ਸਮੱਗਰੀ 'ਤੇ ਜਾਓ

ਬਾਰਟੋਲੋਮੀਉ ਡਿਆਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਰਟੋਲੋਮੀਉ ਡਿਆਸ (ਪੁਰਤਗਾਲੀ: Bartolomeu Dias) (1450 - 29 ਮਈ, 1500) ਜਿਸ ਨੂੰ ਬਾਥੋਲੋਮੀਉ ਡਿਆਸ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ, ਇੱਕ ਪੁਰਤਗਾਲੀ ਕਾਢਕਾਰ ਸੀ ਅਤੇ ਸਰਵਪ੍ਰਥਮ ਯੂਰਪੀ ਸੀ ਜਿਸ ਨੇ ਕੇਪ ਆਫ ਗੁਡ ਹੋਪ ਤੋਂ ਹੁੰਦੇ ਹੋਏ ਸਮੁੰਦਰੀ ਰਸਤੇ ਪੂਰਬ ਦੇ ਵੱਲ ਯਾਤਰਾ ਕੀਤੀ। ਸੰਨ 1487 ਵਿੱਚ, ਪੁਰਤਗਾਲ ਦੇ ਮਹਾਰਾਜ ਕਿੰਗ ਜਾਨ ਦੂਸਰਾ ਨੇ ਡਿਆਸ ਨੂੰ ਪੂਰਬ ਵਿੱਚ ਇੱਕ ਈਸਾਈ ਰਾਜਾ ਪ੍ਰੈਸਟਰ ਜਾਨ ਦੀ ਧਰਤੀ ਦੀ ਖੋਜ ਕਰਨ ਨੂੰ ਕਿਹਾ। ਕਿਉਂਕਿ ਪ੍ਰੈਸਟਰ ਜਾਨ ਵਾਸਤਵ ਵਿੱਚ ਕੋਈ ਨਹੀਂ ਸੀ, ਡਿਆਸ ਨੂੰ ਕੋਈ ਧਰਤੀ ਨਹੀਂ ਮਿਲੀ ਲੇਕਿਨ ਉਸਨੂੰ 1488 ਵਿੱਚ ਅਟਲਾਂਟਿਕ ਮਹਾਸਾਗਰ ਤੋਂ ਹਿੰਦ ਮਹਾਸਾਗਰ ਹੁੰਦੇ ਹੋਏ ਏਸ਼ੀਆ ਤੱਕ ਜਾਣ ਦਾ ਰਸਤਾ ਜ਼ਰੂਰ ਮਿਲ ਗਿਆ। ਸੰਨ 1500 ਵਿੱਚ ਪੈਦਰੋ ਆਲਵਾਰੇਸ ਕਾਬਰਾਲ ਦੀ ਬਰਾਜ਼ੀਲ ਦੀ ਖੋਜਯਾਤਰਾ ਦਾ ਨਯੋਗ ਕਰਦੇ ਸਮਾਂ ਇੱਕ ਸਮੁੰਦਰੀ ਤੂਫਾਨ ਵਿੱਚ ਉਸ ਦੀ ਮੌਤ ਹੋ ਗਈ। ਬਾਅਦ ਵਿੱਚ ਉਸ ਦੀ ਇੱਕ ਮੂਰਤੀ ਕੇਪ ਟਾਉਨ, ਦੱਖਣ ਅਫਰੀਕਾ ਵਿੱਚ ਸਥਾਪਤ ਕੀਤੀ ਗਈ। ਇਸ ਖੋਜਯਾਤਰਾ ਦਾ ਇੱਕ ਹੋਰ ਉਦੇਸ਼ ਉਹਨਾਂ ਦੇਸ਼ਾਂ ਵਿੱਚ ਜਾ ਕੇ, ਜਿਹਨਾਂ ਦੇ ਬਾਰੇ ਵਿੱਚ ਜਾਣਕਾਰੀ ਜੋਆਓ ਅਫੋਂਸੋ ਦਿ ਏਵੀਰੋ (ਸੰਭਵ ਤੌਰ ਤੇ ਇਥੋਪੀਆ ਅਤੇ ਏਡਨ) ਜਿਹਨਾਂ ਦੇ ਨਾਲ ਪੁਰਤਗਾਲੀ ਚੰਗੇ ਸੰਬੰਧ ਚਾਹੁੰਦੇ ਸਨ। ਡਿਆਸ ਨੂੰ ਦੱਖਣ ਏਸ਼ਿਆ ਵਿੱਚ ਵਪਾਰ ਉੱਤੇ ਮੁਸਲਮਾਨਾਂ ਦੇ ਏਕਾਧਿਕਾਰ ਨੂੰ ਚੁਨੈਤੀ ਦੇਣ ਲਈ ਵੀ ਭੇਜਿਆ ਗਿਆ ਸੀ।