ਬਲਵਿੰਦਰ ਬੁਲੇਟ
ਦਿੱਖ

ਬਲਵਿੰਦਰ ਬੁਲੇਟ ਇੱਕ ਪੰਜਾਬੀ ਫਿਲਮੀ ਅਦਾਕਾਰ, ਰੰਗਕਰਮੀ ਅਤੇ ਲੇਖਕ ਹੈ।[1] ਉਸਦਾ ਜਨਮ ਮਾਨਸਾ ਜਿਲ੍ਹੇ ਦੇ ਪਿੰਡ ਸੈਦੇਵਾਲਾ ਵਿਖੇ ਹੋਇਆ। ਅੱਜ-ਕੱਲ੍ਹ ਉਹ ਪਟਿਆਲਾ ਵਿਖੇ ਰਹਿ ਰਿਹਾ ਹੈ। ਉਸ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਸੈਦੇਵਾਲਾ ਦੇ ਸਰਕਾਰੀ ਸਕੂਲ ਤੋਂ ਹਾਸਿਲ ਕੀਤੀ। ਕਾਲਜ ਦੀ ਪੜ੍ਹਾਈ ਉਸ ਨੇ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਪ੍ਰਾਪਤ ਕੀਤੀ। ਇੱਥੋਂ ਹੀ ਉਹ ਨਾਟਕ ਨਿਰਦੇਸ਼ਕ ਗੁਰਚਰਨ ਸਿੰਘ ਦੀ ਅਗਵਾਈ ਵਿੱਚ ਯੂਥ ਫੈਸਟੀਵਲ ਵਿੱਚ ਭਾਗ ਲੈਂਦਿਆਂ ਪਹਿਲੀ ਵਾਰ ਰੰਗਮੰਚ ਨਾਲ਼ ਜੁੜਿਆ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚੇਰੀ ਸਿੱਖਿਆ ਹਾਸਲ ਕੀਤੀ। ਉਸ ਨੇਸੁਫਨਾ ਅਤੇ ਭੱਜੋ ਵੇ ਵੀਰੋ ਫਿਲਮਾਂ ਵਿੱਚ ਖਾਸ ਭੂਮਿਕਾਵਾਂ ਨਿਭਾਈਆਂ। ਉਸ ਨੇ ਕੁੱਝ ਸਾਹਿਤਕ ਗੀਤ ਵੀ ਰਿਕਾਰਡ ਕਰਵਾਏ ਹਨ।
ਹਵਾਲੇ
[ਸੋਧੋ]- ↑ "Balwinder Bullet | Actor". IMDb (in ਅੰਗਰੇਜ਼ੀ (ਅਮਰੀਕੀ)). Retrieved 2025-08-28.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |