ਬਾਜ਼ੀਗਰ ਕਬੀਲੇ ਦਾ ਸੱਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਜ਼ੀਗਰ ਕਬੀਲੇ ਦਾ ਭਾਈਚਾਰਾ

ਬਾਜ਼ੀਗਰ ਕਬੀਲੇ ਦਾ ਸੱਭਿਆਚਾਰ

ਬਾਜੀਗਰ ਕਬੀਲੇ ਦਾ ਇਤਿਹਾਸ[ਸੋਧੋ]

ਡਬਲਿਊ.ਆਰ.ਰਿਸ਼ੀ ਦੀ ਖੋਜ ਅਨੁਸਾਰ ਯੂਰਪ ਅਤੇ ਅਮਰੀਕਾ ਦੇ ਖਾਨਾਬਦੋਸ਼ ਰਮਤੇ ਕਬੀਲੇ ਭਾਰਤੀ ਮੂਲ ਦੇ ਹਨ। ਇਹ ਲੋਕ ਅਲਬਰੂਨੀ ਦੇ ਪੁਰਾਣੇ ਪੰਜਾਬ ਜਿਸ ਵਿੱਚ ਕਿ ਅੱਜ ਦੇ ਪੰਜਾਬ , ਹਰਿਆਣਾ, ਰਾਜਸਥਾਨ, ਹਿਮਾਚਲ,ਚੰਡੀਗੜ੍ਹ ਅਤੇ ਦਿੱਲੀ ਆਉਂਦੇ ਹਨ ਦੇ ਬਾਸ਼ਿੰਦੇ ਹਨ। ਇਹ ਲੋਕ ਗਿਆਰਵੀਂ ਤੋਂ ਤੇਰਵੀਂ ਸਦੀ ਵਿੱਚ ਮੁਸਲਮਾਨ ਹਮਲਾਵਾਰਾਂ ਵਲੋਂ ਕੀਤੇ ਲਗਾਤਾਰ ਹਮਲਿਆਂ ਦੌਰਾਨ ਦੁਰਾਨ ਦੂਰ ਦੂਰਡੇ ਇਲਾਕਿਆਂ ਵਿੱਚ ਹਿਜ਼ਰਤ ਕਰਨ ਲਈ ਮਜ਼ਬੂਰ ਹੋ ਗਏ। ਇਹ ਲੋਕ ਅੱਜ ਵੀ ਆਪਣੀ ਮਾਤਭੂਮੀ ਲਈ ‘ਬੜੋ ਥਾਂ’ ਸ਼ਬਦ ਦਾ ਇਸਤੇਮਾਲ ਕਰਦੇ ਹਨ ਜਿਸਦਾ ਭਾਵ ਹੈ ਵੱਡੀ ਥਾਂ ਇਹ ਲੋਕ ਲੰਬੇ ਜੀਵਨ ਸੰਘਰਸ਼ ਮਗਰੋਂ 1417 ਵਿੱਚ ਜਰਮਨੀ,1418 ਵਿੱਚ ਸਵਿਟਰਜ਼ਰਲੈਂਡ, 1422 ਵਿੱਚ ਇਟਲੀ ਅਤੇ 1427 ਵਿੱਚ ਫਰਾਂਸ ਵਿਖੇ ਪ੍ਰਗਟ ਹੋਏ। ਇਨ੍ਹਾਂ ਦੀ ਇਗਲੈਂਡ ਵਿਚ ਆਮਦ 1490 ਵਿਚ ਹੋਈ ਜਿਸ ਵਿਚੋਂ ਇਕ ਟੋਲੀ ਆਇਰਲੈਂਡ ਵਿਚ ਦਾਖਲ ਹੋਈ। ਸਵੀਡਨ ਵਿਚ ਕਬੀਲੇ 1512 ਵਿਚ ਦਾਖਲ ਹੋਏ ਜਿਥੇ ਕਿ 1914 ਵਿਚ ਇਨ੍ਹਾਂ ਦੇ ਦਾਖਲੇ ਤੇ ਪਾਬੰਦੀ ਲੱਗ ਗਈ। ਹੌਲੀ ਹੌਲੀ ਇਹ ਲੋਕ ਦੁਨੀਆਂ ਭਰ ਦੇ ਹੋਰ ਮੁਲਕਾਂ ਵਿੱਚ ਫੈਲ ਗਏ। 16 ਅਗਸਤ 1759 ਨੂੰ ਮਹਾਰਾਣੀ ਇਲਿਜਾਬੈਥ ਦੇ ਰਾਜ ਵਿੱਚ ਸੈਂਟ ਪੀਟਰਵਰਗ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿਚ ਖਾਨਾਬਦੋਸ਼ ਲੋਕਾਂ ਦੇ ਦਾਖਲੇ ਤੇ ਰੋਕ ਲਗਾ ਦਿਤੀ ਗਈ। ਇਸਦੇ ਨਾਲ ਹੀ 1766 ਵਿਚ ਸੇਨੇਟ ਵਿਚ ਇਕ ਕਾਨੂੰਨ ਪਾਸ ਕਰਕੇ ਖਾਨਾਬਦੋਸ਼ ਲੋਕਾਂ ਤੇ ਦੱਸ ਕੋਪਕ ਸਿੱਕਿਆਂ ਦਾ ਟੈਕਸ ਲਗਾ ਦਿਤਾ ਗਿਆ। ਬਾਅਦ ਵਿਚ ਬਸਤੀਵਾਦੀ ਦੌਰ ਵਿਚ ਭਾਰਤ ਵਿਚ ਲਾਏ ਜ਼ਰਾਇਮ ਪੇਸ਼ਾ ਐਕਟ ਨੂੰ ਏਸੇ ਸੰਦਰਭ ਵਿਚ ਵਿਚਾਰਿਆ ਜਾ ਸਕਦਾ ਹੈ ਉਨੀਂਵੀ ਸਦੀ ਦੇ ਪਹਿਲੇ ਦਹਾਕੇ ਤੱਕ ਇਹ ਰਮਤੇ ਕਬੀਲੇ ਉਤਰੀ ਅਮਰੀਕਾ,ਦੱਖਣੀ ਅਮਰੀਕਾ,ਆਸਟਰੇਲੀਆਂ ਅਤੇ ਨਿਊਜੀਲੈਂਡ ਵਿਚ ਦਾਖਲ ਹੋ ਚੁੱਕੇ ਸਨ। ਤੁਰਕੀ ਇਰਾਨ ਤੇ ਇਰਾਕ ਦੀ ਸਰਹੱਦ ਤੇ ਵਸੇ ਕੁਰਦ ਕਬੀਲੇ ਵੀ ਇਸ ਘੇਰੇ ਵਿਚ ਆਉਂਦੇ ਹਨ। ਬਾਜੀਗਰ ਕਬੀਲਾ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਵੱਡੀ ਗਿਣਤੀ ਵਿਚ ਵੱਸਿਆ ਹੋਇਆ ਹੈ। ਬਾਜ਼ੀਗਰ ਬਾਜ਼ੀ ਦੀ ਕਲਾ ਨਾਲ ਜੁੜਿਆ ਹੋਇਆ ਇੱਕ ਕਿੱਤਾਗਤ ਸ਼ਬਦ ਹੈ। ਕਬੀਲੇ ਦੇ ਲੋਕਾਂ ਨੂੰ ਬਾਜ਼ੀਗਰ ਦਾ ਇਹ ਵਿਸ਼ੇਸ਼ਣ ਕਬੀਲੇ ਤੋਂ ਬਾਹਰਲੇ ਲੋਕਾਂ ਅਤੇ ਕਿੱਤੇ ਦੇ ਆਧਾਰ ਤੇ ਸ਼ਨਾਖਤ ਕਰਨ ਵਾਲੀਆਂ ਸਰਕਾਰਾਂ ਨੇ ਦਿੱਤਾ ਹੈ।

ਸਰ ਭੈਂਜਿਲ ਇਬਟਸਨ ਆਪਣੀ 1883 ਦੀ ਜਨਗਣਨਾ ਅਨੁਸਾਰ ਕਹਿੰਦਾ ਹੈ ਕਿ ਬਾਜ਼ੀਗਰ ਇੱਕ ਪੇਸ਼ਾਵਰ ਸ਼ਬਦ ਹੈ | ਇਹ ਕਬੀਲਾ ਇੱਕ ਜਾਂਗਲੀ ਕਬੀਲਾ ਹੈ ਅਤੇ ਇਹ ਕਬੀਲਾ ਸਦੀਆਂ ਤੋਂ ਹਿੰਦੂ ਵਰਣ ਵਿਵਸਥਾ ਦੀ ਸੰਰਚਨਾ ਤੋਂ ਬਾਹਰ ਵਿਚਰਦਾ ਰਿਹਾ ਹੈ| ਬਾਜ਼ੀਗਰ ਕਬੀਲੇ ਦੇ ਲੋਕ ਆਪਦਾ ਇਤਿਹਾਸਕ ਪਿਛੋਕੜ ਰਾਜਪੂਤ ਰਾਜਿਆਂ ਨਾਲ ਜੋੜਦੇ ਹਨ| ਭਾਰਤ ਵਿਚ ਰਾਜਪੂਤ ਰਿਆਸਤਾਂ ਦੇ ਖੇਰੂੰ-ਖੇਰੂੰ ਹੋ ਜਾਣ ਅਤੇ ਮੁਗਲ ਸਲਤਨਤ ਦੇ ਸਥਾਪਤ ਹੋ ਜਾਣ ਤੇ ਇਹ ਲੋਕ ਭਾਰਤ ਦੇ ਵੱਖ,ਵੱਖ ਹਿੱਸਿਆਂ ਵਿੱਚ ਹਿਜਰਤ ਕਰ ਗਏ ਜਿਸਦਾ ਮੁੱਖ ਕਾਰਣ ਮਾਣ ਮਰਿਆਦਾ ਅਤੇ ਆਤਮ ਸੁੱਰਖਿਆ ਹੀ ਸੀ| ਮੁਗਲ ਕਾਲ ਦੇ ਸ਼ਹੁਰੂ ਤੋਂ ਅੰਤ ਤੱਕ ਹਮਲਾਵਰਾਂ ਵੱਲੋਂ ਏਨੇ ਜੁਲਮ ਹੋਏ ਕਿ ਇਹ ਲੋਕ ਕਿਸੇ ਬਾਹਰਲੇ ਵਿਅਕਤੀ ਨੂੰ ਆਪਣੀ ਜਾਤ ਅਤੇ ਨਾਂ ਦੱਖਣ ਤੋਂ ਵੀ ਡਰਦੇ ਸਨ| ਜੇ ਕੋਈ ਇਨ੍ਹਾਂ ਨੂੰ ਇਨ੍ਹਾਂ ਦਾ ਨਾਂ ਥਾਂ ਪੁੱਛਦਾ ਤਾਂ ਅੱਗੋਂ ਇਹ “ਮੈਂ ਗੁਆਰ ਛੂੰ” ਆਖ ਦਿੰਦੇ| ਬਾਜ਼ੀਗਰ ਕਬੀਲਾ ਭਾਰਤ ਦੇ ਲਗਭਗ ਇੱਕੀ ਰਾਜਾਂ ਵਿੱਚ ਵਾਸ ਕਰਦਾ ਹੈ ਜਿੱਥੇ ਇਸਨੇ ਆਪਣੀ ਵੱਖਰੀ ਸੱਭਿਆਚਾਰਕ ਪਛਾਣ ਬਣਾਈ ਹੋਈ ਹੈ| ਬਾਜ਼ੀਗਰਦੀ ਕਲਾ ਨਾਲ ਜੁੜਿਆ ਹੋਇਆ ਇੱਕ ਕਿੱਤਾਗਤ ਸ਼ਬਦ ਹੈ| ਸਰ ਭੈਂਜਿਲ ਇਬਟਸਨ ਆਪਣੀ1883 ਦੀ ਜਨਗਣਨਾ ਅਨੁਸਾਰ ਕਹਿੰਦਾ ਹੈ ਕਿ ਬਾਜ਼ੀਗਰ ਇੱਕ ਪੇਸ਼ਾਵਰ ਸ਼ਬਦ ਹੈ| ਇਹ ਕਬੀਲਾ ਇੱਕ ਜਾਂਗਲੀ ਕਬੀਲਾ ਹੈ ਅਤੇ ਇਹ ਕਬੀਲਾ ਸਦੀਆਂ ਤੋਂ ਹਿੰਦੂ ਵਰਣ ਵਿਵਸਥਾ ਦੀ ਸੰਰਚਨਾ ਤੋਂ ਬਾਹਰ ਵਿਚਰਦਾ ਰਿਹਾ ਹੈ| ਬਾਜ਼ੀਗਰ ਕਬੀਲੇ ਦੇ ਲੋਕ ਆਪਦਾ ਇਤਿਹਾਸਕ ਪਿਛੋਕੜ ਰਾਜਪੂਤ ਰਾਜਿਆਂ ਨਾਲ ਜੋੜਦੇ ਹਨ| ਭਾਰਤ ਵਿਚ ਰਾਜਪੂਤ ਰਿਆਸਤਾਂ ਦੇ ਖੇਰੂੰ ਖੇਰੂੰ ਹੋ ਜਾਣ ਅਤੇ ਮੁਗਲ ਸਲਤਨਤ ਦੇ ਸਥਾਪਤ ਹੋ ਜਾਣ ਤੇ ਇਹ ਲੋਕ ਭਾਰਤ ਦੇ ਵੱਖ,ਵੱਖ ਹਿੱਸਿਆਂ ਵਿੱਚ ਹਿ੦ਰਤ ਕਰ ਗਏ ਜਿਸਦਾ ਮੁੱਖ ਕਾਰਣ ਮਾਣ ਮਰਿਆਦਾ ਅਤੇ ਆਤਮ ਸੁੱਰਖਿਆ ਹੀ ਸੀ| ਮੁਗਲ ਕਾਲ ਦੇ ਸ਼ਹੁਰੂ ਤੋਂ ਅੰਤ ਤੱਕ ਹਮਲਾਵਰਾਂ ਵੱਲੋਂ ਏਨੇ ਜੁਲਮ ਹੋਏ ਕਿ ਇਹ ਲੋਕ ਕਿਸੇ ਬਾਹਰਲੇ ਵਿਅਕਤੀ ਨੂੰ ਆਪਣੀ ਜਾਤ ਅਤੇ ਨਾਂ ਦੱਖਣ ਤੋਂ ਵੀ ਡਰਦੇ ਸਨ| ਜੇ ਕੋਈ ਇਨ੍ਹਾਂ ਨੂੰ ਇਨ੍ਹਾਂ ਦਾ ਨਾਂ ਥਾਂ ਪੁੱਛਦਾ ਤਾਂ ਅੱਗੋਂ ਇਹ “ਮੈਂ ਗੁਆਰ ਛੂੰ” ਆਖ ਦਿੰਦੇ| ਬਾਜੀਗਰਾਂ ਦੀਆਂ ਔਰਤਾਂ ਹਾੜੀ ਦੀ ਰੁੱਤ ਵੇਲੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਸੂਈਆਂ ਦਿੰਦੀਆਂ ਹਨ ਤੇ ਲੋਕ ਬਦਲੇ ਚ ਕਣਕ ਦੀ ਥਾਲੀ ਭਰ ਕੇ ਬਾਜੀਗਰਨੀਆਂ ਨੂੰ ਪਾ ਦਿੰਦੇ ਹਨ|[1]

ਪੰਜਾਬੀ ਲੋਕਧਾਰਾ ਵਿੱਚ[ਸੋਧੋ]


ਬਾਜੀਗਰਾਂ ਦੇ ਨਾ ਵਿਆਹੀ ਮੇਰੀ ਮਾਏ,
ਉਹ ਤਾਂ ਹੱਥ ਵਿੱਚ ਗੁਥਲੀ ਫੜਾ ਦੇਣਗੇ,
ਸਾਨੂੰ ਸੂਈਆਂ ਵੇਚਣ ਲਾ ਦੇਣਗੇ,
ਸਾਨੂੰ ਸੂਈਆਂ ......,

ਬਾਜ਼ੀਗਰ ਕਬੀਲੇ ਦੀਆਂ ਜਨਮ ਰਸਮਾਂ[ਸੋਧੋ]

ਬਾਜ਼ੀਗਰ ਕਬੀਲੇ ਵਿਚ ਗਰਭਵਤੀ ਇਸਤਰੀ ਨੂੰ ਗਰਭ ਦੇ ਤਿੰਨ ਮਹੀਨੇ ਬਾਅਦ ਵਾਲੀ !ਖੁਰਾਕ ਵਿੱਚ ਦੇਸੀ ਘਿਓ ਵਿਸ਼ੇਸ਼ ਤੌਰ ਤੇ ਦਿੱਤਾ ਜਾਂਦਾ ਹੈ| ਇਸ ਤੋਂ ਇਲਾਵਾ ਸੁੰਡ, ਨਾਰੀਅਲ ਅਤੇ ਕਾਲੀ ਹਰੜ ਦਾ ਚੂਰਾ ਵੀ ਦਿੱਤਾ ਜਾਂਦਾ ਹੈ| ਬੱਚੇ ਦੇ ਜਨਮ ਸਮੇਂ ਗੁੜ੍ਹਤੀ ਦੀ ਰਸਮ, ਬੱਚਾ ਜੱਚਾ ਨੂੰ ਵਧਾਉਣ ਦੀ ਰਸਮ, ਮੂੰਹ ਨੂੰ ਅੰਨ ਛੁਹਾਉਣ ਦੀ ਰਸਮ, ਸਮਾਨ ਦੀ ਰਸਮ, ਝੰਡ ਲਾਹੁਣ ਦੀ ਰਸਮ, ਘੁੰਗਣੀਆਂ ਵੰਡਣ ਦੀ ਰਸਮ, ਛੱਟੀ ਦੀ ਰਸਮ ਨਿਭਾਈਆਂ ਜਾਂਦੀਆਂ ਹਨ|

ਵਿਆਹ ਦੀਆਂ ਰਸਮਾਂ[ਸੋਧੋ]

ਵਿਆਹ ਇੱਕ ਸਮਾਜਿਕ ਸੰਸਥਾ ਹੈ| ਇਸ ਕਬੀਲੇ ਵਿੱਚ ਵਿਆਹ ਤੋਂ ਪਹਿਲਾਂ ਗੱਠੇ ਦੀ ਰਸਮ ਪੂਰੀ ਕੀਤੀ ਜਾਂਦੀ ਹੈ| ਇਸ ਤੋਂ ਬਾਅਦ ਰੰਗ ਲਾਉਣ ਦੀ ਰਸਮ ਕੀਤੀ ਜਾਂਦੀ ਹੈ ਜਿਸਦੀ ਵ੍ਹ੍ਹੇ ਖੇਡ ‘ਵੀਣੀ ਫੜਨੀ* ਉਚੇਚੇ ਪੱਧਰ ਤੇ ਕਰਵਾਈ ਜਾਂਦੀ ਹੈ| ਫਿਰ ਵਿਆਹ ਦੀਆਂ ਰਸਮਾਂ ਆਰੰਭ ਹੁੰਦੀਆਂ ਹਨ ਜਿਸ ਵਿਚ ਘੋੜੀਆਂ ਗਾਉਣ ਦੀ ਰਸਮ, ਬੋਦੀ ਗੁਦਣ ਦੀ ਰਸਮ, ਬੋਦੀ ਖੋਲ੍ਹਣ ਦੀ ਰਸਮ, ਮਹਿੰਦੀ ਲਾਉਣ ਦੀ ਰਸਮ, ਗਾਨਾ ਬੰਨਣਾ, ਵੱਟਣਾ ਮਲਣਾ, ਖਾਰੇ ਦੀ ਰਸਮ, ਖਾਰੇ ਤੋਂ ਉਤਾਰਨਾ, ਸਿਹਰਾ ਬੰਨਣਾ, ਵਾਂਗ ਫੜਨਾ, ਬੇਨਤੀ ਪ੍ਰਵਾਨ ਕਰਨਾ, ਮਿੱਠੇ ਚੌਲਾਂ ਦਾ ਆਦਾਨ ਪ੍ਰਦਾਨ, ਡੋਲੀ ਚਾੜ੍ਹਨਾ, ਪਾਣੀ ਵਾਰਨਾ, ਗਾਨਾ ਖੋਲ੍ਹਣ, ਸਾਂਡਾ ਖੇਡਣ, ਤੀਲੇ ਖੇਡਣਾ, ਚੌਂਕੇ ਚਾੜਨ ਅਤੇ ਮਿੱਠੀਆਂ ਰੋਟੀਆਂ ਦੀ ਰਸਮ ਨਾਲ ਵਿਆਹ ਦੀਆਂ ਰਸਮਾਂ ਸੰਪੰਨ ਹੁੰਦੀਆਂ ਹਨ|

ਧਾਰਮਿਕ ਮਾਨਤਾਵਾਂ[ਸੋਧੋ]

ਬਾਜ਼ੀਗਰ ਕਬੀਲੇ ਦੇ ਲੋਕ ਮੁੱਖ ਰੂਪ ਵਿਚ ਹਿੰਦੂ ਦੇਵੀ ਦੇਵਤਿਆਂ, ਪੰਜ ਪੀਰਾਂ ਅਤੇ ਕਬੀਲੇ ਦੇ ਸੰਤਾਂ ਮਹਾਤਮਾ ਦੀ ਉਪਾਸਨਾ ਕਰਦੇ ਹਨ| ਜਿਸ ਵਿਚ ਦੇਸਾ ਸਾਈਂ, ਬਾਬਾ ਹਾਥੀ ਰਾਮ, ਬਾਬੂ ਬੇਪਰਵਾਹ, ਬਾਬਾ ਈਸ਼ਰ ਗਿਰ, ਬਾਬਾ ਫਤਹਿ ਚੰਦ, ਗੋਪਾਲ ਮੰਦਰ ਹਰਿਦੁਆਰ ਦੀ ਪੂਜਾ, ਬੀਬੀਆ ਦੀ ਕੰਦੂਰੀ ਦੇਣਾ, ਬਾਬਾ ਮੰਗਲ ਦਾਸ, ਸਾਈ ਸੋਹਣੇ ਸ਼ਹਾਹ, ਸੰਤ ਬਾਬਾ ਲਾਲ ਦੀ ਬੜੀ ਸ਼ਹਰਧਾ ਨਾਲ ਪੂਜਾ ਕਰਦੇ ਹਨ| ਕਬੀਲੇ ਦੇ ਕਈ ਘਰਾਂ ਵਿਚ ਬਾਵਾ ਲਾਲ ਦੇ ਸਥਾਨ ਬਣੇ ਹੋਂਦੇ ਹਨ ਜਿੱਥੇ ਇੱਕ ਵਾਰ ਲੋਕਾਂ ਦਾ ਮੇਲਾ ਭਰਦਾ ਹੈ|[2]

ਲੋਕ ਨਾਚ[ਸੋਧੋ]

ਬਾਜ਼ੀਗਰ ਕਬੀਲੇ ਦੇ ਲੋਕ^ਨਾਚ ਦੀ ਬਾਰ ਦੇ ਵੱਖ^ਵੱਖ ਇਲਾਕਿਆਂ ਵਿੱਚ ਖਾਸ ਭੂਮਿਕਾ ਰਹੀ ਹੈ| ਭੰਗੜਾ, ਲੁੱਡੀ, ਝੂੰਮਰ, ਧਮਾਲ, ਘੁੰਮਰ, ਜੱਲ੍ਹੀ, ਡੰਡਾਰਸ, ਸਿਆਲਕੋਟੀਆ ਨਾਚ, ਚੂਹੀ ਨਾਚ ਮਰਦਾਂ ਦੇ ਨਾਚ ਹਨ| ਸੰਮੀ, ਦੋ^ਤਾੜੀ ਨਾਚ, ਸਵਾਂਗ ਨਾਚ, ਬਾਗਾ ਸ਼ਹੂੰ,ਨਾਗ ਨਾਚ, ਪਠਾਣੀਆ ਨਾਚ, ਗੈਂਡਾ ਨਾਚ, ਅਰਜੋਈ ਨਾਚ ਔਰਤਾਂ ਦੇ ਨਾਚ ਹਨ| ਧਮਾਲ ਤੇ ਨੱਚਣ ਵਾਲਾ ਰੂਹਾਨੀ ਨਾਚ ‘ਜੱਲੀ* ਬਾਜ਼ੀਗਰ ਕਬੀਲੇ ਵਿੱਚ ਅੱਜ ਵੀ ਉਸੇ ਰੂਪ ਵਿਚ ਪ੍ਰਚੱਲਤ ਹੈ|

ਲੋਕ ਖੇਡਾਂ[ਸੋਧੋ]

ਬਾਜ਼ੀਗਰ ਕਬੀਲਾ ਜਿਥੇ ਬਾਜ਼ੀ ਪਾਉਣ ਦੀ ਕਲਾ ਵਿੱਚ ਵਿਸੇਸ਼ ਮੁਹਾਰਤ ਰੱਖਦਾ ਹੈ ਉਥੇ ਨਾਲ ਹੀ ਹੋਰ ਬਹੁਤ ਸਾਰੀਆਂ ਖੇਡਾਂ ਵਿੱਚ ਵੀ ਕਾਫ਼ੀ ਰੁਚੀ ਰਖਦਾ ਹੈ| ਬਾਜੀ ਪਾਉਣੀ, ਵੀਣੀ ਫੜਨਾ, ਕ੍ਹੁਤੀ, ਭਾਜ, ਭਿੰਡੀ, ਕੋਟਲਾ, ਸੋਚੀ, ਗਾਂ ਚੁੰਘਣਾ, ਤੀਰ ਤੁੱਕਾ ਆਦਿ ਬਹੁਤ ਸਾਰੀਆਂ ਲੋਕ-ਖੇਡਾਂ ਹਨ|

ਕਬੀਲੇ ਦੇ ਲੋਕ ਵਿਸ਼ਵਾਸ਼[ਸੋਧੋ]

ਬਾਜ਼ੀਗਰ ਸੱਭਿਆਚਾਰ ਦੇ ਕੁਝ ਲੋਕ-ਵਿਸ਼ਵਾਸ਼ ਵੀ ਮੌਜੂਦ ਹਨ ਜਿਵੇਂ ਪੁਰਖਿਆਂ ਵਿਚ ਵਿਸ਼ਵਾਸ, ਭੂਤਾਂ,ਪ੍ਰੇਤਾਂ ਵਿਚ ਵਿਸ਼ਵਾਸ਼ ਕਾਲੇ ਇਲਮ ਵਿੱਚ ਵਿਸ਼ਵਾਸ਼, ਧਾਗੇ ਤਵੀਤਾਂ ਅਤੇ ਟੂਣਿਆਂ ਵਿਚ ਵਿਸ਼ਵਾਸ਼, ਹਥੌਲਿਆਂ ਅਤੇ ਝਾੜਿਆਂ ਵਿੱਚ, ਸੁੱਖਾਂ ਸੁੱਖਣ, ਆਤਮਾ ਤੇ ਜੂਨੀਆਂ ਸੰਬੰਧੀ ਵਿਸ਼ਵਾਸ਼ ਸ਼ਾਮਿਲ ਹਨ|

ਹਵਾਲੇ[ਸੋਧੋ]

  1. ਡਾ.ਮੋਹਨ ਤਿਆਗੀ (2013). ਬਾਜ਼ੀਗਰ ਕਬੀਲੇ ਦਾ ਸਭਿਆਚਾਰ. ਨੈਸ਼ਨਾਲ ਬੁਕ ਟਰੱਸਟ. pp. 1 ਤੋਂ120. ISBN 978-81-237-6745-1. 
  2. ਡਾ.ਦਰਿਆ (2014). ਪੰਜਾਬ ਦੇ ਕਬੀਲੇ ਅਤੀਤ ਤੇ ਵਰਤਮਾਨ. ਰਵੀ ਸਾਹਿਤ ਪ੍ਰਕਾਸ਼ਨ,ਅੰਮ੍ਰਿਤਸਰ. pp. 1 ਤੋਂ 45. ISBN 978-81-7143-622-4.