ਪੱਛਮੀਕਰਨ ਅਤੇ ਪੰਜਾਬੀ ਸਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Deletion icon.svg
ਇਹ ਸਫ਼ਾ ਛੇਤੀ ਮਿਟਾਏ ਜਾਣ ਲਈ ਨਾਮਜ਼ਦ ਕੀਤਾ ਗਿਆ ਹੈ ਕਿਉਂਕਿ “ਇਸ ਲੇਖ ਵਿੱਚ ਕੋਈ ਵੀ ਹਵਾਲੇ ਨਹੀਂ ਹਨ ਅਤੇ ਸ਼ੈਲੀ ਵਿਕੀਪੀਡੀਆ ਮਿਆਰਾਂ ਦੀ ਪਾਲਣਾ ਨਹੀਂ ਕਰਦੀ ਹੈ”।


ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਸਫ਼ਾ ਮਿਟਾਉਣ ਦੀ ਕਸੌਟੀ ਨਾਲ਼ ਮੇਲ ਨਹੀਂ ਖਾਂਦਾ ਜਾਂ ਤੁਸੀਂ ਇਸਦੀਆਂ ਕਮੀਆਂ ਦੂਰ ਕਰਕੇ ਇਸਨੂੰ ਬਿਹਤਰ ਬਣਾ ਸਕਦੇ ਹੋ ਅਤੇ ਫਿਰ ਇਹ ਅਰਧ-ਸੂਚਨਾ ਹਟਾ ਸਕਦੇ ਹੋ, ਪਰ ਮਿਹਰਬਾਨੀ ਕਰਕੇ ਆਪਣੇ ਬਣਾਏ ਸਫ਼ਿਆਂ ਤੋਂ ਇਸਨੂੰ ਨਾ ਹਟਾਓ।


ਜੇ ਤੁਸੀਂ ਇਸਨੂੰ ਮਿਟਾਉਣ ਦੇ ਖ਼ਿਲਾਫ਼ ਹੋ ਤਾਂ ਇਸਦੇ ਗੱਲ-ਬਾਤ ਸਫ਼ੇ ’ਤੇ ਆਪਣੇ ਵਿਚਾਰ ਪੇਸ਼ ਕਰੋ।

ਜ਼ਿੰਮੇਵਾਰ ਵਰਤੋਂਕਾਰ ਇਸਨੂੰ ਮਿਟਾਉਣ ਤੋਂ ਪਹਿਲਾਂ ਇਸਦਾ ਅਤੀਤ (ਆਖ਼ਰੀ ਤਬਦੀਲੀ), ਕਿਹੜੇ ਸਫ਼ੇ ਇੱਥੇ ਜੋੜਦੇ ਹਨ ਅਤੇ ਇਸਦਾ ਗੱਲ-ਬਾਤ ਸਫ਼ੇ ਦੀ ਜਾਂਚ ਜ਼ਰੂਰ ਕਰੋ।ਇਸ ਸਫ਼ੇ ਵਿਚ ਆਖ਼ਰੀ ਤਬਦੀਲੀ Guri sabharwal (ਯੋਗਦਾਨ| ਚਿੱਠੇ) ਨੇ 07 ਦਸੰਬਰ 2018 ਨੂੰ 07:40 (UTC) ’ਤੇ ਕੀਤੀ। (ਤਾਜ਼ਾ ਕਰੋ)

ਜਦੋਂ ਵੀ ਅਸੀਂ  ਕਿਸੇ  ਸਭਿਆਚਾਰ  ਦਾ ਅਧਿਐਨ  ਕਰਦੇ  ਹਾਂ  ਤਾਂ ਸਾਨੂੰ  ਉਸ ਸਭਿਆਚਾਰ  ਦੇ  ਵਿਚ  ਵੱਖ  ਵੱਖ ਸਮਿਆਂ  ਦੌਰਾਨ  ਵਿਸ਼ੇਸ਼   ਪਰਿਵਰਤਨ  ਵਿਖਾਈ  ਦਿੰਦੇ  ਹਨ।  ਇਸ ਨਾਲ ਲੋਕ ਜਿੱਥੇ  ਹੋਰਨਾਂ  ਸਭਿਆਚਾਰ  ਵਿਚੋਂ ਅਪਣਾਉਣਯੋਗ ਕਦਰਾਂ ਕੀਮਤਾਂ ਸਵੀਕਾਰ  ਕਰਦੇ  ਹਨ, ਉਸਦੇ ਨਾਲੋਂ  ਨਾਲ  ਹੋਰ ਬਹੁਤ  ਕੁੱਝ  ਆਪਣੇ ਆਪ ਹੀ ਅਚੇਤਨ ਤੌਰ ਤੇ ਆ ਜਾਂਦਾ  ਹੈ।ਪੰਜਾਬ ਦੇ ਵਿਚ ਵੱਖ ਵੱਖ ਸਮਿਆਂ ਦੌਰਾਨ ਆਏ ਹਮਲਾਵਰ ਅਤੇ ਸ਼ਾਸ਼ਕਾਂ ਨੇ ਇਸਨੂੰ ਬਹੁਤ ਜਿਆਦਾ ਪ੍ਰਭਾਵਿਤ ਕੀਤਾ ।ਇਸ ਕਾਰਨ ਹੀ ਪੰਜਾਬੀ ਸਭਿਆਚਾਰ ਦੀਆਂ ਅੰਦਰੂਨੀ ਪਰਤਾਂ ਵਿਚ ਬਹੁਤ ਵਿਭਿੰਨਤਾਵਾਂ ਮਿਲਦੀਆਂ ਹਨ।ਪੰਜਾਬੀ ਸਭਿਆਚਾਰ ਦਾ ਜਦੋਂ ਅਸੀਂ ਪੱਛਮੀਕਰਨ ਨਾਲ ਸੰਬੰਧ ਜੋੜਦੇ ਹਾਂ ਤਾਂ ਸਾਨੂੰ ਇਹ ਸੰਬੰਧ ਦੋਹਰਾ ਵਿਖਾਈ ਦਿੰਦਾ ਹੈ। ਪੱਛਮੀਕਰਨ ਨੇ ਜਿੱਥੇ ਸਾਡੇ ਸਭਿਆਚਾਰ ਵਿਚ ਸਕਰਾਤਮਕ ਕਦਰਾਂ ਕੀਮਤਾਂ ਦਿੱਤੀਆਂ ਉਸਦੇ ਨਾਲੋਂ ਨਾਲ ਨਕਰਾਤਮਕ ਪ੍ਰਭਾਵ ਵੀ ਆਇਆ ਹੈ। ਇਥੇ ਇਹ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਪੱਛਮੀਕਰਨ ਦੇ ਅੰਤਰਗਤ ਅਸੀਂ ਪੱਛਮੀ ਅੰਗ੍ਰੇਜ਼ੀ ਵਿਕਸਤ ਮੁਲਕਾਂ ਨੂੰ ਵਿਚਾਰ ਦੇ ਹਾਂ ਜੋ ਸਾਡੀ ਪੱਛਮੀ ਦਿਸ਼ਾ ਵਿਚ ਮੌਜੂਦ ਹਨ ।ਇਸ ਵਿਚ ਅਸੀਂ ਇਸਲਾਮਿਕ ਦੇਸ਼ਾਂ ਜਿਵੇਂ ਈਰਾਨ,ਇਰਾਕ,ਸਾਊਦੀ ਅਰਬ ਆਦਿ ਨੂੰ ਨਹੀਂ ਵਿਚਾਰਰਦੇ ਹਨ।ਸੋ ਹੁਣ ਸਵਾਲ ਪੈਦਾ ਹੋ ਜਾਂਦਾ ਹੈ ਕਿ ਪੱਛਮੀਕਰਨ ਕਿ ਹੈ?ਅਸੀਂ ਇਸਨੂੰ ਕਿਵੇਂ ਪ੍ਰਭਾਸ਼ਿਤ ਕਰ ਸਕਦੇ ਹਾਂ?ਇਸ ਸਵਾਲ ਦਾ ਜਵਾਬ ਦਿੰਦਿਆਂ ਪੰਜਾਬੀ ਦੇ ਸਾਰੇ ਹੀ ਵਿਦਵਾਨ ਪੱਛਮੀਕਰਨ ਨੂੰ ਬ੍ਰਿਟਿਸ਼ ਸਾਮਰਾਜ ਅਤੇ ਬਸਤੀਵਾਦ ਨਾਲ ਪੇਸ਼ ਕਰਦੇ ਹਨ।ਪੰਜਾਬੀ ਦੇ ਲੱਗਭੱਗ ਸਾਰੇ ਹੀ ਵਿਦਵਾਨ ਇਸਨੂੰ ਨਕਰਾਤਮਕ ਦੱਸਦੇ ਹਨ।ਇਸ ਸੰਬੰਧੀ ਗੁਰਬਖ਼ਸ਼ ਸਿੰਘ ਫ਼ਰੈਕ ਦੀ ਪ੍ਰੀਭਾਸ਼ਾ ਵਿਚਾਰ ਜਾ ਸਕਦੀ ਹੈ। ਪੱਛਮੀਕਰਨ ਦੇ ਯਤਨਾਂ ਪਿੱਛੇ ਕੇਵਲ ਇਕ ਹੀ ਵਿਚਾਰ ਕੰਮ ਕਰ ਰਿਹਾ ਹੁੰਦਾ ਹੈ-ਯੂਰਪੀ ਸਰਵੁਉੱਚਤਾ ਦਾ ਵਿਕਾਸ ਜਿਸ ਨਾਲ ਉਹ ਆਪਣੀਆਂ ਪਦਾਰਥਕ ਖੇਤਰਾਂ ਵਿਚਲੀਆਂ ਪ੍ਰਾਪਤੀਆਂ ਦੇ ਬਲ ਉੱਤੇ ਹਕੀਕਤ ਬਣਾਕੇ ਪੇਸ਼ ਕਰ ਸਕਦੇ ਹਨ।1

      ਉਪਰੋਕਤ ਤੋਂ ਬਿਨ੍ਹਾਂ ਵੀ ਪੰਜਾਬੀ  ਵਿਦਵਾਨ ਲੱਗਭੱਗ ਅਜਿਹੇ ਵਿਚਾਰ ਰੱਖਦੇ ਹਨ।ਦਰਅਸਲ ਪੱਛਮੀਕਰਨ ਇਕ ਪ੍ਰਤੀਕਿਰਿਆ ਹੈ ਨਾ ਕਿ ਕੋਈ ਪਦਾਰਥ ਜਾਂ ਵਸਤੂ।ਸਾਡੀ ਇਹ ਬੌਧਿਕ ਕੰਗਾਲੀ ਰਹੀ ਹੈ ਕਿ ਅਸੀਂ ਪੱਛਮੀਕਰਨ ਨੂੰ  ਨੂੰ ਸਹੀ ਅਰਥਾਂ ਵਿਚ ਪ੍ਰਭਾਸ਼ਿਤ ਨਹੀਂ ਕਰ ਸਕੇ।

ਸਾਧਾਰਣ ਸ਼ਬਦਾਂ ਵਿਚ ਜੇਕਰ ਪੱਛਮੀਕਰਨ ਨੂੰ ਕਹਿਣਾ ਹੋਵੇ ਤਾਂ ਪੱਛਮੀਕਰਨ ਇਕ ਅਜਿਹੀ ਜੀਵਨ ਸ਼ੈਲੀ ਅਤੇ ਦ੍ਰਿਸ਼ਟੀ ਹੈ ਜਿਸ ਵਿਚ ਪਦਾਰਥ ਅਤੇ ਤਰਕਭਰਪੂਰ ਨਜ਼ਰੀਆਂ,ਜ਼ਿੰਦਗੀ ਪ੍ਰਤੀ ਖੁੱਲ,ਮਨੁੱਖੀ ਹੋਂਦ ਅਤੇ ਸਵੈ ਚੋਣ ਨੂੰ ਪਹਿਲ,ਯਥਾਰਥਮਈ ਜੀਵਨ ਨਾਲ ਸੰਬੰਧਤ ਹੈ।ਪੱਛਮੀਕਰਨ ਦੇ ਨਾਲ ਜਿੱਥੇ ਪੰਜਾਬ ਨੇ ਤਕਨੀਕ ਦੇ ਪੱਖੋਂ ਬਹੁਤ ਵਿਕਾਸ ਕੀਤਾ,ਉਸਦੇ ਨਾਲ ਨਾਲ ਹੀ ਪੰਜਾਬੀ ਸਭਿਆਚਾਰ ਵਿਚ ਵੀ ਬਹੁਤ ਕੁੱਝ ਨਵਾਂ ਆਇਆ।ਪੰਜਾਬੀ ਸਭਿਆਚਾਰ ਦੇ ਵੱਖ ਵੱਖ ਅੰਗਾਂ ਜਿਵੇਂ ਸਾਹਿਤ,ਮੀਡੀਆ,ਸਿਖਿਆ,ਰਿਸ਼ਤਾ- ਨਾਤਾ ਪ੍ਰਣਾਲੀ ਆਦਿ ਵਿਚ ਬਹੁਤ ਕੁੱਝ ਪਰਿਵਰਤਨ ਹੋਇਆ। ਸਾਡੇ ਸਭਿਆਚਾਰ ਵਿਚ ਨਵੀਆਂ ਕਦਰਾਂ-ਕੀਮਤਾਂ ਬਣਦੀਆਂ ਹਨ ਅਤੇ ਪੁਰਾਣੀਆਂ ਦਾ ਰੂਪਾਂਤਰਣ ਹੁੰਦਾ ਹੈ।ਪੱਛਮੀਕਰਨ ਨਾਲ ਅਸੀਂ ਪੰਜਾਬੀ ਸਭਿਆਚਾਰਕ ਅੰਗਾਂ ਨੂੰ ਜੋੜਕੇ ਇਸ ਤਰ੍ਹਾਂ ਵਿਗਿਆਨ ਕਰ ਸਕਦੇ ਹਨ।

ਪੱਛਮੀਕਰਨ ਅਤੇ ਪੰਜਾਬੀ ਸਿਖਿਆ/ਗਿਆਨ[ਸੋਧੋ]

ਪੰਜਾਬੀ ਸਭਿਆਚਾਰ ਵਿਚ ਜਦੋਂ ਅਸੀਂ ਸਿਖਿਆ ਅਤੇ ਗਿਆਨ ਦੀ ਗੱਲ ਕਰਦੇ ਹਾਂ ਤਾਂ ਪੱਛਮੀਕਰਨ ਨਾਲ ਇਸ ਵਿਚ ਕਾਫੀ ਕੁਝ ਪ੍ਰਭਾਵਿਤ ਹੁੰਦਾ ਹੈ। ਪੱਛਮੀਕਰਨ ਤੋਂ ਪਹਿਲਾ ਪੰਜਾਬੀ ਸਮਾਜ ਵਿਚ ਸਿਖਿਆ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਸੀ।ਪਰੰਪਰਾਗਤ ਅਤੇ ਧਾਰਮਿਕ ਸਿਖਿਆ ਦਾ ਹੀ ਬੋਲਬਾਲਾ ਸੀ।ਪੱਛਮੀਕਰਨ ਨਾਲ ਪੰਜਾਬੀ ਸਭਿਆਚਾਰ ਵਿਚ ਸਿਖਿਆ ਦਾ ਇਕ ਨਵਾਂ ਰੂਪ ਅਤੇ ਬਣਤਰ ਸਾਹਮਣੇ ਆਈ।ਇਸ ਨਾਲ ਹੀ ਸਾਡੇ ਸਮਾਜ ਵਿਚ ਆਧੁਨਿਕ ਸਿਖਿਆ ਪ੍ਰਣਾਲੀ ਸ਼ੁਰੂ ਹੋਈ। ਗਿਆਨ ਨੂੰ ਵਿਸ਼ੇਸ਼ ਜਮਾਤਾਂ ਅਤੇ ਕੋਰਸਾਂ ਵਿਚ ਵੰਡਿਆ ਗਿਆ ਅਤੇ ਉਸ ਦੀ ਯੋਗਤਾ ਅਨੁਸਾਰ ਨੌਕਰੀਆਂ ਦੇ ਰਾਹ ਵੱਲ ਵੀ ਤੋਰਿਆ ਗਿਆ।ਇਸ ਦੇ ਸਿੱਟੇ ਵੱਜੋਂ ਪੰਜਾਬੀ ਸਮਾਜ ਵਿਚ ਸਾਖ਼ਰਤਾ ਦਾ ਵਿਸ਼ੇਸ਼ ਵਾਧਾ ਹੋਇਆ ਜਿਸ ਸੰਬੰਧੀ ਅੰਕੜੇ ਵੇਖੇ ਜਾ ਸਕਦੇ ਹਨ।ਪੱਛਮੀਕਰਨ ਤੋਂ ਪਹਿਲਾ ਪੰਜਾਬੀ ਸਭਿਆਚਾਰ ਦੇ ਅੰਦਰ ਸਿਖਿਆ ਦਾ ਅਧਿਕਾਰ ਜਨਮਜਾਤ ਅਤੇ ਧਰਮ ਆਧਾਰਿਤ ਸੀ। ਸਿੱਖ ਗੁਰੂਦੁਆਰੇ ਤੋਂ,ਹਿੰਦੂ ਮੰਦਿਰਾਂ ਤੋਂ ਅਤੇ ਮੁਸਲਿਮ ਮਦਰਸੇ ਤੋਂ ਤਾਲੀਮ ਹਾਸਿਲ ਕਰਦੇ ਸਨ।ਇਸ ਸਾਰੇ ਹੀ ਗਿਆਨ ਦਾ ਮੁੱਖ ਮੰਤਵ ਮੁਕਤੀ ਪ੍ਰਾਪਤ ਕਰਨਾ ਅਤੇ ਆਦਰਸ਼ਵਾਦੀ ਦ੍ਰਿਸ਼ਟੀ ਅਨੁਸਾਰ ਜੀਵਨ ਬਤੀਤ ਕਰਨਾ ਸੀ। ਪੱਛਮੀਕਰਨ ਦੇ ਨਾਲ ਇਸ ਸਿੱਖਿਆ ਬਣਤਰ ਦਾ ਟੁੱਟਣਾ ਆਰੰਭ ਹੋ ਜਾਂਦਾ ਹੈ ਅਤੇ ਸਿਖਿਆ ਧਰਮ ਅਤੇ ਜਾਤ ਤੋਂ ਉੱਪਰ ਉੱਠ ਜਾਂਦੀ ਹੈ।ਸਭ ਲਈ ਸਿਖਿਆ ਇਕ ਸਮਾਨ ਬਣ ਜਾਂਦੀ ਹੈ।ਪੱਛਮੀਕਰਨ ਦੇ ਪ੍ਰਭਾਵ ਸਦਕਾ ਹੀ ਪੰਜਾਬ ਵਿਚਲੇ ਸਕੂਲਾਂ ਦੀ ਗਿਣਤੀ ਵਿਚ ਵਿਸ਼ੇਸ਼ ਵਾਧਾ ਹੁੰਦਾ ਹੈ।

ਪੱਛਮੀਕਰਨ ਅਤੇ ਪੰਜਾਬੀ ਸਾਹਿਤ/ਭਾਸ਼ਾ[ਸੋਧੋ]

ਸਾਹਿਤ ਅਤੇ ਉਸ ਵਿਚ ਵਰਤੀ ਜਾਣ ਵਾਲੀ ਭਾਸ਼ਾ ਆਪਣੇ ਸਮਕਾਲ ਦਾ ਬਹੁਤ ਸਾਰਾ ਕੁਝ ਆਪਣੇ ਅੰਦਰ ਛੁਪਾ ਕੇ ਰੱਖਦੀ ਹੈ। ਪੱਛਮੀਕਰਨ ਤੋਂ ਪਹਿਲਾਂ ਪੰਜਾਬੀ ਸਭਿਆਚਾਰ ਦੇ ਸਾਹਿਤਕ ਪੈਮਾਨੇ ਵੱਖਰੀ ਤਰ੍ਹਾਂ ਦੇ ਹੁੰਦੇ ਸਨ।ਉਸਦਾ ਨਾਇਕ ਜਾਂ ਮੁੱਖ ਪਾਤਰ ਕੋਈ ਦੈਵੀ ਪੁਰਸ਼ ਹੁੰਦਾ ਸੀ।ਪੱਛਮੀਕਰਨ ਦਾ ਪੰਜਾਬੀ ਸਾਹਿਤ ਨਾਲ ਰਿਸ਼ਤਾਂ ਜੁੜਨ ਉਪਰੰਤ ਉਸਦੇ ਸਾਹਿਤਕ ਪੈਮਾਨੇ ਬਦਲ ਜਾਂਦੇ ਹਨ।ਇਹ ਸਾਹਿਤ ਆਮ ਵਿਅਕਤੀ ਦੇ ਨੇੜੇ ਹੋ ਜਾਂਦਾ ਹੈ।ਦਰਅਸਲ ਪੰਜਾਬੀ ਸਾਹਿਤ ਵਿਚ ਇਸ ਨਾਲ ਪਦਾਰਥ ਦ੍ਰਿਸ਼ਟੀ,ਮਾਰਕਸਵਾਦ,ਨਾਰੀਵਾਲ ਅਤੇ ਦਲਿੱਤ ਚੇਤਨਾ ਆਦਿ ਨਵੀਆਂ ਧਾਰਨਾਵਾਂ ਆਉਂਦੀਆਂ ਹਨ।ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਵੇਂ ਸਾਹਿਤ ਰੂਪ ਨਾਟਕ,ਨਾਵਲ,ਇਕਾਂਗੀ,ਖੁੱਲੀ ਕਵਿਤਾ ਆਦਿ ਪੱਛਮੀਕਰਨ ਦੇ ਨਾਲ ਹੀ ਆਉਂਦੇ ਹਨ।ਸਿੱਟੇ ਵੱਜੋਂ ਪੰਜਾਬੀ ਸਭਿਆਚਾਰ ਦੇ ਸਾਹਿਤਕ ਅੰਗ ਲਈ ਪੱਛਮੀਕਰਨ ਇਕ ਵਰਦਾਨ ਬਣ ਗਿਆ ਅਤੇ ਬਾਅਦ ਵਿਚ ਸਾਹਿਤਕ ਪ੍ਰਭਾਵ ਅਧੀਨ ਪੰਜਾਬੀ ਲੋਕਾਂ ਵਿਚ ਨਵੀਂ ਤਰ੍ਹਾਂ ਦੀ ਮੌਲਿਕ ਚੇਤਨਾ ਪੈਦਾ ਹੋਈ। ਪੱਛਮੀਕਰਨ ਦਾ ਜਦੋਂ ਪੰਜਾਬੀ ਭਾਸ਼ਾ ਨਾਲ ਰਿਸ਼ਤਾ ਜੁੜਦਾ ਹੈ ਤਾਂ ਇਸਦਾ ਆਪਸ ਵਿਚ ਦੋਹਰਾ ਸੰਬੰਧ ਬਣ ਜਾਂਦਾ ਹੈ। ਪੱਛਮੀਕਰਨ ਨਾਲ ਹੀ ਅਸੀਂ ਆਪਣੀ ਭਾਸ਼ਾ ਦੀ ਅਸਲ ਪਹਿਚਾਣ ਕਰਦੇ ਹਾਂ ਤੇ ਅੰਗ੍ਰੇਜ਼ੀ ਭਾਸ਼ਾ ਦੀ ਸ਼ਬਦਾਵਲੀ ਤਤਸਮ ਅਤੇ ਤਤਭਵ ਦੋਹਾਂ ਰੂਪਾਂ ਵਿਚ ਆਉਂਦੀ ਹੈ।ਤਕਨੀਕੀ ਵਿਕਾਸ ਵਿਚ ਇਹ ਸ਼ਬਦਾਵਲੀ ਬਹੁਤ ਤੇਜੀ ਨਾਲ ਵੱਧ ਰਹੀ ਹੈ।

ਬਹੁਤ ਸਾਰੇ ਪੰਜਾਬੀ ਸਾਹਿਤਕਾਰ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਚਿੰਤਾ ਪ੍ਰਗਟਾਉਂਦਿਆਂ ਅੰਗ੍ਰੇਜ਼ੀ ਭਾਸ਼ਾ ਦੇ ਸ਼ਬਦਾਂ ਨੂੰ ਅਪਣਾਉਂਣ ਤੋਂ ਗੁਰੇਜ਼ ਕਰਦੇ ਹਨ।ਦਰਅਸਲ ਤਕਨੀਕੀ ਵਿਕਾਸ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਵਿਚ ਅੰਗ੍ਰੇਜ਼ੀ ਸ਼ਬਦਾਵਲੀ ਦਾ ਆਉਣਾ ਆਮ ਗੱਲ ਹੈ।ਦੁਨੀਆਂ ਦੀ ਹਰ ਇਕ ਭਾਸ਼ਾ ਸਮੇਂ ਸਮੇਂ ਦੌਰਾਨ ਦੂਜਿਆਂ ਭਾਸ਼ਾਵਾਂ ਤੋਂ ਸ਼ਬਦ ਅਪਣਾਉਂਦੀ ਰਹੀ ਹੈ।ਪੰਜਾਬੀ ਭਾਸ਼ਾ ਵਿਚ ਸੈਂਕੜੇ ਹੀ ਸ਼ਬਦ ਪੱਛਮੀਕਰਨ ਦੇ ਪ੍ਰਭਾਵ  ਅਧੀਨ ਆਏ ਹਨ ਜਿਵੇਂ ਬੈਟ,ਸਕੂਲ,ਬੱਸ ਆਦਿ।

ਪੱਛਮੀਕਰਨ ਅਤੇ ਪੰਜਾਬੀ ਧਰਮ[ਸੋਧੋ]

ਪੱਛਮੀਕਰਨ ਦੇ ਨਾਲ ਪੰਜਾਬੀ ਸਭਿਆਚਾਰ ਵਿਚਲਾ ਵਸ਼ਿਸ਼ਟ ਧਰਮ ਅਤੇ ਲੋਕ ਧਰਮ ਦੋਵੇਂ ਹੀ ਮਹੱਤਵਪੂਰਨ ਪ੍ਰਭਾਵ ਲੈਂਦੇ ਹਨ।ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਪੰਜਾਬੀ ਲੋਕਾਂ ਦੀ ਮਾਨਸਿਕਤਾ ਵਿਚ ਵਸ਼ਿਸ਼ਟ ਧਰਮ ਤੇ ਲੋਕ ਧਰਮ ਦਾ ਸੰਕਲਪ ਪੱਛਮੀਕਰਨ ਦੇ ਪ੍ਰਭਾਵ ਅਧੀਨ ਆਇਆ। ਪੱਛਮੀਕਰਨ ਤੋਂ ਪਹਿਲਾ ਪੰਜਾਬੀ ਲੋਕਾਂ ਵਿਚ ਵਸ਼ਿਸ਼ਟ ਧਰਮ ਦੀ ਕੋਈ ਖਾਸ ਮਾਨਸਿਕਤਾ ਨਹੀਂ ਸੀ। ਪੰਜਾਬੀ ਸਮਾਜ ਵਿਚ ਲੋਕ ਧਰਮ ਦੀ ਵਰਤਮਾਨ ਅਹਿਮੀਅਤ ਇਹ ਦੱਸਦੀ ਹੈ ਕਿ ਲੋਕ ਧਰਮ ਸਾਡੇ ਸਭਿਆਚਾਰ ਵਿਚ ਕਿੰਨੀਆਂ ਡੂੰਘੀਆਂ ਜੜ੍ਹਾਂ ਰੱਖਦਾ ਹੈ। ਪੱਛਮੀਕਰਨ ਦੇ ਨਾਲ ਪੰਜਾਬੀ ਮਾਨਸਿਕਤਾ ਵਿਚ ਧਰਮ ਸੰਬੰਧੀ ਨਜ਼ਰੀਆ ਬਦਲ ਜਾਂਦਾ ਹੈ।ਮਨੁੱਖੀ ਹੋਂਦ ਧਰਮ ਤੋਂ ਪਹਿਲਾ ਮਹੱਤਵਪੂਰਨ ਹੋ ਜਾਂਦੀ ਹੈ।ਇਸ ਨਾਲ ਹੀ ਧਰਮ ਅਤੇ ਜਾਤ ਕੋਈ ਮਾਣ ਕਰਨ ਵਾਲੀ ਗੱਲ ਨਹੀਂ ਰਹਿ ਜਾਂਦਾ ਹੈ।ਸਿੱਟੇ ਵਜੋਂ ਪੰਜਾਬੀ ਲੋਕਾਂ ਦੀ ਮਾਨਸਿਕਤਾ ਵਿਚ ਪੱਛਮੀਕਰਨ ਦੇ ਨਾਲ ਧਰਮ ਪ੍ਰਤੀ ਬਹੁਤ ਬਦਲਾਅ ਆਇਆ।

ਪੱਛਮੀਕਰਨ ਅਤੇ ਪੰਜਾਬੀ ਸਰੋਕਾਰ[ਸੋਧੋ]

ਪੰਜਾਬੀ ਸਭਿਆਚਾਰ ਵਿਚ ਬਹੁਤ ਸਾਰੀਆਂ ਕੁਰੀਤੀਆਂ ਅਤੇ ਸਮੱਸਿਆਵਾਂ ਪੱਛਮੀਕਰਨ ਦੇ ਨਾਲ ਖ਼ਤਮ ਹੁੰਦੀਆਂ ਹਨ।ਅਸਲ ਵਿਚ ਪੰਜਾਬੀ ਸਭਿਆਚਾਰ ਦੇ ਵਿਚ ਪੱਛਮੀਕਰਨ ਤੋਂ ਪਹਿਲਾ ਇਕ ਖਾਸ ਤਰ੍ਹਾਂ ਦੀ ਵਰਣ ਵਿਵਸਥਾ,ਜਾਤ ਵਿਵਸਥਾ ਅਤੇ ਔਰਤਾਂ ਦੇ ਲਈ ਬੰਦਿਸ਼ਾਂ ਬਣੀਆਂ ਹੋਇਆਂ ਸਨ।ਪੱਛਮੀ ਚੇਤਨਾ ਦੇ ਨਾਲ ਇਹ ਸਰੋਕਾਰ ਧਿਆਨ ਵਿਚ ਆਉਂਦੇ ਹਨ ਅਤੇ ਇਨ੍ਹਾਂ ਪ੍ਰਤੀ ਨਵੇਂ ਪੈਮਾਨੇ ਸਿਰਜੇ ਜਾਂਦੇ ਹਨ।ਇਸ ਸੰਬੰਧੀ ਕੁਝ ਵਿਸ਼ੇਸ਼ ਐਕਟ ਵੀ ਬਣਾਏ ਗਏ ਹਨ।

1)1829 ਵਿਚ ਲਾਰਡ ਵਿਲੀਅਮ ਬੈਨਟਿਕ ਨੇ 'ਸਤੀ ਪ੍ਰਥਾ ਐਕਟ' ਤਹਿਤ ਸਤੀ ਪ੍ਰਥਾ ਤੇ ਰੋਕ ਲਗਾ ਦਿੱਤੀ।

2)The check and deter atrocities against(S.C and S.T 1989)2

3)The Indian Councils Act 18613

4)The Untouchability Act 19554

ਉਪਰੋਕਤ ਸਾਰੇ ਐਕਟ ਪੰਜਾਬੀ ਸਭਿਆਚਾਰ ਵਿਚਲੀਆਂ ਸਮੱਸਿਆਵਾਂ ਦਾ ਸਮਾਧਾਨ ਬਣ ਕੇ ਆਏ।ਜਾਤ ਨਾਲੋਂ ਜਮਾਤ ਵੱਧ ਮਹੱਤਵਪੂਰਨ ਹੋ ਗਈ।

ਪੱਛਮੀਕਰਨ ਅਤੇ ਪੰਜਾਬੀ ਆਰਥਿਕ,ਰਾਜਨੀਤਕ ਵਿਵਸਥਾ[ਸੋਧੋ]

ਪੱਛਮੀਕਰਨ ਦੇ ਨਾਲ ਹੀ ਸਾਡੇ ਸਭਿਆਚਾਰ ਵਿਚ ਬਰਾਬਰੀ ਦਾ ਸੰਕਲਪ ਆਇਆ ਹੈ। ਇਸ ਤੋਂ ਪਹਿਲਾ ਸਾਡੀ ਆਰਥਿਕ ਵਿਵਸਥਾ ਜਗੀਰਦਾਰ ਅਤੇ ਮੁਜਾਰਿਆਂ ਵਾਲੀ ਸੀ ਪਰ ਪੱਛਮੀਕਰਨ ਤੋਂ ਪ੍ਰਭਾਵ ਲੈਕੇ ਇਹ ਆਰਥਿਕ ਵਿਵਸਥਾ ਟੁੱਟਦੀ ਹੈ।ਇਕ ਨਵਾਂ ਵਰਗ ਮੱਧ ਵਰਗ ਪੈਦਾ ਹੁੰਦਾ ਹੈ।ਪੰਜਾਬੀ ਸਮਾਜ ਦੀ ਰਿਸ਼ਤਾਂ ਨਾਤਾ ਪ੍ਰਣਾਲੀ ਆਪਣਾ ਪ੍ਰਸੰਗ ਬਦਲ ਲੈਂਦੀ ਹੈ।ਸੰਯੁਕਤ ਪਰਿਵਾਰਾਂ ਦੀ ਥਾਂ ਉੱਪਰ ਕੇਂਦਰੀ ਪਰਿਵਾਰ ਵੱਧ ਲਾਹੇਵੰਦ ਬਣ ਜਾਂਦੇ ਹਨ।ਖੇਤੀਬਾੜੀ ਦਾ ਬਹੁਤ ਜਿਆਦਾ ਮਸ਼ੀਨੀਕਰਨ ਹੋ ਜਾਂਦਾ ਹੈ ਜਿਸ ਦੇ ਪ੍ਰਭਾਵ ਅਧੀਨ ਕਿਸਾਨ-ਸੀਰੀ ਦਾ ਰਿਸ਼ਤਾ ਮਾਲਕ-ਨੌਕਰ ਵਾਲਾ ਬਣ ਜਾਂਦਾ ਹੈ।ਖੇਤੀਬਾੜੀ ਅਤੇ ਪਿਤਾ ਪੁਰਖੀ ਧੰਦਿਆਂ ਦੀ ਥਾਂ ਸਰਕਾਰੀ ਨੌਕਰੀ ਦੀ ਮਹੱਤਤਾ ਵੱਧ ਜਾਂਦੀ ਹੈ। ਰਾਜਨੀਤਕ ਪ੍ਰਸੰਗ ਵਿਚ ਜੇਕਰ ਅਸੀਂ ਪੱਛਮੀਕਰਨ ਨੂੰ ਵਿਚਾਰਨਾ ਹੋਵੇ ਤਾਂ ਪੱਛਮੀਕਰਨ ਤੋਂ ਪਹਿਲਾ ਸਾਡੇ ਸਮਾਜ ਦੀ ਰਾਜਨੀਤਕ ਵਿਵਸਥਾ ਇਕ ਰਾਜੇ/ਸ਼ਾਸ਼ਕ ਵਾਲੀ ਹੁੰਦੀ ਸੀ।ਇਹ ਰਾਜ ਉਸਦੇ ਪਰਿਵਾਰਕ ਵੰਸ਼ ਵਿਚੋਂ ਹੀ ਕੋਈ ਅੱਗੇ ਚਲਾਉਂਦਾ ਸੀ।ਪੱਛਮੀ ਚੇਤਨਾ ਨਾਲ ਸਾਡੇ ਸਮਾਜ ਵਿਚ 'ਲੋਕਤੰਤਰ ਸਰਕਾਰ' ਦਾ ਸੰਕਲਪ ਆਇਆ।ਇਹ ਗੱਲ ਵੱਖਰੀ ਹੈ ਕਿ ਸਾਡੇ ਨੇਤਾਵਾਂ ਦੀ ਭ੍ਰਿਸ਼ਟਾਚਾਰੀ,ਨਿੱਜੀ ਲਾਲਸਾ ਨੇ ਲੋਕਤੰਤਰ ਨੂੰ ਹੀ ਇਕ ਰਾਜੇ ਵਰਗਾ ਰਾਜ ਬਣਾ ਦਿੱਤਾ ਪਰ ਸਾਡੇ ਸਮਾਜ ਦੀ ਅਜੋਕੀ ਰਾਜਨੀਤਕ ਵਿਵਸਥਾ ਲੋਕਤੰਤਰ ਵਾਲੀ ਹੈ।ਸਾਡੇ ਸਮਾਜਕ ਨਾਇਕ ਭਗਤ ਸਿੰਘ,ਕਰਤਾਰ ਸਿੰਘ ਸਰਾਭਾ,ਡਾ.ਭੀਮ ਰਾਓ ਅੰਬੇਦਕਰ ਆਦਿ ਪੱਛਮੀਕਰਨ ਦੁਆਰਾ ਬਣਾਏ ਰਾਹਾਂ ਉੱਤੇ ਚਲ ਕੇ ਹੀ ਆਪਣੀ ਮੰਜ਼ਿਲ ਪਾਉਂਦੇ ਹਨ।

ਸਾਰ ਅੰਸ਼ ਇਹ ਹੈ ਕਿ ਪੱਛਮੀਕਰਨ ਨਾਲ ਪੰਜਾਬੀ ਸਭਿਆਚਾਰ ਵਿਚ ਬਹੁਤ ਕੁਝ ਨਵਾਂ ਗ੍ਰਹਿਣ ਕੀਤਾ ਜਾਂਦਾ ਹੈ।ਅਸੀਂ ਚੇਤਨ ਜਾਂ ਅਵਚੇਤਨ ਪੱਛਮ ਤੋਂ ਸਿੱਖ ਕੇ ਆਪਣੇ ਸਭਿਆਚਾਰ ਵਿਚ ਸੋਧ ਕੀਤੀ ਹੈ।ਪੰਜਾਬੀ ਦੇ ਬਹੁਤੇ ਵਿਦਵਾਨ ਪੱਛਮੀਕਰਨ ਨੂੰ ਬਸਤੀਵਾਦ,ਵਿਸ਼ਵੀਕਰਨ ਹੀ ਸਮਝਦੇ ਹਨ ਜੋ ਕਿ ਬਿਲਕੁਲ ਗ਼ਲਤ ਹੈ।ਪੱਛਮੀਕਰਨ ਤੋਂ ਅਸੀਂ ਬਹੁਤ ਕੁਝ ਚੰਗਾ ਸਿਖਿਆ ਹੈ।ਸਾਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਆਪਣੀਆਂ ਜ਼ਰੂਰਤਾਂ ਅਨੁਸਾਰ ਪੱਛਮੀਕਰਨ ਦੀਆਂ ਨੀਤੀਆਂ,ਕਾਨੂੰਨ,ਪਹਿਰਾਵੇ ਆਦਿ ਨੂੰ ਲਈਏ ਨਾ ਕਿ ਸੁੱਤੇ ਮਨ ਨਾਲ ਹੀ ਇਸ ਨੂੰ ਅਪਣਾ ਲਈਏ।

ਹਵਾਲੇ[ਸੋਧੋ]

<‌ref‌>ਸਭਿਆਚਾਰ ਤੇ ਪੰਜਾਬੀ ਸਭਿਆਚਾਰ ਪੰਨਾ;64</ref>

[1]

[2]

ਹਵਾਲੇ ਵਿੱਚ ਗਲਤੀ:The opening <ref> tag is malformed or has a bad nameAll Indian Acts in Low

  1. The Census of India 2001
  2. All Indian Acts in low