ਬਾਬਾ ਹਰਭਜਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਾਬਾ ਹਰਭਜਨ ਸਿੰਘ ਦੀ ਦਰਗਾਹ ਦਾ ਅੰਦਰ ਦਾ ਦ੍ਰਿਸ਼
ਬਾਬਾ ਹਰਭਜਨ ਸਿੰਘ ਦੀ ਦਰਗਾਹ ਦਾ ਬਾਹਰ ਦਾ ਦ੍ਰਿਸ਼

ਬਾਬਾ ਹਰਭਜਨ ਸਿੰਘ ਚੀਨ ਅਤੇ ਭਾਰਤ ਦੋਨਾਂ ਵਲੋਂ ਅਮਨ ਸ਼ਾਂਤੀ ਦੇ ਪ੍ਰਤੀਕ ਅਦ੍ਰਿਸ਼ ਦੂਤ ਵਜੋਂ ਜਾਣਿਆ ਜਾਂਦਾ ਬਾਰਡਰ ਦਾ ਰਖਵਾਲਾ : ਬਾਬਾ ਹਰਭਜਨ ਸਿੰਘ 1966 ਤੋਂ ਸਥਾਪਿਤ ਕੀਤੀ ਗਈ ਰੈਜਮੈਂਟ ਨੂੰ ਪਹਿਲਾ ਧੱਕਾ ਉਦੋਂ ਲਗਾ ਜਦੋਂ ਖੱਚਰਾਂ ਨੂੰ ਲਿਜਾ ਰਹੀ ਟੀਮ ਦਾ ਇੱਕ ਅਹਿਮ ਮੈਂਬਰ ਅਜੀਬੋ ਗਰੀਬ ਸਥਿਤੀ ਵਿਚ ਗੁੰਮ ਹੈ ਗਿਆ। ਉਸ ਨੂੰ ਲੱਭਣ ਵਿਚ ਫੌਜ ਨੂੰ ਤਿੰਨ ਦਿਨ ਲਗੇ। ਤਿੰਨਾਂ ਦਿਨਾਂ ਬਾਅਦ ਉਸ ਦੀ ਲਾਸ਼ ਮਿਲ ਗਈ ਜਿਸਨੂੰ ਬੜੇ ਸਨਮਾਨ ਸਹਿਤ ਅਗਨੀ ਭੇਟ ਕਰ ਦਿੱਤਾ ਗਿਆ। ਫੌਜ ਦੇ ਇਸ ਸੰਤ-ਸਿਪਾਹੀ ਦਾ ਅਜੀਬੋ ਗਰੀਬ ਸਥਿਤੀ ਵਿਚ ਗੁੰਮ ਹੋਣਾ ਇੱਕ ਭੇਦ ਬਣ ਕੇ ਰਹਿ ਗਿਆ। ਉਦੋਂ ਤੋਂ ਹੀ 'ਬਾਬਾ ਹਰਭਜਨ ਸਿੰਘ' ਨੂੰ ਸ਼ਾਂਤੀ ਦਾ ਦੂਤ ਅਤੇ ਬਾਰਡਰ ਦਾ ਰਖਵਾਲਾ ਕਿਹਾ ਜਾਂਦਾ ਹੈ। ਜਦੋਂ ਬਾਬਾ 4 ਅਕਤੂਬਰ 1968 ਨੂੰ ਲਾਪਤਾ ਹੋਇਆ ਉਸ ਸਮੇਂ ਇੱਕ ਟੁਕੜੀ ਦੀ ਕਮਾਨ ਲੈਫ. ਕਰਨਲ ਪੀਂ ਦੋਰਗੀ ਦੇ ਹੱਥ ਵਿਚ ਸੀ। ਬਾਬਾ ਨੂੰ ਯਾਦ ਕਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਬਾਬਾ ਬੜਾ ਹੀ ਸ਼ਾਂਤ ਸੁਭਾਅ ਅਤੇ ਧਾਰਮਿਕ ਵਿਚਾਰਾਂ ਵਿਚ ਲੀਨ ਹੋਇਆ ਵਿਅਕਤੀ ਸੀ। ਉਸਦੇ ਫੌਜੀ ਸਾਥੀ ਉਸਨੂੰ ਬਾਬਾ ਕਹਿ ਕੇ ਪੁਕਾਰਦੇ ਸਨ। ਕਰਨਲ ਦੋਰਗੀ ਅਨੁਸਾਰ ਉਸ ਦੇ ਇੱਕ ਸਿਪਾਹੀ ਨੇ ਇੱਕ ਦਿਨ ਕਿਹਾ ਕਿ ਬਾਬਾ ਉਸਦੇ ਸੁਪਨੇ ਵਿਚ ਆਇਆ ਹੈ ਅਤੇ ਬਾਬਾ ਦੇ ਨਾਮ ਦੀ ਇੱਕ ਸਮਾਧ ਤਿਆਰ ਕਰਨ ਦੀ ਇੱਛਾ ਪ੍ਰਗਟਾਈ ਹੈ। ਰੈਜਮੈਂਟ ਨੇ ਬਾਬੇ ਦੀ ਇਸ ਇੱਛਾ ਭਾਵੇਂ ਕਿ ਇਹ ਬਾਬੇ ਨੇ ਕਿਸੇ ਫੌਜੀ ਦੇ ਸੁਪਨੇ ਵਿਚ ਪ੍ਰਗਟਾਈ ਸੀ ਨੂੰ ਸਾਹਮਣੇ ਰੱਖ ਕੇ ਟੂਕ ਲਾ ਵਿਖੇ ਇੱਕ ਸਮਾਧ ਦੀ ਉਸਾਰੀ ਕਰ ਦਿੱਤੀ। ਅੱਜ ਇਹ ਕਹਾਵਤ ਬਣ ਗਈ ਹੈ ਕਿ ਨਾਥੂ-ਲਾ ਅਤੇ ਜੇਲਪ-ਲਾ ਵਰਗੇ ਮੁਸ਼ਕਿਲਾਂ ਭਰੇ ਰਸਤਿਆਂ ਤੇ ਤੈਨਾਤ ਫੌਜੀਆਂ ਨੂੰ ਕਿਸੇ ਆਉਣ ਵਾਲੀ ਆਫਤ ਤੋਂ 72 ਘੰਟੇ ਪਹਿਲਾਂ 'ਬਾਬੇਂ ਵਲੋਂ ਚੇਤੰਨ ਕਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੀ ਕੁਝ ਮਿੱਥ ਬਾਰਡਰ ਦੇ ਦੂਜੇ ਪਾਰ ਚੀਨ ਵਲ ਵੀ ਮੰਨੀ ਜਾਂਦੀ ਹੈ ਉਥੇ ਕਿਹਾ ਜਾਂਦਾ ਹੈ ਕਿ ਭਾਰਤ ਵਲੋਂ ਕੋਈ ਹੋਣ ਵਾਲੀ ਹਰਕਤ ਦਾ ਪਤਾ 72 ਘੰਟੇ ਪਹਿਲਾ ਚੀਨ ਨੂੰ ਲਗ ਜਾਂਦਾ ਹੈ। ਇਸ ਗੱਲ ਦਾ ਭਾਵੇਂ ਕੋਈ ਸਬੂਤ ਨਹੀਂ ਮਿਲਦਾ ਪਰ ਫਿਰ ਵੀ ਕਿਹਾ ਜਾਂਦਾ ਹੈ ਕਿ ਚੀਨ ਅਤੇ ਭਾਰਤ ਦਰਮਿਆਨ ਹੋਣ ਵਾਲੀ ਕੋਈ ਵੀ ਦੁਵੱਲੀ ਗਲਬਾਤ ਦੌਰਾਨ ਚੀਨ ਵਲੇ 'ਬਾਬੇਂ ਲਈ ਇੱਕ ਸੀਟ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਨਾਥੂ-ਲਾ ਦੇ ਇਲਾਕੇ ਵਿਚ ਆਪਣੀ ਅਮਨ ਭਰੀ ਪੋਸਟਿੰਗ ਲਈ ਹਰੇਕ ਅਫਸਰ C. ਬਾਬੇਂ ਦੀ ਸਮਾਧ ਤੇ ਜਾ ਕੇ ਅਰਾਧਨਾ ਕਰਦਾ ਹੈ। ਸਮਾਧ ਨੂੰ ਪਹਿਲੀ ਵਾਲੀ ਜਗ੍ਹਾ ਤੋਂ ਸ਼ਿਫਟ ਕਰਕੇ ਸੁਖਾਲੀ ਪਹੁੰਚ ਵਾਲੀ ਜਗ੍ਹਾ ਤੇ ਉਸਾਰ ਦਿੱਤਾ ਗਿਆ ਹੈ। ਜਨ - ਸਾਧਾਰਨ ਉਥੇ ਰਾਤ ਨੂੰ ਪਾਣੀ ਦਾ ਭਰਿਆ ਜੱਗ ਰਖ ਆਉਦੇ ਹਨ ਅਤੇ ਸਵੇਰੈ ਇਸ ਨੂੰ ਅੰਮ੍ਰਿਤ ਸਮਝ ਕੇ ਲੈ ਜਾਂਦੇ ਹਨ। ਉਹਨਾਂ ਅਨੁਸਾਰ ਇਥੇ ਹਰ ਸ਼ਰਧਾਲੂ ਦੀ ਮਨੋਕਾਮਨਾ ਪੂਰੀ ਹੁੰਦੀ ਹੈ। 'ਬਾਬਾਂ ਦੀ ਸਮਾਧ ਤੇ ਹਰ ਗੱਡੀ ਰੁਕ ਕੇ ਅਗੇ ਜਾਂਦੀ ਹੈ ਜਿਸ ਨਾਲ ਬਾਬਾ ਪ੍ਰਤੀ ਸ਼ਰਧਾ ਭਾਵਨਾ ਅਤੇ ਵਿਸ਼ਵਾਸ ਹੋਰ ਵੀ ਵੱਧ ਜਾਂਦਾ ਹੈ। ਬਾਬੇ ਦੀ ਸਮਾਧ ਤੇ ਹੁਣ ਨਕਦੀ ਚੜ੍ਹਾਵਾ ਵੀ ਚੜ੍ਹਦਾ ਹੈ। ਨਕਦੀ ਪਖੇ ਬਾਬੇ ਦੇ ਚੜਾਵੇ ਦੀ ਰਕਮ ਦਿਨ ਬਦਿਨ ਵਧਦੀ ਜਾਂਦੀ ਹੈ। ਫੌਜ ਵਲੋਂ ਇਸ ਮੰਤਵ ਲਈ' ਬਾਬਾ ਹਰਭਜਨ ਸਿੰਘ ਫੰਡੇ ਦੀ ਸਥਾਪਨਾ ਕੀਤੀ ਗਈ। ਇਸ ਫੰਡ ਤੋਂ ਹੋਣ ਵਾਲੀ ਕਮਾਈ 17 ਮਾਊਨਟੇਨ" ਡਿਵੀਜ਼ਨ, ਦੇ ਜਨਰਲ ਆਫੀਸਰ ਕਮਾਂਡਿੰਗ, ਦੀ ਅਗਵਾਈ ਹੇਠ ਬਾਰਡਰ ਦੀ ਭਲਾਈ ਦੇ ਕਾਰਜ ਵਿਚ ਵਰਤੀ ਜਾਂਦੀ ਹੈ। ਬੱਚਿਆਂ ਦੀ ਸਹਾਇਤਾ ਕਰਨੀ, ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ 164 ਮਾਊਨਟੇਨ ਬ੍ਰਿਗੇਡ ਦੁਆਰਾ ਪਿੰਡਾਂ ਦੇ ਬੱਚਿਆਂ ਦੀ ਟ੍ਰੇਨਿੰਗ ਆਦਿ ਤੇ ਹੋਣ ਵਾਲੇ ਖਰਚੇ ਇਸੇ ਫੰਡ ਵਿਚੋਂ ਕੀਤੇ ਜਾਂਦੇ ਹਨ। ਇਥੇ ਤਕ ਕਿ 'ਬਾਧੇ, ਦੀ ਮਾਤਾ ਨੂੰ ਹਰ ਮਹੀਨੇ 1050/ - ਰੁਪੈ ਦਾ ਮਨੀ ਆਰਡਰ ਵੀ ਇਸੇ ਫੰਡ ਵਿਚੋਂ ਭੇਜਿਆ ਜਾਂਦਾ ਹੈ। ਦਿਲਚਸਪ ਗੱਲ ਇਹ ਕਿ 14 ਸਤੰਬਰ ਬਾਬੇ ਦੀ ਸਾਲਾਨਾ ਛੁਟੀ ਵਾਲੇ ਦਿਨ ਫੌਜ ਦੀ ਇੱਕ ਜੌਂਗਾ ਜੀਪ ਉਥੇ ਲਿਆਂਦੀ ਜਾਂਦੀ ਹੈ ਅਤੇ ਬਾਬੇ ਦਾ ਸਾਮਾਨ ਲੱਦ ਕੇ ਕਿਹਾ ਜਾਂਦਾ ਹੈ ਕਿ ਉਸਦੇ ਪਿੰਡ ਨੂੰ ਤੋਰ ਦਿੱਤੀ ਜਾਂਦੀ ਹੈ। ਬਾਕਾਇਦਾ ਕਪੂਰਥਲੇ ਬਾਬੇ ਦੇ ਪਿੰਡ ਕੂਕਾ ਲਈ ਇੱਕ ਰੇਲਵੇ ਟਿਕਟ ਰਿਜ਼ਰਵ ਕਰਵਾਈ ਜਾਂਦੀ ਹੈ। ਜਿਥੇ ਇੱਕ ਅਰਦਲੀ ਵਲੇ ਬਾਬੇ ਦੀ ਆਤਮਾ ਉਥੇ ਤੈਨਾਤ ਰੈਜਮੈਂਟ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ। (ਸਿੱਖ ਰਿਵਿਊ, ਮਈ 2001) .... ਹਰਭਜਨ ਸਿੰਘ ਤੋਂ ਬਾਬਾ ਹਰਭਜਨ ਸਿੰਘ ਬਣ ਗਿਆ 1 4 ਅਕਤੂਬਰ 1968 ਨੂੰ ਉਤਰੀ ਬੰਗਾਲ ਅਤੇ ਸਿੱਕਮ ਵਿਚ ਭਾਰੀ ਬਾਰਸ਼ ਹੈ ਰਹੀ ਸੀ 1 23 ਪੰਜਾਬ ਬਟਾਲੀਅਨ ਦਾ ਜਵਾਨ ਬਾਬਾ ਹਰਭਜਨ ਸਿੰਘ ਖੱਚਰਾਂ ਦੀ ਇੱਕ ਟੋਲੀ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਫਿਸਲ ਗਿਆ ਅਤੇ ਹੇਠਾਂ ਜਾ ਡਿੱਗਾ। ਖ਼ਬਰ ਅੱਗ ਵਾਂਗ ਫੈਲ ਗਈ। ਉਸ ਨੂੰ ਲਭਣ ਦੀਆਂ ਕੋਸ਼ਿਸ਼ਾਂ ਹੋਣ ਲਗੀਆਂ। ਅਲੋਪ ਹੋਣ ਤੋਂ ਪੰਜਵੇਂ ਦਿਨ ਉਸਦੇ ਇੱਕ ਸਾਥੀ ਪ੍ਰੀਤਮ ਸਿੰਘ ਨੂੰ ਸੁਪਨਾ ਆਇਆ ਕਿ ਫਲਾਣੀ ਜਗ੍ਹਾ ਤੇ ਹਰਭਜਨ ਸਿੰਘ ਡਿਗ ਪਿਆ ਹੈ। ਉਸ ਦੇ ਹੋਰ ਸਾਥੀਆਂ ਨੂੰ ਵੀ ਅਜਿਹਾ ਸੁਪਨਾ ਆਉਣ ਲਗਾ। ਉਹਨਾਂ ਉਸ ਇਲਾਕੇ ਦੀ ਘੋਰ ਛਾਣ ਬੀਣ ਕੀਤੀ ਅੰਤ ਵਿਚ ਉਹਨਾਂ ਨੂੰ ਉਸ ਦੀ ਲਾਸ਼ ਉਸੇ ਥਾਂ ਮਿਲ ਗਈ। ਛੇਕਿਆ ਚੋ ਤੇ ਉਸਦੀ ਯਾਦ ਵਿਚ ਇੱਕ ਸਮਾਧ ਦੀ ਉਸਾਰੀ ਕੀਤੀ ਗਈ। ਹਰਭਜਨ ਸਿੰਘ ਲਗਾਤਾਰ ਆਪਣੇ ਸਾਥੀਆਂ ਦੇ ਸੁਪਨੇ ਵਿਚ ਆ ਰਿਹਾ ਸੀ ਇਥੋਂ ਤਕ ਕਿ ਚੀਨੀ ਫੌਜੀਆਂ ਨੇ ਵੀ ਉਸ ਨੂੰ ਅਪ੍ਰਤੱਖ ਰੂਪ ਵਿਚ ਦੇਖਿਆ ਹੈ ਜੋ ਉਹਨਾਂ ਨੂੰ ਹਰ ਆਉਣ ਵਾਲੀ ਸਮੱਸਿਆ ਤੋਂ ਸੁਚੇਤ ਕਰਦਾ ਹੈ। ਭਾਰਤੀ ਫੌਜ ਨੇ ਇਸ ਸਮਾਧ ਕੋਲ ਜਿਥੇ ਇਸ ਨੂੰ' ਬਾਬੇ ਦਾ ਨਾਮ ਦਿੱਤਾ ਗਿਆ ਉਸ ਜਗ੍ਹਾ ਤੇ ਇੱਕ ਗੁਰਦੁਆਰੇ ਦੀ ਉਸਾਰੀ ਕਰ ਦਿੱਤੀ ਹੈ। ਉਸ ਦਾ ਨਾਮ ਅਜੇ ਫੌਜ ਦੇ ਰਜਿਸਟਰ ਵਿਚੋਂ ਕੱਟਿਆ ਨਹੀਂ ਗਿਆ ਅਤੇ ਉਸ ਨੂੰ ਆਨਰੇਰੀ ਕੈਪਟਨ ਦਾ ਅਹੁਦਾ ਦੇ ਦਿਤਾ ਗਿਆ ਹੈ। ਹਰ ਸਾਲ ਉਸ ਨੂੰ 15 ਸਤੰਬਰ ਤੋਂ 15 ਨਵੰਬਰ ਤੱਕ ਦੋ ਮਹੀਨੇ ਛੁੱਟੀ ਵੀ ਦਿਤੀ ਜਾਂਦੀ ਹੈ। ਉਸ ਦਾ ਅਰਦਲੀ ਉਸ ਨੂੰ ਸਟੇਸ਼ਨ ਤਕ ਛੱਡਣ ਜਾਂਦਾ ਹੈ ਜਿਥੇ ਕਿ ਉਸ ਲਈ ਇੱਕ ਸੀਟ ਪਹਿਲਾਂ ਹੀ ਰਿਜ਼ਰਵ ਰੱਖੀ ਹੁੰਦੀ ਹੈ।

ਹਵਾਲੇ[ਸੋਧੋ]

[1]

  1. ਪ੍ਰਿਤਪਾਲ ਸਿੰਘ ਤੁਲੀ, ਵਿਲੱਖਣ ਸਿਖ, ਸ. ਦਰਸ਼ਨ ਸਿੰਘ ਖਾਲਸਾ ਪ੍ਰਕਾਸ਼ਕ