ਬਾਰਾਂ ਰਸੂਲ
[[ਤਸਵੀ|thumb|300px|ਲਿਓਨਾਰਦੋ ਦਾ ਵਿੰਚੀ ਦਾ ਚਿੱਤਰ - ਆਖਰੀ ਭੋਜ]] ਬਾਰਾਂ ਰਸੂਲ (ਯੂਨਾਨੀ: Apostolos ਉੱਚਾਰਨ: ਅਪੋਸਟੋਲਸ) ਉਹ ਲੋਕ ਸਨ ਜਿਹਨਾਂ ਨੂੰ ਇੰਜੀਲ ਅਤੇ ਮਸੀਹੀ ਰਵਾਇਤਾਂ ਦੇ ਮੁਤਾਬਿਕ ਪ੍ਰਭੂ ਯਿਸੂ ਮਸੀਹ ਨੇ ਆਪਣੇ ਮਿਸ਼ਨ ਲਈ ਚੁਣਿਆ ਸੀ। ਸ਼ਬਦ ਰਸੂਲ ਦੀ ਮਸੀਹੀ (ਈਸਾਈ) ਅਤੇ ਮੁਸਲਮਾਨ ਵਰਤੋਂ ਵਿੱਚ ਫਰਕ ਹੈ। ਮਸਲਾਮਾਨ 'ਨਬੀ' ਅਤੇ 'ਰਸੂਲ' ਦੋਨ੍ਹਾਂ ਲਫ਼ਜ਼ਾਂ ਦਾ ਸਾਂਝਾ ਇਸਤੇਮਾਲ ਕਰਦੇ ਹਨ ਜਦੋਂ ਕਿ ਮਸੀਹੀ ਇਸਤੇਮਾਲ ਵਿੱਚ ਰਸੂਲ ਖ਼ਾਸ ਮਸੀਹੀ 'ਕਲੀਸੀਆ ਦੇ ਪਿਤਾ' ਅਖਵਾਂਦੇ ਹਨ।
ਇੰਜੀਲੇ ਮਰਕਸ ਦੇ ਮੁਤਾਬਿਕ ਯਿਸੂ ਮਸੀਹ ਨੇ ਰਸੂਲਾਂ ਨੂੰ ਦੋ ਦੋ ਦੀਆਂ ਜੋੜੀਆਂ ਵਿੱਚ ਗਲੀਲ ਦਿਆਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਘੱਲਿਆ ਤਾਂ ਜੋ ਬੀਮਾਰਾਂ ਨੂੰ ਸ਼ਫ਼ਾ ਦੇਣ ਅਤੇ ਬਦਰੂਹਾਂ ਨੂੰ ਬਾਹਰ ਕੱਢਣ।
ਏਸ ਦੇ ਮਗਰੋਂ ਰਸੂਲਾਂ ਨੂੰ ਸਾਰੀ ਦੁਨੀਆ ਵਿੱਚ ਖਿੱਲਰ ਜਾਣ ਅਤੇ ਇੰਜੀਲ ਦੀ ਖ਼ੁਸ਼ਖ਼ਬਰੀ ਦੀ ਮੁਨਾਦੀ ਕਰਨ ਦਾ ਕੰਮ ਸੌਂਪਿਆ ਗਿਆ। ਯਹੂਦੀ ਰਵਾਇਤਾਂ ਦੇ ਬਰਖ਼ਿਲਾਫ਼ ਹੁਣ ਮੁਨਾਦੀ ਯਹੂਦੀਆਂ ਅਤੇ ਗ਼ੈਰ ਕੌਮਾਂ ਦੋਨਾਂ ਵਿੱਚ ਕੀਤੀ ਜਾਣ ਲੱਗੀ। ਸੋ ਨਵੇਂ ਨੇਮ ਦੇ ਲਿਖੇ ਜਾਣ ਤੋਂ ਪਹਿਲਾਂ ਸਾਰੀ ਗਿਆਤ ਦੁਨੀਆ ਵਿੱਚ ਮੁਨਾਦੀ ਕੀਤੀ ਜਾ ਚੁੱਕੀ ਸੀ।
ਭਾਵੇਂ ਸਾਰੇ ਬਾਰਾਂ ਰਸੂਲ ਗਲੀਲੀ ਯਹੂਦੀ ਸਨ ਪਰ ਉਹਨਾਂ ਵਿਚੋਂ ਦੱਸ ਦੇ ਨਾਂ ਹੀ ਆਰਾਮੀ ਜ਼ਬਾਨ ਦੇ ਹਨ ਜਦੋਂ ਕਿ ਰਹਿੰਦੇ ਯੂਨਾਨੀ ਜ਼ਬਾਨ ਤੋਂ ਹਨ। ਸੋ ਹੋ ਸਕਦਾ ਹੈ ਕਿ ਉਹ ਉਹਨਾਂ ਸ਼ਹਿਰੀ ਇਲਾਕਿਆਂ ਤੋਂ ਹੋਣ ਜਿੱਥੇ ਯੂਨਾਨੀ ਅਤੇ ਰੂਮੀ ਸੰਸਕ੍ਰਿਤੀ ਦਾ ਅਸਰ ਸੀ।
ਬਾਰਾਂ ਰਸੂਲ
[ਸੋਧੋ]ਸਾਂਝੀਆਂ ਇੰਜੀਲਾਂ [ਮਰਕੁਸ3:13-19, ਮੱਤੀ10:1-4, ਲੂਕਾ 6:12-16] ਦੇ ਅਨੁਸਾਰ ਬਾਰਾ ਰਸੂਲਾਂ ਦੇ ਨਾਂ ਇਹ ਨੇਂ:
1. ਸ਼ਮਾਉਨ: ਜਿਹਨਾਂ ਨੂੰ ਪਤਰਸ ਦਾ ਨਾਂ ਦਿੱਤਾ ਗਿਆ [ਯੂਨਾਨੀ ਪੇਟਰੋਸ ਯਾ ਪੇਟਰਾ, ਆਰਾਮੀ ਕੇਫ਼ਾ, ਯਾਨੀ ਪੱਥਰ ਯਾ ਚੱਟਾਨ]। ਉਹ ਸਾਰੇ ਰਸੂਲਾਂ ਦੇ ਸਰਦਾਰ ਹੋਣ ਦੇ ਨਾਲ ਨਾਲ ਮਸੀਹੀਆਂ ਦੇ ਪਹਿਲੇ ਪੋਪ ਵੀ ਨੇਂ। ਉਹ ਗਲੀਲ ਦੇ ਬੈਤ ਸੈਦਾ ਦੇ ਮਛੇਰੇ ਸਨ ਅਤੇ ਆਪਣੇ ਸਾਕਾਂ ਦੇ ਨਾਲ ਗਨਾਸਰਤ ਦੀ ਝੀਲ ਪਰ ਸ਼ਿਕਾਰ ਕਰਦੇ ਸਨ। ਜਦੋਂ ਉਹਨਾਂ ਨੂੰ ਚੁਣਿਆ ਗਿਆ ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਆਖਿਆ 'ਮੇਰੇ ਪਿਛੇ ਹੋ ਤੋਰੋ ਮੈਂ ਤੁਹਾਨੂੰ ਮਨੁੱਖਾਂ ਦੇ ਮਛੇਰੇ ਬਣਾਵਾਂ ਗਾ'। ਫਿਰ ਇਲਾਨਆ ਜ਼ਿੰਦਗੀ ਵਿੱਚ ਯਿਸੂ ਮਸੀਹ ਨੇ ਪਤਰਸ ਰਸੂਲ ਦੇ ਬਾਰੇ ਵਿੱਚ ਫ਼ਰਮਾਇਆ 'ਤੂੰ ਕੇਫ਼ਾ [ਚੱਟਾਨ] ਹੈਂ ਅਤੇ ਇਸੇ ਚੱਟਾਨ ਉੱਤੇ ਮੈਂ ਆਪਣੀ ਕਲੀਸੀਆ ਬਣਾਵਾਂ ਗਾ'।
2. ਅਨਦਰੀਆਸ: ਪਤਰਸ ਰਸੂਲ ਦੇ ਭਾਈ ਸਨ, ਬੈਤ ਸੈਦਾ ਦੇ ਮਛੇਰੇ ਸਨ ਅਤੇ ਯੂਹਨਾ ਬਪਤਿਸਮਹ ਦੇਣ ਵਾਲੇ ਦੇ ਸ਼ਾਗਿਰਦ ਸਨ। ਇਹ ਸਾਰਿਆਂ ਰਸੂਲਾਂ ਵਿਚੋਂ ਸਭ ਥੋਂ ਪਹਿਲੋਂ ਬੁਲਾਏ ਗਏ ਸੁਣ।
3. ਯਾਕੂਬ ਅਤੇ
4. ਯੂਹੰਨਾ: ਇਹ ਦੋਵੇਂ ਜ਼ਬਦੀ ਦੇ ਪੁੱਤਰ ਸਨ, ਉਹਨਾਂ ਦੋਨ੍ਹਾਂ ਨੂੰ ਪ੍ਰਭੂ ਯਿਸੂ ਨੇ ਬੋਨਰਜੀਸ ਆਖਿਆ ਯਾਨੀ ਬਿਜਲੀ ਦੇ ਪੁੱਤਰ।
5. ਫ਼ਿਲਪੁਸ: ਗਲੀਲ ਦੇ ਬੈਤ ਸੈਦਾ ਥੋਂ ਸੁਣ।
6. ਬਰਥੋਲਮਾ ਯਾ ਬਰਥਲਮਾਈ ਯਾਨੀ ਥਲਮਾਈ ਦੇ ਪੁੱਤਰ ਯਾ Ptolemais ਥੋਂ। ਕੁਝਾਂ ਦੇ ਮੁਤਾਬਿਕ ਇਹ ਯੂਹਨਾ 1:45-1:51ਵਿੱਚ ਬਿਆਨ ਕੀਤੇ ਗਏ ਨਥਾਨੀਈਲ ਨਾਲ ਜੋੜਦੇ ਨੇਂ।
7. ਥੋਮਾ ਯਾ ਤੂਮਾ: ਯਹੂਦਾ ਥੋਮਾ ਦੀਦੀਮੁਸ ਵੀ ਅਖਵਾਂਦੇ ਨੇਂ। ਆਰਾਮੀ 'ਥੋਮਾ' ਅਤੇ 'ਯੂਨਾਨੀ' ਦੀਦੀਮੁਸ ਦਾ ਮਤਲਬ ਹੈ ਜੁੜਵਾਂ।
8. ਯਾਕੂਬ: ਹਲਫ਼ਾਈ ਦੇ ਪੁੱਤਰ।
9. ਮੱਤੀ: ਇੱਕ ਮਸੂਲੀਏ ਸਨ। ਕੁੱਝ ਲੋਕ ਇਹ ਵੀ ਕਹਿੰਦੇ ਨੇ ਭਈ ਇਹ ਹਲਫ਼ਾਈ ਦੇ ਪੁੱਤਰ ਲਾਵੀ ਸੁਣ।
10. ਸ਼ਮਾਉਨ ਕਨਾਨੀ: ਉਹਨਾਂ ਨੂੰ ਸ਼ਮਾਉਨ ਗ਼ਈਯੂਰ ਵੀ ਕਹਿੰਦੇ ਨੇਂ।
11. ਯਹੂਦਾ ਅਸਖ਼ਰੀਊਤੀ: ਉਹਨਾਂ ਨੇ ਯਿਸੂ ਮਸੀਹ ਨੂੰ ਹਾਕਮਾਂ ਦੇ ਗੋਚਰੇ ਕੀਤਾ ਸੀ। ਉਹਨਾਂ ਦੀ ਥਾਂ ਤੇ ਰਸੂਲਾਂ ਨੇ ਮਿਥਿਆਸ ਨੂੰ ਚੁਣਿਆ ਸੀ।
12. ਯਹੂਦਾ: ਉਹਨਾਂ ਨੂੰ ਮਰਕਸ ਅਤੇ ਮਿਤੀ ਵਿੱਚ ਥਦਾਉਸ ਆਖਾ ਗਿਆ ਹੈ।
ਯੂਹਨਾ ਦੀ ਇੰਜੀਲ ਵਿੱਚ ਰਸੂਲਾਂ ਦੀ ਕੋਈ ਫ਼ਹਿਰਿਸਤ ਦਰਜ ਨਹੀਂ ਪਰ ਹੇਠ ਦਿੱਤੇ ਰਸੂਲ ਦਾ ਜ਼ਿਕਰ ਹੈ।
• ਪਤਰਸ
• ਅਨਦਰੀਆਸ
• ਜ਼ਬਦੀ ਦੇ ਪੁੱਤਰ
• ਫ਼ਿਲਪੁਸ
• ਨਥਾਨੀਈਲ
• ਥੋਮਾ
• ਯਹੂਦਾ ਅਸਖ਼ਰੀਵਤੀ
• ਯਹੂਦਾ