ਪੰਜਾਬੀ ਸੱਭਿਆਚਾਰ ਵਿਚ ਪਰਿਵਰਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Deletion icon.svg
ਇਹ ਸਫ਼ਾ ਛੇਤੀ ਮਿਟਾਏ ਜਾਣ ਲਈ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ “ਲੇਖ ਦੀ ਸਮੱਗਰੀ ਲਈ ਕੋਈ ਪ੍ਰਮਾਣਿਕ ​​ਹਵਾਲਾ ਨਹੀਂ ਹੈ ਅਤੇ ਸਟਾਈਲ ਐਂਸ਼ੀਲੋਪੀਡੀਆ ਦੇ ਵਿਕੀਪੀਡੀਆ ਮਿਆਰਾਂ ਦੀ ਪਾਲਣਾ ਨਹੀਂ ਕਰਦੀ ਅਤੇ ਲੇਖ ਨਿਰਪੱਖ ਦ੍ਰਿਸ਼ਟੀਕੋਣ ਦੀ ਪਾਲਣਾ ਨਹੀਂ ਕਰਦਾ// ਉਦਾਹਰਣ// ਅਹਿਮ,ਅਟੱਲ ਪਰ ਅਤਿਅੰਤ ਸੂਖਮ ਅਤੇ ਗੁੰਝਲਦਾਰ ਪਰਕਿਰਿਅਾ// Puffer, weasel ਸ਼ਬਦਾਂ ਦਾ ਉਪਯੋਗ ਨਾਲ ਸਾਰਾ ਲੇਖ ਇਸ ਤਰ੍ਹਾਂ ਦੇ ਸ਼ਬਦਾਂ ਨਾਲ ਭਰੇ ਹੋਏ ਹੁੰਦਾ ਹੈ ਜਿਸ ਨਾਲ ਸਾਰਾ ਲੇਖ ਨਿਰਪੱਖਤਾ ਤੋਂ ਦੂਰ ਹੁੰਦਾ ਹੈ”।


ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਸਫ਼ਾ ਮਿਟਾਉਣ ਦੀ ਕਸੌਟੀ ਨਾਲ਼ ਮੇਲ ਨਹੀਂ ਖਾਂਦਾ ਜਾਂ ਤੁਸੀਂ ਇਸਦੀਆਂ ਕਮੀਆਂ ਦੂਰ ਕਰਕੇ ਇਸਨੂੰ ਬਿਹਤਰ ਬਣਾ ਸਕਦੇ ਹੋ ਅਤੇ ਫਿਰ ਇਹ ਅਰਧ-ਸੂਚਨਾ ਹਟਾ ਸਕਦੇ ਹੋ, ਪਰ ਮਿਹਰਬਾਨੀ ਕਰਕੇ ਆਪਣੇ ਬਣਾਏ ਸਫ਼ਿਆਂ ਤੋਂ ਇਸਨੂੰ ਨਾ ਹਟਾਓ।


ਜੇ ਤੁਸੀਂ ਇਸਨੂੰ ਮਿਟਾਉਣ ਦੇ ਖ਼ਿਲਾਫ਼ ਹੋ ਤਾਂ ਇਸਦੇ ਗੱਲ-ਬਾਤ ਸਫ਼ੇ ’ਤੇ ਆਪਣੇ ਵਿਚਾਰ ਪੇਸ਼ ਕਰੋ।

ਜ਼ਿੰਮੇਵਾਰ ਵਰਤੋਂਕਾਰ ਇਸਨੂੰ ਮਿਟਾਉਣ ਤੋਂ ਪਹਿਲਾਂ ਇਸਦਾ ਅਤੀਤ (ਆਖ਼ਰੀ ਤਬਦੀਲੀ), ਕਿਹੜੇ ਸਫ਼ੇ ਇੱਥੇ ਜੋੜਦੇ ਹਨ ਅਤੇ ਇਸਦਾ ਗੱਲ-ਬਾਤ ਸਫ਼ੇ ਦੀ ਜਾਂਚ ਜ਼ਰੂਰ ਕਰੋ।ਇਸ ਸਫ਼ੇ ਵਿਚ ਆਖ਼ਰੀ ਤਬਦੀਲੀ Wikilover90 (ਯੋਗਦਾਨ| ਚਿੱਠੇ) ਨੇ 07 ਦਸੰਬਰ 2018 ਨੂੰ 07:00 (UTC) ’ਤੇ ਕੀਤੀ। (ਤਾਜ਼ਾ ਕਰੋ)

ਸੱਭਿਅਾਚਾਰ ਰੂਪਾਂਤਰਨ ਇੱਕ ਅਹਿਮ,ਅਟੱਲ ਪਰ ਅਤਿਅੰਤ ਸੂਖਮ ਅਤੇ ਗੁੰਝਲਦਾਰ ਪਰਕਿਰਿਅਾ ਹੈ । ਹਰੇਕ ਸੱਭਿਅਾਚਾਰ ਦਵੰਦਵਾਦ ਭੌਤਿਕਵਾਦ ਦੇ ਮੂਲ ਨਿਯਮਾਂ ਅਨੁਰੂਪ ਅਾਪਣੀ ਵਿਸ਼ੇਸ ਪਰਕਿਰਤੀ ਅਤੇ ਪਰਕਿਰਿਅਾ ਅਨੁਸਾਰ ਨਿਰੰਤਰ ਪਰਿਵਰਤਨ ਰਹਿੰਦਾ ਹੈ । ਕੋੲੀ ਵੀ ਸੱਭਿਅਾਚਾਰਕ ਸਿਰਜਣਾ, ਵਿਹਾਰ, ਵਰਤਾਰਾ, ਵਿਚਾਰ, ਅੰਤਮ ਜਾਂ ਨਿਰਪੇਖ ਨਹੀ, ਸਗੋਂ ਪਦਾਰਥਕ ਪਰਿਸਥਿਤੀਅਾਂ ਵਿੱਚ ਅਾੲੇ ਗਿਣਨਾਤਮਕ ਪਰਿਵਰਤਨਾ ਅਨੁਕੂਲ ਇਸ ਦੇ ਸਾਰੇ ਅੰਗ ਅਤੇ ਤੱਤ ਰੂਪਾਂਤਰਿਤ ਹੁੁੁੰਦੇ ਰਹਿੰਦੇ ਹਨ ।ਸੱਭਿਅਾਚਾਰ ਰੂਪਾਂਤਰਨ ਦੀ ਪਰਕਿਰਿਅਾ ਦਾ ਮੂਲ ਅਾਧਾਰ ਅਾਰਥਿਕ ਪਰਬੰਧ ਅਤੇ ਇਸ ਪਰਬੰਧ ਵਿੱਚ ਅਾੲੇ ਪਰਿਵਰਤਨਾ ਅਨੁਕੂਲ ਹੁੰਦਾ ਹੈ ।ਸੱਭਿਆਚਾਰ ਦੇ ਸੰਬੰਧ ਵਿੱਚ ਇਕ ਨਿਰਪੇਖ ਸੱਚਾਈ ਇਹ ਹੈ ਕਿ ਇਹ ਬਦਲਦਾ ਰਹਿੰਦਾ ਹੈ, ਪਰ ਇਕ ਸੱਚਾਈ ਇਹ ਵੀ ਹੈ ਕਿ ਇਹ ਤਬਦੀਲੀ ਕੋਈ ਆਪਣੇ ਆਪ ਨਹੀਂ ਆਉਂਦੀ, ਸਗੋਂ ਕਿਸੇ ਨਾ ਕਿਸੇ ਹੱਦ ਤੱਕ ਸੰਘਰਸ਼ ਦਾ ਸਿੱਟਾ ਹੁੰਦੀ ਹੈ। ਹਰ ਸੱਭਿਆਚਾਰ ਆਦਤਾਂ ਕਾਇਮ ਕਰਨ ਦਾ ਅਸਲ ਹੈ।

ਪੰਜਾਬੀ ਸੱਭਿਅਾਚਾਰਕ ਰੂਪਾਂਤਰਨ[ਸੋਧੋ]

ਪੰਜਾਬੀ ਸੱਭਿਅਾਚਾਰਕ ਰੂਪਾਂਤਰਨ ਦਾ ਅਾਧੁਨਿਕ ਦੌਰ ੳੁਨੀਂਵੀ ਸਦੀ ਵਿੱਚ ਮੁੱਖ ਤੌਰ ਤੇ ਅੰਗਰੇਜੀ ਰਾਜ ਨਾਲ ਅਾਰੰਭ ਹੁੰਦਾ ਹੈ। ਅਤੇ ਇਹ ਵਿਭਿੰਨ ਪੜਾਅ ਤਹਿ ਕਰਦਾ ਹੋਇਅਾ ਅਜੋਕੀ ਅਵਸਥਾ ਤੱਕ ਪਹੁੰਚਦਾ ਹੈ। ਪੰਜਾਬ ਸਮੇਤ ਭਾਰਤ ਵਿੱਚ ਅਾੲੇ ਇਸ ਸੱਭਿਅਾਚਾਰਕ ਰੂਪਾਂਤਰਨ ਦਾ ਮੂਲ ਸਾਰ ਤੀਸਰੇ ਸੰਸਾਰ ਦੇ ਸਮੁੱਚੇ ਖਿੱਤੇ ਨਾਲ ਰਲਵਾਂ ਹੈ। ਕਿੳਂਕਿ ਪੱਛੜੇ ਤੀਸਰੇ ਸੰਸਾਰ ਦੇ ਸਾਰੇ ਦੇਸਾਂ ਦੀ ਅਾਰਥਿਕ ਬਣਤਰ, ਰਾਜਸੀ ਢਾਂਚੇ ਅਤੇ ਸੱਭਿਅਾਚਾਰਕ ਰੂਪਾਂਤਰਨ ਦੇ ਅਮਲ ਅਾਪਸ ਵਿੱਚ ਡੂੰਘੀ ਤਰ੍ਹਾਂ ਸਾਂਝੇ ਹਨ। ਪੰਜਾਬ ਦੇ ਨਿਵੇਕਲੇ ਰਾਜਸੀ ਇਤਿਹਾਸਿਕ ਪਿਛੋਕੜ ਦੇ ਕਾਰਣ ਵੀ ਇਸਦੇ ਸੱਭਿਅਾਚਾਰਕ ਰੂਪਾਂਤਰਨ ਦੀ ਰਫ਼ਤਾਰ ਅਤੇ ਸਰੂਪ ਵੱਖਰਾ ਹੈ[1]

ਮਸ਼ੀਨੀਕਰਨ ਕਾਰਣ ੳੁਤਪੰਨ ਸੱਭਿਅਾਚਾਰਕ ਰੂਪਾਂਤਰਨ[ਸੋਧੋ]

ਅਾਧੁਿਨਕ ਯੁੱਗ ਵਿਗਿਅਾਨ ਅਤੇ ਤਕਨਾਲੋਜੀ ਦੀ ਬੇਪਨਾਹ ੳੁੱਨਤੀ ਦਾ ਯੁੱਗ ਹੈ । ਇਸਦੇ ਫ਼ਲਸਰੂਪ ਅਜੋਕੀ ਦੁਨੀਅਾ ੳੁਦਯੋਗੀਕਰਨ, ਮਸ਼ੀਨੀਕਰਨ ਅਤੇ ਇਸਤੋਂ ੳੁਤਪੰਨ ਵਿਅਾਪਕ ਤਬਦੀਲੀਅਾ ਵਿੱਚੋਂ ਗੁਜ਼ਰ ਰਹੀ ਹੈ। "ਪੰਜਾਬ ਦਾ ਭਾਵੇਂ ਸਹੀ ਅਰਥਾਂ ਵਿੱਚ ਪੂਰਾ ੳੁਦਯੋਗੀਕਰਨ ਤਾਂ ਨਹੀਂ ਹੋਿੲਅਾ ,ਪਰ ਇੱਥੋਂ ਦਾ ਮਸ਼ੀਨੀਕਰਨ ਵੱਡੇ ਪੈਮਾਨੇ ਤੇ ਹੋਿੲਅਾ ਹੈ।" [2]

ਪਰੰਪਰਾਗਤ ਪੇਸ਼ੇ ਅਤੇ ਇਨ੍ਹਾਂ ਨਾਲ ਸਬੰਧਤ ਸੱਭਿਅਾਚਾਰ ਦਾ ਅਲੋਪ ਹੋਣਾ[ਸੋਧੋ]

ਨਵੇਂ ਸੰਦ, ਨਵੇਂ ਢੰਗ, ਨਵੀਂ ਸੋਚ, ਮਸ਼ੀਨੀਕਰਨ ਨੇ ਹਜ਼ਾਰਾ ਸਾਲਾਂ ਤੋਂ ਚਲੀ ਅਾ ਰਹੀ ਪਰੰਪਰਾਗਤ ਪੇਸ਼ਾਵਰ ਵਿਵਸਥਾ ਨੂੰ ਮੂਲੋਂ ਬਦਲ ਦਿੱਤਾ ਹੈ। ਕੲੀ ਪੇਸ਼ੇ ਜੋ ਪੇਂਡੂ ਪੰਜਾਬੀ ਅਾਰਿਥਕ ਸੱਭਿਅਾਚਾਰ ਬਣਤਰ ਦਾ ਪ੍ਰਮੁੱਖ ਅੰਗ ਸਨ, ਨਵੀਂ ਮਸ਼ੀਨਰੀ ਦੇ ਫ਼ਲਸਰੂਪ ਅਲੋਪ ਹੋ ਗੲੇ ਹਨ।

ਅਾਵਾਜਾੲੀ ਦੇ ਸਾਧਨਾ ਵਿੱਚ ਤਬਦੀਲੀ[ਸੋਧੋ]

ਮਸ਼ੀਨੀਕਰਨ ਨੇ ਸਾਡੇ ਪਰਾਚੀਨ ਅਾਵਾਜਾੲੀ ਦੇ ਵਸੀਲੇ ਬਦਲ ਦੁੱਤੇ ਹਨ। ਹੁਣ ਕੋੲੀ ਅਾੳੁਣ ਜਾਣ ਲੲੀ ਮਜ਼ਬੂਰੀਵਸ ਵੀ ਘੋੜੇ ਨਹੀਂ ਪਾਲਦਾ । ਸਗੋਂ ਸਾੲੀਕਲ, ਸਕੂਟਰ, ਕਾਰ ਖਰੀਦਦਾ ਹੈ। ਹੁਣ ਰੱਥਾਂ ਘੋਿੜਅਾਂ ਦੀ ਥਾਂ ਸਾੲੀਕਲ, ਮੋਟਰਸਾੲੀਕਲ, ਕਾਰਾਂ ਨੇ ਲੈ ਲੲੀ ਹੈ। ==ਸੰਚਾਰ ਵਸੀਲਿਅਾਂ ਦਾ ਰੂਪਾਂਤਰਨ== ਵਿਗਿਅਾਨ ਅਤੇ ਤਕਨਾਲੋਜੀ ਨੇ ਜਿੰਨੀ ਤਬਦੀਲੀ ਸੰਚਾਰ ਵਸੀਲਿਅਾਂ ਵਿੱਚ ਲਿਅਾਂਦੀ ਹੈ, ਜ਼ਿੰਦਗੀ ਦੇ ਹੋਰ ਖੇਤਰਾ ਵਿੱਚ ੲੇਨੀ ਨਹੀਂ ਲਿਅਾਂਦੀ। ਸੰਚਾਰ ਤਕਨਾਲੋਜੀ ਦੀ ਕ੍ਰਾਂਤੀ ਨੇ ਸਾਰਾ ਪ੍ਰਾਚੀਨ ਸੰਚਾਰ ਤਹਿਸ ਨਹਿਸ ਕਰ ਦਿੱਤਾ ਹੈ। "ਹੁਣ ਨਚਾਰਾਂ ਦੇ ਅਖਾੜੇ ਨਹੀ ਜੰਮਦੇ, ਨਕਲੀਅਾਂ ਦੀਅਾ ਰੌਣਕਾਂ ਗਾਇਬ ਨੇ, ਕਵਾਲਾਂ ਦੀ ਬੇਕਦਰੀ ਹੈ। ਕਿਸੇ ਨੂੰ ਵੀ ਬਾਜ਼ੀਗਰ ਦੀ ਬਾਜ਼ੀ ਵੇਖਣ ਲੲੀ ਵਿਹਲ ਨਹੀਂ ਹੈ ।[3]

ਸਵੈ-ਕੇਂਦਰੀਕਰਨ[ਸੋਧੋ]

ਅਜੋਕੇ ਸੱਭਿਅਾਚਾਰਕ ਰੂਪਾਂਤਰਨ ਦਾ ਇੱਕ ਫ਼ੈਸਲਾਕੁਨ ਪਾਸਾਰ ਇਹ ਹੈ ਕਿ ਸਮੁੱਚੇ ਸੱਭਿਅਾਚਾਰਕ ਢਾਂਚੇ ਦਾ ਅੰਤਰਸਾਰ ਵਿਅਕਤੀ ਵਿਸ਼ੇਸ ਦੇ ਸਵੈ-ਕੇਂਦਰੀਕਰਨ ਵੱਲ ਸੇਧਿਤ ਹੈ। ਪੂੰਜੀਵਾਦੀ ਅਰਥ ਵਿਵਸਥਾ ਦੇ ੳੁਤਰਨ ਨਾਲ ਨਵੀਂਅਾ ੳੁਤਪਾਦਨ ਵਿਧੀਅਾਂ ਅਤੇ ੳੁਤਪਾਦਨ ਰਿਸ਼ਿਤਅਾਂ ਦਾ ਸਮੁੱਚੇ ਜੀਵਨ ਖੇਤਰ ਵਿੱਚ ਪ੍ਰਮੁੱਖ ਰੁਝਾਨ ਵਿਅਕਤੀਵਾਦੀ ਜੀਵਨ ਜਾਂਚ ਦਾ ਹੁੰਦਾ ਹੈ। ਅਜੋਕਾ ਮਨੁੱਖ ਸਮੂਹਿਕ ਜੀਵਨ ਕੀਮਤਾਂ, ਪ੍ਰਤੀਮਾਨਾ ਤੋਂ ਬੇਮੁੱਖ ਹੋ ਰਿਹਾ ਹੈ। ਅਤੇ "ਮੈਨੂੰ ਕਿਸੇ ਨਾਲ ਕੀ" ਦੀ ਧਾਰਣਾ ਅਨੁਸਾਰ ਸਮੂਹਿਕ ਪ੍ਰਤੀਮਾਨਾਂ ਨੂੰ ਤਿਅਾਗ ਕੇ ਸਵੈ ਕੇਂਦਿਰਤ ਕਸ਼ਟੀ ਦਾ ਧਾਰਕ ਬਣ ਰਿਹਾ ਹੈ।

ਪੱਛਮੀਕਰਨ[ਸੋਧੋ]

ਪੰਜਾਬੀ ਸੱਭਿਅਾਚਾਰਕ ਰੂਪਾਂਤਰਨ ਦਾ ਇੱਕ ਅਹਿਮ ਪਹਿਲੂ ਸਾਡੇ ਸੱਭਿਅਾਚਾਰਕ ਢਾਂਚੇ ਵਿੱਚ ਪੱਛਮੀਕਰਨ ਦੀ ਅੰਨੀ ਹੋੜ ਹੈ। ਪਰੰਪਰਾਗਤ ਪੰਜਾਬੀ ਪਹਿਰਾਵੇ ਦੇ ਅਹਿਮ ਰੂਪ ਅਲੋਪ ਹੋ ਰਹੇ ਹਨ । ਜਿਵੇਂ ਖੱਦਰ ਤਾਂ ਅਾਮ ਲੋਕਾੲੀ ਦੇ ਕੱਪੜੇ ਵਿੱਚੋਂ ਲਗਭਗ ਖਤਮ ਹੋ ਰਿਹਾ ਹੈ। ਇਵੇਂ ਹੀ ਮਲਮਲ, ਛੀਂਟ ਅਾਦਿ। ਜਿਸਦੀ ਥਾਂ ਬੂਟ, ਜੁਰਾਬਾਂ , ਪੈਂਟ, ਸ਼ਰਟ ਅਾਮ ਹਨ। "ਸੂਬਾ ਸਿੰਘ ਦੀ ਇਹ ਟਕੋਰ ਸਹੀ ਹੈ। ਸਮੇਂ ਨਾਲ ਸਭ ਕੁੱਝ ਬਦਲ ਗਿਅਾ। ਹੁਣ ਤਾਂ ਕੁਕੜੀਅਾਂ ਨੂੰ ਵੀ ਟੀਕੇ ਲੱਗਣ ਲੱਗ ਪੲੇ।ਅੱਗੇ ਤਾਂ ਅਾਦਮੀਅਾ ਨੂੰ ਕੋੲੀ ਨਹੀਂ ਸੀ ਪੁੱਛਦਾ। ਸਾਹਿਬ ਲੋਕਾਂ ਵਾਂਗ ਇਹਨਾਂ ਦਾ ਸੁਭਾਅ ਵੀ ਮਲੂਕ ਹੋ ਗਿਅਾ ੲੇ ।[4]

ਸ਼ਹਿਰੀਕਰਨ[ਸੋਧੋ]

ਅਾਧੁਨਿਕ ਯੁੱਗ ਦਾ ਧੁਰਾ ਸ਼ਹਿਰ ਬਣਤਰ ਬਣ ਗਿਅਾ ਹੈ। ਅਾਧੁਨਿਕੀਕਰਨ ਨੇ ਅਾਰਥਿਕ, ਰਾਜਸੀ ਅਤੇ ਸੱਭਿਅਾਚਾਰਕ ਸਮੁੱਚੇ ਸਤਹਾਂ ਦੇ ਕੇਂਦਰ ਸ਼ਹਿਰ ਨੂੰ ਬਣਾਇਅਾ ਹੈ। ਖੇਤੀ ਦਾ ਸਰਵਪੱਖੀ ਮਸ਼ੀਨੀਕਰਨ ਹੋਣ ਕਾਰਣ ਅਤੇ ਸਮੁੱਚੀ ਅਰਥ ਵਿਵਸਥਾ ਤਾਂ ਕੀ ਜੀਵਨ ਜਾਂਚ ਦਾ ਵਪਾਰੀਕਰਨ ,ਮੰਡੀਕਰਨ ਹੋਣ ਕਾਰਣ ਪਿੰਡ ਅਤੇ ਸ਼ਹਿਰ ਦੀ ਪ੍ਰਾਚੀਨ ਜੀਵਨ ਵਿਵਸਥਾ ਬਦਲ ਚੁੱਕੀ ਹੈ। ਪੇਂਡੂ ਸੱਭਿਅਾਚਾਰ ਦੀ ਪ੍ਰਾਚੀਨ ਸਮੂਹਿਕ ਜੀਵਨ ਜਾਂਚ ਨਾਂ ਨੂੰ ਹੀ ਬਚੀ ਹੈ । ਮੂਲ ਸਾਰ ਗਾਇਬ ਹੋ ਚੁੱਕਾ ਹੈ। ਪੂੰਜੀਵਾਦੀ ਲੀਹਾਂ ਤੇ ਵਿਕਸ ਰਹੀ ਪੇਂਡੂ ਜੀਵਨ ਜਾਂਚ ਹੁਣ ਪਿੰਡ ਦੀ ਧੀ, ਬਰਾਦਰੀ, ਭਾੲੀਚਾਰਾ, ਗੁਵਾਂਢੀ, ਵਰਗੇ ਸਾਡੇ ਸੱਭਿਅਾਚਾਰਕ ਪ੍ਰ‍ਤਿਮਾਨਾਂ ਵਿਸਰ ਰਹੀ ਹੈ।

ਸੱਭਿਆਚਾਰਕ ਪਰਿਵਰਤਨ- ਪ੍ਰਕਿਰਿਆ ਅਤੇ ਪ੍ਰਕਾਰ [ਸੋਧੋ]

ਸੱਭਿਆਚਾਰ ਪਰਿਵਰਤਨ ਦੀ ਪ੍ਰਕਿਰਿਆ ਪ੍ਰਮੁੱਖ ਰੂਪ ਵਿੱਚ ਸਮਾਜਿਕ ਆਰਥਿਕ ਪ੍ਰਬੰਧਾਂ ਦੇ ਇਤਿਹਾਸ ਅਨੁਕੂਲ ਹੀ ਹੁੰਦੀ ਹੈ, ਭਾਵੇਂ ਇਸ ਦੇ ਕੁੱਝ ਵਿਭਿੰਨ ਤੱਤਾਂ ਵਿੱਚ ਪਰਿਵਰਤਨ ਦੀ ਰਫ਼ਤਾਰ ਹੈ ਦਿਸ਼ਾ ਤੋਂ ਭਿੰਨ ਪ੍ਰਕਾਰ ਮੰਨੇ ਜਾ ਸਕਦੇ ਹਨ। ਸੱਭਿਆਚਾਰ ਵਿੱਚ ਪਰਿਵਰਤਨ ਦੀ ਪ੍ਰਕਿਰਿਆ ਦੀ ਦ੍ਰਿਸ਼ਟੀ ਤੋਂ ਸਾਰੇ ਪਰਿਵਰਤਨ ਇਕੋ ਸਮੇਂ ਇਕੋ ਵਿਧੀ ਨਾਲ ਅਤੇ ਇਕਸਾਰ ਨਹੀਂ ਵਾਪਰਦੇ।

ਸੱਭਿਆਚਾਰਕ ਪਰਿਵਰਤਨ ਦੀਆਂ ਵਿਕਾਸਮਈ ਪ੍ਰਕਿਰਿਆਵਾਂ[ਸੋਧੋ]

ਸੱਭਿਆਚਾਰ ਵਿਕਾਸ[ਸੋਧੋ]

ਸਮਾਜ , ਪ੍ਰਕ੍ਰਿਤੀ (ਪ੍ਰਕਿਰਤੀ) ਅਤੇ ਮਨੁੱਖ ਦੀਆਂ ਹੋਰ ਸਿਰਜਨਾਵਾਂ ਵਿੱਚ ਗਤੀ ਦੇ ਵਿਭਿੰਨ ਪ੍ਰਕਾਰਾਂ ਵਿੱਚੋਂ ਸਭ ਤੋਂ ਬੁਨਿਆਦੀ, ਨਿਰੰਤਰ, ਗਤੀਸ਼ੀਲ ਅਤੇ ਸਰਵਵਿਆਪਕ ਪਰਿਵਰਤਨ ਦੀ ਪ੍ਰਕਿਰਿਆ ਵਿਕਾਸ ਮੂਲਕ ਹੈ। ਇਹ ਵਿਕਾਸ ਮੂਲਕ ਪਰਿਵਰਤਨ ਸੱਭਿਆਚਾਰਕ ਦੀ ਸਹਿਜ ਸੁਭਾਵਕ, ਆਂਤਰਿਕ ਡਾਇਲੈਕਟਸ ਦੀ ਗਤੀ ਦੀ ਉਹ ਪ੍ਰਕਿਰਿਆ ਤੇ ਦਿਸ਼ਾ ਹੈ, ਜਿਹੜੀ ਸਮਾਨਯ ਅਤੇ ਸਾਧਾਰਨ ਤੌਰ ਤੇ ਆਰਥਿਕ-ਪਦਾਰਥਕ ਇਤਿਹਾਸ ਦੇ ਸਹਿਜ ਪਰਿਣਾਮ ਅਨੁਰੂਪ ਹੌਲੀ-ਹੌਲੀ ਵਾਪਰਦੀ ਰਹਿੰਦੀ ਹੈ।

ਸੱਭਿਆਚਾਰਕ ਖਿੰਡਾਉ[ਸੋਧੋ]

ਡਾ. ਜਸਵਿੰਦਰ ਸਿੰਘ ਅਨੁਸਾਰ, "ਇਸ ਪ੍ਰਕਿਰਿਆ ਦੀ ਵਿਸ਼ੇਸ਼ਤਾ ਇਹ ਹੈ ਕਿ ਜਦੋਂ ਇਕ ਸੱਭਿਆਚਾਰਕ ਇਕਾਈ ਕਿਸੇ ਦੂਸਰੇ ਸੱਭਿਆਚਾਰ ਤੋਂ ਵਿਭਿੰਨ ਜੁਗਤਾਂ, ਸੰਦ, ਸੰਸਥਾਵਾਂ, ਵਿਸ਼ਵਾਸ ਅਤੇ ਰੀਤੀ ਰਿਵਾਜ਼ ਗ੍ਰਹਿਣ ਕਰਦੀ ਹੈ ਤਾਂ ਇਕ ਸੱਭਿਆਚਾਰਕ ਲੱਛਣ ਦੇ ਦੂਸਰੇ ਵਿੱਚ ਪ੍ਰਸਾਰਣ ਨੂੰ ਸੱਭਿਆਚਾਰਕ ਖਿੰਡਾਉ ਕਿਹਾ ਜਾਂਦਾ ਹੈ।"[5]

ਸੱਭਿਆਚਾਰਕ ਹਮਲਾ[ਸੋਧੋ]

ਇਹ ਪਰਿਵਰਤਨ ਰਾਜਸੀ ਸ਼ਕਤੀ ਦੀ ਜਿਤ, ਦਬਾਉਣ ਜਾਂ ਦਮਨ ਦੇ ਕਾਰਣ ਵਾਪਰਦਾ ਹੈ, ਇਸ ਵਿੱਚ ਦੋ ਸੱਭਿਆਚਾਰਾਂ ਦਾ ਪਰਸਪਰ ਸੰਬੰਧ ਸੁਖਾਵਾਂ, ਸੁਭਾਵਕ ਅਤੇ ਸੰਤੁਲਿਤ ਹੋਣ ਦੀ ਥਾਂ ਜੇਤੂ , ਭਾਰੂ ਅਤੇ ਦਮਿਤ ਸਰੂਪ ਦਾ ਧਾਰਨੀ ਹੁੰਦਾ ਹੈ।

ਸੱਭਿਆਚਾਰਕ ਇਨਕਲਾਬ[ਸੋਧੋ]

ਇਹ ਪ੍ਰਕਿਰਿਆ ਸੱਭਿਆਚਾਰਕ ਦੇ ਇਤਿਹਾਸਕ ਵਿਕਾਸ ਦੇ ਵਿਭਿੰਨ ਪੜਾਵਾਂ (ਉੱਤੇ) ਆਮ ਵਾਪਰਦੀ ਰਹੀ ਹੈ।  ਸਭਿਆਚਾਰਕ ਇਨਕਲਾਬ ਦੀ ਇਹ ਧਾਰਣਾ ਸਮਾਜਵਾਦੀ ਇਨਕਲਾਬ ਦਾ ਇਕ ਜੁਜ਼ ਬਣ ਕੇ ਉਭਰੀ ਹੈ। ਸੱਭਿਆਚਾਰਕ ਇਨਕਲਾਬ ਦਾ ਸਾਰ ਤੱਤ ਆਰਥਿਕ ਉਤਪਾਦਨ ਦੇ ਸਮੁੱਚੇ ਪ੍ਰਬੰਧ ਦੇ ਪ੍ਰਚੰਡ ਰੂਪਾਂਤਰਣ, ਸਖਸ਼ੀਅਤ ਦੇ ਸਰਵਪੱਖੀ ਇਕਸਾਰ ਸਮ ਉਚਿਤ ਵਿਕਾਸ ਅਤੇ ਹਰੇਕ ਮਨੁੱਖ ਨੂੰ ਸੱਭਿਆਚਾਰਕ ਸਿਰਜਣਾ ਦੀ ਪ੍ਰਕਿਰਿਆ ਦੇ ਸੁਚੇਤ ਅੰਗ ਵਜੋਂ ਰੂਪਾਂਤਰਿਤ ਕਰਨ ਵਿੱਚ ਨਿਹਤ ਹੈ।

ਸੱਭਿਆਚਾਰਕ ਪਛੜੇਵਾਂ :[ਸੋਧੋ]

ਅਜਿਹੀ ਸਕਿਤੀ ਵਿੱਚ ਵਿਭਿੰਨ ਵਿਗਿਆਨਕ ਤਕਨੀਕੀ ਉੱਨਤ ਉਪਕਰਣਾ, ਮਸ਼ੀਨਾਂ ਕਾਢਾਂ ਦੇ ਫਲਸਰੂਪ ਪਦਾਰਥਕ ਉਤਪਾਦਨੀ ਪਰਿਵਰਤਨਾਂ ਦੀ ਰਫ਼ਤਾਰ ਅਧਿਕ ਹੋਵੇ, ਪਰ ਇਸਦੇ ਉਲਟ ਸੱਭਿਆਚਾਰਕ ਪ੍ਰਸੰਗ ਵਿਚ ਭਾਵ ਜੀਵਨ ਢੰਗ ਵਿੱਚ ਉਸ ਨਵੀਨ ਵਿਗਿਆਨਕ, ਤਕਨੀਕੀ ਜਾਂ ਹੋਰ ਪ੍ਰਗਤੀ ਦੇ ਪਰਿਵਰਤਨ ਦੀ ਪ੍ਰਕਿਰਿਆ ਮੁਕਾਬਲਤਨ ਧੀਮੀ ਹੋਵੇ ਅਤੇ ਇਸ ਘੱਟ ਰਫ਼ਤਾਰ ਕਾਰਨ ਉਤਰਨ ਸਥਿਤੀ ਅਰਥਾਤ ਪਾੜੇ ਨੂੰ ਸੱਭਿਆਚਾਰਕ ਪਛੜੇਵਾਂ ਕਿਹਾ ਜਾਂਦਾ ਹੈ।

ਗੁਰਬਖ਼ਸ਼ ਸਿੰਘ ਫਰੈਂਕ ਅਨੁਸਾਰ, "ਸਮਾਜ ਵਿਗਿਆਨੀ ਅਤੇ ਮਾਨਵ ਵਿਗਿਆਨੀ ਸੱਭਿਆਚਾਰਕ ਪਰਿਵਰਤਨ ਦੇ ਕਾਰਨਾਂ ਨੂੰ ਤਿੰਨ ਮੁੱਖ ਹਿੱਸਿਆਂ ਵਿੱਚ ਵੰਡਦੇ ਹਨ।[6]

ਪ੍ਰਾਕਿਰਤਕ ਮਾਹੌਲ ਵਿੱਚ ਆਏ ਪਰਿਵਰਤਨ[ਸੋਧੋ]

ਪ੍ਰਕਿਰਤਕ ਮਾਹੌਲ ਵਿੱਚ ਪਰਿਵਰਤਨ ਬੇਹੱਦ ਹੌਲੀ ਹੌਲੀ ਅਤੇ ਹਜ਼ਾਰਾਂ ਸਾਲਾਂ ਦੇ ਅਰਸੇ ਉਤੇ ਫੈਲੇ ਹੁੰਦੇ ਹਨ ਜਿਸ ਕਰਕੇ ਇਹ ਪਹੁੰਚਦੇ ਤੱਕ ਵੀ ਨਹੀਂ (ਜਿਵੇਂ ਕਿ ਹਿਸ-ਹਲਕੇ ਦਾ ਸੁੰਗੜਨਾ) ਜਾਂ ਫਿਰ ਏਨੇ ਅਚਨਚੇਤੀ ਤੇ ਤਬਾਹਕੁਨ ਹੋ ਸਕਦੇ ਹਨ (ਭੂਚਾਲ, ਲਾਵਾ ਫਟਣਾ, ਭਿਅੰਦਰ ਹੜ) ਕਿ ਇਹ ਮਨੁੱਖੀ ਸਮਾਜ ਨੂੰ ਸਮਾਂ ਹੀ ਨਹੀਂ ਦਿੰਦੇ ਕਿ ਉਹ ਇਹਨਾਂ ਦੇ ਅਨੁਕੂਲ  ਆਪਣੇ ਆਪ ਨੂੰ ਢਾਲ ਸਕੇ। ਜਦੋਂ ਕਿਸੇ ਕੁਦਰਤੀ ਵਰਤਾਰੇ ਕਾਰਨ ਇਕ ਪੂਰੇ ਦੇ ਪੂਰੇ ਮਨੁੱਖੀ ਸਮੂਹ ਨੂੰ ਆਪਣਾ ਰਿਹਾਇਸ਼ ਸਥਾਨ ਬਦਲਣਾ ਪੈਂਦਾ ਹੈ, ਇਸ ਹਾਲਤ ਵਿੱਚ ਇਕ ਪੂਰਾ ਸਭਿਆਚਾਰਕ ਜੁੱਟ ਨਵੇਂ ਪ੍ਰਕਿਰਤਕ ਮਾਹੌਲ ਨੂੰ ਅਪਣਾ ਲੈਂਦਾ ਹੈ।

ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨ[ਸੋਧੋ]

ਕਾਢ ਜਾਂ ਲੱਭਤ[ਸੋਧੋ]

ਡਾ. ਗੁਰਬਖ਼ਸ਼ ਸਿੰਘ ਫਰੈਂਕ ਨੇ ਸਮਾਜ ਦੇ ਅੰਦਰੋਂ ਪੈਦਾ ਹੋਏ ਕਾਰਨਾਂ ਵਿੱਚ ਸਭ ਤੋਂ ਪਹਿਲਾਂ ਕਾਢ ਜਾਂ ਲੱਭਤ ਦੀ ਗੱਲ ਕੀਤੀ ਹੈ। ਕਾਢ ਜਾਂ ਲੱਭਤ ਦੋ ਤਰ੍ਹਾਂ ਦੀ ਹੋ ਸਕਦੀ ਹੈ- ਇਕ ਜਦੋਂ ਕੋਈ ਵਸਤੂ ਪ੍ਰਕਿਰਤੀ ਵਿੱਚ ਤਾਂ ਹੁੰਦੀ ਹੈ, ਪਰ ਅਜੇ ਮਨੁੱਖੀ ਗਿਆਨ ਅਤੇ ਵਰਤੋਂ ਦਾ ਹਿੱਸਾ ਨਹੀਂ ਬਣੀ ਹੁੰਦੀ। ਦੂਜਾ ਜਦੋਂ ਕੋਈ ਵਸਤੂ ਮਨੁੱਖੀ ਗਿਆਨ ਅਤੇ ਵਰਤੋਂ ਦਾ ਹਿੱਸਾ ਤਾਂ ਪਹਿਲਾਂ ਹੀ ਹੁੰਦੀ ਹੈ, ਪਰ ਇਸ ਸਮੁੱਚੀ ਵਸਤੂ ਨੂੰ ਜਾਂ ਇਸ ਦੇ ਅੰਸ਼ਾਂ ਨੂੰ ਨਵੀਂ ਤਰ੍ਹਾਂ ਸੁਮੇਲ ਦੇ ਨਵੀਂ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਹਰ ਇਕ ਨਵੀਂ ਕਾਢ ਵਿਚ ਇਸ ਤੋਂ ਪਹਿਲਾਂ ਦਾ ਸਾਰਾ ਗਿਆਨ ਸੰਚਿਤ ਹੁੰਦਾ ਹੈ, ਇਸੇ ਆਧਾਰ ਉਤੇ ਹੀ ਸੱਭਿਆਚਾਰ ਵਿੱਚ ਗਿਆਨ ਸੰਚਿਤ ਕਰਦੇ ਹੋਣ ਦਾ ਲੱਛਣ ਦੇਖਿਆ ਜਾਂਦਾ ਹੈ।

ਹਵਾਲੇ[ਸੋਧੋ]

  1. ਡਾ.ਜਸਵਿੰਦਰ ਸਿੰਘ ,ਪੰਜਾਬੀ ਸੱਭਿਅਾਚਾਰ ਪਛਾਣ ਚਿੰਨ
  2. ਸੂਬਾ ਸਿੰਘ ,ਅਲੋਪ ਹੋ ਰਹੇ ਚੇਟਕ,ਪੰਨਾ 3
  3. ਸੂਬਾ ਸਿੰਘ, ਅਲੋਪ ਹੋ ਰਹੇ ਚੇਟਕ,ਪੰਨਾ 80-81
  4. ਸੂਬਾ ਸਿੰਘ,ਅਲੋਪ ਹੋ ਰਹੇ ਚੇਟਕ, ਪੰਨਾ3
  5. ਸਿੰਘ, ਡਾ.ਜਸਵਿੰਦਰ (3rd edition 2014). ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ. ISBN 978-93-80906-67-6.  Check date values in: |date= (help)
  6. ਫ਼ਰੈਕ ਗੁਰਬਖ਼ਸ਼ ਸਿੰਘ, ਗੁਰਬਖ਼ਸ਼ ਸਿੰਘ. ਸਭਿਆਚਾਰ ਅਤੇ ਪੰਜਾਬੀ ਸਭਿਆਚਾਰ. ਵਾਰਿਸ਼ ਸ਼ਾਹ ਫਾਉਡੇਸ਼ਨ,ਅੰਮ੍ਰਿਤਸਰ.