ਪੱਪੂ ਯਾਦਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੱਪੂ ਯਾਦਵ
ਪਾਰਲੀਮੈਂਟ ਮੈਂਬਰ
ਮਧੇਪੁਰਾ
ਮੌਜੂਦਾ
ਦਫ਼ਤਰ ਸਾਂਭਿਆ
16 ਮਈ 2014
ਸਾਬਕਾਸ਼ਰਦ ਯਾਦਵ
ਨਿੱਜੀ ਜਾਣਕਾਰੀ
ਜਨਮ (1967-12-24) 24 ਦਸੰਬਰ 1967 (ਉਮਰ 54)
ਸਿਆਸੀ ਪਾਰਟੀਰਾਸ਼ਟਰੀ ਜਨਤਾ ਦਲ[1]
ਪਤੀ/ਪਤਨੀਰਣਜੀਤ ਰੰਜਨ
ਸੰਤਾਨ1 ਪੁੱਤਰ ਅਤੇ 1 ਬੇਟੀ
ਰਿਹਾਇਸ਼ਪੂਰਨੀਆ (ਬਿਹਾਰ)

ਰਾਜੇਸ਼ ਰੰਜਨ (24 December 1967), ਉਰਫ਼ ਪੱਪੂ ਯਾਦਵ (ਆਮ ਅੱਲ "ਨੇਤਾਜੀ"), ਆਰ.ਜੇ.ਡੀ ਸਿਆਸਤਦਾਨ ਹੈ।[2][3] ਉਸਨੇ 1991, 1996, 1999, ਅਤੇ 2004 ਵਿੱਚ ਬਿਹਾਰ ਦੇ ਵੱਖ ਵੱਖ ਲੋਕ ਸਭਾ ਹਲਕਿਆਂ ਤੋਂ ਆਜ਼ਾਦ / ਐਸ.ਪੀ. / ਲੋਜਪਾ / ਰਾਜਦ ਦੇ ਉਮੀਦਵਾਰ ਵਜੋਂ ਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਲਈ ਚੁਣਿਆ ਗਿਆ ਹੈ। 2015 ਵਿੱਚ ਪੱਪੂ ਯਾਦਵ ਸਭ ਤੋਂ 'ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸੰਸਦਾਨ ਵਿੱਚੋਂ ਇੱਕ ਬਣ ਗਿਆ।[4]

ਫਰਵਰੀ 2008 ਵਿਚ, ਉਸ ਨੂੰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) (ਸੀਪੀਆਈ-ਐਮ) ਵਿਧਾਇਕ ਅਜੀਤ ਸਰਕਾਰ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 2009 ਦੀ ਭਾਰਤੀ ਆਮ ਚੋਣ ਵਿੱਚ ਉਸ ਤੇ ਚੋਣ ਲੜਨ ਤੇ ਪਾਬੰਦੀ ਲਾ ਦਿੱਤੀ ਗਈ ਸੀ। ਸ੍ਰੀ ਯਾਦਵ ਨੂੰ ਇੰਕਾ ਨਾਲ ਸੰਬੰਧਿਤ ਸਮਝਿਆ ਜਾਂਦਾ ਹੈ। ਭਾਰਤ ਸੀ 2014 ਦੀ ਆਮ ਚੋਣ ਵਿੱਚ ਪੱਪੂ ਯਾਦਵ ਨੇ ਸ਼ਰਦ ਯਾਦਵ ਨੂੰ ਹਰਾ ਦਿੱਤਾ। [5] ਉਸ ਦੀ ਪਤਨੀ ਰਣਜੀਤ ਰੰਜਨ, ਸੁਪੌਲ ਤੋਂ ਇੱਕ ਸੰਸਦ ਮੈਂਬਰ, ਅਤੇ ਕਾਂਗਰਸ ਪਾਰਟੀ ਦੀ ਨੇਤਾ ਹੈ।[6]

ਹਵਾਲੇ[ਸੋਧੋ]