ਬਸ਼ੀਰ ਬਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬਸ਼ੀਰ ਬਦਰ
بشیر بدر
ਜਨਮ 15 ਫਰਵਰੀ 1935(1935-02-15)
ਅਯੋਧਿਆ, ਭਾਰਤ
ਕੌਮੀਅਤ ਭਾਰਤੀ
ਕਿੱਤਾ ਕਵੀ
ਪ੍ਰਭਾਵਿਤ ਹੋਣ ਵਾਲੇ ਉਰਦੂ ਸ਼ਾਇਰੀ
ਦਸਤਖ਼ਤ 150px
ਵਿਧਾ ਗਜ਼ਲ

ਬਸ਼ੀਰ ਬਦਰ (ਉਰਦੂ: بشیر بدر), ਜਨਮ ਸਈਅਦ ਮਹੰਮਦ ਬਸ਼ੀਰ (سید محمد بشیر‎) ਭਾਰਤ ਦਾ ਇੱਕ ਪ੍ਰਸਿੱਧ ਉਰਦੂ ਸ਼ਾਇਰ ਹੈ।

ਜੀਵਨ[ਸੋਧੋ]

ਇਸ ਦਾ ਜਨਮ ਭਾਰਤ ਦੇ ਅਯੋਧਿਆ ਸ਼ਹਿਰ ਵਿੱਚ ਹੋਇਆ। ਉਸਨੇ 1949 ਵਿੱਚ ਇਸਲਾਮੀਆ ਕਾਲਜ, ਇਟਾਵਾ ਤੋਂ ਹਾਈ ਸਕੂਲ ਦੀ ਪੜ੍ਹਾਈ ਮੁਕੰਮਲ ਕੀਤੀ।[1] ਇਸਨੇ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਐੱਮ. ਏ., ਬੀ. ਏ., ਪੀ.ਐਚ. ਡੀ. ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਹੀ ਲੈਕਚਰਾਰ ਦੇ ਤੌਰ ਤੇ ਕੰਮ ਕੀਤਾ। ਫਿਰ 17 ਸਾਲ ਤੱਕ ਮੇਰਟ ਦੇ ਮੇਰਟ ਕਾਲਜ ਵਿਚ ਵਿਭਾਗ ਦੇ ਮੁਖੀ ਦਾ ਅਹੁਦਾ ਸੰਭਾਲਿਆ।[2] ਉਹ ਸ਼ਾਦੀਸੁਦਾ ਹੈ ਅਤੇ ਉਸ ਦੇ ਦੋ ਪੁੱਤਰ ਹਨ ਅਤੇ ਇੱਕ ਧੀ ਹੈ।

ਕੈਰੀਅਰ[ਸੋਧੋ]

ਬਸ਼ੀਰ ਬਦਰ ਨੇ ਬਹੁਤ ਸਾਰੀਆਂ ਉਰਦੂ ਗਜ਼ਲਾਂ ਲਿੱਖੀਆਂ ਹਨ ਅਤੇ ਇਸਨੇ ਉਰਦੂ ਅਕਾਦਮੀ ਦੇ ਪ੍ਰਧਾਨ ਦੇ ਤੌਰ ਤੇ ਵੀ ਕੰਮ ਕੀਤਾ ਹੈ।

ਮੁੱਖ ਰਚਨਾਵਾਂ[ਸੋਧੋ]

ਗਜ਼ਲ ਸੰਗ੍ਰਹਿ[ਸੋਧੋ]

  • ਉਜਾਲੇ ਅਪਨੀ ਯਾਦੋਂ ਕੇ[3]
  • ਉਜਾਲੋਂ ਕੀ ਪਰੀਆਂ
  • ਆਸ
  • ਰੋਸ਼ਨੀ ਕੇ ਘਰੌਂਦੇ
  • ਸਾਤ ਜਮੀਨੇਂ ਏਕ ਸਿਤਾਰਾ
  • ਫੂਲੋਂ ਕੀ ਛਤਰੀਆਂ
  • ਮੁਹੱਬਤ ਖੁਸ਼ਬੂ ਹੈ

ਕਾਵਿ-ਨਮੂਨਾ[ਸੋਧੋ]

       ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ
       ਨਾ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ

ਹਵਾਲੇ[ਸੋਧੋ]