ਪੰਜਾਬ ਦੀ ਜੈਵਿਕ ਵੰਨ ਸੁਵੰਨਤਾ-ਪੰਛੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Deletion icon.svg
ਇਹ ਸਫ਼ਾ ਛੇਤੀ ਮਿਟਾਏ ਜਾਣ ਲਈ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ “ਲੇਖ ਦੀ ਸਮਗਰੀ ਲਈ ਕੋਈ ਪ੍ਰਮਾਣਿਕ ​​ਹਵਾਲਾ ਨਹੀਂ ਹੈ ਅਤੇ ਸਟਾਈਲ ਵਿਸ਼ਵਕੋਸ਼ ਲੇਖ ਦੇ ਵਿਕੀਪੀਡੀਆ ਮਿਆਰਾਂ ਦੀ ਪਾਲਣਾ ਨਹੀਂ ਕਰਦੀ ਅਤੇ ਲੇਖ ਨਿਰਪੱਖ ਦ੍ਰਿਸ਼ਟੀਕੋਣ ਦੀ ਪਾਲਣਾ ਨਹੀਂ ਕਰਦਾ”।


ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਸਫ਼ਾ ਮਿਟਾਉਣ ਦੀ ਕਸੌਟੀ ਨਾਲ਼ ਮੇਲ ਨਹੀਂ ਖਾਂਦਾ ਜਾਂ ਤੁਸੀਂ ਇਸਦੀਆਂ ਕਮੀਆਂ ਦੂਰ ਕਰਕੇ ਇਸਨੂੰ ਬਿਹਤਰ ਬਣਾ ਸਕਦੇ ਹੋ ਅਤੇ ਫਿਰ ਇਹ ਅਰਧ-ਸੂਚਨਾ ਹਟਾ ਸਕਦੇ ਹੋ, ਪਰ ਮਿਹਰਬਾਨੀ ਕਰਕੇ ਆਪਣੇ ਬਣਾਏ ਸਫ਼ਿਆਂ ਤੋਂ ਇਸਨੂੰ ਨਾ ਹਟਾਓ।


ਜੇ ਤੁਸੀਂ ਇਸਨੂੰ ਮਿਟਾਉਣ ਦੇ ਖ਼ਿਲਾਫ਼ ਹੋ ਤਾਂ ਇਸਦੇ ਗੱਲ-ਬਾਤ ਸਫ਼ੇ ’ਤੇ ਆਪਣੇ ਵਿਚਾਰ ਪੇਸ਼ ਕਰੋ।

ਜ਼ਿੰਮੇਵਾਰ ਵਰਤੋਂਕਾਰ ਇਸਨੂੰ ਮਿਟਾਉਣ ਤੋਂ ਪਹਿਲਾਂ ਇਸਦਾ ਅਤੀਤ (ਆਖ਼ਰੀ ਤਬਦੀਲੀ), ਕਿਹੜੇ ਸਫ਼ੇ ਇੱਥੇ ਜੋੜਦੇ ਹਨ ਅਤੇ ਇਸਦਾ ਗੱਲ-ਬਾਤ ਸਫ਼ੇ ਦੀ ਜਾਂਚ ਜ਼ਰੂਰ ਕਰੋ।ਇਸ ਸਫ਼ੇ ਵਿਚ ਆਖ਼ਰੀ ਤਬਦੀਲੀ Satdeepbot (ਯੋਗਦਾਨ| ਚਿੱਠੇ) ਨੇ 05 ਮਈ 2019 ਨੂੰ 01:28 (UTC) ’ਤੇ ਕੀਤੀ। (ਤਾਜ਼ਾ ਕਰੋ)

ਭੂਮਿਕਾ

 ਪਿਛਲੇ 60 ਕਰੋੜ ਸਾਲਾਂ ਵਿਚ ਅਣਗਿਣਤ ਜੀਵ-ਜੰਤੂ

ਇਸ ਦੁਨੀਆਂ ਉੱਤੇ ਹੋਂਦ ਵਿੱਚ ਆਏ, ਵਸੇ ਤੇ ਅਲੋਪ ਹੋ ਗਏ। ਪਥਰਾਏ ਹੋਏ ਜੀਵਾਂ ਦੀ ਵਿਗਾਆਨਿਕ ਤਫਤੀਸ਼ ਤੋਂ ਪਤਾ ਲੱਗਦਾ ਹੈ ਕਿ ਪੰਛੀ ਕੋਈ 15 ਕਰੋੜ ਸਾਲ ਪਹਿਲਾਂ ਜੁਰੈਸਿਕ - ਜ਼ਮਾਨੇ ਦੌਰਾਨ ਹੋਂਦ ਵਿਚ ਆਏ ਸਨ ਅਤੇ ਆਰਚ੍ਹੀੳਟੇਰਿਕਸ ਨੂੰ ਸਭ ਤੋਂ ਪਹਿਲਾਂ ਪੁਰਾਣਾ ਪਥਰਾਇਆ ਪੰਛੀ ਮੰਨਿਆ ਜਾਂਦਾ ਹੈ।ਇਸ ਤੋਂ ਬਾਅਦ ਲੱਗਭਗ 1,634,000 ਜਾਤੀਆਂ ਦੇ ਪੰਛੀ ਜਨਮ ਲੈ ਚੁੱਕੇ ਹਨ। ਪੰਛੀਆਂ ਦਾ ਵਿਕਾਸ ਡਾਇਨਾਸੋਰ ਜੀਵਾਂ ਤੋਂ ਲੱਗਭਗ 6.55 ਕਰੋੜ ਸਾਲ ਪਹਿਲਾਂ ਹੋਇਆ। ਇਸ ਸਮੇਂ 8,650 ਜਾਤੀਆਂ ਦੇ ਪੰਛੀ ਇਸ ਧਰਤੀ ਤੇ ਮੌਜੂਦ ਹਨ। ਜਿੰਨ੍ਹਾਂ ਵਿੱਚੋ ਚਿੜੀ ਜਾਤੀ ਦੇ ਪੰਛੀਆਂ ਦੀ ਗਿਣਤੀ ਸਭ ਤੋਂ ਵੱਧ ਹੈ।[1]

ਪੰਛੀ :-

 ਜੀਵ ਵਿਗਾਆਨ ਵਿੱਚ ਏਵਸ (Aves) ਸ੍ਰੇਣੀ ਦੇ ਪਰਾਂ ਅਤੇ ਖੰਭਾਂ ਵਾਲੇ ਜਾਂ ਉਡੱਣ ਵਾਲੇ ਕਿਸੇ ਵੀ ਜੰਤੂ ਨੂੰ ਕਿਹਾ ਜਾਂਦਾ ਹੈ। ਪੰਛੀ ਟੈਰੋਪੌਡ ਕਲਾਸ ਨਾਲ ਸੰਬੰਧ ਰੱਖਦੇ ਹਨ। ਪੰਛੀ ਅੰਡੇ ਦੇਣ ਵਾਲੇ ਦੋਪਾਏ, ਰੀੜ੍ਹਧਾਰੀ ਜੀਵ ਹਨ, ਇਨ੍ਹਾਂ ਦੇ ਸਰੀਰ ਤੇ ਖੰਭ ਹੁੰਦੇ ਹਨ ਅਤੇ ਚੁੰਝ ਹੁੰਦੀ ਹੈ। ਸਭ ਤੋਂ ਛੋਟੇ ਆਕਾਰ ਦਾ ਪੰਛੀ ਹੰਮਿਗ ਬਰਡ 5 cm ਅਤੇ ਸਭ ਤੋਂ ਵੱਡੇ ਆਕਾਰ ਦਾ ਪੰਛੀ ਸਤਰਮੁਰਗ 2.75m ਹੈ। 

ਆਮ ਪੰਛੀ

  ਪੰਜਾਬ ਵਿੱਚ ਆਮ ਮਿਲਣ ਵਾਲੇ ਪੰਛੀ ਜਾਂ ਜਿਨਾਂ ਬਾਰੇ ਲੋਕਾਂ ਨੂੰ ਪਤਾ ਹੈ ਉਹਨਾਂ ਬਾਰੇ ਚਰਚਾ ਇਸ ਪ੍ਰਕਾਰ ਹੈ 
        ਮੋਰ ਰੰਗ ਬਰੰਗੇ ਫੰਘਾਂ ਵਾਲਾ ਇੱਕ ਸੋਹਣਾ ਪੰਛੀ ਹੈ। ਸਿਰ ਤੇ ਸੋਹਣੀ ਕਲਗੀ ਲੱਗੀ ਹੁੰਦੀ ਹੈ। ਮੋਰ ਨੂੰ ਅਤੇ ਮੋਰ ਦੇ ਫੰਘਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਮੋਰ ਦੇ ਫੰਘਾਂ ਦੇ ਚੌਰ ਬਣਾਏ ਜਾਂਦੇ ਹਨ। ਵਿੱਦਿਆ ਦੀ ਦੇਵੀ ਸਰਸਵਤੀ ਦਾ ਵਾਹੁਣ ਮੋਰ ਹੈ। ਇਹ ਬਿਗੁੱਲ ਵਾਂਗ ਕਈ -ਓ-ਕਈ- ਓ ਕਰਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ਇੰਡੀਅਨ ਪੀਫਾਉਲ ਕਹਿੰਦੇ ਹਨ।[2] 
  ਮਨੁੱਖਾਂ ਦੀ ਤਰ੍ਹਾਂ ਬੋਲੀ ਬੋਲਣ ਵਾਲੇ ਇੱਕ ਛੋਟੇ ਜਿਹੇ ਪੰਛੀ ਨੂੰ ਮੈਨਾ ਕਹਿੰਦੇ ਹਨ ਮੈਨਾ ਦੂਜੇ ਪੰਛੀਆਂ ਦੀ ਬੋਲੀ ਵੀ ਸਿੱਖ ਜਾਂਦੀ ਹੈ। ਨਰ ਨਾਲੋਂ ਮਾਦਾ ਮੈਨਾ ਘੱਟ ਹੁੰਦੀਆਂ ਹਨ। ਹਲ ਵਾਹੁੰਦੇ ਕਿਸਾਨਾਂ ਦੇ ਮਗਰ ਮੈਨਾ ਫਿਰਦੀਆਂ ਆਮ ਵੇਖੀਆਂ ਜਾਂਦੀਆਂ ਹਨ। ਕਾਰਨ ਇਹ ਹੈ ਹਲ ਵਾਹੁੰਦੇ ਸਮੇਂ ਜ਼ਮੀਨ ਵਿੱਚੋਂ ਜੋ ਕੀੜੇ ਮਕੌੜੇ ਨਿਕਲਦੇ ਹਨ ਮੈਨਾ ਉਹ ਖਾ ਜਾਂਦੀਆਂ ਹਨ।
ਬਾਜ਼ ਇੱਕ ਸ਼ਿਕਾਰੀ ਪੰਛੀ ਹੈ। ਬਾਜ਼ ਸਾਡਾ ਰਾਜ ਪੰਛੀ ਹੈ। ਰਾਜੇ,ਮਹਾਰਾਜੇ ਅਤੇ ਸਾਡੇ ਗੁਰੂ ਸਾਹਿਬਾਨ ਵੀ ਬਾਜ਼ ਰੱਖਦੇ ਹਨ।ਬਾਜ਼ ਸਾਡੀਆਂ ਲੋਕ ਕਥਾਵਾਂ, ਲੋਕ ਗੀਤਾਂ,ਸਹਿਤ ਅਤੇ ਕਲਾ ਕਿਰਤਾਂ ਦਾ ਹਿੱਸਾ ਵੀ ਹੈ।[3]
 ਜਿਵੇਂ 
  ਕਾਲੀ ਤਿੱਤਰੀ ਕਮਾਦੋਂ ਨਿਕਲੀ 
  ਉਡਦੀ ਨੂੰ ਬਾਜ਼ ਪੈ ਗਿਆ 

ਕਾਂ ਇੱਕ ਅਜਿਹਾ ਪੰਛੀ ਹੈ। ਜੋ ਦੂਜੇ ਪੰਛੀਆਂ ਦੇ ਬੱਚੇ ਖਾ ਜਾਂਦਾ ਹੈ। ਇਨਸਾਨੀ ਰਹਿਣ ਸਹਿਣ ਨਾਲ ਜੁੜਿਆ ਹੋਇਆ। ਇਹ ਪੰਛੀ ਪਿੰਡਾਂ, ਸ਼ਹਿਰਾਂ, ਖੇਤਾਂ ਆਦਿ ਕੋਲ ਮਿਲਦਾ ਹੈ।ਅੰਗਰੇਜ਼ੀ ਵਿੱਚ ਇਸ ਨੂੰ ਹਾਊਸ ਕਰੋ ਕਹਿੰਦੇ ਹਨ। ਕਾਂ ਅਤੇ ਚਿੜੀ ਦੀਆਂ ਕਹਾਣੀਆਂ ਦਾਦੀਆਂ ਅਤੇ ਨਾਨੀਆਂ ਆਮ ਸੁਣਾਉਂਦੀਆਂ ਸਨ। ਇਸ ਦੀ ਇੱਕ ਕਿਸਮ ਘੋਗੜ ਕਾਂ ਹੈ। ਕਾਂ ਕਿਸੇ ਪ੍ਰਾਹੁਣੇ ਦੇ ਆਉਣ ਦੀ ਸੂਚਨਾ ਦੇਣ ਦਾ ਕਾਰਨ ਵੀ ਬਣਦਾ ਹੈ।

 ਜਿਵੇਂ  
  ਕਾਲਾ ਕਾਂ ਨੀ ਬਨੇਰੇ ਉੱਤੇ ਬੋਲੇ
  ਅੱਜ ਮੇਰੇ ਵੀਰ ਨੇ ਆਉਣਾ
ਉੱਲੂ ਦੀ ਸ਼ਕਲ ਇੱਲ ਵਰਗੀ ਹੁੰਦੀ ਹੈ। ਦਿਨ ਨੂੰ ਉੱਲੂ  ਅੰਨ੍ਹਾ ਹੁੰਦਾ ਹੈ। ਇਸੇ ਕਰਕੇ ਉੱਲੂ ਨੂੰ ਹਨੇਰੇ ਦਾ ਬਾਦਸ਼ਾਹ ਕਹਿੰਦੇ ਹਨ। ਉੱਲੂ ਨੂੰ ਲੱਛਮੀ ਦੇਵੀ ਦਾ ਵਾਹਨ, ਸਵਾਰੀ ਮੰਨਿਆ ਜਾਂਦਾ ਹੈ। ਉੱਲੂ ਦੀਆਂ ਕਈ ਕਿਸਮਾਂ ਹਨ। ਜਿਵੇਂ ਕੰਨੜ ਉੱਲੂ, ਸਲੇਟੀ ਉੱਲੂ,ਘੋਨਾ ਉੱਲੂ,ਮਛੇਰਾ ਉੱਲੂ। ਉੱਲੂਆਂ ਬਾਰੇ ਲੋਕ ਗੀਤ ਅਤੇ ਸਿੱਖਣੀਆਂ ਵੀ ਮਿਲਦੀਆਂ ਹਨ। ਜਿਵੇਂ 
 ਵਿਚੋਲਣੇ ਮੁੰਡਾ ਤਾਂ ਲੱਭਿਆ
 ਨਿਰਾ ਹੀ ਉੱਲੂ ਬਾਟਾ
 ਪੱਟੋ ਨੀ ਪੱਟੋ ਹੁਣ
 ਵਿਚੋਲਣ ਦਾ ਝਾਟਾ
ਘੁੱਗੀ ਇੱਕ ਅਜਿਹਾ ਪੰਛੀ ਹੈ। ਜੋ ਕਬੂਤਰ ਵਰਗਾ ਹੁੰਦਾ ਹੈ। ਘੁੱਗੀ ਇੱਕ ਘਰੇਲੂ ਪੰਛੀ ਘਰਾਂ ਦੇ ਵਿਹੜਿਆਂ ਕੰਧਾਂ ਕੋਠਿਆਂ ਅਤੇ ਘਰਾਂ ਦੇ ਰੁੱਖਾਂ ਉੱਤੇ ਆਮ ਬੈਠੀਆਂ ਮਿਲਦੀਆਂ ਹਨ। ਪਰ ਘਰ ਪੱਕੇ ਹੋਣ ਕਰਕੇ ਬਰਾਂਡਿਆਂ ਵਿੱਚ ਘੁੱਗੀਆਂ ਦੇ ਆਲ੍ਹਣੇ ਪਾਉਣ ਲਈ ਹੁਣ ਕੋਈ ਵੀ ਥਾਂ ਨਹੀਂ ਹੁੰਦੀ।ਘੁੱਗੀ ਦੇ ਕਈ ਪ੍ਰਕਾਰ ਜਿਵੇਂ ਨਿੱਕੀ ਘੁੱਗੀ, ਵੱਡੀ ਘੁੱਗੀ ਅਤੇ ਲਾਲ ਘੁੱਗੀ ਆਦਿ।[4]
ਕੋਇਲ ਨੂੰ ਬਹੁਤ ਹੀ ਆਰਾਮ ਤਲਬ ਪੰਛੀ ਮੰਨਿਆ ਜਾਂਦਾ ਹੈ। ਇਹ ਆਪਣਾ ਆਲ੍ਹਣਾ ਵੀ ਆਪ ਨਹੀਂ ਬਣਾਉਂਦੀ। ਇਹ ਬਸੰਤ ਰੁੱਤ ਤੋਂ ਲੈ ਕੇ ਬਰਸਾਤ ਰੁੱਤ ਦੇ ਅੰਤ ਤੱਕ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਰਹਿੰਦੀ ਹੈ। ਕਾਂ, ਚਿੜੀ ਅਤੇ ਕਬੂਤਰ ਤੋਂ ਬਾਅਦ ਪਹਿਚਾਣ ਵਿਚ ਆਉਣ ਵਾਲਾ ਆਮ ਪੰਛੀ ਤੋਤਾ ਹੈ।ਸੰਸਾਰ ਵਿੱਚ ਵੈਸੇ ਬਹੁਤ ਰੰਗਾਂ ਅਤੇ ਭਿੰਨ-ਭਿੰਨ ਅਕਾਰ ਦੇ ਤੋਤੇ ਮਿਲਦੇ ਹਨ। ਪਰ ਪੰਜਾਬ ਵਿੱਚ ਕੇਵਲ ਚਾਰ ਤਰ੍ਹਾਂ ਦੇ ਦੇਖਣ ਵਿੱਚ ਆਉਂਦੇ ਹਨ।[5]
ਅਲੋਪ ਹੋ ਰਹੇ ਪੰਛੀ 
   ਜੰਗਲਾਂ ਦੀ ਹੋ ਰਹੀ ਅੰਧਾਧੁੰਦ ਕਟਾਈ, ਉਦਯੋਗੀਕਰਨ,ਸ਼ਹਿਰੀਕਰਨ ਅਤੇ ਕੀੜੇ ਮਾਰ ਦਵਾਈਆਂ ਦੀ ਬੇਲੋੜੀ ਵਰਤੋਂ ਕਰਕੇ ਅਸੀਂ ਆਪਣੀ ਧਰਤੀ, ਦਰਿਆਵਾਂ ਨਦੀ,ਨਾਲਿਆਂ ਦੇ ਪਾਣੀਆਂ ਨੂੰ ਅਤੇ ਹਵਾਵਾਂ ਨੂੰ ਪ੍ਰਦੂਸ਼ਿਤ ਕਰ ਲਿਆ ਹੈ। ਜਿਸ ਕਰਕੇ ਪੰਜਾਬ ਦੇ ਕਈ ਛੋਟੇ ਪੰਛੀ ਅਤੇ ਜੀਵ ਜੰਤੂ ਅਲੋਪ ਹੋ ਰਹੇ ਹਨ। ਇਨ੍ਹਾਂ ਵਿਚੋਂ ਕੁਝ ਇਸ ਪ੍ਰਕਾਰ ਹਨ।
ਮਮੋਲਾ ਇੱਕ ਛੋਟਾ ਪੰਛੀ ਹੈ। ਚਿੜੀ ਤੋਂ ਥੋੜ੍ਹਾ ਜਿਹਾ ਵੱਡਾ ਹੈ ਬਹੁਤ ਫੁਰਤੀਲਾ। ਕਿਸਾਨਾਂ ਦਾ ਮਿੱਤਰ ਪੰਛੀ ਫ਼ਸਲਾਂ ਦੇ ਹਾਨੀਕਾਰਕ ਕੀੜੇ ਖਾਂਦਾ ਹੈ। ਇਹ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਸਲੇਟੀ ਮਮੋਲਾ, ਸਲੇਟੀ ਸਿਰ ਪੀਲਾ ਮਮੋਲਾ, ਪੀਲਾ ਸਿਰ ਮਮੋਲਾ, ਚਿੱਟਾ ਮਮੋਲਾ, ਵੱਡਾ ਮਮੋਲਾ ਆਦਿ।[6]
 ਚਿੜੀ ਇੱਕ ਛੋਟਾ ਪੰਛੀ ਹੈ। ਇਹ ਚਿੜੇ ਦੀ ਮਦੀਨ ਹੁੰਦੀ ਹੈ ਅੱਜ ਤੋਂ ਕੋਈ ਤੀਹ ਚਾਲ੍ਹੀ ਸਾਲ ਪਹਿਲਾਂ ਚਿੜੀਆਂ ਸਾਡੇ ਘਰਾਂ ਦੇ ਵਿਹੜਿਆਂ, ਬਨੇਰਿਆਂ ਅਤੇ ਰੁੱਖਾਂ ਤੇ ਆਮ ਚਹਿਚਹਾਉਂਦੀਆਂ ਸਨ। ਚਿੜੀ ਨੂੰ ਬ੍ਰਾਹਮਣੀ ਮੰਨਿਆ ਗਿਆ ਹੈ। ਮਿੱਟੀ ਵਿੱਚ ਨਾ ਆਉਣ ਦੀ ਸ਼ੌਕੀਨ ਇਹ ਆਮ ਤੌਰ 'ਤੇ ਦਾਣੇ ਅਤੇ ਕੀੜੇ ਖਾਂਦੀ ਹੈ। 
     ਸ਼ਿਕਰਾ ਇੱਕ ਸ਼ਿਕਾਰੀ ਪੰਛੀ ਸੁਆਹ ਰੰਗਾਂ ਪੰਛੀ ਹੈ। ਛੋਟੇ ਪੰਛੀ ਇਸ ਤੋਂ ਬਹੁਤ ਭੈਅ ਖਾਂਦੇ ਹਨ ਕਿਉਂਕਿ ਇਹ ਰੁੱਖਾਂ ਦੀਆਂ ਟਾਹਣੀਆਂ ਤੇ ਪੱਤਿਆਂ ਵਿੱਚ ਲੁਕ ਕੇ ਬੈਠਦਾ ਹੈ ਅਤੇ ਸ਼ਿਕਾਰ ਤੇ ਪੂਰੀ ਨਜ਼ਰ ਰੱਖਦਾ ਹੈ। ਆਵਾਜ਼ ਇਹ ਟੀਟੂ ਟੀਟੂ ਦੀ ਕਢੱਦਾ ਹੈ। ਸ਼ਿਕਰੇ ਦੀ ਇੱਕ ਕਿਸਮ ਲਾਲ ਸ਼ਿਕਰਾ ਹੈ। ਇਹ ਜ਼ਿਆਦਾ ਚੁੱਪ ਰਹਿਣ ਵਾਲਾ ਪੰਛੀ ਹੈ।
ਕਿਰਲਾਮਾਰਾਂ ਦੀ ਪੰਜਾਬ ਦੀ ਪਹਿਲੀ ਕਿਰਲਾਮਾਰ ਕਿਸਮ ਦਾ ਨਾਂ ਬੱਗਾਂ ਕਿਰਲਾਮਾਰ ਹੈ। ਕਿਰਲਾਮਾਰਾਂ ਦੀਆਂ ਤਿੰਨ ਕਿਸਮਾਂ ਬੱਗਾਂ, ਛੰਭੀ ਅਤੇ ਧਾਰੀਦਾਰ ਕਿਰਲਾਮਾਰ ਹੈ। ਸ਼ਿਕਾਰ ਸਮੇਂ ਇਹ ਨੀਵੇਂ ਉੱਡਦੇ ਹਨ ਕਿਰਲੇਮਾਰਾਂ ਦੀ ਮੁੱਖ ਖੁਰਾਕ ਕਿਰਲੇ ਹਨ। ਕਿਰਲਿਆਂ ਬਾਰੇ ਇੱਕ ਗੱਪ ਆਮ ਸੁਣਦੇ ਹਾਂ ਜਿਵੇਂ 
  ਤਾਵੇ ਤਾਵੇ ਤਾਵੇ
  ਲੁਧਿਆਣੇ ਟੇਸ਼ਣ ਤੇ 
  ਚਿੜਾ ਚਿੜੀ ਨੂੰ ਘੜੀਸੀ ਜਾਵੇ
  ਚੂਹੀਆਂ ਦਾ ਗਿੱਧਾ ਪੈਂਦਾ
  ਉੱਥੇ ਕਿਰਲਾ ਬੋਲੀਆਂ ਪਾਵੇ,

ਬਟੇਰਾ ਇੱਕ ਛੋਟਾ ਜਿਹਾ ਜੰਗਲੀ ਪੰਛੀ ਹੈ।ਇਹ ਤਿੱਤਰ ਵਰਗਾ ਹੁੰਦਾ ਹੈ। ਬਟੇਰੇ ਦੀ ਮਦੀਨ ਨੂੰ ਬਟੇਰੀ ਕਹਿੰਦੇ ਹਨ। ਇਸ ਦੇ ਮਾਸ ਵਿੱਚ ਪ੍ਰੋਟੀਨ ਵਿਟਾਮਿਨ ਅਤੇ ਹੋਰ ਕਈ ਧਾਤਾਂ ਹੁੰਦੀਆਂ ਸਨ।ਇਸ ਲਈ ਇਹ ਕਈ ਬਿਮਾਰੀਆਂ ਦੀ ਰੋਕਥਾਮ ਕਰਦਾ ਹੈ। ਦਮੇ ਦੇ ਮਰੀਜ਼ਾਂ ਲਈ ਬਟੇਰੀ ਦੇ ਅੰਡੇ ਬਹੁਤ ਫਾਇਦੇਮੰਦ ਹਨ। ਹੁਣ ਤਾਂ ਨਵੀਆਂ ਨਸਲਾਂ ਦੇ ਬਟੇਰੇ, ਬਟੇਰਿਆਂ ਵਪਾਰਕ ਤੌਰ 'ਤੇ ਸੈਡਾਂ ਵਿੱਚ ਪਾਲੇ ਜਾਂਦੇ ਹਨ।

   ਕੂੰਜਾਂ ਪਾਣੀ ਦਾ ਸਲੇਟੀ ਰੰਗ ਦਾ ਹੈ। ਕੂੰਜਾਂ ਸਾਈਬੇਰੀਆ ਦੇ ਇਲਾਕੇ ਵਿੱਚੋਂ ਉੱਡ ਕੇ ਪੰਜਾਬ ਦੇ ਦਰਿਆਵਾ ਝੀਲਾਂ ਉੱਪਰ ਆ ਕੇ ਡੇਰਾ ਲਾ ਲੈਂਦੀਆਂ ਹਨ। ਕੂੰਜਾਂ ਸ਼ਾਕਾਹਾਰੀ ਜਾਨਵਰ ਹੈ। ਕੂੰਜਾਂ ਸਾਡੇ ਪੁਰਾਣੇ ਸਾਹਿਤ, ਧਾਰਮਿਕ ਸਾਹਿਤ,ਲੋਕ ਗੀਤਾਂ,ਲੋਕ ਕਹਾਣੀਆਂ ਦਾ ਹਿੱਸਾ ਵੀ ਹਨ।
 ਮਾਖੀ ਟੀਸਾ ਮਾਖੀ ਸ਼ਹਿਦ /ਮਖਿਆਲ ਨੂੰ ਕਹਿੰਦੇ ਹਨ।ਇਹ ਟੀਸਾਂ ਉਹ ਸ਼ਿਕਾਰੀ ਪੰਛੀ ਹੈ। ਜੋ ਮਧੂ ਮੱਖੀਆਂ ਦਾ ਸ਼ਹਿਦ ਖਾ ਜਾਂਦਾ ਹੈ। ਕਈ ਇਲਾਕਿਆਂ ਵਿੱਚ ਇਸ ਨੂੰ ਮਧੂ ਇੱਲ ਵੀ ਕਹਿੰਦੇ ਹਨ। ਇਸ ਤੋਂ ਬਿਨਾਂ ਟੀਸੇ ਦੀਆਂ ਚੂਹਾ ਮਾਰ ਟੀਸਾ ਅਤੇ ਰੂਸੀ ਟੀਸਾ ਕਿਸਮਾਂ ਹਨ ਇਹ ਵੀ ਅਲੋਪ ਹੋ ਰਹੀਆਂ ਸਨ।

ਦੁਰਲੱਭ ਪੰਛੀ             ਦੁਰਲਭ ਪੰਛੀਆਂ ਤੋਂ ਭਾਵ ਪੰਜਾਬ ਵਿੱਚ ਦਿੱਸਦੇ ਤਾਂ ਹਨ ਪਰ ਉਹਨਾਂ ਬਾਰੇ ਪੰਜਾਬ ਦੇ ਲੋਕ ਘੱਟ ਜਾਣੂ ਹਨ।[7]

ਉਕਾਬ

 ਉਕਾਬ ਫ਼ਾਰਸੀ ਦੇ ਸ਼ਬਦ ਅਕਬ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਪਿੱਛਾ ਕਰਨ ਵਾਲਾ। ਉਕਾਬ ਆਪਣੇ ਸ਼ਿਕਾਰ ਦਾ ਦੂਰ ਤੱਕ ਪਿੱਛਾ ਕਰਦਾ ਹੈ। ਉਕਾਬ ਨਾਲ ਇੱਕ ਲੋਕ ਵਿਸ਼ਵਾਸ ਵੀ ਜੁੜਿਆ ਹੋਇਆ ਹੈ। ਜਿੱਥੇ ਉਕਾਬ ਦੇ ਖੰਭਾਂ ਦੀ ਸਭਾਹ ਸੁੱਟੀ ਜਾਵੇ, ਉਸ ਥਾਂ ਸੱਪ ਨਹੀਂ ਆਉਂਦੇ। ਇਸ ਉਕਾਬ ਤੋਂ ਬਿਨਾਂ ਉਕਾਬ ਦੀਆਂ ਹੋਰ ਕਿਸਮਾਂ ਵੀ ਹਨ ਜਿਵੇਂ ਛੋਟਾ ਚੀਨਾ ਉਕਾਬ, ਸੁਨਹਿਰੀ ਉਕਾਬ, ਸ਼ਾਹੀ ਉਕਾਬ, ਬਦਾਮੀ ਉਕਾਬ, ਵੱਡਾ ਚੀਨਾ ਉਕਾਬ,ਸੱਪਮਾਰ ਉਕਾਬ ਆਦਿ।

ਅਬਾਬੀਲ ਇਹ ਪਵਨ ਵਾਸੀ ਪੰਛੀ ਹੁੰਦੇ ਹਨ। ਸਾਰਾ ਦਿਨ ਹੀ ਹਵਾ ਵਿੱਚ ਉੱਡਦੇ ਰਹਿੰਦੇ ਹਨ।ਜਿਹਨਾਂ ਦੀਆਂ ਚਾਰੇ ਉਗਲਾਂ ਅੱਗੇ ਨੂੰ ਹੁੰਦੀਆਂ ਹਨ ਇਸ ਲਈ ਇਸ ਨੂੰ ਬਿਰਛ ਜਾਂ ਧਰਤੀ ਤੇ ਬੈਠਣਾ ਔਖਾ ਹੁੰਦਾ ਹੈ।ਆਲ੍ਹਣੇ ਲਈ ਖੰਭ ਆਦਿ ਵੀ ਹਵਾ ਜਾਂ ਵਾਵਰੋਲਿਆਂ ਵਿੱਚੋਂ ਉੱਡਦਿਆਂ ਇਕੱਠਾਂ ਕਰਦੇ ਰਹਿੰਦੇ ਹਨ। ਪਰਿਵਾਰਕ ਜ਼ਿੰਮੇਵਾਰੀਆਂ ਨਰ ਤੇ ਮਦੀਨ ਦੋਵੇਂ ਨਿਭਾਉਂਦੇ ਹਨ। ਇਨ੍ਹਾਂ ਦੀਆਂ ਕਈ ਕਿਸਮਾਂ ਹਨ ਜਿਵੇਂ ਛੋਟੀ ਅਬਾਬੀਲ,ਪਹਾੜੀ ਅਬਾਬੀਲ,ਖਜੂਰੀ ਅਬਾਬੀਲ ਆਦਿ। ਕਾਲ ਕਲੀਚੀਆਂ

  ਇਹ ਇੱਕ ਸਾਊ ਬਿਰਛ ਵਾਸੀ ਪੰਛੀ ਹੈ।ਦੂਜੇ ਪਾਸੇ ਬੜਾ ਦਲੇਰ ਅਤੇ ਹੌਸਲੇ ਵਾਲਾ ਹੁੰਦਾ ਹੈ। ਇੱਕ ਪਾਸੇ ਲੋੜ ਪਵੇ ਤਾਂ ਇਹ ਕਾਂ ਤੇ ਇੱਲਾਂ ਨੂੰ ਛੱਡ ਬਾਜ਼ਾਂ ਦੇ ਵੀ ਗਲ ਜਾ ਪੈਂਦਾ ਹੈ। ਇਹ ਕਈ ਤਰ੍ਹਾਂ ਦੀਆਂ ਬੋਲੀਆਂ ਬੋਲ ਲੈਂਦਾ ਹੈ। ਭਾਰਤ ਵਿੱਚ ਇਸ ਦੀਆਂ ਕਈ ਕਿਸਮਾਂ ਮਿਲਦੀਆਂ ਹਨ।ਪਰ ਪੰਜਾਬ ਵਿੱਚ ਇੱਕੋ ਕਾਲ ਕਲੀਚੀ ਦੇਖਣ ਵਿੱਚ ਆਉਂਦੀ ਹੈ ਇਹ ਮਾਸਾਹਾਰੀ ਪੰਛੀ ਹੈ।
ਪੱਤੜੂ
 ਇਹ ਬਿਰਛੀ ਪੰਛੀ ਗੂੜੇ ਰੰਗਾਂ ਦੇ ਹੁੰਦੇ ਹਨ।ਚੁੰਝਾਂ ਦਰਮਿਆਨੀ ਅਤੇ ਮਜ਼ਬੂਤ ਹੁੰਦੀਆਂ ਹਨ।ਆਮ ਤੌਰ 'ਤੇ ਜੋੜੇ ਦੇਖਣ ਵਿੱਚ ਆਉਂਦੇ ਹਨ। ਇਸ ਦੀ ਬੋਲੀ ਵਿੱਚ ਖਾਸ ਸੁਰ ਨਹੀਂ ਹੁੰਦੀ ਪਰ ਮਿੱਠੀ ਲੱਗਦੀ ਹੈ। ਇਹ ਇੱਕ ਲੜਾਕਾ ਪੰਛੀ ਹੈ ਇਹ ਪੰਛੀ ਸੰਘਣੇ ਹਰੇ ਪੱਤਿਆਂ ਵਾਲੇ ਵਿਰਸਾ ਨੂੰ ਪਸੰਦ ਕਰਦੇ ਹਨ ਆਪਣੇ ਕਬਜ਼ੇ ਵਾਲੇ ਬਿਰਛਾਂ ਵਿੱਚ ਆਪਣੀ ਸ਼੍ਰੇਣੀ ਦੇ ਹੋਰ ਪੰਛੀਆਂ ਨੂੰ ਨਹੀਂ ਆਉਣ ਦਿੰਦੇ।

ਚੋਭੇ

 ਚੋਭੇ ਜਲਵਾਸੀ ਪੰਛੀ ਹੁੰਦੇ ਹਨ। ਇਨ੍ਹਾਂ ਦੀ ਸਾਰੀ ਜ਼ਿੰਦਗੀ ਪਾਣੀ ਤੇ ਹੀ ਲੰਘਦੀ ਹੈ। ਇਨ੍ਹਾਂ ਦੀਆਂ ਕਈ ਕਿਸਮਾਂ ਹਨ ਅਤੇ ਪੰਜਾਬ ਵਿੱਚ ਕੇਵਲ ਦੋ ਹੀ ਕਿਸਮਾਂ ਦੇਖਣ ਵਿੱਚ ਆਉਂਦੀਆਂ ਹਨ।ਔੜ ਦੇ ਦਿਨਾਂ ਵਿੱਚ ਜਦ ਨਿੱਕੇ ਛੱਪੜ ਸੁੱਕ ਜਾਂਦੇ ਹਨ ਤਾਂ ਇਹ ਪੰਛੀ ਕਾਫ਼ੀ ਦੂਰ ਦੂਰ ਡੂੰਘੇ ਅਤੇ ਵੱਡੇ ਛੱਪੜਾਂ ਤੱਕ ਉਡਾਰੀ ਲਾ ਕੇ ਚਲੇ ਜਾਂਦੇ ਹਨ ਇਸ ਦੀਆਂ ਦੋ ਕਿਸਮਾਂ ਛੋਟਾ ਚੋਭਾਂ ਤੇ ਵੱਡਾ ਚੋਭਾਂ ਹਨ
ਕਸਤੂਰਾ
 ਇੱਕ ਪਾਸੇ ਕਸਤੂਰੇ ਕਾਫੀ ਛੋਟੇ ਹੁੰਦੇ ਹਨ ਅਤੇ ਦੂਜੇ ਪਾਸੇ ਕੁਝ ਇਨ੍ਹਾਂ ਨਾਲੋਂ ਕਾਫ਼ੀ ਵੱਡੇ ਹੁੰਦੇ ਹਨ ਇਨ੍ਹਾਂ ਦੀ ਆਵਾਜ਼ ਮਿੱਠੀ ਹੁੰਦੀ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਗਾ ਰਹੇ ਹੋਣ। ਕਸਤੂਰਿਆਂ ਦੀ ਗਿਣਤੀ ਕਈ ਵਾਰ ਸਿਆਲ ਵਿੱਚ ਪਹਾੜੀ ਨਦੀਆਂ ਨਾਲਿਆਂ ਦੇ ਨਾਲ ਨਾਲ ਹੇਠਾਂ ਮੈਦਾਨਾਂ ਵਿੱਚ ਆ ਜਾਂਦੇ ਹਨ। ਇਹ ਪੰਜਾਬ ਵਿੱਚ ਸੰਤਾਨ ਉਤਪਤੀ ਨਹੀਂ ਕਰਦੇ ਇਸ ਦੀਆਂ ਕਿਸਮਾਂ ਨੀਲਾ ਕਸਤੂਰਾ, ਕਾਲੂ ਕਸਤੂਰਾ, ਬਣ ਕਸਤੂਰਾ ਆਦਿ ਹਨ।

ਬਸੰਤਾ

 ਇਹ ਨਿੱਗਰ ਗੋਲਾ ਜਿਹਾ ਗੂੜ੍ਹੇ ਰੰਗ ਦਾ ਬਿਰਛੀ ਪੰਛੀ ਹੈ।ਇਹ ਸਥਾਨਕ ਪੰਛੀ ਦੀਆਂ ਦੋ ਹੀ ਕਿਸਮ ਪੰਜਾਬ ਵਿੱਚ ਦੇਖਣ ਨੂੰ ਮਿਲਦੀਆਂ ਹਨ। ਇਸ ਦੀ ਆਵਾਜ਼ ਤੋਂ ਬਹੁਤ ਲੋਕੀਂ ਜਾਣੂ ਹਨ। ਇਹ ਕੂ।ਕੂ ਬੋਲਦਾ ਹੈ।ਸਰਦੀਆਂ ਨਾਲੋਂ ਗਰਮੀਆਂ ਵਿੱਚ ਇਹ ਆਵਾਜ਼ ਆਮ ਮਿਲਦੀ ਹੈ। ਪੱਕੇ ਫਲਾਂ ਦਾ ਇਹ ਬਹੁਤ ਨੁਕਸਾਨ ਕਰਦੇ ਹਨ। ਇਸ ਦੀਆਂ ਕਿਸਮਾਂ ਹਰਾ ਬਸੰਤਾ ਅਤੇ ਛੋਟਾ ਬਸੰਤਾ ਹੈ।
ਭਟਿੱਟਰ
 ਇਸ ਸ੍ਰੈਣੀ ਦੇ ਪੰਛੀ ਘੁੱਗੀਆਂ ਵਰਗੇ ਹੁੰਦੇ ਹਨ ਪਰ ਇਹ ਨਿਰੋਲ ਥਲ ਵਾਸੀ ਹਨ। ਇਹ ਜੰਗਲਾਂ ਨੂੰ ਪਸੰਦ ਨਹੀਂ ਕਰਦੇ ਸਗੋਂ ਖੁੱਲ੍ਹੇ ਝਾੜੀਆਂ ਵਾਲੇ ਮਾਰੂਥਲਾਂ ਨੂੰ ਪਸੰਦ ਕਰਦੇ ਹਨ। ਮਾਦਾ ਅਤੇ ਨਰ ਵਿੱਚ ਰੰਗਾਂ ਦਾ ਫਰਕ ਹੁੰਦਾ ਹੈ। ਇਹ ਪੰਛੀ ਰਾਤ ਨੂੰ ਵੀ ਧਰਤੀ ਤੇ ਵੀ ਰਹਿੰਦੇ ਹਨ ਇਹ ਸ਼ਾਕਾਹਾਰੀ ਹਨ।ਬਹੁਤ ਥੋੜ੍ਹੀ ਗਿਣਤੀ ਵਿੱਚ ਪੰਜਾਬ ਦੇ ਬੰਜਰ ਇਲਾਕਿਆਂ ਵਿੱਚ ਆਉਂਦੇ ਹਨ।ਇਨ੍ਹਾਂ ਦੀ ਕਿਸਮ ਸ਼ਾਹੀ ਭਟਿੱਟਰ ਹੈ। 

ਕੁਰਬਾਂਕਾਂ

 ਇਹ ਥਲਵਾਸੀ ਪੰਛੀ ਟਟੀਹਰੀ ਵਰਗਾ ਹੁੰਦਾ ਹੈ। ਨੀਵੀਆਂ ਝਾੜੀਆਂ ਵਾਲੇ ਬਰਾਨੀ ਇਲਾਕਿਆਂ ਨੂੰ ਜਾਂ ਖੁੱਲ੍ਹੀਆਂ ਪੈਲੀਆਂ ਨੂੰ ਪਸੰਦ ਕਰਦਾ ਹੈ। ਇਹ ਸ਼ਾਮ ਜਾ ਰਾਤ ਨੂੰ ਚੁੱਗਦਾ ਹੈ। ਆਪਣੇ ਰੰਗਾਂ ਦੇ ਸਦਕਾ ਇਹ ਛੁਪਣ ਵਿੱਚ ਵੀ ਮਾਹਿਰ ਹੈ। ਇਹਦੀ ਖੁਰਾਕ ਰਾਤ ਨੂੰ ਬਾਹਰ ਨਿਕਲਦੇ ਜੀਵ ਜਾਂ ਤੂੰ ਹਨ।ਇਸ ਦੀ ਹੋਰ ਕਿਸਮ ਵੱਡੀ ਕੁਰਬਾਕ ਦੀ ਹੈ।

          ਆਖਿਰ ਚ ਅਸੀਂ ਕਹਿ ਸਕਦੇ ਹਾਂ ਕਿ ਪੰਛੀ ਸਾਡੇ ਸੰਸਾਰ ਦਾ ਹਿੱਸਾ ਹਨ। ਅਸੀਂ ਜੰਗਲਾਂ ਨੂੰ ਕੱਟ ਕੇ ਕਣਕ ਅਤੇ ਜੀਰੀ ਦੇ ਨਾੜ ਨੂੰ ਅੱਗਾਂ ਲਾ ਕੇ ਅਤੇ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕਰਕੇ ਪੰਛੀਆਂ ਲਈ ਖ਼ਤਰਾ ਪੈਦਾ ਕਰ ਰਹੇ ਹਾਂ। ਸਾਨੂੰ ਸਮਝਣਾ ਚਾਹੀਦਾ ਹੈ ਕਿ ਪੰਛੀਆਂ ਦਾ ਸੰਸਾਰ ਵੀ ਉਸੇ ਤਰ੍ਹਾਂ ਦਾ ਇੱਕ ਚੇਤਨ ਸੰਸਾਰ ਹੈ।ਜਿਸ ਤਰ੍ਹਾਂ ਦਾ ਸਾਡਾ ਸੰਸਾਰ ਹੈ।[8]

 1. ਪੰਛੀ ਪੰਜਾਬ ਦੇ ਇੱਕ ਦਰਸ਼ਨੀ ਦਾਵਤ - ਪ੍ਰੋਫੈਸਰ ਡਾਕਟਰ ਪੁਸ਼ਪਿੰਦਰ ਜੈ ਰੂਪ ਪੰਨਾ- 015,ਪੰਛੀਆਂ ਦੀ ਅਨੋਖੀ ਦੁਨੀਆਂ- ਡਾ ਹਰਚੰਦ ਸਿੰਘ ਸਰਹਿੰਦੀ ਪੰਨਾ- 8,9 
 2. ਅਲੋਪ ਹੋ ਰਹੇ ਪਸ਼ੂ ਪੰਛੀ - ਹਰਕੇਸ਼ ਸਿੰਘ ਕਹਿਲ, ਪੰਨਾ - 273
 3. ਅਲੋਪ ਹੋ ਰਹੇ ਪਸ਼ੂ ਪੰਛੀ - ਹਰਕੇਸ਼ ਸਿੰਘ ਕਹਿਲ
 4. ਅਲੋਪ ਹੋ ਰਹੇ ਪਸ਼ੂ ਪੰਛੀ -- ਹਰਕੇਸ਼ ਸਿੰਘ ਕਹਿਲ ਪੰਨਾ -92
 5. ਪੰਛੀ ਪੰਜਾਬ ਦੇ ਇੱਕ ਦਰਸ਼ਨੀ ਦਾਵਤ- ਪ੍ਰੋਫੈਸਰ ਡਾ ਪੁਸ਼ਪਿੰਦਰ ਜੈ ਰੂਪ ( ਪੰਨਾ 198)
 6. ਅਲੋਪ ਹੋ ਰਹੇ ਪਸ਼ੂ ਪੰਛੀ ਹਰਕੇਸ਼ ਸਿੰਘ ਕਹਿਲ (ਪੰਨਾ -298,259)
 7. ਅਲੋਪ ਹੋ ਰਹੇ ਪਸ਼ੂ ਪੰਛੀ ਹਰਕੇਸ਼ ਸਿੰਘ ਕਹਿਲ ਪੰਨਾ -15
 8. ਪੰਜਾਬ ਦੇ ਪੰਛੀ - ਰਾਜਪਾਲ ਸਿੱਧੂ ਪੰਨਾ - 25