ਬਲਬੀਰ ਸਿੰਘ ਨਾਟਕਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਲਬੀਰ ਸਿੰਘ[ਸੋਧੋ]

ਜੀਵਨ[ਸੋਧੋ]

ਬਲਬੀਰ ਸਿੰਘ ਦਾ ਜਨਮ 20 ਅਕਤੂਬਰ 1918 ਈ. ਵਿੱਚ ਪਿੰਡ ਢਿੱਲਵਾਂ,ਜ਼ਿਲਾ ਕਪੂਰਥਲਾ ਵਿੱਚ ਸ.ਹਾਕਮ ਸਿੰਘ ਦੇ ਘਰ ਹੋਇਆ। ਖ਼ਾਲਸਾ ਹਾਈ ਸਕੂਲ ਗੁਜਰਾਂਵਾਲਿਓਂ ਦਸਵੀਂ,ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਿਓਂ ਐਫ਼.ਏ., ਫਾਰਮਨ ਕਾਲਜ ਲਾਹੌਰੋਂ ਬੀ.ਏ. ਕਰਨ ਪਿੱਛੋਂ ਐੱਮ.ਏ. ਦੀ ਪੜ੍ਹਾਈ ਕੀਤੀ,1942 ਵਿੱਚ ਗਿਆਨੀ ਤੇ 1939-42 ਦੇ ਦੌਰਾਨ ਰੇਲਵੇ ਵਿੱਚ 1946 ਤਕ ਐੱਫ਼.ਸੀ. ਕਾਲਜ ਲਾਹੌਰ ਵਿੱਚ ਤੇ 1954 ਤਕ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਰਹੇ ਫ਼ਿਰ ਸਨਾਤਨ ਧਰਮ ਕਾਲਜ ਪਠਾਨਕੋਟ ਵਿੱਚ ਰਹੇ।[1]

ਰਚਨਾਵਾਂ[ਸੋਧੋ]

ਬਲਬੀਰ ਸਿੰਘ ਦੀਆਂ ਨਾਟਕੀ ਰਚਨਾਵਾਂ ਰੰਗਮੰਚ 'ਤੇ ਸਫ਼ਲਤਾ ਸਹਿਤ ਪੇਸ਼ ਹੋਣ ਦੇ ਗੁਣ ਰਖਦੀਆਂ ਹਨ, ਪਰ ਕਿਸੇ ਨਿਰਦੇਸ਼ਕ ਨੇ ਇਨ੍ਹਾਂ ਵਲ ਧਿਆਨ ਨਹੀਂ ਦਿੱਤਾ ਇਸ ਕਰਕੇ ਮੰਚਤ ਨਹੀਂ ਹੋ ਸਕੀਆਂ ਤੇ ਨਾਟਕਕਾਰ ਪੰਜਾਬੀ ਨਾਟਕ ਪ੍ਰੇਮੀਆਂ ਨਾਲ ਆਪਣੀ ਵਿਸ਼ੇਸ਼ ਨੇੜਤਾ ਨਹੀਂ ਬਣਾ ਸਕਿਆ।[[2] ਆਪ ਦੀਆਂ ਰਚਨਾਵਾਂ ਕਾਲਜ ਦੀ ਪੜ੍ਹਾਈ ਸਮੇਂ ਤੋਂ ਹੀ ਰਸਾਲਿਆਂ ਵਿੱਚ ਛਪ ਰਹੀਆਂ ਹ ਨ। ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:

ਇਕਾਂਗੀ[ਸੋਧੋ]

ਉਦੋਂ ਤੇ ਹੁਣ (1947), ਸਤਿ ਜੁੱਗ ਤੋਂ ਕਲਿ ਜੁਗ (1952), ਮੋਹ ਆਇਆ (1952), ਚੋਣਵੇਂ ਇਕਾਂਗੀ (1955), ਸਭ ਚੋਰ (1955), ਪੰਦਰਾਂ ਚੋਣਵੇਂ ਇਕਾਂਗੀ (1958)

ਨਾਟਕ[ਸੋਧੋ]

ਸੁਪਨਾ ਟੁੱਟ ਗਿਆ (1950), ਵਣਜਾਰੇ, ਯੁਵਰਾਜ, ਅਰਵਿੰਦ (1954), ਇੱਕ ਸਰਕਾਰ ਬਾਝੋਂ, ਮਹਾਰਾਜਾ ਰਣਜੀਤ ਸਿੰਘ

ਕਹਾਣੀ[ਸੋਧੋ]

  1. ਹਾਏ ਕੁਰਸੀ[3]
  2. ਮੇਰੀਆਂ ਦਸ ਕਹਾਣੀਆਂ
  3. ਦਸ ਚੋਣਵੀਆਂ ਕਹਾਣੀਆਂ

ਹਵਾਲੇ[ਸੋਧੋ]

  1. ਜੋਗਿੰਦਰ ਸਿੰਘ ਰਮਦੇਵ, ਪੰਜਾਬੀ ਲਿਖਾਰੀ ਕੋਸ਼,ਨਿਊ ਬੁੱਕ ਕੰਪਨੀ,ਜਲੰਧਰ(1966),ਪੰਨਾ-235
  2. ਡਾ.ਧਰਮਪਾਲ ਸਿੰਗਲ, ਪੰਜਾਬੀ ਸਾਹਿਤਅ ਦਾ ਇਤਿਹਾਸ,ਪੰਨਾ ਨੰ.506-07
  3. "ਹਾਏ ਕੁਰਸੀ" (PDF). pa.wikisource.org. ਐਸ ਚਾਂਦ ਐਂਡ ਕੰਪਨੀ. Retrieved 4 Feb 2020.  |first1= missing |last1= in Authors list (help)