ਫ਼ਸਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਫ਼ਸਾਦ (Arabic: فساد /fasād/) ਇੱਕ ਅਰਬੀ ਸ਼ਬਦ ਹੈ ਜਿਸ ਦਾ ਅਰਥ ਖ਼ਰਾਬੀ, ਭ੍ਰਿਸ਼ਟਾਚਾਰ, ਜਾਂ ਬਦਚਲਣੀ ਹੈ।[1] ਇਸਲਾਮੀ ਸੰਦਰਭ ਵਿੱਚ ਇਹ ਇੱਕ ਮੁਸਲਮਾਨ ਦੇਸ਼ ਵਿੱਚ ਸ਼ਰਾਰਤ ਕਰਨ, [2] ਰੱਬ ਦੇ ਖਿਲਾਫ ਨੈਤਿਕ ਭ੍ਰਿਸ਼ਟਾਚਾਰ, ਫੈਲਾਉਣ,[3] ਜਾਂ ਜਨਤਕ ਅਸ਼ਾਂਤੀ ਭੜਕਾਉਣ ਦਾ ਲਖਾਇਕ ਹੈ।[4]

ਫ਼ਸਾਦ ਫੈਲਾਉਣਾ ਕੁਰਾਨ ਵਿੱਚ ਇੱਕ ਪ੍ਰਮੁੱਖ ਥੀਮ ਹੈ, ਅਤੇ ਵਿਚਾਰ ਆਮ ਤੌਰ 'ਤੇ ਇਸਲਾਹ (ਸੁਧਾਰਨਾ, ਠੀਕ ਕਰਨਾ) ਦੇ ਉਲਟ ਹੁੰਦਾ ਹੈ। [5] ਕੁਰਾਨ ਦੇ ਕਲਾਸੀਕਲ ਟਿੱਪਣੀਕਾਰ ਆਮ ਤੌਰ 'ਤੇ "ਦੇਸ਼ ਵਿੱਚ ਭ੍ਰਿਸ਼ਟਾਚਾਰ " ਦੀ ਵਿਆਖਿਆ ਰੱਬ ਦੇ ਖਿਲਾਫ ਖੁੱਲ੍ਹੀ ਅਵੱਗਿਆ ਜਾਂ ਇਸਦੇ ਨਤੀਜੇ ਵਜੋਂ ਕਰਦੇ ਹਨ। ਵਿੱਚ ਕੁਝ ਖਾਸ ਪ੍ਰਸੰਗਾਂ ਵਿਚ, ਕਲਾਸੀਕਲ ਕਾਨੂੰਨਦਾਨਾਂ ਨੇ ਇਸਦੀ ਵਰਤੋਂ  ਹਰਿਬਾਹ ਦੀ ਕਾਨੂੰਨੀ ਸ਼੍ਰੇਣੀ ਦੇ ਲਖਾਇਕ ਦੇ ਤੌਰ ਕੀਤੀ, ਹਥਿਆਰਬੰਦ ਹਮਲਾ, ਬਲਾਤਕਾਰ ਅਤੇ ਕਤਲ ਸ਼ਾਮਲ ਹਨ। ਕੁਝ ਸਮਕਾਲੀ ਮੁਸਲਮਾਨ ਕੁਦਰਤੀ ਵਾਤਾਵਰਨ ਦੇ ਵਿਨਾਸ਼ ਨੂੰ ਫ਼ਸਾਦ ਦਾ ਹਵਾਲਾ ਦਿੰਦੀਆਂ ਹੋਈਆਂ ਆਇਤਾਂ ਦੇ ਕੇਂਦਰੀ ਅਰਥਾਂ ਵਿੱਚ ਸ਼ਾਮਲ ਸਮਝਦੇ ਹਨ।

ਹਵਾਲੇ[ਸੋਧੋ]

  1. Hans Wehr, J. Milton Cowan (1976). A Dictionary of Modern Written Arabic (3rd ed.). Spoken Language Services. p. 712.
  2. Oliver Leaman (2013), Controversies in Contemporary Islam, Routledge, ISBN 978-0415676137, Chapter 9
  3. Oliver Leaman (2009), Islamic Philosophy, ISBN 978-0745645988, pp. 140-141
  4. Muhammad in History, Thought, and Culture, Editors: Coeli Fitzpatrick and Adam Hani Walker, ISBN 978-1610691772, p. 59
  5. The Study Quran: A New Translation and Commentary. HarperCollins (Kindle edition). 2015. p. Loc. 3292 (Commentary to 2:11-12). {{cite book}}: Cite uses deprecated parameter |authors= (help) CS1 maint: Uses authors parameter (link)