭਾਰਤ) ਤੋਂ ਰੀਡਿਰੈਕਟ)
Jump to navigation Jump to search
ਪੰਜਾਬੀ ਸਿਨਮਾ
پنجابی سنیما
PVR at Silver Arc Mall.jpg
ਸਿਲਵਰ ਆਰਕ ਮੌਲ, ਲੁਧਿਆਣਾ, ਪੰਜਾਬ ਵਿਖੇ ਪੀਵੀਆਰ ਸਿਨਮਾ
ਸਕ੍ਰੀਨਾਂ ਦੇ ਅੰਕ 196
ਮੁੱਖ ਡਿਸਟ੍ਰੀਬੂਟਰ ਹਮਬਲ ਮੋਸ਼ਨ ਪਿਕਚਰਜ਼
ਰਿਧਮ ਬੋਇਜ਼ ਇੰਟਰਟੇਨਮਿੰਟ
ਸਿੱਪੀ ਗਰੇਵਾਲ ਪਰਡੱਕਸ਼ਨਜ਼
ਵਾਈਟ ਹਿੱਲ ਪਰਡੱਕਸ਼ਨਜ਼
ਉਪਜੀਆਂ ਫ਼ੀਚਰ ਫ਼ਿਲਮਾਂ (2014)[1][2]
ਕੁੱਲ 100
ਬੌਕਸ ਦਫ਼ਤਰ ਆਮਦਨ (2014)
ਕੁੱਲ INR10 ਬਿਲੀਅਨ (US$)[3]
ਕੌਮੀ ਫਿਲਮਾਂ INR9.5 ਬਿਲੀਅਨ (US$)[4]

ਪੰਜਾਬੀ ਸਿਨਮਾ (ਪੰਜਾਬੀ: پنجابی سنیما (ਸ਼ਾਹਮੁਖੀ)), ਜਿਸਨੂੰ ਕਦੇ ਸਰਲ ਕਰਨ ਲਈ ਪੌਲੀਵੁੱਡ ਆਖਿਆ ਜਾਂਦਾ,[5] ਦੁਨੀਆ ਦੇ ਪੰਜਾਬੀ ਅਵਾਮ ਦੀ ਪੰਜਾਬੀ ਭਾਸ਼ਾ ਵਿੱਚ ਫ਼ਿਲਮ ਇਨਡੱਸਟ੍ਰੀ ਹੈ।

ਪੰਜਾਬ ਦੇ ਸਿਨਮੇ ਦਾ ਆਗਾਜ਼ 1920 ਵਿੱਚ ਡੌਟਰਜ਼ ਅਵ ਟੂਡੇ (ਅੱਜ ਦੀ ਧੀ), ਪੰਜਾਬ ਵਿੱਚ ਪਰਡੂਸ ਹੋਈ ਸਭ ਤੋਂ ਪਹਿਲੀ ਫੀਚਰ ਫ਼ਿਲਮ ਦੇ ਪਰਡੱਕਸ਼ਨ ਨਾਲ ਹੋਇਆ। ਪਹਿਲੀ ਆਡੀਓ ਨਾਲ ਫ਼ਿਲਮ, ਹੀਰ ਰਾਂਝਾ, ਤਵੇ ਉੱਤੇ ਆਡੀਓ ਦੀ ਟਿਕਨੌਲਜੀ ਨਾਲ, 1932 ਵਿੱਚ ਰਲੀਜ਼ ਹੋਈ। ਉਦੋ ਤੋਂ, ਪੰਜਾਬੀ ਸਿਨਮਾ ਵਿੱਚ ਬਹੁਤ ਫਿਲਮਾਂ ਪਰਡੂਸ ਹੋਚੁੱਕੀਆਂ ਨੇ, ਜਿੰਨਾ ਵਿੱਚੋਂ ਕਈਆਂ ਨੂੰ ਇੰਟਰਨੈਸ਼ਨਲ ਕਦਰ ਹਾਸਲ ਹੈ। ਕਈ ਫਿਲਮਮੇਕਰਾਂ ਨੇ ਆਪਣਾ ਕੈਰੀਅਰ ਪੰਜਾਬੀ ਫ਼ਿਲਮਾਂ ਤੋਂ ਸ਼ੁਰੂ ਕੀਤਾ, ਜਿੰਨਾ ਵਿੱਚੋਂ ਕਈਆਂ ਨੂੰ ਇੰਟਰਨੈਸ਼ਨਲ ਕਦਰ ਮਿਲੀ, ਅਤੇ ਜਿੰਨਾ ਵਿੱਚੋਂ ਕਈਆਂ ਨੂੰ ਜ਼ਿਆਦਾ ਫਿਲਮਾਂ ਦੀ ਪਰਡੱਕਸ਼ਨ ਕਰਨ ਵਾਲ਼ੀਆਂ ਇਨਡੱਸਟ੍ਰੀਆਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਜਿੱਸ ਨਾਲ ਉਹਨਾਂ ਨੇ ਆਪਣੇ ਕੈਰੀਅਰ ਨੂੰ ਹੋਰ ਆਮਦਨ ਨਾਲ ਫਾਇਦੇਮੰਦ ਬਣਾਇਆ।

ਇਤਿਹਾਸ[ਸੋਧੋ]

ਫ਼ਿਲਮ ਕਾਰਵਾਈ ਦਾ ਆਗਾਜ਼ 1920 ਵਿੱਚ ਲਾਹੌਰ, ਬ੍ਰਿਟਿਸ਼ ਪੰਜਾਬ ਸੂਬੇ ਦੇ ਕੈਪਟਲ ਵਿਖੇ ਹੋਇਆ। ਪਹਿਲੀ ਖ਼ਾਮੋਸ਼ ਫ਼ਿਲਮ, ਡੌਟਰਜ਼ ਅਵ ਟੂਡੇ (ਅੱਜ ਦੀ ਧੀ), ਲਾਹੌਰ ਵਿਖੇ 1924 ਵਿੱਚ ਰਲੀਜ਼ ਹੋਈ; ਸ਼ਹਿਰ ਵਿੱਚ ਨੌਂ ਚਾਲੂ ਸਿਨਮੇ ਘਰ ਸਨ।[6] ਇਹਨਾਂ ਸਿਨਮਿਆਂ ਵਿੱਚ ਦਖਾਈਆਂ ਜਾਣ ਵਾਲੀਆਂ ਮੂਵੀਆਂ ਤਕਰੀਬਨ ਬੰਬਈ ਅਤੇ ਕਲਕੱਤਾ ਪਰਡੂਸ ਕੀਤੀਆਂ ਜਾਂਦੀਆਂ ਸਨ, ਅਤੇ ਕਦੇ ਹੀ ਹਾਲੀਵੁੱਡ ਅਤੇ ਲੰਡਨ ਤੋਂ।[6]

ਡੌਟਰਜ਼ ਅਵ ਟੂਡੇ ਗ.ਕ. ਮਹਿਤਾ, ਸਾਬਕਾ ਉੱਤਰ-ਚੜ੍ਹਦੇ ਰੇਲਵੇ ਦੇ ਅਫ਼ਸਰ ਦੀ ਮਗ਼ਜ਼ਮਾਰੀ ਸੀ, ਜਿਸਨੇ, ਹ.ਸ. ਭਾਤਵਦੇਕਰ ਵਾਂਗ ਮੁਲਕ ਵਿੱਚ ਕੈਮਰਾ ਦਰਾਮਦ ਕੀਤਾ। ਮਹਿਤਾ ਵਲਾਇਤੀ ਕੰਪਣੀਆਂ ਲਈ ਖ਼ਬਰ-ਰੀਲ ਦੀ ਕਵਰਜ ਰਾਹੀਂ ਜਾਰੀ ਰਿਹਾ ਅਤੇ ਹੋਰ ਫ਼ਿਲਮ ਪ੍ਰੋਜੈਕਟਾਂ ਦਾ ਹਿੱਸੇਦਾਰ ਬਣਿਆ ਭਰ ਯੱਕਦਮ ਉਹਦੀ ਸ਼ਿੱਦਤ ਫਿੱਕੀ ਪੈਗਈ ਜਿਸਦੇ ਕਾਰਨ ਉਹ ਇਨਡੱਸਟ੍ਰੀ ਨੂੰ ਜ਼ਿਆਦਾ ਮੁਨਾਫ਼ੇ ਵਾਲ਼ੇ ਰਾਹਾਂ ਲਈ ਛੱਡ ਗਿਆ।[6] ਬਾਅਦ ਵਿੱਚ 1929–1930, ਜੱਦ ਅਬਦੁਰ ਰਸ਼ੀਦ ਕਰਦਾਰ ਦੀ ਹੁਸਨ ਕਾ ਡਾਕੂ[7] ਰਲੀਜ਼ ਹੋਈ, ਉਸ ਵਕ਼ਤ ਲਾਹੌਰ ਦੇ ਭੱਟੀ ਗੇਟ ਦੇ ਦੁਆਲ਼ੇ ਫ਼ਿਲਮ ਇਨਡੱਸਟ੍ਰੀ ਕਾਇਮ ਹੋ ਗਈ। ਕਰਦਾਰ, ਪੇਸ਼ਾਵਰ ਕਾਤਬ, ਆਪਣੇ ਹਮ-ਫਨਕਾਰ ਅਤੇ ਯਾਰ ਮੁਹੱਮਦ ਇਸਮਾਇਲ, ਜੋ ਇਸਦੀਆਂ ਫ਼ਿਲਮਾਂ ਦੇ ਪੋਸਟਰ ਤਿਆਰ ਕਰਦਾ ਸੀ ਨਾਲ ਰਲ਼ਿਆ।

ਅਵਾਜ਼ ਫ਼ਿਲਮਾਂ (1930s–1946)[ਸੋਧੋ]

ਇਸਦੇ ਬਾਵਜੂਦ ਕਿ ਕਰਦਾਰ ਨੇ ਗ.ਕ. ਮਹਿਤਾ ਨਾਲ ਡੌਟਰਜ਼ ਅਵ ਟੂਡੇ ਉੱਤੇ ਕੰਮ ਕੀਤਾ ਸੀ, ਉਹਨੂੰ ਲਗਿਆ ਮਹਿਤਾ ਵਾਂਗ ਛੱਡਣ ਨਾਲੋਂ ਉਸਨੂੰ ਇਨਡੱਸਟ੍ਰੀ ਵਿੱਚ ਸਰਗਰਮ ਰਹਿਕੇ ਕੰਮ ਜਾਰੀ ਰਖਣਾ ਚਾਹੀਦਾ। ਇਸਮਾਇਲ ਸਮੇਤ, ਉਸਨੇ ਆਪਣੀ ਸਾਰੀ ਜਾਇਦਾਦ ਵੇਚਕੇ 1928 ਵਿੱਚ ਸਟੂਡੀਓ ਅਤੇ ਪਰਡੱਕਸ਼ਨ ਕੰਪਣੀ ਖੋਲ੍ਹੀ ਜਿਸਦਾ ਨਾਂਅ ਰਖਿਆ ਯੂਨਾਈਟਡ ਪਲਿਅਰਜ਼ ਕਾਰਪੋਰੇਸ਼ਨ।[6] ਰਾਵੀ ਰੋਡ (ਹੁਣ ਟਿਮਬਰ ਮਾਰਕਿਟ) ਵਿਖੇ ਕਾਇਮ ਹੋਏ, ਜੋਟੀ ਨੇ ਐਕਟਰਾਂ ਨੂੰ ਫ਼ਿਲਮ ਪ੍ਰੋਜੈਕਟਾਂ ਲਈ ਹਾਇਰ ਕੀਤਾ। ਸ਼ੂਟਿੰਗ ਜ਼ਿਆਦਾ ਦਿਨ ਦਿਹਾੜੇ ਕੀਤੀ ਜਾਂਦੀ ਸੀ ਅਤੇ ਇਸਦੇ ਕਾਰਨ ਜਰਖੇਜ਼ੀ ਸੀਮਤ ਰਹੀ, ਭਰ ਜਿਹੜੇ ਖੇਤਰਫਲ ਦੁਆਲ਼ੇ ਇਹ ਰਹੇ ਉਥੇ ਕਈ ਕਮਾਲ ਦੀਆਂ ਜਗ੍ਹਾ ਸਨ, ਸਣੇ ਖ਼ਾਸ ਜ਼ਮੀਨੀਟੱਕ।[6]

ਹਸਤੀਆਂ[ਸੋਧੋ]

ਡਰੈਕਟਰ[ਸੋਧੋ]

ਐਕਟਰ[ਸੋਧੋ]

ਪੰਜਾਬੀ ਫ਼ਿਲਮ ਇਨਡੱਸਟ੍ਰੀ ਨੇ ਕਈ ਸਫ਼ਲ ਐਕਟਰਾਂ, ਐਕਟਰਨੀਆਂ, ਲੇਖਕਾਂ, ਡਰੈਕਟਰਾਂ ਅਤੇ ਫਿਲਮਮੇਕਰਾਂ ਨੂੰ ਜਾਹਰ ਕੀਤਾ ਹੈ, ਜਿੰਨਾ ਨੂੰ ਕੌਮਾਂਤਰੀ ਕਬੂਲੀਅਤ ਮਿਲੀ

ਐਕਟਰ

ਐਕਟਰਨੀਆਂ

ਹਵਾਲੇ[ਸੋਧੋ]