ਬਾਲਿਕਾ ਵਧੂ
ਬਾਲਿਕਾ ਵਧੂ | |
---|---|
ਤਸਵੀਰ:Balika Vadhu.png ਬਾਲਿਕਾ ਵਧੂ ਦਾ ਟਾਇਟਲ ਕਾਰਡ | |
ਸ਼ੈਲੀ | ਇੰਡੀਅਨ ਸੋਪ ਓਪੇਰਾ ਡਰਾਮਾ ਇੰਟਰਟੈਨਮਮੇਂਟ |
ਦੁਆਰਾ ਬਣਾਇਆ | ਪੁਰਨੇਡ੍ਦੁ ਸ਼ੇਖਰ |
ਲੇਖਕ | ਪੁਰਨੇਡ੍ਦੁ ਸ਼ੇਖਰ ਗਾਜਰਾ ਕੋੱਟ੍ਰੇ ਰਾਜੇਸ਼ ਦੁਬੇ ਉਸ਼ਾ ਦਿਕਸਤ ਰਘੁਵੀਰ ਸ਼ੇਖਾਵਤ |
ਨਿਰਦੇਸ਼ਕ | ਸਿਧਾਰਥ ਸੇਨਗੁਪਤਾ ਪ੍ਰਦੀਪ ਯਾਦਵ |
ਸਟਾਰਿੰਗ | ਟੋਰਲ ਰਸਪੁਤਰਾ ਗ੍ਰੇਸੀ ਗੋਸਵਾਮੀ ਸ਼ੇਸ਼ਾਂਕ ਵਿਆਸ ਆਸੀਆ ਕਾਜ਼ੀ |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਹਿੰਦੀ |
ਸੀਜ਼ਨ ਸੰਖਿਆ | 01 |
No. of episodes | 1976 as of 17 August 2015[1] |
ਨਿਰਮਾਤਾ ਟੀਮ | |
ਨਿਰਮਾਤਾ | ਸੁੰਜੋਯ ਵੱਡਵਾ ਕੋਮਲ ਸੁਂਜੋਯ ਵ |
Production locations | ਜੈਅਤਸਰ ਉਦੇਪੁਰ |
ਸਿਨੇਮੈਟੋਗ੍ਰਾਫੀ | ਸੰਜੇ ਕੇ ਮਨੀਮ ਅਨਿਲ ਕਟਕੇ |
ਸੰਪਾਦਕ | ਸੰਤੋਸ਼ ਸਿੰਘ ਜਨਕ ਚੋਹਾਨ |
Camera setup | ਮਲਟੀ-ਕੈਮਰਾ |
ਲੰਬਾਈ (ਸਮਾਂ) | 20 ਮਿੰਟ |
Production company | Sphere Origins |
ਰਿਲੀਜ਼ | |
Original network | ਕਲਰਜ਼ ਟੀ ਵੀ |
Picture format | 576i (SDTV) 1080i (HDTV) |
Original release | ਫਰਮਾ:ਸ਼ੁਰੂ ਹੋਣ ਦੀ ਮਿਤੀ – ਹੁਣ ਤਕ |
ਬਾਲਿਕਾ ਵਧੂ-ਕੱਚੀ ਉਮਰ ਕੇ ਪੱਕੇ ਰਿਸ਼ਤੇ (ਅੰਗਰੇਜ਼ੀ:ਚਾਈਲਡ ਬ੍ਰਾਇਡ) ਭਾਰਤੀ ਟੈਲੀਵਿਜ਼ਨ ਡਰਾਮਾ ਲੜੀ ਜਿਸਦੀ ਪਹਿਲੀ ਪੇਸ਼ਕਾਰੀ 21 ਜੁਲਾਈ 2008 ਨੂੰ ਕਲਰਜ਼ ਟੀ ਵੀ ਉੱਪਰ ਕੀਤੀ ਗਈ। ਇਹ ਨਾਟਕ ਬਾਲ ਵੀਹ ਦੇ ਬਹੁਤ ਸਾਰੇ ਮੁੱਦਿਆ ਨੂੰ ਪੇਸ਼ ਕਰਦਾ ਹੈ।
ਪਲਾਟ[ਸੋਧੋ]
"ਬਾਲਿਕਾ ਵਧੂ" ਨਾਟਕ ਅਨੰਦੀ ਤੇ ਜਗਦੀਸ਼ ਦੀ ਜ਼ਿੰਦਗੀ ਦੇ ਸਫ਼ਰ ਨੂੰ ਬਿਆਨ ਕਰਦਾ ਹੈ, ਜੋ ਬਚਪਨ ਵਿੱਚ ਵਿਆਹੇ ਜਾਂਦੇ ਹਨ। ਜਿਵੇਂ ਉਹ ਵੱਡੇ ਹੁੰਦੇ ਹਨ, ਜਗਦੀਸ਼ ਗੌਰੀ ਦੇ ਪਿਆਰ ਵਿੱਚ ਪੈ ਜਾਂਦਾ ਹੈ। ਓਹ ਅਨੰਦੀ ਨੂੰ ਤਲਾਕ ਦਿੱਤੇ ਬਿਨਾ ਹੀ, ਆਪਣੇ ਘਰ ਦਿਆਂ ਦੇ ਖਿਲਾਫ਼ ਜਾ ਕੇ ਗੌਰੀ ਨਾਲ ਵਿਆਹ ਕਰ ਲੈਂਦਾ ਹੈ, ਅਤੇ ਅਨੰਦੀ ਨੂੰ ਇੱਕਲਿਆਂ ਛੱਡ ਜਾਂਦਾ ਹੈ। ਦੂਜੇ ਪਾਸੇ ਅਨੰਦੀ ਆਪਣੇ ਪੈਰਾਂ ਉੱਪਰ ਖੜੀ ਹੋ ਜਾਂਦੀ ਹੈ। ਇਸ ਤੋਂ ਬਾਅਦ ਉਹ ਸ਼ਿਵਰਾਜ਼ ਸ਼ੇਖਰ ਨੂੰ ਮਿਲਦੀ ਹੈ ਅਤੇ ਫਿਰ ਉਸ ਨਾਲ ਵਿਆਹ ਹੋ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਜਗਦੀਸ਼ ਨੂੰ ਆਪਣੀ ਗਲਤੀ ਮਿਹਸੂਸ ਹੁੰਦਾ ਹੈ ਤਾਂ ਉਹ ਘਰ ਵਾਪਿਸ ਅਉਂਦਾ ਹੈ,ਤਾਂ ਉਸ ਨੂੰ ਅਨੰਦੀ ਦੇ ਵਿਆਹ ਦਾ ਧੱਕਾ ਲਗਦਾ ਹੈ। ਫਿਰ ਉਹ ਇੱਕ ਹੁਸ਼ਿਆਰ ਕੁੜੀ ਗੰਗਾ ਨੂੰ ਮਿਲਦਾ ਹੈ, ਜੋ ਬਾਲ ਵਿਆਹ ਦੀ ਸ਼ਿਕਾਰ ਹੈ, ਅਤੇ ਆਪਣੇ ਸੋਹਰਿਆ ਦੁਆਰਾ ਤਪਾਈ ਹੋਈ ਹੈ। ਫਿਰ ਉਹ ਗੰਗਾ ਨੂੰ ਸਹਾਰਾ ਦਿੰਦਾ ਹੈ ਅਤੇ ਅਤੇ ਉਸਦੇ ਸੁਪਨਿਆ ਨੂੰ ਪੂਰਾ ਕਰਦਾ, ਉਸਨੂੰ ਨਰਸ ਬਣਾਉਂਦਾ ਹੈ। ਜਦੋਂ ਉਸਨੂੰ ਪਿਆਰ ਦਾ ਅਹਿਸਾਸ ਹੁੰਦਾ, ਤਾਂ ਉਹ ਗੰਗਾ ਨਾਲ ਵਿਆਹ ਕਰਵਾ ਲੈਂਦਾ ਹੈ। ਉਹ ਗੰਗਾ ਦੇ ਮੁੰਡੇ ਮੰਨੂ ਨੂੰ ਵੀ ਆਪਣੇ ਬੱਚੇ ਵਜੋਂ ਸਵੀਕਾਰ ਕਰਦਾ ਹੈ। ਦੂਜੇ ਪਾਸੇ ਅਨੰਦੀ ਅਤੇ ਸ਼ਿਵਰਾਜ ਇੱਕ ਅਨਾਥ ਬੱਚੇ ਨੂੰ ਲੈ ਲੈਂਦੇ ਹਨ, ਅਤੇ ਉਸਨੂੰ ਅਸਲੀ ਮਾਂ ਬਾਪ ਦੀ ਤਰਾਂ ਪਿਆਰ ਕਰਦੇ ਹਨ। ਕੁਝ ਸਮੇਂ ਬਾਅਦ ਸ਼ਿਵਰਾਜ ਆਤੰਕਵਾਦੀਆਂ ਦੇ ਹੱਥੋਂ ਮਾਰਿਆ ਜਾਂਦਾ ਹੈ, ਅਤੇ ਅਨੰਦੀ ਦੋ ਜੋੜੇ ਬੱਚਿਆਂ ਨੂੰ ਜਨਮ ਦਿੰਦੀ ਹੈ, ਸ਼ਿਵਮ ਅਤੇ ਨੰਦਨੀ। ਦੂਜੇ ਪਾਸੇ ਗੰਗਾ ਪੜ੍ਹਾਈ ਜਾਰੀ ਰੱਖਦੀ ਹੈ ਅਤੇ ਡਾਕਟਰ ਬਣ ਜਾਂਦੀ ਹੈ। ਅਨੰਦੀ ਦੀ ਬੇਟੀ ਨੂੰ ਕਿਡਨੈਪ ਕਰ ਲਿਆ ਜਾਂਦਾ ਹੈ ਅਤੇ ਉਸਦਾ ਛੋਟੀ ਜਿਹੀ ਉਮਰ ਵਿੱਚ ਹੀ ਕਿਡਨੈਪਰ ਦੇ ਮੁੰਡੇ ਨਾਲ ਹੀ ਵਿਆਹ ਕਰ ਦਿੱਤਾ ਜਾਂਦਾ ਹੈ, ਕੁੰਦਨ। ਇਸ ਲਈ ਅਨੰਦੀ ਭਾਰਤ ਵਿੱਚ ਰਹਿਣ ਦਾ ਫੈਸਲਾ ਕਰਦੀ ਹੈ ਜਦੋਂ ਕਿ ਬਾਕੀ ਸਾਰਾ ਪਰਿਵਾਰ ਸਿੰਗਾਪੁਰ ਚਲਾ ਜਾਂਦਾ ਹੈ। ਕਿਉਂਕਿ ਉਸਦੀ ਨੇਤੀ ਅਜੇ ਭਾਰਤ ਵਿੱਚ ਹੈ ਅਤੇ ਉਹ ਉਸਨੂੰ ਲਭਣਾ ਚਾਹੁੰਦੀ ਹੈ। ਉਹ ਜਗਦੀਸ਼ ਦੇ ਘਰ ਚਲੀ ਜਾਂਦੀ ਹੈ। 11 ਸਾਲ ਬਾਅਦ ਅਨੰਦੀ ਦੀ ਬੇਟੀ ਦੀ ਜੋ ਨਿੰਬੋਲੀ ਦੇ ਨਾਮ ਨਾਲ ਜਾਣੀ ਜਾਂਦੀ ਹੈ, ਆਪਣੀ ਮਾਂ ਦੇ ਨਕਸ਼ੇ ਕਦਮ ਤੇ ਚਲਦੀ ਹੈ। ਅਨੰਦੀ "ਸ਼ਿਵ ਨਿਕੇਤਨ" ਨਾਮ ਦੀ ਇੱਕ ਸੰਸਥਾ ਸ਼ੁਰੂ ਕਰਦੀ ਹੈ। ਜਿਥੇ ਉਹ ਸਮਾਜਿਕ ਬੁਰਾਈਆਂ ਖਿਲਾਫ਼ ਲੜਨਾ ਜਾਰੀ ਰੱਖਦੀ ਹੈ। ਉਹ ਇੱਕ ਸ਼ਕਤੀਸ਼ਾਲੀ, ਸੁਤੰਤਰ ਇੱਕਲੀ ਮਾਂ ਹੈ ਜੋ ਬਹੁਤ ਲੋਕਾਂ ਲੈ ਮਾਰਗ ਦਰਸ਼ਕ ਬਣਦੀ ਹੈ।
ਹਵਾਲੇ[ਸੋਧੋ]
- ↑ "Balika Vadhu episodes". Balika Vadhu — Kachchi Umar Ke Pakke Rishte. 20 May 2014. Archived from the original on 9 ਅਗਸਤ 2015. Retrieved 20 May 2015.
{{cite web}}
: Unknown parameter|dead-url=
ignored (help)