ਫ਼ਾਤਿਮਾ ਭੁੱਟੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਫ਼ਾਤਿਮਾ ਭੁੱਟੋ
فاطمہ بھٹو
ਜਨਮ 29 ਮਈ 1982(1982-05-29)
ਕਾਬੁਲ, ਅਫਗਾਨਿਸਤਾਨ
ਰਿਹਾਇਸ਼ ਕਰਾਚੀ, ਪਾਕਿਸਤਾਨ
ਕੌਮੀਅਤ ਪਾਕਿਸਤਾਨੀ
ਅਲਮਾ ਮਾਤਰ ਕੋਲੰਬੀਆ
ਐਸ ਓ ਏ ਐਸ ਲੰਦਨ ਯੂਨੀਵਰਸਿਟੀ
ਕਿੱਤਾ ਲੇਖਕ, ਪੱਤਰਕਾਰ
ਧਰਮ ਇਸਲਾਮ
ਰਿਸ਼ਤੇਦਾਰ ਭੁੱਟੋ ਪਰਵਾਰ

ਫ਼ਾਤਿਮਾ ਭੁੱਟੋ (ਉਰਦੂ: فاطمہ بھٹو‎) ਜਨਮ ਸਮੇਂ ਨਾਮ, ਫ਼ਾਤਿਮਾ ਮੁਰਤਜ਼ਾ ਭੁੱਟੋ (ਉਰਦੂ: فاطمہ مُرتضیٰ بھُٹّو‎ ਜਨਮ 29 ਮਈ 1982), ਇੱਕ ਪਾਕਿਸਤਾਨੀ ਲੇਖਕ ਅਤੇ ਪੱਤਰਕਾਰ ਹੈ।[1] ਉਹ ਪਾਕਿਸਤਾਨ ਦੇ ਸਾਬਕ ਸਦਰ ਅਤੇ ਸਾਬਕ ਵਜ਼ੀਰ-ਏ-ਆਜ਼ਮ ਜ਼ੁਲਫ਼ਕਾਰ ਅਲੀ ਭੁੱਟੋ ਦੀ ਪੋਤੀ ਅਤੇ ਸਾਬਕ ਵਜ਼ੀਰ-ਏ-ਆਜ਼ਮ ਬੇਨਜ਼ੀਰ ਭੁੱਟੋ ਦੀ ਭਤੀਜੀ ਹੈ।

ਮੁੱਢਲਾ ਜੀਵਨ[ਸੋਧੋ]

ਫ਼ਾਤਿਮਾ ਭੁੱਟੋ 29ਮਈ 1982 ਨੂੰ ਅਫ਼ਗ਼ਾਨਤਾਨ ਦੀ ਰਾਜਧਾਨੀ ਕਾਬਲ ਵਿੱਚ ਉਸ ਵਕਤ ਪੈਦਾ ਹੋਈ, ਜਦੋਂ ਉਸ ਦੇ ਵਾਲਿਦ ਮੀਰ ਮੁਰਤਜ਼ਾ ਭੁੱਟੋ ਜਲਾਵਤਨੀ ਦੀ ਜ਼ਿੰਦਗੀ ਗੁਜ਼ਾਰ ਰਹੇ ਸਨ। ਉਸ ਦੀ ਮਾਂ ਫ਼ੋਜ਼ੀਆ ਫ਼ਸਿਆ ਉੱਦ ਦੀਨ ਭੁੱਟੋ ਅਫ਼ਗ਼ਾਨ ਬਦੇਸ਼ ਮਨਿਸਟਰੀ ਵਿੱਚ ਇੱਕ ਅਫ਼ਸਰ ਦੀ ਬੇਟੀ ਸੀ।

ਰਚਨਾਵਾਂ[ਸੋਧੋ]

ਫ਼ਾਤਿਮਾ ਭੁੱਟੋ ਸ਼ਾਇਰਾ ਅਤੇ ਲਿਖਾਰੀ ਹੈ, ਪਾਕਿਸਤਾਨ, ਅਮਰੀਕਾ ਅਤੇ ਬਰਤਾਨੀਆ ਦੇ ਕਈ ਅਖ਼ਬਾਰਾਂ ਵਿੱਚ ਕਾਲਮ ਵੀ ਲਿਖਦੀ ਹੈ। 1997 ਵਿੱਚ ਪੰਦਰਾਂ ਸਾਲ ਦੀ ਉਮਰ ਵਿੱਚ ਉਸ ਦਾ ਪਹਿਲਾ ਕਾਵਿ-ਸੰਗ੍ਰਹਿ ਆਕਸਫ਼ੋਰਡ ਯੂਨੀਵਰਸਿਟੀ ਪ੍ਰੈੱਸ, ਪਾਕਿਸਤਾਨ ਤੋਂ ਪ੍ਰਕਾਸ਼ਿਤ ਹੋਇਆ ਸੀ, ਜਿਸ ਦਾ ਟਾਈਟਲ Whispers of the Desert[2] (ਸਹਰਾ ਦੀਆਂ ਸਰਗੋਸ਼ੀਆਂ) ਹੈ। 2006 ਵਿੱਚ ਦੂਸਰੀ ਕਿਤਾਬ 8 ਅਕਤੂਬਰ 2005 ਨੂੰ ਕਸ਼ਮੀਰ ਅਤੇ ਸੂਬਾ ਸਰਹੱਦ ਵਿੱਚ ਆਏ ਜ਼ਲਜ਼ਲੇ ਦੇ ਮੋਜ਼ੂਅ ਤੇ 8:50a.m. 8 October 2005 ਪ੍ਰਕਾਸ਼ਿਤ ਹੋਈ। ਤੀਸਰੀ ਕਿਤਾਬ Songs of Blood and Sword ਛਪ ਚੁਕੀ ਹੈ। ਫ਼ਾਤਿਮਾ ਭੁੱਟੋ ਹੁਣ ਨਾਵਲਕਾਰ ਵੀ ਬਣ ਗਈ ਹੈ ਤੇ ਉਸ ਦਾ ਪਹਿਲਾ ਨਾਵਲ, ਦ ਸ਼ੈਡੋ ਆਫ਼ ਦ ਕ੍ਰੀਸੇਂਟ ਮੂਨ (The Shadow of the Crescent Moon) ਪ੍ਰਕਾਸ਼ਤ ਹੋ ਗਿਆ ਹੈ ਜਿਸ ਵਿੱਚ ਅਫ਼ਗ਼ਾਨਿਸਤਾਨ ਦੀ ਸਰਹਦ ਕੋਲ ਵਜ਼ੀਰਸਤਾਨ ਦੇ ਕਬਾਇਲੀ ਖੇਤਰ ਵਿੱਚ ਰਹਿਣ ਵਾਲੇ ਤਿੰਨ ਭਰਾਵਾਂ ਅਤੇ ਦੋ ਔਰਤਾਂ ਦੇ ਸੰਘਰਸ਼ ਦੀ ਕਹਾਣੀ ਹੈ।[3]

ਹਵਾਲੇ[ਸੋਧੋ]