ਬਾਬਾ ਸੋਢਲ ਦਾ ਮੇਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਬਾ ਸੋਢਲ ਦਾ ਮੇਲਾ
ਕਿਸਮ ਧਾਰਮਿਕ ਮੇਲਾ
ਸ਼ੁਰੂਆਤ 1900; 119 ਸਾਲ ਪਿਹਲਾਂ (1900)
ਸਥਾਨ
ਖੇਤਰ ਪੰਜਾਬ ਦੇ ਦੁਆਬੇ ਇਲਾਕਾ
ਵੈੱਵਸਾਈਟ ਬਾਬਾ ਸੋਢਲ ਮੇਲਾ

ਬਾਬਾ ਸੋਢਲ ਦਾ ਮੇਲਾ ਪੰਜਾਬ ਦੇ ਦੁਆਬੇ ਇਲਾਕੇ ਦਾ ਮਸ਼ਹੂਰ ਇਤਿਹਾਸਕ ਤੇ ਧਾਰਮਿਕ ਮੇਲਿਆਂ ਹੈ। ਇਹ ਮੇਲਾ ਹਰ ਸਾਲ 22 ਸਤੰਬਰ-24 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਮੇਲੇ ਦਾ ਚੱਢਾ ਬਰਾਦਰੀ ਦੇ ਲੋਕਾਂ ਲਈ ਖਾਸ ਮਹੱਤਵ ਹੈ, ਉਹ ਇਸ ਮੇਲੇ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਮੇਲੇ ਦੇ ਦਿਨਾਂ ਦੌਰਾਨ ਚੱਢਾ ਬਰਾਦਰੀ ਦੇ ਲੋਕ ਸਿਰਫ ਕੜਾਹੀ ਵਿਚ ਤਲੇ ਹੋਏ ਪਕਵਾਨ ਹੀ ਖਾ ਸਕਦੇ ਹਨ। ਮੇਲੇ ਦੌਰਾਨ ਵੱਖ-ਵੱਖ ਸਭਾਵਾਂ ਤੇ ਧਾਰਮਿਕ ਕਮੇਟੀਆਂ ਵਲੋਂ ਦਿਨ-ਰਾਤ ਲੰਗਰ ਦੀ ਸੇਵਾ ਕਰਦੀਆਂ ਹਨ। ਇਸ ਮੇਲੇ ਦੌਰਾਨ ਬੱਚੇ ਤੇ ਵੱਡੇ ਝੂਲਿਆਂ, ਸਰਕਸਾਂ, ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੜੇ ਹੀ ਸੋਹਣੇ ਢੰਗ ਨਾਲ ਸਜਾਉਂਦੇ ਹਨ।

ਇਤਿਹਾਸ[ਸੋਧੋ]

ਇਹ ਮੇਲਾ ਬਾਬਾ ਸੋਢਲ ਦੀ ਯਾਦ ਵਿਚ ਲਗਦਾ ਹੈ, ਜਿਹੜੇ ਚੱਢਾ ਬਰਾਦਰੀ ਵਿਚੋਂ ਹੋਏ ਹਨ। ਉਨ੍ਹਾਂ ਦੇ ਬਚਪਨ ਦਾ ਨਾਂ ਸੋਢੀ ਸੀ, ਜੋ ਬਾਅਦ ਵਿਚ ਬਾਬਾ ਸੋਢਲ ਦੇ ਨਾਂ ਨਾਲ ਪ੍ਰਚੱਲਿਤ ਹੋ ਗਿਆ। ਜਲੰਧਰ ਸ਼ਹਿਰ ਵਿਚ ਜਿਸ ਥਾਂ ’ਤੇ ਅੱਜ ਸਿੱਧ ਬਾਬਾ ਸੋਢਲ ਦਾ ਮੰਦਰ ਹੈ, ਕਈ ਸਾਲ ਪਹਿਲਾਂ ਉਸ ਜਗ੍ਹਾ ’ਤੇ ਇੱਕ ਛੋਟਾ ਜਿਹਾ ਤਾਲਾਬ ਹੋਇਆ ਕਰਦਾ ਸੀ। ਬਾਬਾ ਜੀ ਦੀ ਮਾਤਾ ਦੇ ਕੋਈ ਸੰਤਾਨ ਨਹੀਂ ਸੀ। ਕਿਸੇ ਫਕੀਰ ਵਲੋਂ ਮਿਲੇ ਵਰਦਾਨ ਤੋਂ ਬਾਅਦ ਬਾਬਾ ਸੋਢਲ ਦਾ ਜਨਮ ਹੋਇਆ ਪਰ ਫਕੀਰ ਨੇ ਉਨ੍ਹਾਂ ਦੀ ਮਾਤਾ ਨੂੰ ਚਿਤਾਵਨੀ ਦਿੱਤੀ ਹੋਈ ਸੀ ਕਿ ਜੇ ਉਨ੍ਹਾਂ ਨੇ ਇਸ ਪੁੱਤਰ ਨੂੰ ਬੁਰਾ-ਭਲਾ ਕਿਹਾ ਤਾਂ ਇਹ ਸੰਤਾਨ ਵਾਪਸ ਫਕੀਰ ਕੋਲ ਚਲੀ ਜਾਵੇਗੀ। ਕਿਹਾ ਜਾਂਦਾ ਹੈ ਕਿ ਇਕ ਦਿਨ ਬਾਬਾ ਜੀ ਦੀ ਮਾਤਾ ਉਕਤ ਤਾਲਾਬ ਉਪਰ ਕੱਪੜੇ ਧੋ ਰਹੇ ਸਨ। ਬਾਬਾ ਜੀ ਆਪਣੀ ਮਾਂ ਨੂੰ ਸ਼ਰਾਰਤਾਂ ਨਾਲ ਤੰਗ-ਪ੍ਰੇਸ਼ਾਨ ਕਰਨ ਲੱਗ ਪਏ, ਜਿਸ ਤੋਂ ਗੁੱਸੇ ਵਿਚ ਆ ਕੇ ਮਾਤਾ ਨੇ ਉਨ੍ਹਾਂ ਨੂੰ ਬੁਰਾ-ਭਲਾ ਆਖ ਦਿੱਤਾ। ਮਾਤਾ ਦੀਆਂ ਇਹ ਗੱਲਾਂ ਸੁਣਦਿਆਂ ਹੀ ਬਾਬਾ ਸੋਢਲ ਨੇ ਤਾਲਾਬ ਵਿਚ ਛਾਲ ਮਾਰ ਦਿੱਤੀ। ਕਿਹਾ ਜਾਂਦਾ ਹੈ ਕਿ ਬਾਬਾ ਜੀ ਦੇ ਵਿਛੋੜੇ ਕਾਰਨ ਉਨ੍ਹਾਂ ਦੀ ਮਾਤਾ ਉਥੇ ਬੈਠੀ ਕਈ ਦਿਨ ਰੋਂਦੀ ਰਹੀ। ਫਿਰ ਇਕ ਦਿਨ ਬਾਬਾ ਜੀ ਨੇ ਨਾਗ ਦੇਵਤਾ ਦੇ ਰੂਪ ਵਿਚ ਆਪਣੀ ਮਾਤਾ ਨੂੰ ਦਰਸ਼ਨ ਦਿੱਤੇ ਅਤੇ ਫਕੀਰ ਦੀ ਗੱਲ ਯਾਦ ਕਰਵਾਈ। [1]

ਹਵਾਲੇ[ਸੋਧੋ]