ਬਾਬਾ ਬਾਲਾ ਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
     ਇਤਿਹਾਸ ਕਥਾ ਬਾਬਾ ਬਾਲਾ ਜੀ ਮਹਾਰਾਜ
BABA BALA JI.jpg
   ਖੋਜ ਕਰਤਾ- ਜਗਤਾ ਸਿੰਘ 
   ਸੰਨ-1993 ਬਿਕਰਮੀ ਸੰਮਤ 2050
         ਸਿੱਧ ਬਾਬਾ ਬਾਲਾ ਜੀ ਅਤੇ ਬਾਬਾ ਹਰੀਆ ਜੀ ਦੀ ਖੋਜ ਭਾਲ ਕਰਦਿਆਂ ਇਹ ਖੋਜ ਇੱਕ ਮਹੀਨਾ ਤੇਰਾਂ ਦਿਨਾ (43 ਦਿਨ)ਵਿੱਚ ਕੀਤੀ ਗਈ।
        ਪਤਾ ਲੱਗਾ ਕਿ ਬਾਗੜੀ ਦੇਸ਼ (ਰਾਜਸਥਾਨ) ਦੇ ਥਲੀ ਵਿਖੇ ਲੋਕਾਂ ਨੇ ਦੱਸਿਆ ਕਿ ਬਾਬਾ ਬਾਲਾ ਜੀ ਅਤੇ ਬਾਬਾ ਹਰੀਆ ਜੀ ਇਥੇ ਹੀ ਰਹਿੰਦੇ ਸਨ। ਜਿਸ ਬਾਰੇ ਉਥੋਂ ਦੇ ਵੱਡੇ-ਵਡੇਰਿਆਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਸੀ। ਉਹਨਾਂ ਦੱਸਿਆ ਕਿ ਬਾਬਾ ਬਾਲਾ ਜੀ ਅਤੇ ਬਾਬਾ ਹਰੀਆ ਜੀ ਇਸ ਤੋਂ ਪਹਿਲਾਂ ਜੈਸਲਮੇਰ ਤੋਂ ਅੱਗੇ ਦੱਖਣ ਦਿਸ਼ਾ ਵਿੱਚ ਰਹਿੰਦੇ ਸਨ। ਇਸ ਸਥਾਨ ਤੋਂ ਪਤਾ ਲੱਗਾ ਕਿ ਬਾਬਾ ਬਾਲਾ ਜੀ ਅਤੇ ਬਾਬਾ ਹਰੀਆ ਜੀ ਪਿੰਡ ਬਰੇਲੀ ਦੇ ਰਹਿਣ ਵਾਲੇ ਸਨ। ਉਥੋਂ ਪਤਾ ਲੱਗਾ ਕਿ ਬਾਬਾ ਬਾਲਾ ਜੀ ਅਤੇ ਬਾਬਾ ਹਰੀਆ ਜੀ ਇਥੇ ਢਾਬ(ਸਰੋਵਰ) ਉੱਪਰ ਰਹਿੰਦੇ ਸਨ।
 ਬਾਬਾ ਬਾਲਾ ਜੀ ਅਤੇ ਬਾਬਾ ਹਰੀਆ ਜੀ ਫੱਕਰ ਭਲੇ ਦੇ ਪੁੱਤਰ ਸਨ। ਉਹਨਾ ਦੀ ਮਾਤਾ ਜੀ ਦਾ ਨਾਮ ਰੱਖੀ ਜੀ ਸੀ। ਫੱਕਰ ਭਲੇ ਜੀ ਦੇ ਪਿਤਾ ਰਾਜਾ ਜੂੰਦਰ ਜੀ ਸਨ ਜੋ ਜੈਸਲਮੇਰ ਦੇ ਰਾਜਾ ਸਨ। 
 ਪਿੰਡ ਬਰੇਲੀ ਦੇ ਲੋਕਾਂ ਅਨੁਸਾਰ ਬਾਬਾ ਬਾਲਾ ਜੀ ਦਾ ਜਨਮ ਬਿਕਰਮੀ 1620 ਸੰਮਤ 4 ਚੇਤਰ ਦਿਨ ਸ਼ੁੱਕਰਵਾਰ (17 ਮਾਰਚ 1564 ਈ.) ਨੂੰ 10 ਵੱਜ ਕੇ 14 ਮਿੰਟ ਅਤੇ ਬਾਬਾ ਹਰੀਆ ਜੀ ਦਾ ਜਨਮ 1568ਈ. ਨੂੰ ਹੋਇਆ। ਪਿੰਡ ਬਰੇਲੀ ਦੇ ਲੋਕਾਂ ਅਨੁਸਾਰ ਬਾਬਾ ਬਾਲਾ ਜੀ ਅਤੇ ਬਾਬਾ ਹਰੀਆ ਜੀ ਇਥੇ ਢਾਬ(ਸਰੋਵਰ) ਉੱਪਰ ਰਹਿੰਦੇ ਸਨ। ਇਸ ਢਾਬ ਤੋਂ ਲੋਕ ਦੂਰੋਂ-ਦੂਰੋਂ ਪਾਣੀ ਲੈਣ ਆਉਂਦੇ ਸਨ। ਬਾਬਾ ਬਾਲਾ ਜੀ ਅਤੇ ਬਾਬਾ ਹਰੀਆ ਜੀ ਨਾਲ ਹੀ ਕਾਨਿਆਂ ਦੇ ਇੱਕ ਝੁੰਬੇ ਵਿੱਚ ਰਹਿੰਦੇ ਸਨ। ਨੇੜੇ ਹੀ ਇੱਕ ਭੋਰਾ ਸੀ ਜਿੱਥੇ ਬਾਬਾ ਜੀ ਘੋੜਾ ਬੰਨਦੇ ਸਨ। ਇਥੇ ਹੀ ਇੱਕ ਕਾਲੇ ਰੰਗ ਦਾ ਕੁੱਤਾ ਵੀ ਸੀ। ਜੋ ਵੇਖਣ ਵਿੱਚ ਬੱਬਰ ਸ਼ੇਰ ਵਾਂਗ ਪ੍ਰਤੀਤ ਹੁੰਦਾ ਸੀ। 
 ਪਿੰਡ ਬਰੇਲੀ ਦੇ ਲੋਕਾ ਅਨੁਸਾਰ ਬਾਬਾ ਬਾਲਾ ਜੀ ਨੂੰ ਘੋੜਾ ਅਕਾਲ ਪੁਰਖ ਕੋਲੋਂ ਹੀ ਮਿਲਿਆ ਸੀ। ਚਿੱਟੇ ਰੰਗ ਦੇ ਇਸ ਘੋੜੇ ਤੇ ਸਵਾਰ ਹੋ ਕੇ ਬਾਬਾ ਜੀ ਸੈਰ ਕਰਨ ਲਈ ਜਾਇਆ ਕਰਦੇ ਸਨ। ਕੁੱਤਾ ਵੀ ਉਹਨਾਂ ਦੇ ਨਾਲ ਹੀ ਰਹਿੰਦਾ ਸੀ। ਪਿੰਡ ਦੇ ਲੋਕਾਂ ਅਨੁਸਾਰ ਬਾਬਾ ਜੀ ਨੂੰ ਆਪਣੇ ਪਿਛਲੇ ਜਨਮ ਬਾਰੇ ਵੀ ਪਤਾ ਸੀ। ਬਾਬਾ ਜੀ ਨੇ ਦੱਸਿਆ ਸੀ ਕਿ ਉਹ ਕੁੱਝ ਸਮੇਂ 1649 ਬਿਕਰਮੀ ਸੰਮਤ ਵਿੱਚ(ਸੰਨ-1593) ਵਿੱਚ ਬਾਅਦ ਪੰਜਾਬ ਜਾਣਗੇ। ਕੁੱਝ ਸਮੇਂ ਬਾਅਦ ਬਾਬਾ ਬਾਲਾ ਜੀ ਅਤੇ ਬਾਬਾ ਹਰੀਆ ਜੀ ਪਿੰਡ ਬਰੇਲੀ ਤੋਂ ਚੱਲ ਕੇ “ਠਕਰਾਣੇ ਦੀ ਢਾਬ” ਪਹੁੰਚੇ, ਘੋੜਾ ਅਤੇ ਕੁੱਤਾ ਵੀ ਨਾਲ ਹੀ ਸੀ। ਕੁੱਝ ਦਿਨ ਬਾਬਾ ਜੀ ਇੱਥੇ ਹੀ ਠਹਿਰੇ।
ਪਿੰਡ ਠਕਰਣੇ ਦੀ ਢਾਬ ਦੇ ਲੋਕਾਂ ਨੇ ਦੱਸਿਆ ਕਿ ਸਾਡੇ ਵੱਡੇ ਪੁਰਖਿਆ ਅਨੁਸਾਰ ਇਸ ਤੋਂ ਬਾਅਦ ਬਾਬਾ ਬਾਲਾ ਜੀ ਅਤੇ ਬਾਬਾ ਹਰੀਆ ਜੀ ਇਥੋਂ ਚੱਲ ਕੇ ਮੁਕਰਾਣੇ ਕੀ ਢਾਬ ਫਿਰ ਦਲਵਾਣੇ ਦੀ ਢਾਬ ਹੁੰਦੇ ਹੋਏ ਪਿੰਡ ਭੂੰਦੜ ਦੀ ਝਿੜੀ ਵਿੱਚ ਰਹੇ। ਪਿੰਡ ਭੂੰਦੜ ਜੋ ਮੌਜੂਦਾ ਸਮੇਂ ਵਿੱਚ ਮਲੋਟ-ਸ਼੍ਰੀ ਮੁਕਤਸਰ ਸਾਹਿਬ ਰੋਡ ਉੱਪਰ ਪੂਰਬ ਵੱਲ ਨੂੰ ਸਥਿਤ ਹੈ। ਇੱਥੋਂ ਲੋਕਾਂ ਅਨੁਸਾਰ ਉਸ ਸਮੇਂ ਭਾਈ ਭੂੰਦੜ ਜੀ, ਜਿੰਨਾ ਦੇ ਨਾਮ ਉੱਪਰ ਇਸ ਪਿੰਡ ਦਾ ਨਾਮ ਰੱਖਿਆ ਗਿਆ ਹੈ, ਨੇ ਬਾਬਾ ਬਾਲਾ ਜੀ ਤੋਂ ਪੁੱਛਿਆ ਕਿ ਆਪ ਕਿੱਥੋ ਦੇ ਰਹਿਣ ਵਾਲੇ ਹੋ ਤਾਂ ਬਾਬਾ ਜੀ ਨੇ ਕਿਹਾ ਕਿ ਉਹ ਬਾਗੜੀ ਪ੍ਰਦੇਸ਼ ਥਲੀ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦਾ ਪਿੰਡ ਬਰੇਲੀ ਹੈ। ਜਦੋਂ ਭਾਈ ਭੂੰਦੜ ਜੀ ਨੂੰ ਬਾਬਾ ਜੀ ਦੇ ਸਿੱਧ ਹੋਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਬਾਬਾ ਜੀ ਨੂੰ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਦਾ ਸੇਵਾ ਕਰਨ ਦਾ ਉਪਦੇਸ਼ ਦਿੱਤਾ। ਭਾਈ ਭੂੰਦੜ ਜੀ ਦਾ ਉਪਦੇਸ਼ ਮੰਨ ਕੇ ਕੁੱਝ ਸਮਾਂ ਇੱਥੇ ਰਹਿਣ ਤੋਂ ਬਾਅਦ ਭਾਈ ਸਾਹਿਬ ਦੀ ਆਗਿਆ ਲੈ ਕੇ ਪਿੰਡ ਅਬੁੱਲ ਖੈਰ(ਅੱਜ-ਕੱਲ ਅਬੁੱਲ ਖੁਰਾਣਾ, ਮਲੋਟ-ਡੱਬਵਾਲੀ ਰੋਡ, ਨੈਸ਼ਨਲ ਹਾਈਵੇ-10) ਪਹੁੰਚੇਅਤੇ ਇਸ ਤੋਂ ਬਾਅਦ ਪਿੰਡ ਬੁਲੂਆਣਾ(ਜੋ ਇਸ ਸਮੇਂ ਬਠਿੰਡਾ-ਮਲੋਟ ਰੋਡ ਨੈਸ਼ਨਲ ਹਾਈਵੇ-15,ਤੇ ਸਥਿਤ ਹੈ) ਵਿਖੇ ਪਹੁੰਚੇ।
 ਦੱਸਣ ਮੁਤਾਬਿਕ ਸਿੱਧ ਬਾਬਾ ਬਾਲਾ ਜੀ 1650 ਬਿਕਰਮੀ ਸੰਮਤ ਸੰਨ 1594 ਈ. ਦੇ ਆਸ-ਪਾਸ ਇੱਥੇ ਪਹੁੰਚੇ। ਲੋਕਾਂ ਨੂੰ ਜਦੋਂ ਬਾਬਾ ਬਾਲਾ ਜੀ ਦੇ ਸਿੱਧ ਹੋਣ ਦਾ ਪਤਾ ਲੱਗਾ ਤਾਂ ਸਿੱਧ ਬਾਬਾ ਬਾਲਾ ਜੀ ਦੀ ਸੇਵਾ ਕਰਨ ਲੱਗੇ। ਇਸ ਤੋਂ ਬਾਅਦ ਬਾਬਾ ਜੀ ਗੁਰੂ ਕੀ ਵਡਾਲੀ ਪਹੁੰਚੇ ਜੋ ਅੱਜ-ਕੱਲ
ਅੰਮ੍ਰਿਤਸਰ ਸਾਹਿਬ ਕੋਲ ਹੈ। ਇੱਥੇ ਉਸ ਸਮੇਂ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਰਹਿੰਦੇ ਸਨ। ਬਾਬਾ ਬਾਲਾ ਜੀ ਸੇਵਾ ਵਿੱਚ ਲੱਗ ਗਏ। ਆਪ ਜੀ ਲੰਗਰ ਵਾਸਤੇ ਲੱਕੜਾਂ ਲਿਆਉਣ ਦਾ ਕੰਮ ਕਰਿਆ ਕਰਦੇ ਸਨ। ਇੱਕ ਵਾਰ ਗੁਰੂ ਸਾਹਿਬ ਨੇ ਸੇਵਾਦਾਰਾਂ ਨੂੰ ਪੁੱਛਿਆ ਕਿ ਇਹ ਕੌਣ ਸਿੱਖ ਹੈ ਜੋ ਲੰਗਰ ਵਿੱਚ ਲੱਕੜਾ ਲਿਆਉਣ ਦਾ ਕੰਮ ਕਰਦਾ ਹੈ? ਤਾਂ ਉਹਨਾਂ ਨੇ ਬਾਬਾ ਜੀ ਬਾਰੇ ਦੱਸਿਆ। ਗੁਰੂ ਸਾਹਿਬ ਨੇ ਬਾਬਾ ਜੀ ਨੂੰ ਕੋਲ ਬੁਲਾਇਆ ਅਤੇ ਘੋੜਿਆਂ ਦੀ ਦੇਖਭਾਲ ਦਾ ਕੰਮ ਦਿੱਤਾ। ਬਾਬਾ ਜੀ ਘੋੜਿਆਂ ਵਾਸਤੇ ਘਾਹ ਖੋਦ ਕੇ ਲਿਆਉਂਦੇਅਤੇ ਤਨ-ਮਨ ਨਾਲ ਸੇਵਾ ਕਰਦੇ ਰਹੇ। ਘੋੜੇ ਵੀ ਜਲਦੀ ਬਲਵਾਨ ਬਣ ਗਏ। ਇੱਕ ਦਿਨ ਗੁਰੂ ਸਾਹਿਬ ਤਬੇਲੇ ਵਿੱਚ ਆਏ ਅਤੇ ਬਾਬਾ ਜੀ ਦੀ ਸੇਵਾ ਤੋਂ ਬਹੁਤ ਖੁਸ਼ ਹੋਏ। ਕਿਹਾ ਕਿ ਅਸੀਂ ਤੇਰੀ ਸੇਵਾ ਤੋ ਖੁਸ਼ ਹੋਏ,ਅਤੇ ਤੇਰੀ ਸੇਵਾ ਪ੍ਰਵਾਨ ਹੋਈ। ਹੁਣ ਤੂੰ ਜੋ ਮੰਗਣਾ ਹੈ ਮੰਗ ਸਕਦਾ ਹੈ। ਤਾਂ ਬਾਬਾ ਨੇ ਕਿਹਾ ਕਿ ਆਪ ਜੀ ਦਾ ਦਿੱਤਾ ਸਭ ਕੁੱਝ ਹੈ। ਤਾਂ ਇਹ ਸੁਣ ਕੇ ਗੁਰੂ ਸਾਹਿਬ ਨੇ ਵਰ ਦਿੱਤਾ ਕਿ ਭਾਈ ਸਿੱਧਾ ਤੇਰੇ ਕੀਤੇ ਬੋਲ ਪੂਰੇ ਹੋਇਆ ਕਰਨਗੇ ਅਤੇ ਤੇਰੇ ਚੇਲੇ ਹੋਣਗੇ। ਜੋ ਵਿਅਕਤੀ ਤੇਰਾ ਚੇਲਾ ਬਣੇਗਾ ਉਹ ਬਾਲੇ ਕਾ ਸਿੱਧ ਅਖਵਾਏਗਾ।
 ਗੁਰੂ ਸਾਹਿਬ ਦੀ ਸੇਵਾ ਵਿੱਚ 15 ਸਾਲ ਬਿਤਾਉਣ ਤੋਂ ਬਾਅਦ ਬਾਬਾ ਬਾਲਾ ਜੀ ਮਾਰਚ 1609 ਈ. ਨੂੰ ਪਿੰਡ ਬੁਲੂਆਣਾ ਆ ਗਏ। ਬਾਬਾ ਹਰੀਆ ਜੀ ਵੀ ਇੱਥੇ ਹੀ ਰਹਿਣ ਲੱਗੇ। ਗੁਰੂ ਜੀ ਦੀ ਸੇਵਾ ਤੋਂ ਵਾਪਿਸ ਆ ਕੇ ਬਾਬਾ ਜੀ ਨੇ ਇੱਥੇ ਗਊਆਂ ਚਰਾਉਣ ਦਾ ਕੰਮ ਸ਼ੁ੍ਰੂ ਕੀਤਾ।ਜਦੋਂ ਬਾਬਾ ਜੀ ਵਾਪਿਸ ਆਉਦੇਂ ਤਾਂ ਡੇਰੇ ਵਿੱਚ ਲੋਕਾਂ ਦਾ ਕਾਫੀ ਇਕੱਠ ਹੋ ਜਾਦਾਂ ਸੀ। ਸ਼ਾਮ ਦੇ ਸਮੇਂ ਜੋ ਲੋਕ ਆਉਦੇ ਸਨ ਉਹ ਸੇਵਾ ਕਰਨ ਹੀ ਆਉਦੇਂ ਸਨ। ਕੁੱਝ ਸਮੇਂ ਬਾਅਦ ਇੱਥੇ ਦੇ ਲੋਕਾਂ ਨੇ ਬਾਬਾ ਜੀ ਨੂੰ ਕਿਹਾ ਕਿ ਆਪ ਆਪਣਾ ਸਾਰਾ ਕੰਮ ਆਪ ਹੀ ਕਰਦੇ ਹੋ ਕਿਉਂ ਨਾਂ ਆਪ ਦੇ ਵਿਆਹ ਦਾ ਪ੍ਰਬੰਧ ਕੀਤਾ ਜਾਵੇ। ਇਹ ਗੱਲਾਂ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਤੁਸੀਂ ਮੇਰਾ ਵਿਆਹ ਕਿਸ ਨਾਲ ਕਰੋਗੇ। ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਉਸ ਦਾ ਨਾਮ ਬੀਬੀ ਫੰਮੀ ਜੀ ਹੈ ਤਾਂ ਅੱਗੋਂ ਬਾਬਾ ਜੀ ਨੇ ਜਵਾਬ ਦਿੱਤਾ ਕਿ ਬੀਬੀ ਫੰਮੀ ਜੀ ਤਾਂ ਉਹਨਾਂ ਦੀ ਪਿਛਲੇ ਜਨਮ ਦੀ ਵੱਡੀ ਭੈਣ ਹੈ। ਇਹ ਜਿਸਦਾ ਨਾਮ ਹੁਣ ਫੰਮੋ ਹੈ ਉਸਦਾ ਪਿਛਲੇ ਜਨਮ ਦਾ ਨਾਮ ਕੰਗੋ ਸੀ।ਉਸ ਸਮੇਂ ਸਾਡਾ ਧਰਮ ਖੱਤਰੀ ਸੀ। ਅੱਗੋਂ ਉਹਨਾਂ ਕਿਹਾ ਕਿ ਅਸੀਂ ਇਸ ਜਨਮ ਵਿੱਚ ਦੋ ਭਾਈ ਹਾਂ ਸੋ ਤੁਸੀਂ ਫੰਮੀ ਜੀ ਦਾ ਵਿਆਹ ਉਹਨਾਂ ਦੇ ਛੋਟੇ ਭਾਈ ਨਾਲ ਕਰ ਦੇਵੋ। ਇਸ ਤੋਂ ਬਾਅਦ ਬਾਬਾ ਹਰੀਆ ਜੀ ਅਤੇ ਬੀਬੀ ਫੰਮੀ ਜੀ ਦਾ ਵਿਆਹ ਕਰ ਦਿੱਤਾ ਗਿਆ। ਬਾਬਾ ਹਰੀਆ ਜੀ ਅਤੇ ਬੀਬੀ ਫੰਮੀ ਜੀ ਵੀ ਬਾਬਾ ਬਾਲਾ ਜੀ ਦੇ ਨਾਲ ਗਊਆ ਦੀ ਸੇਵਾ ਵਿੱਚ ਲੱਗ ਗਏ। ਬਾਬਾ ਬਾਲਾ ਜੀ ਚੇਲੇ ਵੀ ਬਣਾਉਣ ਲੱਗ ਪਏ।
  ਕੁੱਝ ਸਮਾਂ ਬੀਤਣ ਪਿੱਛੋਂ ਵੀ ਬਾਬਾ ਹਰੀਆ ਜੀ ਦੇ ਘਰ ਕੋਈ ਔਮਾਦ ਨਾ ਹੋਈ ਤਾਂ ਬਾਬਾ ਬਾਲਾ ਜੀ ਨੇ ਬਾਬਾ ਹਰੀਆ ਜੀ ਨੂੰ ਕਿਹਾ ਕਿ ਉਹਨਾਂ ਦੇ ਘਰ ਦੋ ਪੁੱਤਰ ਜਨਮ ਲੈਣਗੇ। ਕੁੱਝ ਸਮਾਂ ਬੀਤਣ ਪਿੱਛੋਂ ਬੀਬੀ ਫੰਮੀ ਜੀ ਦੀ ਕੁੱਖੋਂ ਬਿਕਰਮੀ 1672 ਨੂੰ ਇੱਕ ਪੁੱਤਰ ਨੇ ਜਨਮ ਲਿਆ।ਪਹਿਲੇ ਪੁੱਤਰ ਦਾ ਨਾਮ ਸਖੀ ਜੀ ਰੱਖਿਆ ਗਿਆ। ਇਸੇ ਤਰ੍ਹਾਂ ਬਿਕਰਮੀ 1677 ਨੂੰ ਦੂਸਰੇ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਸੰਤੋਖੀ ਜੀ ਰੱਖਿਆ ਗਿਆ।ਕੁਝ ਸਮਾਂ ਬਾਅਦ ਸਿੱਧ ਬਾਬਾ ਬਾਲਾ ਜੀ ਘੋੜੇ ਉੱਪਰ ਸਵਾਰ ਹੋ ਕੇ ਆਪਣੇ ਉੱਪਦੇਸ਼ ਗੁਰੂ ਭਾਈ ਭੂੰਦੜ ਜੀ ਪਾਸ ਗਏ। ਇੱਥੇ ਆਪ ਜੀ ਨੇ ਭਾਈ ਸਾਹਿਬ ਨਾਲ ਪ੍ਰੇਮ-ਭਾਵ ਅਤੇ ਗੁਰੂ ਹਰਗੋਬਿੰਦ ਜੀ ਦੀ ਸੇਵਾ ਸੰਬੰਧੀ ਗੱਲਾਂ ਕੀਤੀਆ। ਇਹ ਸੁਣ ਕੇ ਭਾਈ ਸਾਹਿਬ ਖੁਸ਼ ਹੋਏ ਅਤੇ ਬਾਬਾ ਜੀ ਨੂੰ ਕਿਹਾ ਕਿ ਹੁਣ ਤੁਹਾਡਾ ਆਖਰੀ ਸਮਾਂ ਨੇੜੇ ਹੈ ਸੋ ਤੁਸੀਂ ਕੋਈ ਹੋਰ ਨਗਰ ਵਸਾ ਲਵੋ। ਇਹ ਗੱਲਾਂ-ਬਾਤਾਂ ਕਰਕੇ ਬਾਬਾ ਜੀ ਵਾਪਿਸ ਪਿੰਡ ਬੁਲੂਆਣਾ ਆ ਗਏ। ਬਾਬਾ ਜੀ ਖੁਦ ਵੀ ਆਪਣੇ ਆਖਰੀ ਸਮੇਂ ਬਾਰੇ ਜਾਣ ਚੁੱਕੇ ਸਨ। 
  ਇਸ ਤਰ੍ਹਾਂ ਕੁਝ ਸਮਾਂ ਬੀਤਣ ਪਿੱਛੋਂ ਇੱਕ ਦਿਨ ਬਾਬਾ ਜੀ ਨੇ ਆਪਣੇ ਭਰਾ ਬਾਬਾ ਹਰੀਆ ਜੀ ਨੂੰ ਕਿਹਾ ਕਿ ਮੇਰਾ ਆਖਰੀ ਸਮਾਂ ਨੇੜੇ ਆ ਗਿਆ ਹੈ ਇਸ ਲਈ ਤੁਸੀਂ ਪਰਿਵਾਰ ਸਮੇਤ ਵਾਪਿਸ ਪਿੰਡ ਬਰੇਲੀ ਚਲੇ ਜਾਵੋ,ਅਸੀਂ ਤਾਂ ਪੰਜਾਬ ਦੇਸ਼ ਵਿੱਚ ਹੀ ਰਹਿਣਾ ਹੈ।ਇਸ ਲਈ ਤੁਸੀਂ ਸਖੀ ਜੀ ਨੂੰ ਸੰਗਤ ਭੇਜ ਦੇਣਾ ਅਤੇ ਸੰਤੋਖੀ ਜੀ ਨੂੰ ਪਿੰਡ ਬਹਿਮਣ ਵਿਖੇ। ਇਸ ਤਰ੍ਹਾਂ ਬਾਬਾ ਹਰੀਆ ਜੀ ਆਗਿਆ ਲੈ ਕੇ ਵਾਪਿਸ ਚਲੇ ਗਏ। ਸਖੀ ਅਤੇ ਸੰਤੋਖੀ ਜੀ ਆਗਿਆ ਲੈ ਕੇ ਪਿੰਡ ਸੰਗਤ ਅਤੇ ਪਿੰਡ ਬਹਿਮਣ ਚਲੇ ਗਏ। ਕੁਝ ਸਮੇਂ ਬਾਅਦ ਬਾਬਾ ਜੀ ਪੱਛਮ ਵੱਲ ਚਲੇ ਗਏ ਅਤੇ ਬੁਲੂਆਣਾ ਤੋ ਤਕਰੀਬਨਬ ਵੀਹ ਕਿਲੋਮੀਟਰ (20 ਕਿ:ਮੀ) ਦੀ ਦੂਰੀ ਤੇ ਇੱਕ ਝਿੜੀ ਵਿੱਚ ਰੁਕੇ (ਇਹ ਝਿੜੀ ਅੱਜ-ਕੱਲ੍ਹ ਡੇਰਾ ਪਿੰਡੀ ਸਾਹਿਬ, ਪਿੰਡ ਫੱਕਰਸਰ ਦੇ ਨਾਮ ਨਾਲ ਜਾਣੀ ਜਾਦੀ ਹੈ।) ਜਦੋਂ ਬਾਬਾ ਜੀ ਇੱਥੇ ਪਹੁੰਚੇ ਤਾਂ ਇੱਥੇ ਇੱਕ ਫੱਕਰ ਬੈਠਾ ਸੀ। ਇਹ ਫੱਕਰ ਮੁਸਲਮਾਨ ਸੀ। ਬਾਬਾ ਜੀ ਨੇ ਫੱਕਰ ਤੋ ਪਿੰਡ ਫੱਕਰਸਰ ਬਾਰੇ ਪੁਛਿਆ ਤਾਂ ਉਸਨੇ ਦੱਸਿਆ ਕਿ ਇਸ ਪਿੰਡ ਦਾ ਨਾਮ ਫੱਕਰ+ਸਰੋਵਰ ਨੂੰ ਜੋੜ ਕੇ ਰੱਖਿਆ ਗਿਆ ਹੈ ਬਾਬਾ ਜੀ ਫੱਕਰ ਨਾਲ ਗੱਲਾ ਕਰਦੇ ਹੋਏ ਪਿੰਡ ਦੀ ਢਾਬ ਉੱਪਰ ਪਹੁੰਚੇ ਤਾਂ ਬਾਬਾ ਜੀ ਨੇ ਵੇਖਿਆ ਕਿ ਪਿੰਡ ਅਜੇ ਤੱਕ ਪੂਰੀ ਤਰ੍ਹਾਂ ਵਸਿਆ ਨਹੀਂ ਸੀ ਇੱਥੇ ਫੱਕਰਾਂ ਦੇ ਇੱਕ-ਦੋ ਘਰ ਹੀ ਸਨ। 
  ਸਿੱਧ ਬਾਬਾ ਬਾਲਾ ਜੀ ਨੇ ਕਿਹਾ ਕਿ ਮੇਰੇ ਚੇਲੇ ਪਿੰਡ ਬੁਲੂਆਣਾ ਤੋਂ ਆ ਕੇ ਇਸ ਪਿੰਡ ਨੂੰ ਆਬਾਦ ਕਰਨਗੇ। ਕੁੱਝ ਸਮੇਂ ਬਾਅਦ ਪਿੰਡ ਬੁਲੂਆਣਾ ਤੋਂ ਬਾਬਾ ਜੀ ਦੇ ਚੇਲਿਆਂ ਨੇ ਆ ਕੇ ਇਸ ਪਿੰਡ ਨੂੰ ਆਬਾਦ ਕੀਤਾ। ਬਾਬਾ ਬਾਲਾ ਜੀ ਨੇ ਪਿੰਡ ਫੱਕਰਸਰ ਨੂੰ ਵਰ ਦਿੱਤਾ ਕਿ ਜਿਹੜੇ ਸੱਪ ਪਿੰਡ ਫੱਕਰਸਰ ਦੀ ਰੋਹੀ(ਜੂਹ) ਵਿੱਚ ਹਨ ਜਾਂ ਅੱਗੋਂ ਹੋਣਗੇ,ਜੇਕਰ ਉਹ ਕਿਸੇ ਵੀ ਆਦਮੀ ਜਾਂ ਪਸ਼ੂ ਨੂੰ ਡੱਸਣਗੇ ਥ ਉਹ ਪ੍ਰਾਣੀ ਮਰੇਗਾ ਨਹੀਂ ਅਤੇ ਜੋ ਵੌੀ ਇੱਥੇ ਸੱਚੇ ਮਨ ਆ ਕੇ ਸੁੱਖ ਮੰਗੇਗਾ ਉਸਦੀ ਸੁੱਖ ਵੀ ਪੂਰੀ ਹੋਇਆ ਕਰੇਗੀ। ਇਹ ਵਚਨ ਕਰਨ ਤੋਂ ਬਾਅਦ ਬਾਬਾ ਜੀ ਨੇ ਕਿਹਾ ਕਿ ਅਸਾਂ ਹੁਣ ਇੱਥੇ ਹੀ ਧਰਤੀ ਵਿੱਚ ਸਮਾਉਣਾ ਹੈ।ਬਾਬਾ ਬਾਲਾ ਜੀ ਨੇ ਆਪਣੇ ਵਸਤਰ ਉਤਾਰ ਕੇ ਕੰਗੋ ਉੱਪਰ ਟੰਗ ਦਿੱਤੇ ਅਤੇ ਕਿਹਾ ਕਿ ਮੇਰੇ ਚੇਲੇ ਕੰਗੋ ਨੂੰ ਨਹੀਂ ਬਾਲਣਗੇ।ਕਿਉਕਿ ਕੰਗੋ ਮੇਰੀ ਪਿਛਲੇ ਜਨਮ ਦੀ ਭੈਣ ਹੈ।ਬਾਬਾ ਜੀ ਨੇ ਕਿਹਾ ਕਿ ਉਹਨਾਂ ਦੇ ਵਸਤਰ ਵਾਪਿਸ ਪਿੰਡ ਬੁਲੂਆਣਾ ਭੇਜ ਦਿੱਤੇ ਜਾਣ।
  ਇਸ ਪਿੱਛੋਂ ਬਾਬਾ ਬਾਲਾ ਜੀ ਨੇ ਕਿਹਾ ਕਿ ਹੇ ਧਰਤੀ ਮਾਤਾ ਅਸਾਂ ਨੂੰ ਵਿਆੜ੍ਹ ਦੇ,ਤਾਂ ਉਸੇ ਵੇਲੇ ਫੱਕਰ ਨੇ ਕਿਹਾ ਕਿ ਤੁਸੀਂ ਮੇਰੀ ਨਿਗਾਹ੍ ਵਿੱਚ ਆ ਜਾਵੋ। ਉਸੇ ਵੇਲੇ ਬਾਬਾ ਬਾਲਾ ਜੀ ਘੋੜੇ ਅਤੇ ਕੁੱਤੇ ਸਮੇਤ ਧਰਤੀ ਵਿੱਚ ਸਮਾ ਗਏ।ਬਾਬਾ ਬਾਲਾ ਜੀ ਬਿਕਰਮੀ 1720 ਸੰਨ 1664 ਈ: ਮਾਰਚ ਵਿੱਚ ਲੱਗਪੱਗ ਇੱਕ ਸੌ ਸਾਲ ਦੀ ਉਮਰ ਵਿੱਚ ਫੱਕਰ ਦੀਆਂ ਅੱਖਾਂ ਦੇ ਸਾਹਮਣੇ ਧਰਤੀ ਵਿੱਚ ਸਮਾ ਗਏ। 16 ਸਾਲਾਂ ਬਾਅਦ 1680 ਈ: ਵਿੱਚ ਇੱਥੇ ਬਾਗ ਹਰਾ ਹੋਇਆ ਜੋ ਅਜੇ ਵੀ ਹਰਾ ਹੀ ਹੈ ਅਤੇ ਰਹੇਗਾ।
   ਬਾਬਾ ਬਾਲਾ ਜੀ ਦੀ ਸਮਾਧ ਅੱਜ-ਕੱਲ੍ਹ ਡੇਰਾ ਪਿੰਡੀ ਸਾਹਿਬ ਦੇ ਨਾਮ ਨਾਲ ਜਾਣੀ ਜਾਦੀਂ ਹੈ ਲੋਕ ਵੱਡੀ ਗਿਣਤੀ ਵਿੱਚ ਦੂਰੋਂ-ਦੂਰੋਂ ਇੱਥੇ ਨਤਮਸਤਕ ਹੋਣ ਲਈ ਆਉਦੇਂ ਹਨ, ਸੁੱਖ ਮੰਗਦੇ ਹਨ ਅਤੇ ਸੁੱਖ ਪ੍ਰਵਾਨ ਹੋਣ ਤੇ ਸ਼ੁਕਰਾਨਾ ਕਰਨ ਲਈ ਆਉਦੇਂ ਹਨ।
    ਹਰ ਸਾਲ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇੱਥੇ ਭਾਰੀ ਮੇਲਾ ਜੁੜਦਾ ਹੈ।
  ਇਸ ਜੀਵਨ ਗਾਥਾ ਅੱਜ ਲੋਕਾਂ ਦੇ ਸਨਮੁੱਖ ਹੋਣਾ ਭਾਈ ਜਗਤਾ ਜੀ ਦੀ ਮਿਹਨਤ ਦਾ ਨਤੀਜਾ ਹੈ। ਅਤੇ ਇਸ ਨੂੰ ਵਿਕੀਪੀਡੀਆ ਰਾਹੀ ਵਧੇਰੇ ਲੋਕਾਂ ਤੱਕ ਪਹੁੰਚਾਉਣ ਸੁਰਜੀਤ ਸਿੰਘ ਵਾਸੀ ਫੱਕਰਸਰ ਨੇ ਕੋਸ਼ਿਸ਼ ਕੀਤੀ ਹੈ।