ਸਮੱਗਰੀ 'ਤੇ ਜਾਓ

ਬਹਿਮਨੀ ਸਲਤਨਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੱਖਣੀ ਹਿੰਦੁਸਤਾਨ ਸਨ 1500ਈ. ਚ

ਬਹਿਮਨੀ ਸਲਤਨਤ ਦੱਖਣੀ ਹਿੰਦੁਸਤਾਨ ਦੀ ਇਕ ਸਲਤਨਤ ਦਾ ਨਾਂ ਏ। ਸੁਲਤਾਨ ਮੁਹੰਮਦ ਤੁਗ਼ਲਕ ਨੇ 1342ਈ. ਚ ਜ਼ਫ਼ਰ ਖ਼ਾਨ ਨੂੰ ਜਨੂਬੀ ਹਿੰਦ (ਦੱਕਨ) ਦਾ ਗਵਰਨਰ ਮੁਕੱਰਰ ਕੀਤਾ। ਉਸ ਨੇ ਦੱਕਨ ਦੇ ਸਰਦਾਰਾਂ ਨੂੰ ਆਪਣੇ ਨਾਲ਼ ਮਿਲਾ ਕੇ ਮਰਕਜ਼ ਤੋਂ ਅਲੀਹਦਗੀ ਇਖ਼ਤਿਆਰ ਕੀਤੀ ਤੇ 1347ਈ. ਚ ਅਲਾਉਦੀਨ ਹੁਸਨ ਗੰਗੂ ਬਹਿਮਨੀ ਦਾ ਲਕਬ ਇਖ਼ਤਿਆਰ ਕਰ ਕੇ ਆਜ਼ਾਦ ਬਹਿਮਨੀ ਸਲਤਨਤ ਦੀ ਬੁਨਿਆਦ ਰੱਖੀ। ਬਹਿਮਨੀ ਸਲਤਨਤ ਚ 4 ਬਾਦਸ਼ਾਹ ਹੋਏ ਜਿਹਨਾਂ ਨੇ ਬਹੁਤ ਸ਼ਾਨੋ ਸ਼ੌਕਤ ਨਾਲ਼ ਹਕੂਮਤ ਕੀਤੀ। ਇਹ ਸਲਤਨਤ ਵਿਜੈਨਗਰ ਸਾਮਰਾਜ ਦੀ ਹਿੰਦੂ ਰਿਆਸਤ ਨਾਲ਼ ਅਕਸਰ ਬਰਸਰਪੀਕਾਰ ਰਹਿੰਦੀ ਸੀ। ਬਹਿਮਨੀ ਸਲਾਤੀਨ ਨੇ ਦੱਕਨ ਚ ਸ਼ਾਨਦਾਰ ਇਮਾਰਤਾਂ ਤਾਮੀਰ ਕਰਵਾਈਆਂ ਤੇ ਤਾਲੀਮ ਤੇ ਜ਼ਰਾਇਤ ਨੂੰ ਬਹੁਤ ਤਰੱਕੀ ਦਿੱਤੀ। ਉਸ ਅਹਿਦ ਚ ਦੱਕਨਉਰਦੂ ਜ਼ਬਾਨ ਨੇ ਨਿਸ਼ੂ ਨਿੰਮਾ ਪਾਈ ਤੇ ਇਸਲਾਮ ਵੀ ਖ਼ੂਬ ਫੈਲਿਆ। 1490ਈ. ਦੇ ਕਰੀਬ ਬਹਿਮਨੀ ਸਲਤਨਤ ਨੂੰ ਜ਼ਵਾਲ ਆਨਾ ਸ਼ੁਰੂ ਹੋ ਗਈਆ। 1538ਹ ਚ ਉਸ ਦਾ ਖ਼ਾਤਮਾ ਹੋ ਗਈਆ ਤੇ ਉਸ ਦੇ ਇਲਾਕਿਆਂ ਤੇ5 ਛੋਟੀਆਂ ਸਲਤਨਤਾਂ ਬਰੀਦ ਸ਼ਾਹੀ ਸਲਤਨਤ, ਇਮਾਦ ਸ਼ਾਹੀ ਸਲਤਨਤ, ਨਿਜ਼ਾਮ ਸ਼ਾਹੀ ਸਲਤਨਤ, ਆਦਿਲ ਸ਼ਾਹੀ ਸਲਤਨਤ ਤੇ ਕੁਤਬ ਸ਼ਾਹੀ ਸਲਤਨਤ ਦੀਆਂ ਬੁਨਿਆਦਾਂ ਰੱਖੀਆਂ ਗਈਆਂ।