ਪੱਖੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੁਨਰਮੰਦ ਪੰਜਾਬਣ ਦੁਆਰਾ ਬਣਾਈ ਗਈ ਪੱਖੀ

ਪੱਖੀ ਘਰੇਲੂ ਵਰਤੋਂ ਦੀ ਵਸਤੂ ਹੈ l ਕਲਾ ਅਤੇ ਵਰਤੋਂ ਦੇ ਪੱਖ ਤੋਂ ਇਸਦੀ ਆਪਣੀ ਖ਼ਾਸ ਮਹੱਤਤਾ ਹੈ l

ਵਰਤੋਂ[ਸੋਧੋ]

ਪੱਖੀ ਦੀ ਵਰਤੋਂ ਹਵਾ ਝੱਲਣ ਲਈ ਹੁੰਦੀ ਹੈ l

ਬਣਤਰ[ਸੋਧੋ]

ਪੱਖੀ ਲੱਕੜ ਦੇ ਢਾਂਚੇ ਤੇ ਬਣੀ ਜਾਂਦੀ ਹੈ l ਘੁਮਾਉਣ ਲਈ ਇਸ ਦੇ ਹੇਠਾਂ ਹੱਥੀ ਲੱਗੀ ਹੁੰਦੀ ਹੈ l ਇਹ ਰੰਗ-ਬਰੰਗੇ ਊਨੀ ਧਾਗੇ ਨਾਲ ਤਿਆਰ ਕੀਤੀ ਜਾਂਦੀ ਹੈ l ਹਵਾ ਝੱਲਣ ਲਈ ਪੱਖੀ ਦੇ ਅੱਗੇ ਕੱਪੜੇ ਦਾ ਝਾਲਰ ਲੱਗਿਆ ਹੁੰਦਾ ਹੈ l

ਪੰਜਾਬੀ ਲੋਕਧਾਰਾ ਵਿੱਚ[ਸੋਧੋ]

ਪੰਜਾਬੀ ਲੋਕਧਾਰਾ ਵਿਚ ਪੱਖੀ ਦਾ ਵਿਸ਼ੇਸ਼ ਸਥਾਨ ਹੈ। ਪੱਖੀਆਂ ਦੀ ਬਣਤਰ ਅਤੇ ਕਢਾਈ ਘਰੇਲੂ ਹੁਨਰ ਦਾ ਉੱਤਮ ਨਮੂਨਾ ਰਿਹਾ ਹੈ। ਆਪਣੇ ਦਾਜ ਵਿਚ ਕੁੜੀਆਂ ਸੋਹਣੀਆਂ ਪੱਖੀਆਂ ਬਣਾ ਕੇ ਲੈ ਜਾਂਦੀਆਂ ਸਨ। ਪੰਜਾਬੀ ਲੋਕ ਗੀਤਾਂ ਵਿਚ ਪੱਖੀ ਦਾ ਵਿਸ਼ੇਸ਼ ਜ਼ਿਕਰ ਮਿਲਦਾ ਹੈ। ਕਲਕੱਤਿਓਂ ਪੱਖੀ ਲਿਆਦੇ ਝੱਲੂੰਗੀ ਸਾਰੀ ਰਾਤ

ਅਜੋਕੇ ਸਮੇ ਵਿੱਚ ਪ੍ਰਸੰਗਿਕਤਾ[ਸੋਧੋ]

ਆਧੁਨਿਕਤਾ ਦੇ ਦੌਰ ਵਿਚ ਪੱਖੀ ਗੈਰ - ਪ੍ਰਸੰਗਿਕ ਹੋ ਗਈ ਹੈ l ਗਰਮੀ ਤੋਂ ਬਚਣ ਲਈ ਬਨਾਵਟੀ ਹਵਾ ਦੇ ਆਧੁਨਿਕ ਸਾਧਨਾਂ (ਪੱਖੇ,ਕੂਲਰ ਏ. ਸੀ )ਦੀ ਵਰਤੋਂ ਦੇ ਵਾਧੇ ਕਾਰਨ ਪੱਖੀ ਦੀ ਵਰਤੋਂ ਜ਼ਰੂਰੀ ਨਹੀਂ l ਅੱਜ ਦੇ ਦੌਰ ਵਿਚ ਇਹ ਸਜਾਵਟ ਜਾਂ ਫਿਰ ਅਜਾਇਬਘਰ ਦੀ ਵਸਤੂ ਬਣ ਗਈ ਹੈ l