ਸਮੱਗਰੀ 'ਤੇ ਜਾਓ

ਫ਼ੈਸਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
1913 ਦਾ ਅਰਕਾਡੀਆ, ਪਹਿਲਾ ਪ੍ਰਿੰਟ

"ਫ਼ੈਸਲਾ" ("Das Urteil") 1912 ਵਿੱਚ ਫ੍ਰਾਂਜ਼ ਕਾਫਕਾ ਦੀ ਲਿਖੀ ਗਈ ਇੱਕਨਿੱਕੀ ਕਹਾਣੀ ਹੈ, ਜੋ ਪੁੱਤਰ ਅਤੇ ਪਿਓ ਦੇ ਸੰਬੰਧਾਂ ਬਾਰੇ ਹੈ।

ਪਲਾਟ ਸੰਖੇਪ

[ਸੋਧੋ]

ਕਹਾਣੀ ਇੱਕ ਨੌਜਵਾਨ ਵਪਾਰੀ, ਜਾਰਜ ਬੇਂਡੇਮਾਨ ਤੋਂ ਸ਼ੁਰੂ ਹੁੰਦੀ ਹੈ, ਜੋ ਆਪਣੇ ਕਮਰੇ ਵਿੱਚ ਬੈਠਾ ਰੂਸ ਵਿੱਚ ਰਹਿੰਦੇ ਆਪਣੇ ਪਿਆਰੇ ਦੋਸਤ ਨੂੰ ਇੱਕ ਪੱਤਰ ਲਿਖ ਰਿਹਾ ਸੀ, ਜੋ ਕੁਝ ਸਾਲ ਪਹਿਲਾਂ ਇੱਕ ਕਾਰੋਬਾਰ ਸਥਾਪਤ ਕਰਨ ਲਈ ਆਪਣਾ ਜੱਦੀ ਸ਼ਹਿਰ ਛੱਡ ਗਿਆ ਸੀ, ਜੋ ਸ਼ੁਰੂ ਵਿੱਚ ਸਫਲ ਰਿਹਾ, ਪਰ ਹੁਣ ਅਸਫਲ ਹੋ ਰਿਹਾ ਸੀ। ਜਾਰਜ ਹੋਰ ਚੀਜ਼ਾਂ ਦੇ ਨਾਲ-ਨਾਲ ਆਪਣੇ ਦੋਸਤ ਨੂੰ ਇਹ ਦੱਸਣ ਲਈ ਲਿਖ ਰਿਹਾ ਹੈ ਕਿ ਉਹ ਇੱਕ ਅਮੀਰ ਪਰਿਵਾਰ ਦੀ ਕੁੜੀ, ਫ਼ਰੀਡਾ ਬ੍ਰੈਂਡਨਫ਼ੀਲਡ ਨਾਲ ਵਿਆਹ ਕਰ ਰਿਹਾ ਹੈ।

ਜਾਰਜ ਆਪਣੀਆਂ ਸੋਚਾਂ ਤੋਂ ਬਾਹਰ ਆ ਜਾਂਦਾ ਹੈ ਅਤੇ ਆਪਣੇ ਪਿਤਾ ਦੀ ਖ਼ਬਰ ਲੈਣ ਦਾ ਫੈਸਲਾ ਕਰਦਾ ਹੈ। ਹਾਲਾਂਕਿ ਕਾਫ਼ੀ ਬਿਮਾਰ ਹੈ, ਜਾਰਜ ਦਾ ਪਿਤਾ ਤਕੜਾ ਦਿਖਾਈ ਦਿੰਦਾ ਹੈ। ਜਾਰਜ ਨੇ ਆਪਣੇ ਪਿਤਾ ਨੂੰ ਦੱਸਦਾ ਹੈ ਕਿ ਉਸਨੇ ਹੁਣੇ ਹੀ ਆਪਣੇ ਦੋਸਤ ਨੂੰ ਇੱਕ ਪੱਤਰ ਲਿਖਿਆ ਹੈ, ਉਸਨੂੰ ਆਪਣੇ ਵਿਆਹ ਬਾਰੇ ਲਿਖਿਆ ਹੈ। ਉਸ ਦੇ ਪਿਤਾ ਨੇ ਰੂਸ ਵਿਚ ਦੋਸਤ ਦੀ ਹੋਂਦ ਬਾਰੇ ਸਵਾਲ ਉਠਾਏ, ਜਿਸ ਵੇਲ਼ੇ ਜਾਰਜ ਨੇ ਵਿਸ਼ਾ ਬਦਲ ਦਿੱਤਾ। ਜਾਰਜ ਦੇ ਪਿਤਾ ਨੇ ਉਸ 'ਤੇ ਕਾਰੋਬਾਰ ਦੇ ਮਾਮਲਿਆਂ ਵਿੱਚ ਉਸ ਉੱਤੇ ਧੋਖਾ ਦੇਣ ਦਾ ਦੋਸ਼ ਲਾਉਂਦਾ ਹੈ। ਉਹ ਦਾਅਵਾ ਕਰਦਾ ਹੈ ਕਿ ਉਸਦੀ ਪਤਨੀ (ਜੋਰਜ ਦੀ ਮਾਂ) ਦੀ ਮੌਤ ਨਾਲ਼ ਉਸਨੂੰ ਜਾਰਜ ਨਾਲੋਂ ਜ਼ਿਆਦਾ ਸੱਟ ਵੱਜੀ ਹੈ ।

ਜਾਰਜ ਆਪਣੇ ਪਿਤਾ ਨੂੰ ਥੋੜੀ ਦੇਰ ਲਈ ਮੰਜੇ 'ਤੇ ਲੇਟ ਜਾਣ ਲਈ ਜ਼ੋਰ ਦਿੰਦਾ ਹੈ। ਇਸ `ਤੇ, ਜਾਰਜ ਦੇ ਪਿਤਾ ਦਾ ਕਹਿੰਦਾ ਹੈ ਕਿ ਉਸਦਾ ਪੁੱਤਰ ਉਸਨੂੰ ਮਾਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ, ਉਹ ਆਪਣੇ ਬੇਟੇ ਦੇ ਦੋਸਤ ਨੂੰ ਜਾਣਦਾ ਸੀ, ਅਤੇ ਅਸਲ ਵਿੱਚ, ਜਾਰਜ ਦੇ ਨਾਲ਼ ਨਾਲ਼ ਉਸ ਨਾਲ਼ ਪੱਤਰ ਵਿਹਾਰ ਕਰਦਾ ਰਿਹਾ ਸੀ। ਉਹ ਦਾਅਵਾ ਕਰਦਾ ਹੈ ਕਿ ਉਹ ਜਾਰਜ ਤੋਂ ਦੋਸਤ ਦੀ ਵਫ਼ਾਦਾਰੀ ਨੂੰ ਆਪਣੇ ਵੱਲ ਲੈ ਗਿਆ ਹੈ, ਅਤੇ ਇਹ ਕਿ ਦੋਸਤ ਪਿਤਾ ਦੇ ਪੱਤਰਾਂ ਨੂੰ ਪੜ੍ਹਦਾ ਹੈ, ਅਤੇ ਜਾਰਜ ਦੀਆਂ ਚਿੱਠੀਆਂ ਬਿਨਾਂ ਪੜ੍ਹੇ ਸੁੱਟ ਦਿੰਦਾ ਹੈ। ਉਹ ਜਾਰਜ ਨੂੰ ਭਿਆਨਕ ਮਹਿਸੂਸ ਕਰਨ ਲਾ ਦਿੰਦਾ ਹੈ, ਇਹ ਸੁਝਾਅ ਦਿੰਦਾ ਹੈ ਕਿ ਜਦੋਂ ਤੋਂ ਉਹ ਰੂਸ ਚਲਾ ਗਿਆ ਹੈ, ਜਾਰਜ ਨੇ ਆਪਣੇ ਦੋਸਤ ਨੂੰ ਨਜ਼ਰਅੰਦਾਜ਼ ਕੀਤਾ ਹੈ। ਪਿਤਾ ਜਾਰਜ ਦੇ ਪਿਆਰ ਅਤੇ ਦੇਖਭਾਲ ਦੀ ਕਦਰ ਨਹੀਂ ਕਰਦਾ, ਸਗੋਂ ਕਹਿੰਦਾ ਹੈ ਕਿ ਉਹ ਆਪਣੀ ਦੇਖਭਾਲ ਕਰ ਸਕਦਾ ਹੈ। ਜਾਰਜ ਆਪਣੇ ਪਿਤਾ ਅਤੇ ਉਸਦੇ ਕਠੋਰ ਸ਼ਬਦਾਂ ਤੋਂ ਡਰਦਾ ਹੋਇਆ, ਇੱਕ ਕੋਨੇ ਵਿੱਚ ਦੁਬਕ ਜਾਂਦਾ ਹੈ।

ਜਾਰਜ ਦੇ ਪਿਤਾ ਨੇ ਉਸ 'ਤੇ ਸੁਆਰਥੀ ਹੋਣ ਦਾ ਦੋਸ਼ ਲਾਇਆ ਅਤੇ ਅੰਤ ਵਿੱਚ ਉਸਨੂੰ "ਡੁਬ ਕੇ ਮੌਤ" ਦੀ ਸਜ਼ਾ ਸੁਣਾ ਦਿੰਦਾ ਹੈ। ਜਾਰਜ ਆਪਣੇ ਆਪ ਨੂੰ ਕਮਰੇ ਤੋਂ ਧੱਕੇ ਮਾਰ ਕੇ ਕਢਿਆ ਮਹਿਸੂਸ ਕਰਦਾ ਹੈ। ਉਹ ਆਪਣੇ ਘਰ ਤੋਂ ਪਾਣੀ ਦੀ ਇੱਕ ਨਹਿਰ ਉੱਤੇ ਬਣੇ ਪੁਲ ਤੱਕ ਦੌੜਦਾ ਹੈ। ਉਹ ਰੇਲਿੰਗ 'ਤੇ ਝੂਲਦਾ ਹੈ ਅਤੇ ਡਿੱਗ ਪੈਂਦਾ ਹੈ, ਜ਼ਾਹਰ ਤੌਰ 'ਤੇ ਉਸਦੀ ਮੌਤ ਹੋ ਜਾਂਦੀ ਹੈ।

ਨੋਟ

[ਸੋਧੋ]

ਇਹ ਵੀ ਵੇਖੋ

[ਸੋਧੋ]