ਬਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਹਿਰ ਇਲਮ ਅਰੂਜ਼ ਦੇ ਉਸ ਮਕਰਰਾ ਮਾਪ ਨੂੰ ਕਹਿੰਦੇ ਹਨ ਜਿਸ ਦੇ ਵਜ਼ਨ ਵਿੱਚ ਸ਼ਿਅਰ ਕਿਹਾ ਜਾ ਸਕੇ।

ਇੱਕ ਗ਼ਜ਼ਲ ਵਿੱਚ ਸਭ ਸ਼ਿਅਰ ਇੱਕ ਹੀ ਬਹਿਰ ਵਿੱਚ ਹੋਣੇ ਚਾਹੀਦੇ ਹਨ ਇਸ ਲਈ ਇੱਕ ਸ਼ਿਅਰ (ਜਾਂ ਸ਼ਿਅਰ ਵਿਚਲਾ ਇੱਕ ਮਿਸਰਾ/ਤੁਕ ਵੀ) ਦਾ ਵਜਨ ਨਿਰਧਾਰਿਤ ਕਰ ਲੈਣਾ ਕਾਫੀ ਹੁੰਦਾ ਹੈ। ਉਦਾਹਰਨ ਲਈ, ਗਾਲਿਬ ਦੀ ਇਸ ਗ਼ਜ਼ਲ ਵਿਚ, ਸ਼ਿਅਰਾਂ ਦੀ ਲੰਬਾਈ ਅਤੇ ਛੰਦ ਇੱਕੋ ਹੀ ਹੈ।

ਕੋਈ ਉਮੀਦ ਬਰ ਨਹੀਂ ਆਤੀ
ਕੋਈ ਸੂਰਤ ਨਜ਼ਰ ਨਹੀਂ ਆਤੀ
ਆਗੇ ਆਤੀ ਥੀ ਹਾਲ-ਏ-ਦਿਲ ਪੇ ਹੰਸੀ
ਅਬ ਕਿਸੀ ਬਾਤ ਪਰ ਨਹੀਂ ਆਤੀ
ਜਾਨਤਾ ਹੂੰ ਸਵਾਬ-ਏ-ਤਾਅਤੋ-ਜੋਹਦ
ਪਰ ਤਬੀਅਤ ਇਧਰ ਨਹੀਂ ਆਤੀ
ਹੈ ਕੁਛ ਐਸੀ ਹੀ ਬਾਤ, ਜੋ ਚੁਪ ਹੂੰ
ਵਰਨਾ ਕਯਾ ਬਾਤ ਕਰ ਨਹੀਂ ਆਤੀ
ਕਾਅਬਾ ਕਿਸ ਮੂੰਹ ਸੇ ਜਾਓਗੇ "ਗ਼ਾਲਿਬ"
ਸ਼ਰਮ ਤੁਮਕੋ ਮਗਰ ਨਹੀਂ ਆਤੀ

ਬਹਿਰ ਦੀਆਂ ਕਿਸਮਾਂ[ਸੋਧੋ]

ਹਜ਼ਜ, ਰਜਜ਼, ਰਮਲ, ਵਾਫ਼ਰ, ਕਾਮਲ, ਮਤਕਾਰਬ, ਮਤਦਾਰਕ. ਤਵੀਲ, ਮਦੀਦ, ਬਸੀਤ, ਗ਼ਰੀਬ, ਕਰੀਬ, ਮੁਸ਼ਾਕਿਲ, ਮਜ਼ਾਰਾ, ਮਕਤਜ਼ਬ, ਮਜਤੱਸ ਸਰੇਅ, ਅਤੇ ਖ਼ਫ਼ੀਫ਼.