ਫੇਰੀ ਫੜ੍ਹੀ ਵਾਲੇ ਕਾਮੇ
ਫੇਰੀ ਵਾਲੇ ਜਾਂ ਰੇਹੜੀ ਫੜ੍ਹੀ ਵਾਲੇ (ਅੰਗ੍ਰੇਜ਼ੀ:Hawkers) ਉਹ ਨਿੱਕੇ ਨਿੱਕੇ ਵਿਕ੍ਰੇਤਾ ਹੁੰਦੇ ਹਨ ਜੋ ਗਲੀ ਗਲੀ ਘੁੰਮ ਕੇ ਉੱਚੀ ਅਵਾਜ਼ ਵਿੱਚ ਹੋਕਾ ਦੇ ਕੇ ਆਪਣੀ ਰੇਹੜੀ ਉੱਤੇ ਸਮਾਨ ਵੇਚਦੇ ਹਨ । ਇਹ ਵਿਕ੍ਰੇਤਾ ਆਮ ਲੋਕਾਂ ਦੀਆਂ ਰੋਜ਼ਾਨਾ ਲੋੜਾਂ ਦੀ ਪੂਰਤੀ ਕਰਨ ਵਾਲਾ ਸਮਾਨ ਵੇਚ ਕੇ ਆਪਣੀ ਜੀਵਿਕਾ ਕਮਾਉਂਦੇ ਹਨ। ਫੇਰੀ ਵਾਲਿਆਂ ਵਾਂਗ ਫੜ੍ਹੀ ਵਾਲੇ ਵੀ ਛੋਟੇ ਵਿਕ੍ਰੇਤਾ ਹੁੰਦੇ ਹਨ ਪਰ ਉਹ ਗਲੀ ਗਲੀ ਘੁੰਮਕੇ ਆਪਣਾ ਸਮਾਨ ਵੇਚਣ ਦੀ ਥਾਂ ਕਿਸੇ ਇੱਕ ਥਾਂ ਤੇ ਠਹਿਰ ਕੇ ਆਪਣਾ ਸਮਾਨ ਵੇਚਦੇ ਹਨ। ਅਜਿਹੇ ਤਰੀਕੇ ਨਾਲ ਰੋਜ਼ੀ ਕਮਾਓਣ ਵਾਲੇ ਕਾਮਿਆਂ ਦੀ ਹਰ ਮੁਲਕ ਤੇ ਸੂਬੇ ਵਿਚ ਬਹੁਤ ਵਡੀ ਗਿਣਤੀ ਹੁੰਦੀ ਹੈ। ਇਹ ਕੰਮ ਨਾ ਕੇਵਲ ਵੱਸੋਂ ਦੇ ਇੱਕ ਵਡੇ ਤਬਕੇ ਨੂੰ ਰੁਜ਼ਗਾਰ ਦੇਣ ਵਾਲਾ ਮੰਨਿਆ ਜਾਂਦਾ ਹੈ ਬਲਕਿ ਪ੍ਰਦੂਸ਼ਣ ਰਹਿਤ ਅਤੇ ਵਾਤਾਵਰਣ ਪੱਖੀ ਵੀ ਸਮਝਿਆ ਜਾਂਦਾ ਹੈ ਕਿਉੰਕੀ ਰੇਹੜੀ, ਜਿਸ ਤੇ ਇਹ ਵਿਕ੍ਰੇਤਾ ਸਮਾਨ ਵੇਚਦੇ ਹਨ ਉਹ ਜਿਸਮਾਨੀ ਤੌਰ ਤੇ ਚਲਾਓਣ ਵਾਲੀ ਰਿਕ੍ਸ਼ਾ ਰੇਹੜੀ ਹੁੰਦੀ ਹੈ, ਜੋ ਕਿਸੇ ਕਿਸਮ ਦਾ ਪ੍ਰਦੂਸਣ ਨਹੀ ਕਰਦੀ।
ਖਿੱਤਾ ਵਾਰ ਵੇਰਵਾ
[ਸੋਧੋ]ਏਸ਼ੀਆ
[ਸੋਧੋ]ਭਾਰਤ
[ਸੋਧੋ]ਭਾਰਤ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਗਰੀਬੀ ਨਿਵਾਰਨ ਮੰਤਰਾਲੇ, ਅਨੁਸਾਰ ਭਾਰਤ ਵਿੱਚ 10 ਮਿਲੀਅਨ (ਇੱਕ ਕਰੋੜ) ਫੇਰੀ ਫੜ੍ਹੀ ਵਾਲੇ ਵਿਕ੍ਰੇਤਾ ਹਨ,ਜਿਹਨਾ ਵਿਚੋਂ ਮੁੰਬਈ ਵਿੱਚ 250,000,ਦਿੱਲੀ ਵਿੱਚ 200,000,ਕਲਕੱਤਾ ਵਿੱਚ 150,000,ਤੋਂ ਵੱਧ,ਅਲਾਹਾਬਾਦ ,ਵਿਚ 100000 ਸਨ। ਇਹਨਾ ਵਿਚ ਜਿਆਦਾਤਰ ਪਰਵਾਸ ਕਰਕੇ ਆਏ ਹੋਏ ਸਨ। ਭਾਂਵੇਂ 1990 ਵਿਚ ਪਰਚੂਨ ਚੀਜ਼ਾਂ ਦੀ ਵਿਕਰੀ ਤੇ ਲਾਈਸੇੰਸ ਪਰਮਿਟ ਰਾਜ ਦਾ ਖਾਤਮਾ ਹੋ ਗਿਆ ਸੀ ਪਰ ਇਹ ਇਸ ਕਿੱਤੇ ਵਿੱਚ ਲਾਗੂ ਰਿਹਾ ਜੋ ਪੁਲਿਸ ਅਤੇ ਨਗਰ ਪਾਲਿਕਾਵਾਂ ਵਲੋਂ ਇਹਨਾ ਦੀ ਲੁੱਟ ਦਾ ਕਾਰਨ ਬਣਦਾ ਆ ਰਿਹਾ ਹੈ। ਇਹਨਾ ਲਾਈਸੇੰਸਾਂ ਦੀ ਸੰਖਿਆ ਵਿਕਰੇਤਾਂਵਾ ਦੀ ਅਸਲ ਗਿਣਤੀ ਤੋਂ ਬਹੁਤ ਘਟ ਹੁੰਦੀ ਹੈ ਜੋ ਭ੍ਰਿਸ਼ਟਾਚਾਰ ਪਨਪਣ ਦਾ ਕਰਨ ਬਣਦੀ ਹੈ। ਕਲਕੱਤਾ ਵਿਚ ਇਹ ਗੈਰ ਜਮਾਨਤੀ ਅਪਰਾਧ ਦੀ ਧਾਰਾ ਅਧੀਨ ਆਉਦਾ ਹੈ।[1][2]
ਸਤੰਬਰ , 2012 ਵਿੱਚ ,ਲੰਮੇ ਸਮੇਂ ਤੋਂ ਉਡੀਕ ਕੀਤੇ ਜਾ ਰਿਹਾ ਗਲੀ ਵਿਕ੍ਰੇਤਾ ਬਿੱਲ (ਗਲੀ ਵਿਕ੍ਰੇਤਾਂਵਾਂ ਦੀ ਆਜੀਵਕਾ ਦੀ ਸੁਰੱਖਿਆ ਅਤੇ ਨਿਯਮਤਤਾ ਕਨੂਨ), ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਸੀ।[3][4] ਇਹ ਬਿੱਲ ਲੋਕ ਸਭਾ ਵਲੋਂ 6 ਸਤੰਬਰ 2013 ਨੂੰ ਅਤੇ ਰਾਜ ਸਭਾ ਵਲੋਂ 19 ਫ਼ਰਵਰੀ 2014 ਨੂੰ ਪਾਸ ਕੀਤਾ ਗਿਆ ਸੀ।[5][6][7] ਇਸ ਨੂੰ 4 ਮਾਰਚ 2014 ਨੂੰ ਭਾਰਤ ਦੇ ਰਾਸ਼ਟਰਪਤੀ ਦੀ ਮੰਜੂਰੀ ਪ੍ਰਾਪਤ ਹੋਈ ਸੀ। [8] ਇਹ ਕਾਨੂਨ ਅਜੇ ਨੋਟੀਫਾਈ ਕਰਕੇ ਲਾਗੂ ਨਹੀ ਕੀਤਾ ਗਿਆ।
ਪੰਜਾਬ
[ਸੋਧੋ]ਪੰਜਾਬ ਪ੍ਰਸ਼ਾਸ਼ਕੀ ਸੁਧਾਰ ਕਮਿਸ਼ਨ ਦੀ 6 ਵੀਂ ਰਿਪਰੋਟ (ਪੰਨਾ 48 -49) ਅਨੁਸਾਰ ਪੰਜਾਬ ਵਿੱਚ 2 ਲੱਖ ਅਜਿਹੇ ਪਰਿਵਾਰ ਹਨ ਜੋ ਰੇਹੜੀ ਫੜੀ ਦੀ ਫੇਰੀ ਦਾ ਕਿੱਤਾ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ।[9] ਇਹਨਾਂ ਦੀ ਜਿਆਦਾ ਗਿਣਤੀ ਲੁਧਿਆਣਾ , ਜਲੰਧਰ, ਅੰਮ੍ਰਿਤਸਰ ,ਪਟਿਆਲਾ ਆਦਿ ਵਡੇ ਸ਼ਹਿਰਾਂ , ਜੋ ਕਿ ਮਿਉਂਸਪਲ ਕਾਰਪੋਰੇਸ਼ਨਾ ਹਨ ,ਵਿੱਚ ਹੋਣ ਦੀ ਸੰਭਾਵਨਾ ਹੈ ।
ਬਾਹਰਲੇ ਮੁਲਕ
[ਸੋਧੋ]ਫਿਲੀਪਾਈਨ,ਲਾਓਸ, ਕੰਬੋਡੀਆ, ਅਤੇ ਵੀਅਤਨਾਮ ਦੇਸਾਂ ਵਿਚ ਗਲੀ ਵਿਕ੍ਰੇਤਾਂਵਾਂ ਵੱਲੋ ਅੰਡੇ ਦਾ ਦਾ ਭਰੂਣ ਵੇਚਿਆ ਜਾਣ ਵਾਲਾ ਖਾਣ ਦਾ ਮਸ਼ਹੂਰ ਪਕਵਾਨ ਹੈ। ਹਾਂਗਕਾਂਗ ਅਤੇ ਚੀਨ ਵਿੱਚ ਗਲੀ ਵਿਕ੍ਰੇਤਾਂਵਾਂ ਵਲੋਂ ਆਮ ਤੋਰ ਤੇ ਮੱਛੀ ਪਕਵਾਨ ਗੋਲੇ (fish ball),ਗਾਂ-ਮਝ ਦੇ ਮੀਟ ਦੇ ਗੋਲੇ(beef ball), ਭੁੰਨੇ ਕਾਜੂ, ਅਤੇ ਟੋਫ਼ੂ ਆਦਿ ਵੇਚੇ ਜਾਂਦੇ ਹਨ।
-
ਵਾਰਾਨਸੀ ਵਿਖੇ ਹਰੇ ਛੋਲੇ ਵੇਚਣ ਦਾ ਦ੍ਰਿਸ਼
-
ਰੇਹੜੀ ਵਾਲੇ ਇੰਡੋਨੇਸ਼ਿਆ ਭੋਜਨ, ਜਕਾਰਤਾ ਵਿਖੇ ਵੇਚਦੇ ਹੋਏ।
ਯੂਰਪ
[ਸੋਧੋ]ਵਿਕਟੋਰੀਅਨ ਲੰਦਨ
[ਸੋਧੋ]19ਵੀੰ ਸਦੀ ਵਿੱਚ ਲੰਡਨ,ਇੰਗ੍ਲੈੰਡ ਵਿੱਚ ਫਲ-ਸਬਜੀਆਂ ਵੇਚਣ ਵਾਲੇ ਆਪਣੀ ਚਰਮ ਸੀਮਾ ਤੇ ਸਨ। ਉਹਨਾ ਦੀ ਹੋਂਦ ਹਰ ਗਲੀ ਮੁਹੱਲੇ ਵਿੱਚ ਮਹਿਸੂਸ ਹੁੰਦੀ ਸੀ ਅਤੇ ਉਹਨਾ ਦੇ ਹੋਕੇ ਹਰ ਪਾਸੇ ਸੁਣਾਈ ਦਿੰਦੇ ਸਨ।[10][11]
ਲਾਤੀਨੀ ਅਮਰੀਕਾ ਅਤੇ ਕੈਰੇਬੀਅਨ(Caribbean)
[ਸੋਧੋ]ਲਾਤੀਨੀ ਅਮਰੀਕਾ ਵਿੱਚ ਗਲੀਆਂ ਦੇ ਵਿਕ੍ਰੇਤਾਂਵਾਂ ਨੂੰ ਖੇਤਰੀ ਸਪੇਨੀ ਭਾਸ਼ਾ ਵਿੱਚ ਵੇੰਡੇਡਰਜ ਅਮ੍ਬੁਲੇੰਟ੍ਸ ("ਫਿਰਤੂ ਵਣਜਾਰੇ") ਅੰਗ੍ਰੇਜ਼ੀ :''vendedores ambulantes'' ("mobile vendors") ਜਾਂ ਸਿਰਫ "ਫਿਰਤੂ" ਕਿਹਾ ਜਾਂਦਾ ਹੈ। ਇਟਲੀ ਵਿੱਚ ਵੀ ਇਹਨਾ ਦਾ ਇਹੋ ਨਾਮ ਪ੍ਰ੍ਚੱਲਤ ਹੈ। ਅਰਜਨਟਾਈਨਾ ਵਿੱਚ ਇਹਨਾ ਨੂੰ ਮੰਤੇਰੋਸ ਬੁਲਾਇਆ ਜਾਂਦਾ ਹੈ। ਕੁਝ ਵਿਕ੍ਰੇਤਾ ਘੁਮਕੜ ਹੁੰਦੇ ਹਨ ਜੋ ਘਰ ਘਰ ਆਪਣਾ ਸਮਾਨ ਵੇਚਦੇ ਹਨ ਅਤੇ ਕੁਝ ਖਾਸ ਟਿਕਾਣਿਆਂ ਤੇ ਖੜ੍ਹਕੇ ਆਪਣਾ ਮਾਲ ਵੇਚਦੇ ਹਨ।[12]
ਗਲੀ ਦੇ ਰੇਹੜੀ ਫੜ੍ਹੀ ਵਿਕ੍ਰੇਤਾ ਕਈ ਕਾਨੂਨੀ ਅੜਚਨਾ ਅਤੇ ਫੀਸਾਂ ਜੁਰਮਾਨਿਆਂ ਦਾ ਸ਼ਿਕਾਰ ਹੁੰਦੇ ਹਨ।[13] ਇਹਨਾ ਨੂੰ ਰਿਸ਼ਵਤਖੋਰੀ ਦੀ ਸਮਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਾਫੀ ਵਿਕ੍ਰੇਤਾ ਗੈਰ ਕਾਨੂਨੀ ਤੌਰ ਤੇ ਵਿਚਰਦੇ ਹਨ।[14]
ਸੈਲਾਨੀਆਂ ਜਾਂ ਖਰੀਦਦਾਰਾਂ ਦੀ ਵੱਡੀ ਗਿਣਤੀ ਕਾਰਨ ਹੋਣ ਵਾਲੀ ਚੋਰੀ ਦੇ ਡਰ ਤੋਂ ਬਚਣ ਲਈ ਇਹ ਵਿਕ੍ਰੇਤਾ ਆਪਣੀ ਗਿਣਤੀ ਸੀਮਤ ਰਖਦੇ ਹਨ।[15]
ਅਰਜਨਟਾਈਨਾ
[ਸੋਧੋ]ਅਰਜਨਟਾਈਨਾ ਵਿੱਚ ਗਲੀ ਵਿੱਚ ਰੇਹੜੀ , ਫੜੀ ਤੇ ਸਮਾਨ ਵੇਚਣ ਵਾਲਿਆਂ ਨੂੰ "ਮੰਤੇਰੋਸ"("manteros")ਕਿਹਾ ਜਾਂਦਾ ਹੈ।ਉਹ ਬਹੁਤ ਸਾਰੇ ਇਲਾਕਿਆਂ ਵਿੱਚ ਗੈਰ ਕਾਨੂਨੀ ਪ੍ਰਵਾਸੀ ਹਨ। ਇਹਨਾ ਵਿੱਚ ਬਹੁਤ ਸਾਰੇ ਅਜਿਹੇ ਹਨ ਜਿਹਨਾ ਕੋਲ ਲੋੜੀਂਦੇ ਦਸਤਾਵੇਜ਼ ਨਹੀ ਹੁੰਦੇ ਅਤੇ ਇਸ ਉਹ ਮਨੁਖੀ ਤਸਕਰੀ, ਦਾ ਸ਼ਿਕਾਰ ਹੁੰਦੇ ਹਨ ਅਤੇ ਬੰਧੂਆ ਮਜਦੂਰੀ ਲਈ ਮਜਬੂਰ ਕੀਤੇ ਜਾਦੇ ਹਨ। [16]
ਬ੍ਰਾਜ਼ੀਲ
[ਸੋਧੋ]ਕੈਮ੍ਲੋ (Camelô) ਗਲੀ ਦੇ ਵਿਕ੍ਰੇਤਾਂਵਾਂ ਲਈ ਵਰਤਿਆ ਜਾਣ ਵਾਲਾ ਬ੍ਰਾਜ਼ੀਲੀਅਨ ਪੁਰਤਗਾਲੀ ਨਾਮ ਹੈ। ਕੈਮ੍ਲੋ ਸ਼ਬਦ ਫਰਾਂਸੀਸੀ ਦੇ ਸ਼ਬਦ ਕੇਮ੍ਲੋਟ ਤੋਂ ਲਿਆ ਗਿਆ ਹੈ ਜਿਸਦਾ ਮਤਲਬ "ਮਾੜੀ ਕੁਆਲਟੀ ਦਾ ਸਮਾਨ ਵੇਚਣ ਵਾਲਾ ਵਣਜਾਰਾ" ਹੁੰਦਾ ਹੈ।
ਕਿਊਬਾ
[ਸੋਧੋ]ਕਿਊਬਾ ਦੇ ਸੰਗੀਤ ਵਿਚ ਅਤੇ ਲਾਤੀਨੀ ਅਮਰੀਕਾ ਦੇ ਸੰਗੀਤ ਵਿੱਚ ਪ੍ਰੇਗੋਨ(ਗਲੀ ਵਣਜਾਰੇ ਦੀ ਹਾਕ) ਤੇ ਅਧਾਰਤ ਸੰਗੀਤ ਦੀ ਇੱਕ ਇੱਕ ਵੰਨਗੀ ਹੈ। [17]
ਗੋਟੇਮਾਲਾ
[ਸੋਧੋ]ਅਨਤੀਗੁਆ(Antigua), ਵਿਖੇ ਜਿਆਦਾਤਰ ਮਾਯਾ (Maya peoples) ਅਤੇ ਲੇਦੀਨੋ ਨਾਮੀ ਸਭਿਆਚਾਰਕ ਸਮੂਹ ਨਾਲ ਸੰਬੰਧਤ ਔਰਤਾਂ ਹਸਤਕਲਾ ਵਸਤਾਂ ਦੀ ਵਿਕਰੀ ਕਰਦੀਆਂ ਹਨ। ਕੁਝ ਪੇਟੀਕੋਟ (ਬਲਾਊਜ਼) ਅਤੇ ਸੂਟ ਆਦਿ ਵੇਚਦੀਆਂ ਹਨ।[15]
ਮੈਕਸੀਕੋ
[ਸੋਧੋ]ਮੈਕਸੀਕੋ ਸ਼ਹਿਰ ਵਿੱਚ ਗਲੀ ਵਿਕ੍ਰੇਤਾਵਾਂ ਦੀ ਆਮਦ ਪੂਰਵ ਹਿਸ੍ਪੇਨਿਕ ਕਾਲ ਤੋਂ ਹੈ ਅਤੇ ਸਰਕਾਰ ਇਹਨਾ ਨੂੰ ਕੰਟ੍ਰੋਲ ਕਰਨ ਦੇ ਕਈ ਉਪਰਲੇ ਕਰਦੀ ਆ ਰਹੀ ਹੈ।ਹਾਲ ਹੀ ਵਿਚ 2007 ਵਿਚ ਸ਼ਹਿਰ ਦੇ ਹੇਠਲੇ ਹਿਸਿਆਂ ਨੂੰ ਇਹਨਾ ਵਿਕ੍ਰੇਤਾਂਵਾਂ ਤੋਂ ਮੁਕਤ ਕਰਾਓਣ ਦੀ ਵਿਸ਼ੇਸ਼ ਮੁਹਿਮ ਚਲਾਈ ਗਈ ਸੀ। ਪਰ ਅਜੇ ਵੀ ਇਹਨਾ ਗੈਰ ਕਾਨੂਨੀ ਗਲੀ ਵਿਕ੍ਰੇਤਾਂਵਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ।[18] 2003 ਵਿਚ ਇਹ ਅਨੁਮਾਨ ਸੀ ਕਿ ਮੈਕਸੀਕੋ ਸ਼ਹਿਰ ਵਿਚ 199,328 ਗਲੀ ਵਿਕ੍ਰੇਤਾ ਸਨ।[19]
ਪੇਰੂ
[ਸੋਧੋ]ਪੇਰੂ ਵਿਖੇ ਗਲੀ ਵਿਕ੍ਰੇਤਾਂਵਾਂ (ambulantes) ਵਿਰੁਧ ਅਰਿਕੁਇਪਾ ਪੇਰੂ (Arequipa Peru) ਵਿੱਚ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਸਨ। ਇਥੇ ਜਿਆਦਾ ਵਿਕ੍ਰੇਤਾ ਪਿੰਡਾਂ ਤੋਂ ਆਓਂਦੇ ਹਨ । [20]
-
" ਗਲੀ ਵਿਕ੍ਰੇਤਾ (ਕੇਮ੍ਲੋ)" ਰਿਓ , ਬ੍ਰਾਜ਼ੀਲ ਵਿੱਚ
-
ਗਲੀ ਵਿਕ੍ਰੇਤਾ ,ਕਾਹਲੀ ਨਾਲ ਸਮਾਨ ਲੈ ਕੇ ਭੱਜਣ ਵਾਲੀ ਚਾਦਰ ਸਮੇਤ।
-
ਗਲੀ ਵਿਕ੍ਰੇਤਾ
ਉੱਤਰੀ ਅਮਰੀਕਾ
[ਸੋਧੋ]ਉੱਤਰੀ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਹੋਕਾ ਦੇ ਕੇ ਚੀਜ਼ਾਂ ਵੇਚਣ ਵਾਲਿਆਂ ਨੂੰ ਗਲੀ ਵਿਕਰੇਤਾਂ(street vendors) ਕਿਹਾ ਜਾਂਦਾ ਹੈ ਜੋ ਖਾਣ ਪੀਣ ਦਾ ਸਮਾਨ ਜਿਵੇਂ ਤਲੇ ਹੋਏ ਕੇਲੇ ,ਨੂਡਲਜ਼ ,ਆਈਸ ਕਰੀਮ ਅਤੇ ਖਾਣ ਪੀਣ ਤੋਂ ਵਖ ਚੀਜ਼ਾਂ ਜਿੰਵੇਂ ਗਹਿਣੇ, ਕਪੜੇ,ਕਿਤਾਬਾਂ ਆਦਿ ਵੀ ਵੇਚਦੇ ਹਨ।ਕੁਝ ਗਲੀ ਵਿਕ੍ਰੇਤਾ ਖੇਡ ਮੈਦਾਨਾ ਵਿਖੇ ਵੀ ਆਪਣਾ ਸਮਾਂ ਵੇਚਦੇ ਹਨ ਜਿਹਨਾ ਨੂੰ ਸਟੇਡੀਅਮ ਵਿਕ੍ਰੇਤਾ ਕਿਹਾ ਜਾਂਦਾ ਹੈ। [21][22]
ਇਹ ਵੀ ਵੇਖੋ
[ਸੋਧੋ]- ਕੈਮ੍ਲੋ(Camelô), ਬ੍ਰਾਜ਼ੀਲ ਵਿੱਚ ਗਲੀ ਵਿਕ੍ਰੇਤਾ ਨੂੰ ਦਿੱਤਾ ਗਿਆ ਨਾਮ
- ਗਲੀ ਪਕਵਾਨ(Street food)
- ਘਰੋ ਘਰੀ
- ਖਾਣੇ ਦਾ ਟਰੱਕ
ਹਵਾਲੇ
[ਸੋਧੋ]ਹੋਰ ਅਧਿਐਨ ਸਮਗਰੀ
[ਸੋਧੋ]- Cities of the World: World Regional Urban Development edited by Stanley D. Brunn, Maureen Hays-Mitchell, Donald J. Zeigler
- Vendedores ambulantes by Martha Rocío Carantón Carantón, Carolina Motta Manrique, Jenny Zoraida Santoyo Angulo, Alcaldía Mayor de Bogotá D.C., Colombia 2001
- Comunicación y trabajadores ambulantes (Communication and ambulantes) Félix Lévano EDAPROSPO, 1989 32 pages
- Talleristas y vendedores ambulantes en Lima (Of street entrepreneurs: relocation and reorganization of street vending in Metropolitan Lima) by Martha Lazarte Salina, Desco, Minaya Elizabeth Fernandez, Alternative, 2002 136 pages
ਬਾਹਰੀ ਕੜੀਆਂ
[ਸੋਧੋ]- ↑ "Street Vendors: Tabled in Parliament's last session, this Bill could bring security to our urban poor". Mint, Lounge. Nov 2, 2012.
- ↑ "Reclaiming the city for street vendors". The Hindu. November 3, 2012.
- ↑ "Bill in Lok Sabha to protect rights of street vendors". The Economic Times. Sep 6, 2012. Archived from the original on 2015-10-11. Retrieved 2015-04-23.
- ↑ "Govt introduces street vending bill in Lok Sabha". The Times of India. Sep 7, 2012. Archived from the original on 2013-01-04. Retrieved 2015-04-23.
{{cite news}}
: Unknown parameter|dead-url=
ignored (|url-status=
suggested) (help) - ↑ "Street Vendors Bill passed in Rajya Sabha". The Hindu. 19 February 2014. Retrieved 20 February 2014.
- ↑ "Parliament nod to bill to protect rights of urban street vendors". Economic Times. 20 February 2014. Retrieved 20 February 2014.
- ↑ "Street Vendors (Protection of Livelihood and Regulation of Street Vending) Bill, 2012 passed by Lok Sabha". Press Information Bureau. 6 September 2013. Retrieved 20 February 2014.
- ↑ "Gazette Notification" (PDF). Gazette of India. Retrieved 7 March 2014.
- ↑ "http://www.pbgrc.org
pdf/Sixth%20Status%20Report%20PGRC.pdf".
{{cite web}}
: External link in
(help); Missing or empty|title=
|url=
(help); line feed character in|title=
at position 21 (help) - ↑ Chesney, Kellow 1970. The Victorian Underworld. Penguin p43–56; 97–98.
- ↑ Mayhew, Henry 1851–1861. London Labour and the London Poor. Researched and written, variously, with J. Binny, B. Hemyng and A. Halliday.
- ↑ [1] The Peasant Marketing System of Oaxaca, Mexico by Ralph Leon Beals pages 42,
- ↑ [2]
- ↑ Reconstructing Criminality in Latin America edited by Carlos A. Aguirre, Robert Buffington
- ↑ 15.0 15.1 Economies and the Transformation of Landscape edited by Lisa Cliggett, Christopher A. Pool
- ↑ "Manteros, mafias y delitos" (in Spanish). La Nación. February 3, 2014. Archived from the original on ਫ਼ਰਵਰੀ 3, 2014. Retrieved February 12, 2014.
{{cite web}}
: Unknown parameter|trans_title=
ignored (|trans-title=
suggested) (help)CS1 maint: unrecognized language (link) - ↑ Giro, Radamés 2007. Diccionario enciclopédico de la música en Cuba. La Habana. vol 3, p262.
- ↑ "“Toreros”, un mal del Centro Histórico", Más por Más", February 18, 2013
- ↑ _en_via_publica_en_la_Ciudad_de_Mexico Redes sociales y comercio en vía pública en la Ciudad de México, Norma Gómez Méndez
- ↑ Gender and the Boundaries of Dress in Contemporary Peru by Blenda Femenías
- ↑ "The Stadium Vendor Hierarchy". Archived from the original on 2010-01-18. Retrieved 2015-04-24.
{{cite web}}
: Unknown parameter|dead-url=
ignored (|url-status=
suggested) (help) - ↑ "Nine Famous Baseball Stadium Vendors". Mentalfloss.com. 2009-05-06. Retrieved 2013-08-18.