ਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂ


‘ਕਬੀਲਾ' ਅੰਗਰੇਜ਼ੀ ਸ਼ਬਦ ਟਰਾਈਬ (Tribe) ਦਾ ਪੰਜਾਬੀ ਅਨੁਵਾਦ ਹੈ । ਇਨਸਾਈਕਲੋਪੀਡੀਆ ਬਿਰਟੇਨਿਕਾ ਅਨੁਸਾਰ ਕਬੀਲਾ ਇੱਕ ਅਜਿਹਾ ਸਮਾਜਿਕ ਸਮੂਹ ਹੁੰਦਾ ਹੈ ਜਿਸਦੇ ਮੈਂਬਰ ਇੱਕ ਸਾਂਝੀ ਉਪਭਾਸ਼ਾ ਬੋਲਦੇ ਹਨ ਅਤੇ ਜਿਨ੍ਹਾਂ ਦਾ ਆਪਣਾ ਵਿਧਾਨ ਅਤੇ ਆਪਣੇ ਕਾਨੂੰਨ ਹੁੰਦੇ ਹਨ । ਇਨਸਾਈਕਲੋਪੀਡੀਆ ਐਮਰਰੀਕਾਨਅਨੁਸਾਰ ਕਬੀਲਾ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ। ਜੋ ਕਿਸੇ ਸਾਂਝੇ ਇਲਾਕੇ ਵਿਚ ਵੱਸਦੇ ਹੋਣ ਅਤੇ ਜਿਨ੍ਹਾਂ ਦੀਆਂ ਆਪਣੀਆਂ ਵੱਖਰੀਆਂ ਰਸਮਾਂ-ਰੀਤਾਂ ਹੋਣ। ਕਬੀਲਾ ਆਸਟਰੇਲੀਆ ਦੇ ਜੰਗਲੀ ਆਦਿਵਾਸੀ ਸਮੂਹਾਂ ਵਾਸਤੇ ਵੀ ਵਰਤਿਆ ਜਾਂਦਾ ਹੈ ਜੋ ਇਕੱਠੇ ਪਰਿਵਾਰਾਂ ਵਿੱਚ ਰਹਿੰਦੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦੇ ਰਹਿੰਦੇ ਹਨ ਅਤੇ ਜਿਨ੍ਹਾਂ ਦੀ ਸਾਂਝੀ ਉਪਭਾਸ਼ਾ ਅਤੇ ਰਸਮਾਂ ਹੁੰਦੀਆਂ ਹਨ ਅਤੇ ਜਿਹੜੇ ਪ੍ਰਮੁੱਖ ਧਾਰਮਿਕ ਮੌਕਿਆਂ 'ਤੇ ਇਕੱਠੇ ਹੁੰਦੇ ਹਨ । ਡੀ. ਐਨ. ਮਜੂਮਦਾਰ ਅਨੁਸਾਰ ਕਬੀਲਾ ਪਰਿਵਾਰਾਂ ਦਾ ਜਾਂ ਪਰਿਵਾਰ ਦੇ ਸਮੂਹਾਂ ਦਾ ਇਸ ਇਕੱਠ ਹੈ ਜਿਸਦਾ ਇੱਕ ਸਾਂਝਾ ਨਾ ਹੁੰਦਾ ਹੈ ਜਿਸਦੇ ਮੈਂਬਰ ਇੱਕ ਸਾਂਝੇ ਇਲਾਕੇ ਵਿੱਚ ਵੱਸਦੇ ਹਨ ਤੇ ਇੱਕ ਸਾਂਝੀ ਬੋਲੀ ਬੋਲਦੇ ਹਨ ਅਤੇ ਵਿਆਹ ਤੋਂ ਕਿਤੇ ਸੰਬੰਧੀ ਕੁਝ ਕੁ ਮਨਾਹੀਆਂ ਦਾ ਪਾਲਣ ਵੀ ਕਰਦੇ ਹਨ। ਇਹਨਾਂ ਨੂੰ ਆਪਸਦਾਰੀ ਅਤੇ ਜ਼ਿੰਮੇਵਾਰੀਆਂ ਦੀ ਇੱਕ ਨਿਰਧਾਰਤ ਪ੍ਰਣਾਲੀ ਵਿਕਸਤ ਕੀਤੀ ਹੁੰਦੀ ਹੈ । ਕਬੀਲੇ ਦੇ ਮੈਂਬਰ ਕਬੀਲੇ ਦੇ ਅੰਦਰ ਹੀ ਵਿਆਹ ਕਰਦੇ ਹਨ। ਇੱਕ ਕਬੀਲੇ ਦੇ ਕਈ ਗੋਤ ਹੁੰਦੇ ਹਨ ਜਿਨ੍ਹਾਂ ਵਿੱਚ ਆਪਸੀ ਸੰਬੰਧ ਹੁੰਦੇ ਹਨ। ਕਬੀਲੇ ਉੱਪਰ ਜੱਦੀ ਸਰਦਾਰ ਰਾਜ ਕਰਦੇ ਹਨ। ਕਬੀਲੇ ਦੇ ਹਰ ਇੱਕ ਵਰਗ ਸੰਪਰਦਾ ਵਿੱਚ ਸਿਆਣੇ ਬੰਦਿਆਂ ਦੀ ਇੱਕ ਪੰਚਾਇਤ ਹੁੰਦੀ ਹੈ। ਇਹ ਪੰਚਾਇਤ ਕਬੀਲੇ ਦੇ ਮਾਮਲਿਆਂ ਵਿੱਚ - ਸਰਦਾਰ ਦੀ ਸਹਾਇਤਾ ਕਰਦੀ ਹੈ । ਭਾਰਤ ਵਿਚ ਸਮਾਜਿਕ ਸੰਗਠਨ ਨੂੰ ਦੋ ਹਿੱਸਿਆ ਵਿੱਚ ਵੰਡਿਆ ਜਾ ਸਕਦਾ ਹੈ । ਇੱਕ ਜਾਤੀ ਅਤੇ ਦੂਜਾ ਕਬੀਲਾ। ਇਨ੍ਹਾਂ ਦੋਵਾਂ ਸ਼ਬਦਾਂ ਦੀ ਵਰਤੋਂ ਸਮੇਂ ਕਈ ਪ੍ਰਕਾਰ ਦੇ ਭੁਲੇਖੇ ਵੀ ਪੈਂਦਾ ਹੋ ਜਾਂਦੇ ਹਨ। ਇਸ ਲਈ ਕਬੀਲੇ ਅਤੇ ਜਾਤੀ ਦਾ ਵਖਰੇਵਾ ਕਰਨਾ ਵੀ ਬਹੁਤ ਜ਼ਰੂਰੀ ਹੈ। ਡਬਲਿਓ ਜੇ ਪੈਰੀ ਕਬੀਲੇ ਦੀ ਛੋਟੀ ਤੋਂ ਛੋਟੀ ਵਿਆਖਿਆ ਕਰਦਾ ਹੋਇਆ ਲਿਖਦਾ ਹੈ “ਕਬੀਲਾ ਉਹ ਸਮੂਹ ਹੈ ਜੋ ਸ਼ਾਝੀ ਉੱਪਭਾਸ਼ਾ ਬੋਲਦਾ ਹੋਵੇ ਅਤੇ ਇੱਕ ਸਾਂਝੇ ਇਲਾਕੇ ਵਿਚ ਵਸਦਾ ਹੋਵੇ । ਇੰਪੀਰੀਅਲ ਗਜ਼ਟੀਅਰ ਵਿੱਚ ਦਿੱਤੀ ਪਰਿਭਾਸ਼ਾ ਅਨੁਸਾਰ:

“ਕਬੀਲਾ ਪਰਿਵਾਰਾਂ ਦਾ ਉਹ ਇਕੱਠ ਹੈ ਜਿਸਦਾ ਸਾਂਝਾ ਨਾ ਹੋਵੇ, ਸਾਝੀ ਉਪਭਾਸ਼ਾ ਹੋਵੇ ਅਤੇ ਇਸ ਤੋਂ ਇਲਾਵਾ ਕਿਸੇ ਸਾਂਝੇ ਇਲਾਕੇ ਦੇ ਵਸਨੀਕ ਹੋਣ ਦਾ ਦਾਅਵਾ ਕਰਦਾ ਹੋਵੇ ।

ਪਰ ਇਹ ਭਿੰਨਤਾਵਾਂ ਕਬੀਲੇ ਨੂੰ ਜਾਤੀ ਨਾਲੋਂ ਨਿਖੇੜਨ ਵਿੱਚ ਸਫ਼ਲ ਨਹੀਂ ਹੁੰਦੀਆਂ ਕਿਉਂਕਿ ਕੋਈ ਵੀ ਜਾਤੀ ਪਰਿਵਾਰਾਂ ਦਾ ਇਕੱਠ ਹੋ ਸਕਦੀ ਹੈ, ਸਾਂਝੇ ਇਲਾਕੇ ਵਿੱਚ ਵੀ ਰਹਿ ਸਕਦੀ ਹੈ, ਉਸਦਾ ਕੋਈ ਨਾਂ ਵੀ ਹੁੰਦਾ ਹੈ ਪਰ ਇੱਕ ਸਾਧਾਰਨ ਜਾਤੀ ਲਈ ਕਬੀਲੇ ਦੀਆਂ ਸਖ਼ਤ ਰਵਾਇਤਾਂ ਟੋਟਮ ਅਤੇ ਟੈਬੂ ਆਦਿ ਮਾਪਦੰਡਾ ਅਤੇ ਪਰੰਪਰਾਗਤ ਰਸਮਾਂ 'ਤੇ ਸਖ਼ਤ ਪਹਿਰਾ ਦੇਣਾ ਸੰਭਵ ਨਹੀਂ ਰਹਿੰਦਾ। ਕਬੀਲੇ ਵਿੱਚ ਸਾਧਾਰਨ ਹਕੂਮਤ ਦਾ ਹੋਣਾ ਵੀ ਕੋਈ ਵਿਸ਼ੇਸ਼ ਲੱਛਣ ਨਹੀਂ ਹੈ ਕਿਉਂਕਿ ਭਾਰਤ ਵਿੱਚ ਕਈ ਅਜਿਹੀਆਂ ਜਾਤੀਆਂ ਵੀ ਮਿਲ ਜਾਂਦੀਆਂ ਹਨ ਜਿਨ੍ਹਾਂ ਦੀਆਂ ਪੰਚਾਇਤਾਂ ਹਨ। ਕਈ ਕਬੀਲਿਆਂ ਦੇ ਸਰਦਾਰ ਵੀ ਨਹੀਂ ਹੁੰਦੇ। ਕਬੀਲੇ ਅਤੇ ਜਾਤੀ ਵਿੱਚ ਨਖੇੜ ਕਰਦਿਆਂ ਕਿਰਪਾਲ ਕਜ਼ਾਕ ਲਿਖਦੇ ਹਨ “ਇਸ ਉੱਤਰ ਲਈ ਸਾਨੂੰ ਕਬੀਲੇ ਦੀ ਸ਼ਾਸਨ ਪ੍ਰਣਾਲੀ ਦੀ ਆਰਥਿਕ ਸੁਤੰਤਰਤਾ ਉੱਪਰ ਕੇਦਰਿਤ ਹੋਣਾ ਪਵੇਗਾ ਅਤੇ ਕਬੀਲੇ ਦੀ ਟੈਬੂ ਕੱਟੜਤਾ 'ਤੇ ਵਿਚਾਰ ਕਰਨਾ ਪਵੇਗਾ ਅਤੇ ਮੰਨਣਾ ਪਵੇਗਾ, ਸਖ਼ਤੀ ਨਾਲ ਲਾਗੂ ਕੀਤੀਆਂ ਮਨਾਹੀਆ ਹੀ ਕਬੀਲਾਵਾਦ ਦੀ ਮੁੱਢਲੀ ਰੀੜ ਹਨ ਜੋ ਕਿਸੇ ਸਮਾਜਿਕ ਸਮੂਹ ਨੂੰ ਅਟੁੱਟ ਇਕਾਈ ਵਿੱਚ ਪਈ ਰੱਖਣ ਦੇ ਸਮਰੱਥ ਹੁੰਦੀਆਂ ਹਨ ਅਤੇ ਕਬੀਲੇ ਨੂੰ ਜਾਤੀ ਨਾਲ ਸੂਖਮ ਰੂਪ ਵਿੱਚ ਨਿਖੇੜਦੀਆਂ ਹਨ। ਕਬੀਲੇ ਬਾਰੇ ਵੱਖਰੇ-ਵੱਖਰੇ ਵਿਦਵਾਨਾਂ ਨੇ ਆਪਣੇ ਵੱਖਰੇ-ਵੱਖਰੇ ਵਿਚਾਰ ਪ੍ਰਗਟ ਕੀਤੇ ਹਨ, ਜਿਸ ਵਿੱਚ ਉਹ ਕਬੀਲੇ ਦੀਆਂ ਸੀਮਾਵਾਂ ਨਿਰਧਾਰਤ ਕਰਨ ਲਈ ਕਬੀਲੇ ਦੇ ਲੱਛਣ ਨਿਰਧਾਰਤ ਕਰਦੇ ਹਨ। ਸਾਰੇ ਹੀ ਵਿਦਵਾਨ ਥੋੜੇ ਬਹੁਤੇ ਫਰਕ ਨਾਲ ਲਗਭਗ ਇੱਕੋ ਜਿਹੇ ਲੱਛਣ ਹੀ ਦਰਸਾਉਂਦੇ ਹਨ। ਕਬੀਲੇ ਦੇ ਲੱਛਣ ਹੇਠ ਲਿਖੇ ਅਨੁਸਾਰ ਤੈਅ ਕੀਤੇ ਜਾ ਸਕਦੇ ਹਨ:

1.ਕਬੀਲੇ ਦਾ ਇੱਕ ਸਾਂਝਾ ਇਲਾਕਾ ਹੁੰਦਾ ਹੈ।

2. ਕਬੀਲੇ ਦੀ ਇੱਕ ਸਾਂਝੀ ਉਪਭਾਸ਼ਾ ਹੁੰਦੀ ਹੈ।

3 ਕਬੀਲੇ ਦਾ ਆਪਣਾ ਸ਼ਾਸਨ ਅਤੇ ਨਿਆਂ ਪ੍ਰਬੰਧ ਹੁੰਦਾ ਹੈ । ਇਸ ਸ਼ਾਸਨ ਨੂੰ ਚਲਾਉਣ ਵਾਸਤੇ ਕਬੀਲੇ ਦਾ ਸਰਦਾਰ ਅਤੇ ਇੱਕ ਪੰਚਾਇਤ ਵੀ ਹੁੰਦੀ ਹੈ ਜੋ

ਸਮੂਹ ਕਬੀਲੇ ਦੇ ਮਸਲਿਆਂ ਨੂੰ ਨਜਿੱਠਦੀ ਹੈ ।

4 ਅੰਤਰ ਵਿਆਹ ਕਬੀਲ ਦਾ ਇੱਕ ਵਿਸ਼ੇਸ਼ ਲੱਛਣ ਹੈ ।

5 ਹਰ ਕਬੀਲੇ ਦੇ ਆਪਣੇ-ਆਪਣੇ ਰਸਮੋ-ਰਿਵਾਜ ਹੁੰਦੇ ਹਨ ।

6 ਕਬੀਲੇ ਦੀ ਵਿਲੱਖਣਤਾ ਸਾਡੇ ਕਾਰਜਾਂ ਕਰਕੇ ਹੁੰਦੀ ਹੈ ।7 ਕਬੀਲੇ ਦਾ ਇੱਕ ਸਾਂਝਾ ਵਿਰਸਾ ਹੁੰਦਾ ਹੈ ।

8.ਕਬੀਲੇ ਵਿੱਚ ਮਨਾਹੀਆਂ ਬਹੁਤ ਸਖ਼ਤੀ ਨਾਲ ਲਾਗੂ ਕੀਤੀਆ ਜਾਂਦੀਆਂ ਹਨ।


ਭਾਰਤ ਸਰਕਾਰ ਨੇ ਕਬੀਲਿਆਂ ਦੀ ਸ਼ਨਾਖਤ ਕਰਨ ਲਈ ਕਿ ਕਿਹੜਾ ਸਮੁਦਾਇ ਕਬੀਲਾ ਹੋਣ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ, ਸੰਬੰਧੀ ਨਵੇਂ ਆਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਸੰਕੇਤਕ ਪੱਧਰ 'ਤੇ ਆਦਿਕਾਲੀ ਲੱਛਣ, ਵੱਖਰਾ ਸਭਿਆਚਾਰ, ਭੂਗੋਲਿਕ ਇਕੱਲਤਾ, ਦੂਸਰੇ ਸਮੁਦਾਇ ਤੋਂ ਦੂਰੀ ਬਣਾ ਕੇ ਰੱਖਣਾ ਅਤੇ ਪਛੜਿਆਪਨ ਸ਼ਾਮਲ ਹੈ। ਕਬੀਲਿਆਂ ਸੰਬੰਧੀ ਇਹ ਪਰਿਭਾਸ਼ਾ ਸਡਿਊਲ ਕਾਸਟਸ ਅਤੇ ਸਡਿਊਲ ਟਰਾਇਬ ਕਮਿਸ਼ਨ ਨੇ ਆਪਣੀ 1952 ਦੀ ਰਿਪੋਟ ਵਿੱਚ ਦਿੱਤੀ ਹੈ ।

ਕੇਂਦਰ ਸਰਕਾਰ ਦੇ ਆਦੇਸ਼ਾਂ 'ਤੇ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਸ਼ਾਸਤਰ ਤੇ ਸਮਾਜਿਕ ਮਾਨਵ ਵਿਗਿਆਨ ਵਿਭਾਗ ਨੂੰ ਕੁਝ ਸਮੂਹਾਂ ਦੇ ਕਬੀਲਿਆਈ ਵਿਹਾਰ ਨੂੰ ਪਰਖਣ ਲਈ ਜੁਲਾਈ 2006 ਵਿੱਚ ਇੱਕ ਪ੍ਰਾਜੈਕਟ ਸੌਂਪਿਆ ਗਿਆ ਸੀ ਜਿਹੜਾ ਕਿ ਮਈ 2008 ਵਿੱਚ ਮੁਕੰਮਲ ਹੋਇਆ । ਇਸ ਪ੍ਰਾਜੈਕਟ ਵਿਚ ਦਿੱਤੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਕਬੀਲੇ ਵਿੱਚ ਕਬੀਲਾ ਅਖਵਾਉਣ ਲਈ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹੋਣੀਆਂ ਜ਼ਰੂਰੀ ਹਨ:-

1.ਉਹ ਲੋਕ ਸੱਭਿਅਕ ਦੁਨੀਆ ਤੋਂ ਦੂਰ ਜੰਗਲ ਬੇਲਿਆਂ ਅਤੇ ਪਹਾੜਾਂ ਵਿੱਚ ਵਸਦੇ ਹੋਣ। 2 ਉਹ ਤਿੰਨ ਮੁੱਖ ਨਸਲਾਂ ਨੀਗਰੋ, ਆਸਟਰੇਲੀਅਨ ਅਤੇ ਮੂਗੋਲੀਅਨ ਦੇ ਵੰਸ਼ਜ

3.ਉਹ ਕਬੀਲਿਆਈ ਉਪਭਾਸ਼ਾ ਬੋਲਦੇ ਹੋਣ।

4. ਉਹ ਆਦਿ ਕਾਲੀ ਧਰਮਾਂ ਜਿਵੇਂ ਕਿ ਕਿਰਖਾਂ, ਜਾਨਵਰਾਂ ਨੂੰ ਮੰਨਦੇ ਹੋਣ ਅਤੇ ਭੂਤ-ਪ੍ਰੇਤਾਂ ਅਤੇ ਆਤਮਾਵਾਂ ਦੀ ਪੂਜਾ ਕਰਦੇ ਹੋਣ

5.ਉਹ ਲੋਕ ਪਰੰਪਰਿਕ ਕਿੱਤੇ ਜਿਵੇਂ ਕਿ ਜੰਗਲੀ ਪਦਾਰਥ ਇਕੱਠੇ ਕਰਨਾ, ਖੇਤਾਂ ਵਿੱਚ ਦਾਣਿਆਂ ਦੀ ਰਹਿੰਦ-ਖੂੰਹਦ ਇਕੱਠੀ ਕਰਨਾ ਅਤੇ ਸ਼ਿਕਾਰ ਆਦਿ ਤੋਂ ਆਪਣਾ ਨਿਰਬਾਹ ਕਰਦੇ ਹੋਣ


6. ਉਹ ਜ਼ਿਆਦਾਤਰ ਮਾਸਾਹਾਰੀ ਸੁਭਾਅ ਦੇ ਹੋਣ।

7. ਉਹ ਜ਼ਿਆਦਾਤਰ ਨਗਨ ਅਤੇ ਅਰਧ ਨਗਨ ਹਾਲਤ ਵਿਚ ਵਿਚਰਦੇ ਹੋਣ।

8 ਉਨ੍ਹਾਂ ਵਿੱਚ ਨਾਚ ਗਾਣੇ, ਸ਼ਰਾਬਨੋਸ਼ੀ ਅਤੇ ਮੌਜਮਸਤੀ ਦੇ ਖਾਨਾਬਦੋਸ਼ ਗੁਣ ਸ਼ਮਿਲ ਹੋਣ।

ਅੱਜ ਜਦਕਿ ਅਸੀਂ ਇਕੀਵੀਂ ਸਦੀ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਅਜੋਕੇ ਦੌਰ ਵਿੱਚ ਐਸ.ਸੀ.ਐਸ.ਟੀ ਕਮਿਸ਼ਨ ਦੁਆਰਾ ਭਾਰਤ ਸਰਕਾਰ ਨੂੰ 1952 ਵਿੱਚ ਕਬੀਲਿਆਂ ਦੀ ਸ਼ਨਾਖ਼ਤ ਲਈ ਜਮ੍ਹਾਂ ਕਰਵਾਈ ਰਿਪੋਰਟ ਆਪਣੀ ਸਾਰਥਿਕਤਾ ਗੁਆ ਲੈਂਦੀ ਹੈ । ਭਾਰਤ ਸਰਕਾਰ ਦੁਆਰਾ ਰਾਜ ਵਿੱਚ ਕਬੀਲਿਆਂ ਦੀ ਪਛਾਣ ਬਾਰੇ ਇਸ ਰਿਪੋਰਟ ਦਾ ਸਹਾਰਾ ਲੈਣਾ ਕਬੀਲਿਆਂ ਦੀ ਪਛਾਣ ਦੇ ਮਸਲੇ ਨੂੰ ਹੋਰ ਵੀ ਗੁੰਝਦਾਰ ਬਣਾ ਦਿੰਦਾ ਹੈ ਕਿਉਂਕਿ ਵਰਤਮਾਨ ਪਰਿਸਥਿਤੀਆਂ ਵਿੱਚ ਕਬੀਲਿਆਂ ਦੀ ਸਮਾਜਿਕ ਸਥਿਤੀ ਤੈਅ ਕਰਨਾ ਇਕ ਗੰਭੀਰ ਅਤੇ ਕਠਿਨ ਕਾਰਜ ਹੈ ਜਿਸ ਸੰਬੰਧੀ ਉਪਰੋਕਤ ਰਿਪੋਰਟ ਮੱਤਵਹੀਣ ਅਤੇ ਨਿਰਾਰਥਕ ਜਾਪਦੀ ਹੈ ।

ਇਸ ਤਰ੍ਹਾਂ ਇਨ੍ਹਾਂ ਉਪਰੋਕਤ ਵਿਸ਼ੇਸ਼ਤਾਵਾਂ ਦੀ ਰੋਸ਼ਨੀ ਵਿੱਚ ਪੰਜਾਬ ਵਿੱਚ ਬਾਜ਼ੀਗਰ ਕਬੀਲੇ ਦੀ ਪਛਾਣ ਕੀਤੀ ਜਾ ਸਕਦੀ ਹੈ । ਪੰਜਾਬ ਵਿੱਚ ਮੁੱਖ ਤੌਰ 'ਤੇ ਬੋਰੀਆ, ਬਾਜ਼ੀਗਰ, ਬੰਗਾਲਾ, ਗੰਧੀਲਾ, ਨਟ, ਸਾਂਸੀ, ਮੁਰਾਸੀ, ਗੁੱਜਰ ਅਤੇ ਬਰੜ ਨਾਂ ਦੇ ਕਬੀਲੇ ਵਾਸ ਕਰ ਰਹੇ ਹਨ । ਇੱਥੇ ਸਾਡੇ ਅਧਿਐਨ ਦਾ ਕੇਂਦਰ ਕੇਵਲ ਬਾਜ਼ੀਗਰ ਕਬੀਲਾ ਹੀ ਹੈ। ਭਾਰਤ ਸਰਕਾਰ ਦੀ (2001) ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਸਭ ਤੋਂ ਵੱਧ ਵਸੋਂ ਬਾਜ਼ੀਗਰ ਕਬੀਲੇ ਦੀ ਹੈ। ਇਸ ਜਨਗਣਨਾ ਅਨੁਸਾਰ ਇਨ੍ਹਾਂ ਦੀ ਗਿਣਤੀ (2,08,442) ਹੈ ।13 ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਵਸਣ ਵਾਲੇ ਬਾਜ਼ੀਗਰ ਕਬੀਲੇ ਦੇ ਲੋਕਾਂ ਦਾ ਆਪਣਾ ਹੀ ਇੱਕ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪ੍ਰਬੰਧ ਰਿਹਾ ਹੈ, ਜਿਹੜਾ ਕਿ ਸਮਕਾਲੀ ਪਰਿਸਥਿਤੀਆਂ ਦੇ ਪ੍ਰਭਾਵ ਹੇਠ ਹੌਲੀ-ਹੌਲੀ ਕਮਜ਼ੋਰ ਪੈਂਦਾ ਗਿਆ । ਮੌਜੂਦਾ ਦੌਰ ਵਿਚ ਕਬੀਲੇ ਦੀ ਸਵੈ ਨਿਰਭਰਤਾ ਦੀ ਧਾਰਨਾ ਭਾਵੇਂ ਬਿਲਕੁੱਲ ਖਤਮ ਹੋ ਗਈ ਹੈ। ਫਿਰ ਵੀ ਇਸ ਸਮੁਦਾਇ ਦੇ ਢਾਂਚੇ ਪਿੱਛੇ ਕਾਰਜਸ਼ੀਲ ਸਮਾਜਿਕ ਅਤੇ ਰਾਜਨੀਤਕ ਪ੍ਰਬੰਧ ਨੂੰ ਵੇਖਿਆ ਜਾ ਸਕਦਾ ਹੈ।

ਬਾਜੀਗਰ ਕਬੀਲਾ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੀ ਗਿਣਤੀ ਵਿੱਚ ਵੱਸਿਆ ਹੋਇਆ ਹੈ । ‘ਬਾਜ਼ੀਗਰ’ ਬਾਜ਼ੀ ਦੀ ਕਲਾ ਨਾਲ ਜੁੜਿਆ ਹੋਇਆ ਇੱਕ ਕਿੱਤਾਗਤ ਸ਼ਬਦ ਹੈ । ਕਬੀਲੇ ਦੇ ਲੋਕਾਂ ਨੂੰ ‘ਬਾਜ਼ੀਗਰ’ ਦਾ ਇਹ ਵਿਸ਼ਸਣ ਕਬੀਲੇ ਤੋਂ ਬਾਹਰਲੇ ਲੋਕਾਂ ਅਤੇ ਕਿੱਤੇ ਦੇ ਆਧਾਰ 'ਤੇ ਸ਼ਨਾਖਤ ਕਰਨ ਵਾਲੀਆਂ ਸਰਕਾਰਾਂ ਨੇ ਦਿੱਤਾ ਹੈ ।

ਬਾਜ਼ੀਗਰ ਕਬੀਲੇ ਦੀ ਪਰਿਭਾਸ਼ਾ :-ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ‘ਬਾਜ਼ੀਗਰ' ਸ਼ਬਦ ਦੀ ਪਰਿਭਾਸ਼ਾ ‘ਸੰਗਯਾ ਖੇਲ ਕਰਨ ਵਾਲਾ ਵਿਅਕਤੀ' ਕਹਿ ਕੇ ਦਿੰਦੇ ਹਨ। ਇਸ ਤਰ੍ਹਾਂ ਭਾਈ ਕਾਨ੍ਹ ਸਿੰਘ ਜੀ ਨਾਭਾ ਦਾ ਇਹ ਉਪਰੋਕਤ ਕਥਨ ‘ਬਾਜ਼ੀਗਰ' ਦੀ ਜਾਤੀਗਤ ਧਾਰਨਾ ਨੂੰ ਖਾਰਜ ਕਰ ਦਿੰਦਾ ਹੈ । ਸਰ ਡੈਂਜਿਲ ਇਬਟਸਨ ਆਪਣੀ 1883 ਵਿਚ ਪੰਜਾਬ ਦੀ ਜਨਗਣਨਾ ਬਾਰੇ ਦਿੱਤੀ ਰਿਪੋਟ ਵਿੱਚ ਬਾਜ਼ੀਗਰ' ਸ਼ਬਦ ਨੂੰ ਬਾਜ਼ੀ ਦੇ ਕਿੱਤੇ ਨਾਲ ਜੋੜ ਕੇ ਵੇਖਦਾ ਹੈ। ਡੈਂਜਿਲ ਅਨੁਸਾਰ, “ਬਾਜ਼ੀਗਰ ਇੱਕ ਪੇਸ਼ਾਵਰ ਸ਼ਬਦ ਹੈ। ਦਿੱਲੀ ਅਤੇ ਹਿਸਾਰ ਵਿੱਚ ਬਾਜ਼ੀਗਰ ਲੋਕਾਂ ਲਈ ਪ੍ਰਚਲਿਤ ਸ਼ਬਦ ‘ਬਾਦੀ ਹੈ ਜਿਹੜਾ ਕਿ ਅੰਬਾਲੇ ਤੋਂ ਇਲਾਵਾ ਪੰਜਾਬ ਦੇ ਹੋਰ ਕਿਸੇ ਵੀ ਹਿੱਸੇ ਵਿੱਚ ਨਹੀਂ ਮਿਲਦਾ।

ਕਿ ਅੰਬਾਲੇ ਤੋਂ ਇਲਾਵਾ ਪੰਜਾਬ ਦੇ ਹੋਰ ਕਿਸੇ ਵੀ ਹਿੱਸੇ ਵਿੱਚ ਨਹੀਂ ਮਿਲਦਾ ।

“ਡੈਨਜ਼ਿਲ ਇਬਟਸਨ ਅਤੇ ਜੇ.ਐਸ. ਨੌਸਫੀਲਡ ਇਸ ਵਿਚਾਰ ਦੀ ਪੁਸ਼ਟੀ ਕਰਦੇ ਹਨ ਕਿ ਜਾਤੀ ਮੁੱਖ ਤੌਰ 'ਤੇ ਆਰੰਭ ਵਿਚ ਵਿਵਸਾਇਕ ਹੀ ਸੀ, ਗਿਲਡਾਂ ਵਿੱਚ ਸੰਗਠਿਤ ਹੋਏ ਕਿੱਤੇ ਇਕ ਦੂਜੇ ਤੋਂ ਅਲੱਗ ਹੋ ਗਏ ਸਨ ਅਤੇ ਜਾਤੀਆਂ ਦੇ ਰੂਪ ਵਿਚ ਵੱਡੇ ਗਏ ਸਨ ।" ਬਾਜ਼ੀਗਰ ਕਬੀਲਾ ਇੱਕ ਜਾਂਗਲੀ ਕਬੀਲਾ ਹੈ ਅਤੇ ਇਹ ਕਬੀਲਾ ਸਦੀਆਂ ਤੋਂ ਹਿੰਦੂ ਵਰਣ ਵਿਵਸਥਾ ਦੀ ਸੰਰਚਨਾ ਤੋਂ ਬਾਹਰ ਵਿਚਰਦਾ ਰਿਹਾ ਹੈ। ਕਬੀਲੇ ਦੀਆਂ ਰਸਮਾਂ, ਸੰਸਕਾਰ ਅਤੇ ਅਨੁਸ਼ਠਾਨ ਇਸ ਤੱਥ ਦੀ ਗਵਾਹੀ ਭਰਦੇ ਹਨ। ਬਾਜ਼ੀਗਰ ਕਬੀਲੇ ਦੀਆਂ ਜੜ੍ਹਾਂ ਪ੍ਰਕਿਰਤਕ ਵਾਤਾਵਰਣ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ ।ਜਿਸਦੀ ਝਲਕ ਇਨ੍ਹਾਂ ਦੇ ਜੀਵਨ ਵਿੱਚੋਂ ਪ੍ਰਤੱਖ ਰੂਪ ਵਿੱਚ ਮਿਲ ਜਾਂਦੀ ਹੈ । ਛਪਰੀਆਂ, ਕੱਚੇ ਘਰਾਂ ਵਿੱਚ ਪਾਂਡੂ ਮਿੱਟੀ ਨਾਲ ਜੰਗਲੀ ਜੀਵਾਂ ਅਤੇ ਪੰਛੀਆਂ ਦੇ ਬਣਾਏ ਹੋਏ ਕੰਧ ਚਿੱਤਰ, ਮੱਥੇ, ਹੱਥਾਂ, ਅੱਖਾਂ, ਠੋਡੀ ਅਤੇ ਪੱਟਾਂ 'ਤੇ ਖੁਦਵਾਏ ਪ੍ਰਕਿਰਤਕ ਚਿੱਤਰ ਅਤੇ ਪਸ਼ੂਆਂ ਨਾਲ ਮੋਹ ਕਬੀਲੇ ਦੀਆਂ ਕੁਦਰਤੀ ਪ੍ਰਵਿਰਤੀਆਂ ਨੂੰ ਉਭਾਰਦੇ ਹਨ । [1]

  1. ਸਭਿਆਚਾਰ ਅਤੇ ਲੋਕ ਜੀਵਨ. ਪੰਜਾਬ ਦੇ ਖਾਨਾਬਦੋਸ਼ ਕਬੀਲੇ. ਨੈਸ਼ਨਲ ਬੁਕ ਟਰੱਸਟ , ਇੰਡੀਆ. ISBN 978-81-237-7098-7.