ਸਮੱਗਰੀ 'ਤੇ ਜਾਓ

ਪੱਤਰਕਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੱਤਰਕਾਰੀ ਖ਼ਬਰਾਂ ਨੂੰ ਇਕੱਠਾ ਕਰ ਕੇ, ਇੱਕ ਵਿਸ਼ੇਸ਼ ਰੂਪ ਦੇ ਕੇ, ਲੋਕਾਂ ਤੱਕ ਪਹੁੰਚਾਉਣ ਦੇ ਕੰਮ ਨੂੰ ਕਿਹਾ ਜਾਂਦਾ ਹੈ। ਇਹ ਸ਼ਬਦ ਖ਼ਬਰਾਂ ਇਕੱਠੀਆਂ ਕਰਨ ਅਤੇ ਸਾਹਿਤਕ ਅੰਦਾਜ਼ ਵਿੱਚ ਉਹਨਾਂ ਦੀ ਪੇਸ਼ਕਾਰੀ, ਦੋਨਾਂ ਲਈ ਵਰਤਿਆ ਜਾਂਦਾ ਹੈ।[1][2]

ਪੱਤਰਕਾਰੀ ਦੀਆਂ ਵੱਖ-ਵੱਖ ਕਿਸਮਾਂ ਹਨ ਜਿਹਨਾਂ ਵਿੱਚੋਂ ਅਖ਼ਬਾਰ ਅਤੇ ਰਸਾਲੇ(ਪ੍ਰਿੰਟ), ਟੀਵੀ ਅਤੇ ਰੇਡੀਓ(ਬਰੌਡਕਾਸਟ) ਅਤੇ ਖ਼ਬਰਾਂ ਦੀਆਂ ਵੈੱਬਸਾਈਟਾਂ ਅਤੇ ਐਪਲੀਕੇਸ਼ਨਾਂ ਸ਼ਾਮਲ ਹਨ। ਆਮ ਕਰ ਕੇ ਅਖ਼ਬਾਰਾਂ ’ਚ ਉਹੀ ਖ਼ਬਰ ਛਪਦੀ ਜਾਂ ਟੈਲੀਵਿਜ਼ਨ ਚੈਨਲ ’ਤੇ ਪ੍ਰਸਾਰਿਤ ਹੁੰਦੀ ਹੈ ਜੋ ਪੱਤਰਕਾਰ ਨੂੰ ਕਿਸੇ ਨਿਸ਼ਚਤ ਸ੍ਰੋਤ ਜਾਂ ਵਿਅਕਤੀ ਤੋਂ ਪ੍ਰਾਪਤ ਹੁੰਦੀ ਜਾਂ ਜਿਹੜੀ ਘਟਨਾ ਨੂੰ ਪੱਤਰਕਾਰ ਅੱਖੀਂ ਵੇਖਦਾ ਹੈ।[3]ਨਾਵਲਕਾਰ ਜਾਰਜ ਓਰਵੈੱਲ (‘1984’ ਨੂੰ ਪੱਤਰਕਾਰੀ  ਨੇੇ ਪੱਤਰਕਾਰੀ ਨੂੰ ਪਰਿਭਾਸ਼ਤ ਕੀਤਾ ਹੈ ਕਿ, ‘‘(ਅਸਲੀ) ਪੱਤਰਕਾਰੀ  ਉਹ ਪ੍ਰਕਾਸ਼ਿਤ ਕਰਨਾ ਹੈ ਜੋ ਕੋਈ ਹੋਰ ਪ੍ਰਕਾਸ਼ਿਤ ਨਹੀਂ ਕਰਨਾ ਚਾਹੁੰਦਾ; ਬਾਕੀ ਸਭ ਕੁਝ ਇਸ਼ਤਿਹਾਰਬਾਜ਼ੀ ਹੈ[4]।’’ ਅਮਰੀਕੀ ਵਕੀਲ ਅਤੇ ਲੇਖਕ ਐਂਡਰਿਊ ਵੈਚਸ ਅਨੁਸਾਰ ‘‘ਪੱਤਰਕਾਰੀ  ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਹਕੂਮਤ ਤੋਂ ਲੋਕਾਂ ਨੂੰ ਬਚਾਉਣ ਵਾਲੀ ਸੁਰੱਖਿਆ ਹੈ। ਇਹੀ ਕਾਰਨ ਹੈ ਕਿ ਮੇਰਾ ਨਾਇਕ, ਭਾਵੇਂ ਮੈਂ ਮੰਨਦਾ ਹਾਂ ਕਿ ਉਹ ਇੰਨਾ ਵਧੀਆ ਨਹੀਂ ਹੈ, ਪੱਤਰਕਾਰ ਹੈ[4]।’’

ਆਧੁਨਿਕ ਸਮਾਜ ਵਿੱਚ ਖ਼ਬਰਾਂ ਦੇ ਜ਼ਰੀਏ ਹੀ ਆਮ ਲੋਕਾਂ ਨੂੰ ਦੁਨੀਆ ਵਿੱਚ ਵਾਪਰ ਰਹੇ ਵਰਤਾਰਿਆਂ ਬਾਰੇ ਪਤਾ ਲੱਗਦਾ ਹੈ। ਕੁਝ ਮੁਲਕਾਂ ਵਿੱਚ ਪੱਤਰਕਾਰੀ ਆਪਣੇ ਆਪ ਵਿੱਚ ਸੁਤੰਤਰ ਨਹੀਂ ਹੈ ਸਗੋਂ ਸਰਕਾਰ ਦੁਆਰਾ ਇਸ ਉੱਤੇ ਨਿਯੁੰਤਰਨ ਕੀਤਾ ਜਾਂਦਾ ਹੈ।[5]

ਕਿਸਮਾਂ[ਸੋਧੋ]

  • ਬਰੌਡਕਾਸਟ ਪੱਤਰਕਾਰੀ - ਟੀਵੀ ਅਤੇ ਰੇਡੀਓ ਪੱਤਰਕਾਰੀ
  • ਡਰੋਨ ਪੱਤਰਕਾਰੀ - ਪੱਤਰਕਾਰੀ ਲਈ ਡਰੋਨਜ਼ ਦੀ ਮਦਦ ਨਾਲ ਵੀਡੀਓ ਖਿੱਚਣਾ
  • ਫ਼ੋਟੋ ਪੱਤਰਕਾਰੀ - ਤਸਵੀਰਾਂ ਰਾਹੀਂ ਗੱਲ ਕਰਨਾ

ਮਹੱਤਵ [ਸੋਧੋ]

ਸਹੀ ਪੱਤਰਕਾਰੀ ਅਤੇ ਆਜ਼ਾਦ ਪ੍ਰੈੱਸ ਜਮਹੂਰੀਅਤ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਰਾਹੀਂ ਜਾਣਕਾਰੀ ਲੋਕਾਂ ਤਕ ਪਹੁੰਚਾ ਕੇ ਹੀ ਸਰਕਾਰਾਂ ਨੂੰ ਸਹੀ ਸਵਾਲ ਪੁੱਛੇ ਜਾ ਸਕਦੇ ਹਨ। ਸਰਕਾਰਾਂ ਅਤੇ ਸੱਤਾਧਾਰੀਆਂ ਦੀ ਜਵਾਬਦੇਹੀ ਤੈਅ ਕਰਨ ਵਿਚ ਪੱਤਰਕਾਰੀ ਦੀ ਭੂਮਿਕਾ ਬੁਨਿਆਦੀ ਹੈ[6]

ਹਵਾਲੇ[ਸੋਧੋ]

  1. Harcup 2009, p. 3.
  2. "What is journalism?". americanpressinstitute.org. Archived from the original on 7 ਸਤੰਬਰ 2015. Retrieved 28 July 2014.
  3. Service, Tribune News. "ਗ਼ਲਤ ਰੁਝਾਨ". Tribuneindia News Service. Retrieved 2021-02-10.
  4. 4.0 4.1 Service, Tribune News. "ਦੇਹ 'ਤੇ ਲਿਖੀਆਂ ਖ਼ਬਰਾਂ". Tribuneindia News Service. Retrieved 2021-02-10.
  5. "10 Most Censored Countries," Committee to Protect Journalists, 2 May 2012, page retrieved 23 May 2013.
  6. Service, Tribune News. "ਗ਼ਲਤ ਰੁਝਾਨ". Tribuneindia News Service. Retrieved 2021-02-10.