ਪੰਜਾਬ ਸਰਕਾਰ, ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬ ਦੀ ਸਰਕਾਰ
Seal of Punjab.gif
ਸਰਕਾਰ ਦੀ ਰਾਜਧਾਨੀਚੰਡੀਗੜ੍ਹ
ਕਾਰਜਪਾਲਿਕਾ
ਗਵਰਨਰਵੀ ਪੀ ਸਿੰਘ ਬਦਨੋਰ
ਮੁੱਖ ਮੰਤਰੀਅਮਰਿੰਦਰ ਸਿੰਘ
ਵਿਧਾਨ ਸਭਾ
ਵਿਧਾਨ ਸਭਾ
ਸਪੀਕਰਹਰਪਾਲ ਸਿੰਘ ਚੀਮਾ
ਡਿਪਟੀ ਸਪੀਕਰਅਜਾਇਬ ਸਿੰਘ ਭੱਟੀ
ਵਿਧਾਨ ਸਭਾ ਵਿੱਚ ਮੈਂਬਰ117
ਨਿਆਂ ਪ੍ਰਣਾਲੀ
ਉੱਚ ਅਦਾਲਤਪੰਜਾਬ ਤੇ ਹਰਿਆਣਾ ਉੱਚ ਅਦਾਲਤ
ਮੁੱਖ ਜੱਜਕਰਿਸ਼ਨ ਮੁਰਾਰੀ

ਪੰਜਾਬ ਸਰਕਾਰ ਜਿਸ ਨੂੰ ਕਿ ਪੰਜਾਬ ਰਾਜ ਸਰਕਾਰ ਵੀ ਕਿਹਾ ਜਾਂਦਾ ਹੈ ਭਾਰਤ ਦੇ ਪੰਜਾਬ ਰਾਜ ਦੀ ਸਰਬੋਤਮ ਗਵਰਨਿੰਗ ਸੰਸਥਾ ਹੈ।ਇਸ ਰਾਜ ਵਿੱਚ 22 ਜ਼ਿਲ੍ਹੇ ਹਨ।ਇਸ ਸੰਸਥਾ ਵਿੱਚ ਇੱਕ ਕਾਰਜਕਾਰਣੀ ਸੰਸਥਾ ਜਿਸ ਦੇ ਮੁਖੀ ਨੂੰ ਗਵਰਨਰ ਜਾਂ ਰਾਜਪਾਲ ਕਹਿੰਦੇ ਹਨ, ਇੱਕ ਨਿਆਂ ਪ੍ਰਣਾਲੀ ਤੇ ਇੱਕ ਕਨੂੰਨ ਘੜਨੀ ਕੌਂਸਲ ਜਿਸ ਨੂੰ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਹਨ ਆਂਉਦੇ ਹਨ।

ਭਾਰਤ ਦੇ ਦੂਸਰੇ ਰਾਜਾ ਵਾਂਗ ਗਵਰਨਰ ਕੇਂਦਰ ਸਰਕਾਰ ਦੀ ਸਲਾਹ ਨਾਲ ਭਾਰਤੀ ਗਣਰਾਜ ਦੇ ਪ੍ਰਧਾਨ ਦੁਬਾਰਾ ਥਾਪਿਆ ਜਾਂਦਾ ਹੈ। ਉਸ ਦੀ ਪਦਵੀ ਜ਼ਿਆਦਾਤਰ ਰਸਮੀ ਹੈ ਜਦ ਕਿ ਮੁੱਖ ਮੰਤਰੀ ਹੀ ਸਰਕਾਰ ਦਾ ਸਹੀ ਮੁਖੀਆ ਹੁੰਦਾ ਹੈ ਤੇ ਉਸ ਕੋਲ ਸਾਰੀਆਂ ਸ਼ਕਤੀਆਂ ਵਰਤਣ ਦਾ ਅਧਿਕਾਰ ਹੁੰਦਾ ਹੈ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਇੱਥੇ ਹੀ  ਵਿਧਾਨ ਸਭਾ ਤੇ ਸਕੱਤਰੇਤ ਵਾਕਿਆ ਹਨ। ਚੰਡੀਗੜ੍ਹ ਹਰਿਆਣਾ ਰਾਜ ਦੀ ਵੀ ਰਾਜਧਾਨੀ ਹੈ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ। ਇੱਥੇ ਹੀ ਪੰਜਾਬ ਤੇ ਹਰਿਆਣਾ ਦੀ ਮੁੱਖ ਅਦਾਲਤ ਹੈ ਜਿਸ ਦੇ ਅਧਿਕਾਰ ਅਧੀਨ ਦੋਵੇਂ ਰਾਜ ਆਂਉਦੇ ਹਨ।[1]

ਵਿਧਾਨ ਸਭਾ ਚੋਣਾਂ 2017 ਤੋਂ ਬਾਅਦ ਦੇ ਕੈਬਨਿਟ ਮੰਤਰੀ[ਸੋਧੋ]

ਪੰਜਾਬ ਸਰਕਾਰ ਦੇ ਪੋਰਟਫੋਲੀਓ ਦੇ ਨਾਲ ਮੌਜੂਦਾ ਸਰਕਾਰ ਵਿੱਚ ਕੈਬਨਿਟ ਮੰਤਰੀਆਂ ਦੀ ਇੱਕ ਸੂਚੀ ਹੇਠਾਂ ਹੈ:[2]

ਨਾਮ ਉਮਰ ਚੋਣ ਖੇਤਰ ਪਾਰਟੀ ਪੋਰਟਫੋਲੀਓ
ਅਮਰਿੰਦਰ ਸਿੰਘ ਪਟਿਆਲਾ ਅਰਬਨ ਭਾਰਤੀ ਰਾਸ਼ਟਰੀ ਕਾਂਗਰਸ ਮੁੱਖ ਮੰਤਰੀ, ਗ੍ਰਹਿ, ਜਨਰਲ ਪ੍ਰਸ਼ਾਸਨ, ਅਮਲਾ, ਗ੍ਰਹਿ ਮਾਮਲੇ, ਜਸਟਿਸ, ਵਿਜੀਲੈਂਸ ਅਤੇ ਬਾਕੀ, ਸਿੰਚਾਈ ਅਤੇ ਪਾਵਰ
ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ (ਪੂਰਬੀ ਭਾਰਤੀ ਰਾਸ਼ਟਰੀ ਕਾਂਗਰਸ ਸਥਾਨਕ ਸੰਸਥਾਵਾਂ ਅਤੇ ਸ਼ਹਿਰੀ ਵਿਕਾਸ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਆਰਕਾਈਵ ਅਤੇ ਅਜਾਇਬ ਘਰ
ਬ੍ਰਹਮ ਮਹਿੰਦ੍ਰਾ ਪਟਿਆਲਾ ਦਿਹਾਤੀ/ਪੇਂਡੂ ਭਾਰਤੀ ਰਾਸ਼ਟਰੀ ਕਾਂਗਰਸ ਸਿਹਤ ਅਤੇ ਪਰਿਵਾਰ ਭਲਾਈ, ਖੋਜ ਅਤੇ ਮੈਡੀਕਲ ਸਿੱਖਿਆ, ਸੰਸਦੀ ਮਾਮਲਿਆਂ ਬਾਰੇ
ਮਨਪ੍ਰੀਤ ਸਿੰਘ ਬਾਦਲ ਬਠਿੰਡਾ ਭਾਰਤੀ ਰਾਸ਼ਟਰੀ ਕਾਂਗਰਸ ਵਿੱਤ, ਯੋਜਨਾਬੰਦੀ ਅਤੇ ਰੋਜ਼ਗਾਰ ਜਨਰੇਸ਼ਨ
ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਭਾਰਤੀ ਰਾਸ਼ਟਰੀ ਕਾਂਗਰਸ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ
ਸਾਧੂ ਸਿੰਘ ਧਰਮਸ੍ਰੋਤ ਨਾਭਾ ਭਾਰਤੀ ਰਾਸ਼ਟਰੀ ਕਾਂਗਰਸ ਜੰਗਲਾਤ, ਛਪਾਈ ਅਤੇ ਸਟੇਸ਼ਨਰੀ, ਅਨੁਸੂਚਿਤ ਜਾਤੀ ਅਤੇ ਬੀ.ਸੀ. ਦੀ ਭਲਾਈ
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਫਤਿਹਗੜ ਚੂੜੀਆਂ ਭਾਰਤੀ ਰਾਸ਼ਟਰੀ ਕਾਂਗਰਸ ਪੇਂਡੂ ਵਿਕਾਸ, ਪੰਚਾਇਤਾਂ, ਜਲ ਸਪਲਾਈ ਅਤੇ ਸੈਨੀਟੇਸ਼ਨ
ਅਰੁਣਾ ਚੌਧਰੀ ਦੀਨਾਨਗਰ ਭਾਰਤੀ ਰਾਸ਼ਟਰੀ ਕਾਂਗਰਸ ਉੱਚ ਸਿੱਖਿਆ ਅਤੇ ਸਕੂਲ ਸਿੱਖਿਆ ਲਈ ਰਾਜ ਮੰਤਰੀ (ਸੁਤੰਤਰ ਚਾਰਜ)
ਰਜ਼ੀਆ ਸੁਲਤਾਨਾ ਮਲੇਰਕੋਟਲਾ ਭਾਰਤੀ ਰਾਸ਼ਟਰੀ ਕਾਂਗਰਸ ਲੋਕ ਨਿਰਮਾਣ ਵਿਭਾਗ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬੱਚੇ ਦੇ ਵਿਕਾਸ ਲਈ ਰਾਜ ਮੰਤਰੀ (ਸੁਤੰਤਰ ਚਾਰਜ)

ਵਿਰੋਧੀ ਧਿਰ[ਸੋਧੋ]

ਮੌਜੂਦ ਸਮੇਂ ਪੰਜਾਬ ਵਿੱਚ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਹੈ, ਜਿਸ ਦੇ ਕੁੱਲ 20 ਵਿਧਾਇਕ ਪੰਜਾਬ ਵਿਧਾਨ ਸਭਾ ਵਿੱਚ ਹਨ ਅਤੇ ਹਰਪਾਲ ਸਿੰਘ ਚੀਮਾ ਨੇਤਾ ਵਿਰੋਧੀ ਧਿਰ ਹਨ।

ਇਸ ਤੋਂ ਇਲਾਵਾ ਹੇਠ ਲਿਖੀਆਂ ਪਾਰਟੀਆਂ ਵਿਰੋਧੀ ਧਿਰ ਵਿੱਚ ਸ਼ਾਮਲ ਹਨ-

ਹਵਾਲੇ[ਸੋਧੋ]

ਬਾਹਰੀ ਸ੍ਰੋਤ[ਸੋਧੋ]