ਪੰਜਾਬ ਟਾਇਮਜ਼ (ਬਰਤਾਨੀਆ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬ ਟਾਇਮਜ਼ ਬਰਤਾਨੀਆ ਤੋਂ ਨਿੱਕਲਣ ਵਾਲਾ ਇੱਕ ਪੰਜਾਬੀ ਅਖ਼ਬਾਰ ਹੈ।[1] ਇਹ ਗੁਰਮੁਖੀ ਵਿੱਚ ਛਾਪਿਆ ਜਾਂਦਾ ਹੈ। ਇਸ ਦਾ ਪ੍ਰਿੰਟ ਐਡੀਸ਼ਨ ਹਫਤਾਵਾਰ ਅਤੇ ਔਨਲਾਈਨ ਐਡੀਸ਼ਨ ਰੋਜ਼ਾਨਾ ਛਪਦਾ ਹੈ।

ਬਰਤਾਨੀਆ ਅਤੇ ਦੇਸ਼ ਵਿਦੇਸ਼ ਵਿੱਚ ਹਫਤਾਵਾਰ ਅਖ਼ਬਾਰ ਪੰਜਾਬ ਟਾਇਮਜ਼ (ਯੂ.ਕੇ) ਨੂੰ ਇੱਕਲੇ ਬਰਤਾਨੀਆ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆ ਵਿੱਚ ਪੜ੍ਹਿਆ ਜਾਂਦਾ ਹੈ। ਵਿਦੇਸ਼ ਵਿੱਚ ਪੰਜਾਬੀ ਸਹਾਫਤ ਤਕਰੀਬਨ ਅੱਧੀ ਸਦੀ ਤੋਂ ਵੱਧ ਦਾ ਸਫਰ ਤੈ ਕਰ ਚੁੱਕੀ ਹੈ। ਪੰਜਾਬ ਟਾਇਮਜ਼ ਯੂ.ਕੇ ਵਿੱਚ 1965 ਤੋਂ ਛਪਦਾ ਰਿਹਾ ਹੈ। ਇਹ ਪਰਚਾ ਪੰਜਾਬ ਟਾਇਮਜ਼ ਦੇ ਬਾਨੀ ਸੰਪਾਦਕ ਗੁਰਨਾਮ ਸਿੰਘ ਸਾਹਨੀ ਵੱਲੋਂ ਲੰਦਨ ਤੋਂ ਸ਼ੁਰੂ ਕੀਤਾ ਗਿਆ ਸੀ। ਬਾਅਦ ਵਿੱਚ ਇਹਿਓ ਪਰਚਾ ਸਾਊਥ ਹਾਲ ਆ ਗਿਆ। ਇੱਥੇ ਉਹਨਾਂ ਨੇ ਇਹ ਪਰਚਾ 1990 ਦੇ ਲਗਭਗ ਇੱਕ ਟਰਸਟ ਨੂੰ ਦੇ ਦਿੱਤਾ ਜਿਸ ਨੇ ਦੋ ਕੁ ਸਾਲ ਇਸ ਪਰਚਾ ਚਲਾਇਆ ਅਤੇ 1992 ਤੋਂ ਇਹ ਅਖ਼ਬਾਰ ਰਾਜਿੰਦਰ ਸਿੰਘ ਪੁਰੇਵਾਲ ਆਪਣੀ ਸੰਪਾਦਨਾ ਹੇਠ ਚਲਾ ਰਿਹਾ ਹੈ। ਇਸ ਦੇ ਤਿੰਨ ਐਡੀਸ਼ਨ ਛਪਦੇ ਹਨ - ਇੱਕ ਅਖ਼ਬਾਰਾਂ ਦੇ ਹਾਕਰਾਂ ਤੋਂ ਮੁੱਲ ਮੁਲਦਾ ਹੈ ਜਿਸ ਦੀ ਕੀਮਤ ਇੱਕ ਪੌਂਡ ਹੁੰਦੀ ਹੈ, ਦੂਜਾ ਗੁਰਦੁਆਰਿਆਂ, ਮਿਠਾਈ ਦੀਆਂ ਦੁਕਾਨਾਂ ਤੋਂ ਮੁਫਤ ਮਿਲਦਾ ਹੈ। ਤੀਜਾ ਇਸ ਦਾ ਔਨਲਾਈਨ ਐਡੀਸ਼ਨ ਹੈ।

ਹਵਾਲੇ[ਸੋਧੋ]

  1. "Panjab Times". panjabtimes.uk. Retrieved 2020-09-05.