ਪੰਜਾਬੀ ਸੱਭਿਆਚਾਰ ਦਾ ਕਲਾ ਪੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭੂਮਿਕਾ[ਸੋਧੋ]

ਸੱਭਿਆਚਾਰ ਜਾਂ ਸੰਸਕ੍ਰਿਤੀ ਇਕ ਬਹੁਪੱਖੀ ਸੰਕਲਪ ਹੈ।ਇਸ ਸੰਕਲਪ ਵਿੱੱਚ ਕਿਸੇ ਦੇਸ਼ ਦਾ ਬਹੁਤ ਅੰਤਰਗਤ ਹੈ।ਜੋ ਕਬੀਲੇ,ਸਮੂਹ ਜਾਂ ਫ਼ਿਰਕੇ ਕੇਵਲ ਇੱਕੋ ਧਰਤੀ ਤੇ ਸੀਮਿਤ ਰਹਿੰਦੇ ਹਨ ਉਹਨਾਂ ਦੀ ਸੰਸਕ੍ਰਿਤੀ ਵੀ ਵੱਖ ਹੋ ਸਕਦੀ ਹੈ।ਸੰਸਕ੍ਰਿਤ ਜਾਂ ਸ਼ਖਸੀਅਤ ਦੋ ਪ੍ਰਕਾਰ ਦੀ ਹੁੰਦੀ ਹੈ।ਪਦਾਰਥਕ ਤੇ ਮਾਨਸਿਕ।ਮਾਨਸਿਕ ਸੰਸਕ੍ਰਿਤੀ ਵਿੱਚ ਤਿੰਨ ਪੱਖ ਆਉਦੇਂ ਹਨ।ਇੱਕ ਬੋਲੀ,ਦੂਜਾ ਕਲਾ,ਤੀਜਾ ਧਰਮ।[1] ਕਲਾ ਜਾਂ ਸਾਹਿਤ ਸਮਕਾਲੀ ਜੀਵਨ ਦਾ ਦਰਪਣ ਹੁੰਦਾ ਹੈ। ਕਲਾਕਾਰ ਜਾਂ ਸਾਹਿਤਕਾਰ ਦੀ ਤਸਵੀਰ ਤੂਲਕ ਜਾਂ ਕਲਮ ਰਾਂਹੀ ਬਿਆਨ ਕਰਦਾ ਹੈ।ਸਾਡੇ ਸਮਾਜਿਕ ਜੀਵਨ ਦੀ ਤਸਵੀਰ ਪ੍ਰਚਲਤ ਰਾਜਨੀਤਿਕ ਢਾਂਚੇ ਵਿੱਚੋਂ ਹੀ ਦੇਖੀ ਜਾ ਸਕਦੀ ਹੈ ਇਸ ਜਿਹੋ ਜਿਹਾ ਰਾਜਨੀਤਿਕ ਪੱਧਰ ਹੋਵੇਗਾ, ਉਹੋ ਜਿਹਾ ਜੀਵਨ,ਕਲਾ ਜਾਂ ਸਾਹਿਤ ਦੀ ਰਚਨਾ ਕਰੇਗਾ।[2] ਸਮੇ ਨਾਲ ਲਿਖਤੀ ਰੂਪ ਵਿੱਚ ਸਾਹਿਤ ਪੈਦਾ ਕੀਤਾ ਜਾਂਦਾ ਹੈ।ਸਾਹਿਤ ਵੀ ਇੱਕ ਪ੍ਰਕਾਰ ਦੀ ਕਲਾ ਹੈ,ਜਿਸਨੂੰ ਲਲਿਤ ਕਲਾ ਕਹਿੰਦੇ ਹਨ ।ਜਿਵੇਂ ਚਿੱਤਰਕਾਰੀ,ਮੂਰਤੀ ਕਲਾ, ਸ਼ਿਲਪ ਕਲਾ,ਰਾਗ ਤੇ ਸੰਗੀਤ ਕਲਾ ਹਨ। ਲਲਿਤ ਕਲਾ ਆਨੰਦਦਾਇਕ ਹੁੰਦੀ ਹੈ।ਜਿਵੇਂ ਕਿ ਆਰਤੀ-ਗਜ਼ਲ, ਤਾਜਮਹਿਲ ਕਿਸੇ ਦ੍ਰਿਸ਼ ਦਾ ਚਿੱਤਰ, ਰਾਗ ਭੈਰਵੀ ਆਦਿ।

ਪੰਜਾਬੀ ਕਲਾ[ਸੋਧੋ]

ਪੰਜਾਬੀ ਕਲਾ ਦੋ ਪ੍ਰਕਾਰ ਦੀ ਹੈ।ਲਲਿਤ ਕਲਾ ਤੇ ਉਪਯੋਗੀ ਕਲਾ।ਉਪਯੋਗੀ ਕਲਾ ਬਹੁਤ ਪੁਰਾਣੀ ਹੈ।ਇਸ ਦੀ ਗਵਾਹੀ ਲੋਕ ਗੀਤਾਂ ਵਿੱਚ ਮਿਲਦੀ ਹੈ।ਪੰਜਾਬੀ ਸੱਭਿਆਚਾਰ ਵਿੱਚ ਲਲਿਤ ਕਲਾ ਉਪਯੋਗੀ ਕਲਾ ਦਾ ਸੁਮੇਲ ਹੈ ।ਜਿਸ ਤੋਂ ਪੰਜਾਬੀਆਂ ਦੀ ਸੁਹਜਵਾਦੀ ਰੁਚੀ ਦਾ ਪ੍ਰਮਾਣ ਮਿਲਦਾ ਹੈ।

     ਕਮੀਜਾਂ ਛੀਟ ਦੀਆਂ ਮੁਲਤਾਨੋ ਆਈਆਂ ਨੀ
    ਮਾਵਾਂ ਆਪਣੀਆਂ ਜਿਨ੍ਹਾਂ ਸਧਾਰਾਂ ਲਾਈਆਂ ਨੀ
    ਕਮੀਜਾਂ ਛੀਟ ਦੀਆਂ ਮੁਲਤਾਨੋ ਆਈਆਂ ਨੀ
    ਸੱਸਾਂ ਪਰਾਈਆਂ ਨੀ ਜਿਨ੍ਹਾ ਗਲੋਂ ਲੁਹਾਈਆਂ ਨੀ

ਮੁਲਤਾਨ ਦੀ ਛੀਟ, ਕਸੂਰ ਦੀ ਤਿੱਲੇ ਦੀ ਲੱਗੀ ਜੁੱਤੀ, ਬਹਾਵਲਪੁਰ ਦੀ ਸੁਰਾਹੀ,ਪੋਠੋਹਾਰ ਦੀ ਫੁਲਕਾਰੀ, ਲਹਿੰਦੀ ਦਾ ਕਮੀਜ ਤੇ ਸੂਈ ਨਾਲ ਕੱਢੀ ਪਿੱਠ ਦੀ ਜਾਲੀ ਪਿਛਲੀ ਦੁਨੀਆ ਵਿਚ ਮਸ਼ਹੂਰ ਸਨ । ਪੱਖੀ ਦੇ ਛੇਤਰਿਆਂ ਦੀਆਂ ਚੰਗੇਰਾਂ, ਪੱਛੀਆਂ, ਪਛੜੇ ਅਤੇ ਥਾਲੀਆਂ, ਪੱਛਮੀ ਪੰਜਾਬ ਵਿਚ ਵੰਡ ਤੋਂ ਪਹਿਲਾਂ ਪ੍ਰਚਲਿਤ ਸਨ ।

ਗਹਿਣਾ ਵੀ ਕਲਾ ਦਾ ਇਕ ਨਮੂਨਾ ਹੈ ,ਜਿਸਦੀ ਸੁੰਦਰਤਾ ਬਹੂ ਦੀ ਸੁੰਦਰਤਾ ਨੂੰ ਚਮਕਾਂਦੀ ਹੈ ।ਇਹ ਵੀ ਲਲਿਤ ਕਲਾ ਦਾ ਨਮੂਨਾ ਹੈ ।ਜਿਸਦਾ ਉਪਯੋਗ ਸਿਵਾਏ ਪਦਾਰਥਕ ਖੁਸ਼ੀ ਅਤੇ ਸੂਖਮ ਆਨੰਦ ਦੇ ਹੋਰ ਕੁਝ ਨਹੀ ।

ਮੂਰਤੀ ਕਲਾ[ਸੋਧੋ]

ਇਸ ਕਲਾ ਦਾ ਪਹਿਲਾ ਕੇਂਦਰ ਸਿਆਲਕੋਟ ਸੀ,ਦੂਜਾ ਪਿਸ਼ਾਵਰ ਅਤੇ ਤੀਜਾ ਮਥੁਰਾ ।ਬੁੱਧ ਦੀਆਂ ਮੂਰਤੀਆਂ ਬੋਧੀ ਮੰਦਰਾਂ ਦੀਆਂ ਰੱਖੀਆਂ ਜਾਣ ਲੱਗ ਪਈਆਂ । ਉਹਨਾਂ ਦੀ ਦੇਖਾ ਦੇਖੀ ਹਿੰਦੂ ਮੰਦਰਾਂ ਵਿੱਚ ਦੇਵਤਿਆਂ ,ਦੇਖੀਆਂ ਅਤੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਦੀਆਂ ਮੂਰਤੀਆਂ ਬਣਨ ਅਤੇ ਪੂਜੀਆਂ ਜਾਣ ਲੱਗਾ ਪਈਆਂ।ਗਯਾ ਤੇ ਹੋਰ ਬੋਧੀ ਤੀਰਥਾਂ ਤੇ ਮੰਦਰਾਂ ਦੀਆਂ ਕੰਧਾਂ ਤੇ ਮਹਾਤਮਾ ਬੁੱਧ ਦੇ ਜੀਵਨ ਦੇ ਚਿੱਤਰ ਵੀ ਖੋਦ ਕੇ ਬਣਾਏ ਜਾਣ ਲੱਗ ਪਏ। ਇਸ ਤਰ੍ਹਾਂ ਪੰਜਾਬ ਵਿਚ ਮੂਰਤੀ ਕਲਾਂ ਤੇ ਮੂਰਤੀ ਪੂਜਾ ਦਾ ਆਰੰਭ ਹੋਇਆ ।ਤੁਰਕਾਂ ਤੇ ਮੁਸਲਮਾਨਾ ਨੇ ਮੂਰਤੀ ਕਲਾ ਨੂੰ ਨਸ਼ਟ ਕਰ ਦਿੱਤਾ ।ਇਸ ਕਾਰਨ ਪੰਜਾਬ ਵਿਚ ਮੂਰਤੀ ਕਲਾ ਨਾਲ ਮੂਰਤੀ ਪੂਜਾ ਵੀ ਗਈ ਅਤੇ ਇਸਦਾ ਸਥਾਨ ਰਾਜਸਥਾਨ ਨੇ ਲੈ ਲਿਤਾ ।

ਸ਼ਿਲਪ ਕਲਾ[ਸੋਧੋ]

ਮੁਸਲਮਾਨ ਦੇ ਆਉਣ ਨਾਲ ਨਵੀ ਸ਼ਿਲਪ ਕਲਾ ਆ ਗਈ ਜੋ ਮਸੀਤਾਂ ,ਕਬਰਾਂ, ਮਕਬਰਿਆਂ, ਮਜ਼ਾਰਾਂ, ਕਿਲਿਆਂ ਅਤੇ ਸ਼ਾਹੀ ਮਹੱਲਾ ਦੀ ਨਵੀ ਉਸਾਰੀ ਵਿੱਚ ਸਾਕਾਰ ਹੋਈ ।ਪਰ ਪਰੰਪਰਾਗਤ ਮੰਦਰਾਂ ਦੀ ਕਲਾ ਦੇ ਆਕਾਰ ਵਿਚ ਫਰਕ ਨਹੀ ਆਇਆ । ਮੰਦਰਾਂ ਵਿੱਚ ਮਸੀਤਾਂ ਦਾ ਇਕੋ ਚਿੰਨ੍ਹ ਗੁੰਬਦ ਕਿਤੇ -ਕਿਤੇ ਜ਼ਰੂਰ ਪ੍ਰਵੇਸ਼ ਕਰ ਗਿਆ ਹੈ ।ਸ਼ਾਹੀ ਮਹੱਲ ਕੇਵਲ ਮੁਗਲ ਤੇ ਉਹਨਾਂ ਤੋਂ ਪਹਿਲਾਂ ਤੁਰਕੀ ਸ਼ਹਿਨਸ਼ਾਹਾਂ ਦਾ ਇੱਕੋ ਇੱਕ ਅਧਿਕਾਰ ਸੀ ।ਅਤੇ ਨਾ ਹੀ ਉਸ ਨਵੀ ਤਰ੍ਹਾਂ ਦੇ ਕਿਲੇ ਰਾਜੇ ਬਣਾ ਸਕਦੇ ਹਨ ।ਤਹਿਖਾਨੇ ਪਹਿਲਾਂ ਵੀ ਸਨ ਅਤੇ ਤੁਰਕਾਂ ਤੇ ਮੁਗਲਾਂ ਨੇ ਵੀ ਬਣਵਾਏ ਕਿਉਂ ਜੋ ਧਰਤੀ ਦੀ ਮਧ ਰੇਖਾ ਤੇ ਦੋਵੇਂ ਪਾਸਿਆਂ ਗਰਮ ਮੁਲਕਾ ਦੇ ਪਾਉਣ ਪਾਣੀ ਇੱਕੋ ਜਿਹਾ ਨਹੀ ਸੀ ।ਸਿਵਾਏ ਉਹਨਾਂ ਟੁਕੜੀਆਂ ਦੇ ਜੋ ਪਹਾੜੀ ਸਨ।ਮਸੀਤਾਂ ਦੀ ਨਕਸ਼ ਨਿਗਾਰੀ ਇੱਕ ਨਵੀ ਕਲਾ ਸੀ ਜੋ ਮੰਦਰਾਂ ਨੇ ਨਹੀ ਅਪਣਾਈ ।ਕਿਉਂ ਜੋ ਇਹਨਾਂ ਦੀ ਆਪਣੀ ਅਲੰਕਾਰ ਜੁਗਤ ਸੀ ।ਇਸ ਨਕਸ਼ ਨਿਗਾਰੀ ਉੱਪਰ ਤੇਲ ਨੀਲੇ ਰੰਗ ਦੇ ਵੇਲ ਬੂਟੇ ਚਿਹਰੇ ਜਾਂ ਅੰਕਿਤ ਕੀਤੇ ਗਏ ਹਨ ।ਅੰਗਰੇਜ਼ਾਂ ਦੇ ਆਉਣ ਨਾਲ ਪੱਛਮੀ ਸ਼ਿਲਪ ਕਲਾ ਦਾ ਪ੍ਰਵੇਸ਼ ਹੋਇਆ ਜਿਸਦਾ ਵਿਸ਼ੇਸ਼ ਗਿਰਜਾ ਘਰ ਦੀ ਬਣਤਰ ਹੈ ।ਜੋ ਮਧਯੁੱਗਾਂ ਤੋਂ ਯੂਰਪ ਵਿੱਚ ਨਿਰੰਤਰ ਚਲੀ ਆਈ ਹੈ ।ਇਸਨੂੰ ਮੌਖਿਕ ਡਿਜਾਈਨ ਕਹਿੰਦੇ ਹਨ ।ਜਿਵੇ ਚੰਡੀਗੜ੍ਹ ਦਾ ਸ਼ਹਿਰ ਹੈ ।ਨਵੀ ਸ਼ਿਲਪ ਕਲਾ ਦਾ ਤੀਜਾ ਨਮੂਨਾ :ਤਿੰਨ, ਚਾਰ ,ਪੰਜ ਅਰਥਾਤ ਕਈ ਮੰਜਿਲਾ ਮਕਾਨ ਹਨ ।ਜੋ ਵੱਡੇ ਸ਼ਹਿਰਾਂ ਵਿੱਚ ਆਮ ਦੇਖਣ ਨੂੰ ਮਿਲ ਜਾਵੇਗਾ ।

ਸ਼ਿਲਪ ਕਲਾ ਦਾ ਚੌਥਾ ਨਵਾਂ ਨਮੂਨਾ ਬਗੀਚੇ ਜਾਂ ਪਾਰਕ ਹਨ ਜੋਂ ਨਵੀਆਂ ਅਬਾਦੀਆਂ ਵਿਚ ਬਣਾਏ ਗਏ ਹਨ ਤਾਂ ਜੋ ਫੁਰਸਤ ਦੇ ਸਮੇਂ ਬੱਚੇ ਤੀਵੀਆਂ ਅਤੇ ਹੋਰ ਵਾਸੀ ਪਾਰਕਾਂ ਵਿਚ ਬੈਠ ਕੇ ਮਨ ਪ੍ਰਚਾਵਾ ਕਰ ਸਕਣ ।[3]

ਹਵਾਲੇ[ਸੋਧੋ]

 1. ਮੁੱਖ ਸੰ: ਤੀਰਥ ਸਿੰਘ ਸਵਤੰਤਰ, ਸ:ਡਾ. ਦਰਸ਼ਨ ਸਿੰਘ ਨਿਰਵੈਰ, ਹਿੰਦੀ ਵਿਭਾਗ, ਪੰਜਾਬੀ ਸਭਿਆਚਾਰ /ਪੰਜਾਬੀ ਸਭਿਆਚਾਰਕ ਕੇਂਦਰ (ਰਜਿਸਟਰ )ਹੁਸ਼ਿਆਰਪੁਰ, ਪੰਨਾ ਨੰ:42,46
 2. ਸ਼ੈਰੀ ਸਿੰਘ ਪ੍ਰੋ.,ਪੰਜਾਬੀ ਸੱਭਿਆਚਾਰ ਦੇ ਵਿਭਿੰਨ ਪਰਿਪੇਖ,2009,ਪੰਨਾ-80
 3. ਮੁੱਖ ਸੰ: ਤੀਰਥ ਸਿੰਘ ਸਸਵਤੰਤਰ ਸ:ਡਾ. ਦਰਸ਼ਨ ਸਿੰਘ ਨਿਰਵੈਰ, ਹਿੰਦੀ ਵਿਭਾਗ, ਪੰਜਾਬੀ ਸਭਿਆਚਾਰ /ਪੰਜਾਬੀ ਸਭਿਆਚਾਰਕ ਕੇਂਦਰ (ਰਜਿਸਟਰ )ਹੁਸ਼ਿਆਰਪੁਰ, ਪੰਨਾ ਨੰ:42,46