ਬਤਕ ਮੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਤਕ ਮੀਆਂ, ਇੱਕ ਰਸੋਈਆ ਸੀ ਜਿਸਨੇ 1917 ਵਿੱਚ ਭੋਜਨ ਵਿੱਚ ਜ਼ਹਿਰ ਦੇ ਕੇ ਮਹਾਤਮਾ ਗਾਂਧੀ ਦੀ ਹੱਤਿਆ ਦੀ ਕੋਸ਼ਿਸ਼ [1] ਨੂੰ ਨਾਕਾਮ ਕੀਤਾ ਸੀ। ਉਹ ਬਿਹਾਰ ਦੇ ਮੋਤੀਹਾਰੀ ਵਿਖੇ ਇੱਕ ਇੰਡੀਗੋ ਪਲਾਂਟ ਦਾ ਕਰਮਚਾਰੀ ਸੀ। ਬਾਅਦ ਵਿਚ, ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਤਸੀਹੇ ਦਿੱਤੇ ਗਏ ਅਤੇ ਪਿੰਡ ਛੱਡਣ ਲਈ ਮਜਬੂਰ ਕੀਤਾ ਗਿਆ।

ਘਟਨਾ[ਸੋਧੋ]

ਮਹਾਤਮਾ ਗਾਂਧੀ ਨੂੰ ਇੰਡੀਗੋ ਪਲਾਂਟ ਦੇ ਮੈਨੇਜਰ ਇਰਵਿਨ ਨੇ ਰਾਤ ਦੇ ਖਾਣੇ 'ਤੇ ਬੁਲਾਇਆ ਸੀ। ਇਰਵਿਨ ਨੇ ਆਪਣੇ ਰਸੋਈਏ ਬਤਕ ਮੀਆਂ ਨੂੰ ਦੁੱਧ ਦੇ ਗਲਾਸ ਵਿੱਚ ਜ਼ਹਿਰ ਮਿਲਾ ਕੇ ਗਾਂਧੀ ਨੂੰ ਪਿਲਾ ਦੇਣ ਲਈ ਜ਼ੋਰ ਪਾਇਆ। [2] ਉਹ ਦੁੱਧ ਦੇਣ ਗਿਆ, ਪਰ ਰਾਜੇਂਦਰ ਪ੍ਰਸਾਦ ਨੂੰ ਸਾਜ਼ਿਸ਼ ਦਾ ਖੁਲਾਸਾ ਕਰ ਦਿੱਤਾ। [3] [4] ਜਾਨ ਲੈਣ ਕੋਸ਼ਿਸ਼ ਤੋਂ ਬਚ ਜਾਣ ਤੋਂ ਬਾਅਦ, ਮਹਾਤਮਾ ਗਾਂਧੀ ਨੇ ਚੰਪਾਰਨ ਵਿਖੇ ਆਪਣਾ ਵਿਰੋਧ ਜਾਰੀ ਰੱਖਿਆ। ਅਸਟੇਟ ਮੈਨੇਜਰ ਨੇ ਬਤਕ ਮੀਆਂ 'ਤੇ ਤਸ਼ੱਦਦ ਕੀਤਾ, ਉਸ ਨੂੰ ਘਰ ਅਤੇ ਜਾਇਦਾਦ ਤੋਂ ਵੰਚਿਤ ਕਰ ਦਿੱਤਾ ਗਿਆ, ਅਤੇ ਪਿੰਡ ਛਡ ਜਾਣ ਲਈ ਮਜਬੂਰ ਕੀਤਾ ਗਿਆ। [5]

ਭਾਰਤ ਦੀ ਆਜ਼ਾਦੀ ਤੋਂ ਬਾਅਦ[ਸੋਧੋ]

ਰਾਜੇਂਦਰ ਪ੍ਰਸਾਦ ਨੇ ਭਾਰਤ ਦੇ ਰਾਸ਼ਟਰਪਤੀ ਵਜੋਂ 1950 ਵਿੱਚ ਮੋਤੀਹਾਰੀ ਦਾ ਦੌਰਾ ਕੀਤਾ। ਉਸ ਦੇ ਆਲੇ-ਦੁਆਲੇ ਭੀੜ ਜੁੜ ਗਈ ਅਤੇ ਉਸ ਨੇ ਭੀੜ ਵਿੱਚੋਂ ਬਤਕ ਮੀਆਂ ਨੂੰ ਪਛਾਣ ਲਿਆ, ਅਤੇ ਲੋਕਾਂ ਨੂੰ ਦੱਸਿਆ ਕਿ ਕਿਵੇਂ 1917 ਵਿੱਚ ਇਹ ਘਟਨਾ ਵਾਪਰੀ ਸੀ। ਉਸ ਨੇ ਬਤਕ ਮੀਆਂ ਨੂੰ ਕੌਮ ਵੱਲੋਂ ਪ੍ਰਸ਼ੰਸਾ ਦੇ ਤੌਰ ਤੇ 50 ਏਕੜ ਜ਼ਮੀਨ ਦੇਣ ਦਾ ਹੁਕਮ ਦਿੱਤਾ, ਜਿਸ ਨੂੰ ਬਾਅਦ ਦੀ ਕਾਂਗਰਸ ਸਰਕਾਰ ਨੇ 25 ਏਕੜ ਜ਼ਮੀਨ ਦੇ ਕੇ ਪੂਰਾ ਕੀਤਾ। ਉਹ 1957 ਵਿੱਚ ਅਕਾਲ ਚਲਾਣਾ ਕਰ ਗਿਆ ਸੀ।

ਹਵਾਲੇ[ਸੋਧੋ]

  1. B Vijay Murty (22 January 2010). "Family of Mahatma's saviour in dire straits". Hindustan Times. Retrieved 6 June 2020.
  2. "Their grandfather saved Gandhi's life". NDTV. 29 January 2010. Retrieved 6 June 2020.
  3. Mehta, Arun. J (20 December 2014). Lessons in Non-violent Civil Disobedience. p. 87.
  4. "Batak Mian: Forgotten patriot who saved Bapu's life in 1917". DDNews. Doordarsan. 2 October 2013. Retrieved 6 June 2020.
  5. SANCHARI PAL (30 January 2018). "The Forgotten Cook Who Paid Heavily For Refusing To Poison Mahatma Gandhi". The better India. Retrieved 6 June 2020.