ਸਮੱਗਰੀ 'ਤੇ ਜਾਓ

ਬਰਫ਼ਾਨੀ ਰੋੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਊਂਟ ਐਵਰੈਸਟ ਨੇੜੇ ਬਰਫ਼ ਦਾ ਘੱਟੇਦਾਰ ਹੜ੍ਹ

ਬਰਫ਼ਾਨੀ ਰੋੜ੍ਹ (ਜਿਹਨੂੰ ਬਰਫ਼ਾਨੀ ਹੜ੍ਹ ਜਾਂ ਬਰਫ਼ ਦੀਆਂ ਢਿੱਗਾਂ ਡਿੱਗਣੀਆਂ ਵੀ ਕਿਹਾ ਜਾਂਦਾ ਹੈ) ਕਿਸੇ ਢਲਾਣ ਤੋਂ ਬਰਫ਼ ਦਾ ਹੇਠਾਂ ਵੱਲ ਨੂੰ ਤੇਜ਼ ਖਿਸਕਾਅ ਹੁੰਦਾ ਹੈ। ਇਹਨਾਂ ਦੀ ਸ਼ੁਰੂਆਤ ਆਮ ਤੌਰ ਉੱਤੇ ਬਰਫ਼ ਦੇ ਢੇਰ ਉੱਤੇ ਬਰਫ਼ ਦੀ ਤਾਕਤ ਤੋਂ ਵਧੇਰੇ ਜ਼ੋਰ ਪੈਣ ਨਾਲ਼ ਹੁੰਦੀ ਹੈ ਪਰ ਕਈ ਵਾਰ ਬਰਫ਼ ਦੀ ਤਹਿਆਂ ਦੇ ਲੋੜ ਤੋਂ ਵੱਧ ਚੌੜੇ ਹੋ ਜਾਣ ਉੱਤੇ ਵੀ ਇਹ ਰੋੜ੍ਹ ਸ਼ੁਰੂ ਹੋ ਜਾਂਦਾ ਹੈ। ਸ਼ੁਰੂ ਹੋਣ ਮਗਰੋਂ ਇਹਦੀ ਰਫ਼ਤਾਰ ਵਧਣ ਲੱਗਦੀ ਹੈ ਅਤੇ ਇਸ ਵਿੱਚ ਲਗਾਤਾਰ ਹੋਰ ਬਰਫ਼ ਅਤੇ ਪੱਥਰ ਰਲ਼ਨ ਨਾਲ਼ ਭਾਰ ਅਤੇ ਮਾਤਰਾ ਪੱਖੋਂ ਤੇਜ਼ੀ ਨਾਲ਼ ਵਾਧਾ ਹੁੰਦਾ ਰਹਿੰਦਾ ਹੈ।

ਬਾਹਰਲੇ ਜੋੜ[ਸੋਧੋ]