ਪੰਜਾਬ ਅਤੇ ਹਰਿਆਣਾ ਹਾਈਕੋਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Capitol High Court.jpg
ਹਾਈਕੋਰਟ ਦੀ ਇਮਾਰਤ
ਸਥਾਪਨਾ 1919, ਦੁਆਰਾ ਸਥਾਪਿਤ 1947
ਦੇਸ਼ ਭਾਰਤ
ਸਥਾਨ ਚੰਡੀਗੜ੍ਹ ਸੈਕਟਰ 1
Authorized by ਭਾਰਤ ਦਾ ਸੰਵਿਧਾਨ
ਫੈਸਲਿਆਂ ਤੇ ਅਪੀਲ ਲਈ ਭਾਰਤ ਦੀ ਸੁਪਰੀਮ ਕੋਰਟ
ਜੱਜ ਮਿਆਦ ਲੰਬਾਈ 62 ਸਾਲ
Number of positions 85 (64, 21 ਵਾਧੂ)
ਵੈੱਬਸਾਈਟ http://www.highcourtchd.gov.in/
ਚੀਫ਼ ਜੱਜ

ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿੱਚ ਸਥਿਤ ਹੈ ਇਸ ਦਾ ਅਧਿਕਾਰ ਖੇਤਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਹੈ। ਇਨਸਾਫ ਦਾ ਮਹਿਲਾ ਕਿਹਾ ਜਾਣ ਵਾਲੇ ਇਸ ਇਮਾਰਤ ਦਾ ਨਕਸ਼ਾ ਲ ਕਾਰਬੂਜ਼ੀਏ ਨੇ ਤਿਆਰ ਕੀਤਾ। 2015 ਦੇ ਸਮੇਂ ਇਸ ਹਾਈਕੋਰਟ ਵਿਖੇ 55 ਜੱਜ, 45 ਸਥਾਈ ਅਤੇ 10 ਹੋਰ ਵਾਧੂ ਜੱਜ ਕੰਮ ਕਰ ਰਹੇ ਹਨ[1]

ਇਤਿਹਾਸ[ਸੋਧੋ]

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ 21 ਮਾਰਚ, 1919 ਨੂੰ ਲਾਹੌਰ ਵਿਖੇ ਸਥਾਪਿਤ ਕੀਤਾ ਗਿਆ ਸੀ। ਇਸ ਦਾ ਅਧਿਕਾਰ ਖੇਤਰ ਅਣਵੰਡਿਆ ਪੰਜਾਬ, ਬ੍ਰਿਟਿਸ਼ ਭਾਰਤ ਅਤੇ ਦਿੱਲੀ ਸੀ। 15 ਅਗਸਤ 1947 ਨੂੰ ਭਾਰਤ ਦੀ ਆਜ਼ਾਦੀ ਦੇ ਬਾਅਦ, ਪੰਜਾਬ ਦੇ ਲਈ ਵੱਖਰੀ ਹਿਮਾਚਲ ਪ੍ਰਦੇਸ਼ ਹਾਈਕੋਰਟ ਸ਼ਿਮਲਾ ਵਿੱਖੇ ਬਣਾਈ ਗਈ। ਇਸ ਦਾ ਅਧਿਕਾਰ ਖੇਤਰ ਹੁਣ ਪੰਜਾਬ, ਹਰਿਆਣਾ ਅਤੇ ਦਿੱਲੀ ਸੀ। 15 ਅਗਸਤ 1948 ਨੂੰ ਹਿਮਾਚਲ ਪ੍ਰਦੇਸ਼ ਦੀ ਰਚਨਾ ਜੁਡੀਸ਼ੀਅਲ ਕਮਿਸ਼ਨਰ ਦੀ ਇੱਕ ਵੱਖਰੀ ਕੋਰਟ ਬਣ ਗਈ ਅਤੇ 17 ਜਨਵਰੀ 1955 ਨੂੰ ਇਸ ਦਾ ਸਥਾਨ ਮੌਜੂਦਾ ਚੰਡੀਗੜ੍ਹ ਹੋ ਗਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 1 ਨਵੰਬਰ 1966 ਤੋਂ ਚਲ ਰਿਹਾ ਹੈ।

ਹਵਾਲੇ[ਸੋਧੋ]