ਬਲਰਾਮ ਦਾਸ ਟੰਡਨ
ਬਲਰਾਮ ਦਾਸ ਟੰਡਨ | |
|---|---|
| ਛੱਤੀਸਗੜ੍ਹ ਦੇ ਪੰਜਵੇਂ ਰਾਜਪਾਲ | |
| ਦਫ਼ਤਰ ਵਿੱਚ 25 ਜੁਲਾਈ 2014 – 14 ਅਗਸਤ 2018 | |
| ਮੁੱਖ ਮੰਤਰੀ | ਰਮਨ ਸਿੰਘ |
| ਤੋਂ ਪਹਿਲਾਂ | ਰਾਮ ਨਰੇਸ਼ ਯਾਦਵ |
| ਤੋਂ ਬਾਅਦ | ਆਨੰਦੀਬੇਨ ਪਟੇਲ |
| ਪੰਜਾਬ ਦੇ ਪਹਿਲੇ ਉਪ ਮੁੱਖ ਮੰਤਰੀ | |
| ਦਫ਼ਤਰ ਵਿੱਚ 17 ਫਰਵਰੀ 1969 – 26 ਮਾਰਚ 1970 | |
| ਮੁੱਖ ਮੰਤਰੀ | ਗੁਰਨਾਮ ਸਿੰਘ |
| ਤੋਂ ਪਹਿਲਾਂ | ਦਫ਼ਤਰ ਸਥਾਪਤ ਕੀਤਾ ਗਿਆ |
| ਤੋਂ ਬਾਅਦ | ਰਾਜਿੰਦਰ ਕੌਰ ਭੱਠਲ |
| ਨਿੱਜੀ ਜਾਣਕਾਰੀ | |
| ਜਨਮ | 1 ਨਵੰਬਰ 1927 ਅੰਮ੍ਰਿਤਸਰ, ਪੰਜਾਬ, ਬ੍ਰਿਟਿਸ਼ ਭਾਰਤ[1] |
| ਮੌਤ | 14 ਅਗਸਤ 2018 (ਉਮਰ 90) ਰਾਏਪੁਰ, ਛੱਤੀਸਗੜ੍ਹ, ਭਾਰਤ |
| ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਬਲਰਾਮ ਦਾਸ ਟੰਡਨ (1 ਨਵੰਬਰ 1927 – 14 ਅਗਸਤ 2018)[2] ਭਾਰਤੀ ਸਿਆਸਤਦਾਨ ਅਤੇ ਛੱਤੀਸਗੜ੍ਹ ਦੇ ਸਾਬਕਾ ਰਾਜਪਾਲ ਸਨ।[3] ਆਪਣੀ ਜਵਾਨੀ ਵਿੱਚ ਕੁਝ ਸਾਲਾਂ ਲਈ ਉਹ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਪ੍ਰਚਾਰਕ ਅਤੇ ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਸਨ।[4]
ਰਾਜਨੀਤਿਕ ਕਰੀਅਰ
[ਸੋਧੋ]ਉਹ 1969-70 ਵਿੱਚ ਜਸਟਿਸ (ਸੇਵਾਮੁਕਤ) ਗੁਰਨਾਮ ਸਿੰਘ ਅਕਾਲੀ ਦਲ - ਜਨ ਸੰਘ ਮੰਤਰੀ ਮੰਡਲ ਵਿੱਚ ਉਪ ਮੁੱਖ ਮੰਤਰੀ ਰਹੇ। ਉਨ੍ਹਾਂ ਨੇ 1977-79 ਵਿੱਚ ਅਤੇ 1997-2002 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਮੰਤਰਾਲਿਆਂ ਵਿੱਚ ਕੈਬਨਿਟ ਮੰਤਰੀ ਵਜੋਂ ਵੀ ਸੇਵਾ ਨਿਭਾਈ। ਟੰਡਨ 1951 ਵਿੱਚ ਜਨ ਸੰਘ ਦੇ ਸੰਸਥਾਪਕ ਮੈਂਬਰ ਸਨ ਅਤੇ 1951 ਤੋਂ 1957 ਤੱਕ ਪੰਜਾਬ ਜਨ ਸੰਘ ਦੇ ਸਕੱਤਰ ਅਤੇ 1995 ਤੋਂ 1997 ਤੱਕ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। ਉਹ ਛੇ ਵਾਰ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ - ਪੰਜ ਵਾਰ 1960, 1962, 1967, 1969 ਅਤੇ 1977 ਵਿੱਚ ਅੰਮ੍ਰਿਤਸਰ ਤੋਂ ਅਤੇ ਇੱਕ ਵਾਰ 1997 ਵਿੱਚ ਰਾਜਪੁਰਾ ਤੋਂ ਚੁਣੇ ਗਏ । ਉਨ੍ਹਾਂ ਨੇ 2002 ਵਿੱਚ ਰਾਜਪੁਰਾ ਸੀਟ ਤੋਂ ਚੋਣ ਲੜੀ, ਪਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਜ ਖੁਰਾਨਾ ਤੋਂ ਹਾਰ ਗਏ। ਉਨ੍ਹਾਂ ਨੂੰ 1975 ਵਿੱਚ ਐਮਰਜੈਂਸੀ ਦੌਰਾਨ 19 ਮਹੀਨਿਆਂ ਲਈ ਕੈਦ ਕੀਤਾ ਗਿਆ ਸੀ।[5] 14 ਜੁਲਾਈ 2014 ਨੂੰ ਉਨ੍ਹਾਂ ਨੂੰ ਛੱਤੀਸਗੜ੍ਹ ਦਾ ਅਗਲਾ ਰਾਜਪਾਲ ਨਾਮਜ਼ਦ ਕੀਤਾ ਗਿਆ।[3][4]
ਪਰਿਵਾਰਕ ਜੀਵਨ
[ਸੋਧੋ]ਟੰਡਨ ਨੇ 1958 ਵਿੱਚ ਬ੍ਰਿਜਪਾਲ ਨਾਲ ਵਿਆਹ ਕੀਤਾ, ਜੋ ਕਿ ਆਜ਼ਾਦੀ ਅੰਦੋਲਨ ਵਿੱਚ ਇੱਕ ਕਾਰਕੁਨ ਵੀ ਸੀ। ਉਨ੍ਹਾਂ ਦੀਆਂ ਦੋ ਧੀਆਂ, ਅਲਕਾ ਕਵਾਤਰਾ ਅਤੇ ਪੂਨਮ ਬੱਤਰਾ, ਜੋ ਨਵੀਂ ਦਿੱਲੀ ਵਿੱਚ ਰਹਿੰਦੀਆਂ ਹਨ, ਅਤੇ ਇੱਕ ਪੁੱਤਰ, ਸੰਜੇ ਟੰਡਨ, ਜੋ ਕਿ ਭਾਜਪਾ, ਚੰਡੀਗੜ੍ਹ ਦੇ ਰਾਜਨੀਤਿਕ ਢਾਂਚੇ ਦਾ ਹਿੱਸਾ ਵੀ ਹੈ।
ਹਵਾਲੇ
[ਸੋਧੋ]- ↑ "Chattisgarh Governor Balram das Tandon dies of cardiac arrest, MP counterpart given charge for now".[permanent dead link][ਮੁਰਦਾ ਕੜੀ]
- ↑ "CG : राज्यपाल बलराम दास टंडन का निधन, आज सुबह अस्पताल में किया था भर्ती". Nai Dunia. Retrieved 14 August 2018.
- 1 2 "New Governors of UP, Bengal, Chhattisgarh, Gujarat and Nagaland named". IANS. news.biharprabha.com. Retrieved 14 July 2014.
- 1 2 "Balramji Dass Tandon-A veteran leader from RSS school". 15 July 2014. Archived from the original on 15 July 2014. Retrieved 2014-10-10.
- ↑ "CG : राज्यपाल बलराम दास टंडन का निधन, आज सुबह अस्पताल में किया था भर्ती". Nai Dunia. Retrieved 14 August 2018.