ਪੰਜਾਬ ਦੇ ਲੋਕ ਸ਼ਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਾਣ-ਪਛਾਣ

ਮਨੁਖੀ-ਸੁਭਾਅ ਦੀ ਆਪਣੇ ਅੰਦਰਲੇ ਭਾਵਾਂ ਨੂ ਇੱਕ ਦੂਜੇ ਸਾਹਮਣੇ ਪਰਗਟ ਕਰਨ ਦੀ ਮੁਢਲੀ ਇਛਾ ਤੋਂ ਹੀ ਗੀਤਾਂ ਦਾ ਲੜੀਵਾਰ ਵਿਕਾਸ ਹੋਇਆ ਅਤੇ ਉਹ ਇਹਨਾਂ ਨੂੰ ਪਰਗਟ ਕਰਨ ਲਈ ਜਾ ਤਾਂ ਆਵਾਜ਼ ਦਾ ਪ੍ਰਯੋਗ ਕਰਦਾ ਹੈ ਜਾਂ ਇਸ਼ਾਰਿਆਂ ਨੂੰ ਆਪਣਾ ਸਾਧਨ ਬਣਾਉਂਦਾ ਹੈ।ਕਦੇ ਕਦੇ ਉਹ ਆਵਾਜ਼ ਅਤੇ ਇਸ਼ਾਰਿਆ ਦੋਹਾਂ ਨੂੰ ਕੰਮ ਵਿੱਚ ਲਿਆਉਂਦਾ ਹੈ।ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਜਦੋਂ ਮਨੁਖ ਜਾਤੀ ਅਸਭਿਅ ਸੀ ਉਦੋਂ ਵੀ ਉਸ ਦੇ ਦਿਲ ਵਿੱਚ ਪ੍ਰਕ੍ਰਿਤੀ ਦੇ ਨਾਲ ਲਗਾਓ ਸੀ|ਪ੍ਰਕਿਰਤੀ ਮਨੁਖ ਦੀ ਜਨਮ-ਜਾਤ ਸੰਸਕਾਰਾਂ ਦੀ ਆਤਮਾ ਹੈ।ਪ੍ਰਕ੍ਰਿਤਕ ਸੰਗੀਤ ਹੀ ਲੋਕ ਗੀਤਾਂ ਦੀ ਪਰਿਭਾਸ਼ਾ ਹੈ।ਮਨੁਖ ਜਦੋਂ ਅਸਭਿਅ ਸੀ ਉਦੋਂ ਵੀ ਉਹ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਲਈ ਕੁਝ ਅਸਪਸ਼ਟ ਸ਼ਬਦਾਂ ਦਾ ਉੱਚਾਰਨ ਕਰਦਾ ਸੀ|ਉਸ ਵੇਲੇ ਉਹੀ ਉਸ ਦੀ ਆਵਾਜ਼,ਉਸ ਦੀ ਕਵਿਤਾ ਅਤੇ ਸੰਗੀਤ ਹੁੰਦਾ ਸੀ|ਹੋਲੀ ਹੋਲੀ ਉਸ ਦਾ ਵਿਕਾਸ ਹੋਇਆ,ਉਹਦੇ ਨਾਲ ਹੀ ਸਮਾਜ ਦਾ ਵਿਕਾਸ ਹੋਇਆ ਅਤੇ ਫੇਰ ਉਸ ਨੇ ਸੰਗੀਤ ਦੇ ਨਾਲ ਸਮੂਹਿਕ ਨਾਚਾਂ ਦੇ ਮਹਤਵ ਨੂ ਪਛਾਣਿਆ|ਇਸ ਗੀਤ ਜਾਂ ਨਾਚ ਦੇ ਪ੍ਰਚਾਰ ਦਾ ਇਹ ਸਿੱਟਾ ਨਿਕਲਿਆ ਕਿ ਉਸ ਨੇ ਇੱਕ ਦੂਜੇ ਦੀਆਂ ਭਾਵਨਾਵਾਂ ਨੂ ਗਹਿਰਾਈ ਨਾਲ ਅਨੁਭਵ ਕੀਤਾ ਅਤੇ ਉਹ ਸਭਿਅਤਾ ਦੀ ਇੱਕ ਨਵੀਂ ਧਾਰਾ ਦੀ ਤਰਫ਼ ਵਧਣ ਲੱਗਾ,ਇਹ ਪ੍ਰਾਕਿਰਤਕ ਸੰਗੀਤ ਲੋਕ ਸੰਗੀਤ ਦੇ ਨਾਂ ਨਾਲ ਪ੍ਰਚਲਿਤ ਹੋਇਆ|[1]

  1. ਪੰਜਾਬ ਦੇ ਲੋਕ-ਸ਼ਾਜ, ਅਨਿਲ ਨਰੂਲਾ,ਪ੍ਬ੍ਲੀਕੇਸਨ ਬਿਉਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ 1989,1996