ਬਾਜੀਗਰ ਕਬੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬਾਜ਼ੀਗਰ:ਸ਼ਾਬਦਿਕ ਅਰਥ[ਸੋਧੋ]

ਬਾਜ਼ੀਗਰ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਇਸਦਾ ਮੂਲ ਬਾਜੀ ਹੈ। ਫ਼ਾਰਸੀ-ਪੰਜਾਬੀ ਕੋਸ਼ ਅਨੁਸਾਰ ਬਾਜੀ ਸ਼ਬਦ ਦਾ ਅਰਥ ਹੈ- ਖੇਡ, ਤਮਾਸ਼ਾ, ਦਗਾ-ਫ਼ਰੇਬ, ਜਾਂ ਫਿਰ ਛੋਟੀ ਗੇਂਦ ਹੈ। ਪਰ ਫਾਰਸੀ ਵਿੱਚ ਇੱਕ ਹੋਰ ਸ਼ਬਦ 'ਬਾਜੀ-ਬਾਜੀਹ' ਮਿਲਦਾ ਹੈ, ਜਿਸਦਾ ਅਰਥ ਬੇਪਰਵਾਹੀ ਹੈ। ਇਸ ਤਰ੍ਹਾਂ ਜੇੋ ਬਾਜੀ ਪਾਉਂਦਾ ਹੈ ਉਸ ਨੂੰ ਬਾਜੀਗਰ ਕਿਹਾ ਜਾਂਦਾ ਹੈ।

ਬਾਜ਼ੀਗਰ ਕਬੀਲਾ

ਬਾਜ਼ੀ ਨੂੰ ਹੋਰ ਮੰਨੋਰੰਜਨ ਬਣਾਉਣ ਲਈ ਬਾਜ਼ੀਗਰਾਂ ਨੇ ਲੋਕਧਾਰਾ ਅਤੇ ਸੱਭਿਆਚਾਰ ਦਾ ਸਹਾਰਾ ਲਿਆ ਹੈ।ਬਾਜ਼ੀਗਰਾਂ ਨੇ ਲੋਕਧਾਰਾ ਅਤੇ ਸੱਭਿਆਚਾਰ ਵਿੱਚ ਪ੍ਰਚਲਿਤ ਰੂੜੀਆਂ ਅਪਣਾਉਣੀਆਂ ਸ਼ੁਰੂ ਕਰ ਦਿੱਤੀਆਂ।ਬਾਜ਼ੀਗਰਾਂ ਨੂੰ ਬਾਜ਼ੀ  ਦੇ ਸ਼ੁਰੂ ਵਿੱਚ ਮੰਨੋਰੰਜਨ ਅਤੇ ਪੇਸ਼ੇਵਾਰ ਖੇਡਾਂ ਦੇ ਨਾ ਲੈਣੇ ਸ਼ੁਰੂ ਕੀਤੇ।ਉਹਨਾਂ ਨੇ ਆਪਣਾ ਪ੍ਰਭਾਵ ਵਧਾਉਣ ਲਈ ਸੂਫ਼ੀਕਿੱਸਾ, ਵੀਰ, ਗੁਰਮਤਿ ਕਾਵਿ ਦੀ ਕਵਿਤਾ ਮੌਕਾ ਮੇਲ ਅਨੁਸਾਰ ਬੋਲਣੀ ਸ਼ੁਰੂ ਕਰ ਦਿੱਤੀ।

ਵਿਆਹ ਪ੍ਰਬੰਧ[ਸੋਧੋ]

ਪੂਰਬੀ ਅਤੇ ਪੱਛਮੀ ਪੰਜਾਬ ਬਾਜ਼ੀਗਰਾਂ ਦੇ ਆਪਸ ਵਿੱਚ ਵਿਆਹ ਨਹੀਂ ਹੁੰਦੇ।ਜੇਕਰ ਬਾਜ਼ੀਗਰ ਕਿਸੇ ਹੋਰ ਜਾਤੀ ਦੀ ਔਰਤ ਨਾਲ ਵਿਆਹ ਕਰਵਾ ਲੈਣ ਤਾਂ ਉਸਨੂੰ ਜਾਂਗੜ ਆਖਦੇ ਹਨ।ਬਾਜ਼ੀਗਰ ਕਬੂਲਿਆ ਦੇ ਵਿਆਹਾਂ ਉੱਤੇ ਘੋੜੀਆਂ ਜ਼ਿਆਦਾ ਗਾਈਆਂ ਜਾਂਦੀਆਂ ਹਨ।ਇਸ ਦੀ ਗਾਇਨ ਸ਼ੈਲੀ ਕਬੀਲੇ ਦੀਆਂ ਔਰਤਾਂ ਨੇ ਖੁਦ ਵਿਕਸਿਤ ਕੀਤੀ ਹੈ।ਘੋੜੀਆਂ ਸ਼ੁੱਧ ਪੰਜਾਬੀ ਵਿੱਚ ਗਾਈਆਂ ਜਾਂਦੀਆਂ ਹਨ।ਇਹਨਾਂ ਦਾ ਉਚਾਰਨ ਲਹਿਜਾਂ ਵੱਖਰਾ ਹੁੰਦਾ ਹੈ। ਬਾਜ਼ੀਗਰ ਔਰਤਾਂ ਨੇ ਇਹ ਕਾਵਿ ਰੂਪ ਪੰਜਾਬੀ ਰਾਵਿ ਵਿੱਚੋਂ ਲਿਆਂ ਹੈ।[1]

ਮੌਤ ਸੰਬੰਧੀ ਰਸਮ ਰਿਵਾਜ਼[ਸੋਧੋ]

ਬਾਜ਼ੀਗਰ ਆਪਣਾ ਪਿੱਛਾ ਮਾਰਵਾੜ ਦੱਸਦੇ ਹਨ। ਮਾਰਵਾੜੀ ਬਾਜ਼ੀਗਰ ਆਪਣਾ ਧਰਮ ਹਿੰਦੂ ਦੱਸਦੇ ਹਨ।ਪਰੰਤੂ ਇਹ ਮੁਰਦਿਆ ਨੂੰ ਮੇਸਲਮਾਨਾਂ ਦੇ ਰੀਤੀ ਰਿਵਾਜ਼ਾਂ ਅਨੁਸਾਰ ਦਫਨਾਉਦੇ ਹਨ, ਜਿਹੜੇ ਬਾਜ਼ੀਹਰ ਵੱਡੀਉਮਰ ਭੋਗ ਕੇ ਮਰਦੇ ਹਨ,ਜੇਕਰ ਉਹਨਾਦੇ ਵਾਰਿਸ ਬਹੁਤ ਅਮੀਰ ਹੋਣ ਤਾਂ ਉਹ ਮੁਰਦੇ ਨਬੰ ਸੰਦੂਕ ਵਿੱਚ ਦੱਬਦੇ ਹਨ। ਪਰ ਦੂਸਰੇ ਉਝਂ ਹੀ ਦਫਨਾ ਦਿੰਦੇ ਹਨ ਦੱਬਣ ਤੋਂ ਪਹਿਲਾ ਤਾਬੇ ਦਾ ਪੈਸਾ ਅੱਗ ਵਿੱਚ ਗਰਮ ਕਰਕੇ ਮੁਰਦੇ ਦੇ ਮੱਥੇ ਤੇ ਲਾ ਦਿੱਤਾ ਜਾਂਦਾ ਹੈ।[2]

ਹਵਾਲੇ[ਸੋਧੋ]

  1. ਜਸਵਿੰਦਰ ਸ਼ਰਮਾ,ਬਾਜ਼ੀਗਰ ਕਬੀਲਾ ਅਤੇ ਪੰਜਾਬੀ ਲੋਕਧਾਰਾ,ਪਬਲੀਕੇਸ਼ਨ ਮਾਤਾ ਭਗਵੰਤੀ ਸਾਹਿਤ ਸੇਵਾ ਸਥਿਤੀ,ਮਲੇਰਕੋਟਲਾ,ਪੰਨਾ ਨੰ 16,17,18
  2. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ - ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪਟਿਆਲਾ, ਪੰਨਾ-30-31