ਬਿਨ ਰੋਏ (ਟੀਵੀ ਡਰਾਮਾ)
| ਬਿਨ ਰੋਏ | |
|---|---|
ਸਿਰਲੇਖ ਸਕਰੀਨ | |
| ਸ਼ੈਲੀ | ਰੋਮਾਂਟਿਕ ਡਰਾਮਾ |
| ਦੁਆਰਾ ਬਣਾਇਆ | ਮੋਮਿਨਾ ਦੁਰੈਦ |
| 'ਤੇ ਆਧਾਰਿਤ | ਫ਼ਰਹਤ ਇਸ਼ਤਿਆਕ਼ ਦੇ ਨਾਵਲ ਬਿਨ ਰੋਏ ਉੱਪਰ |
| ਲੇਖਕ | ਫ਼ਰਹਤ ਇਸ਼ਤਿਆਕ਼ |
| ਨਿਰਦੇਸ਼ਕ | ਹਾਸਿਮ ਹੁਸੈਨ ਸ਼ਹਿਜ਼ਾਦ ਕਸ਼ਮੀਰੀ ਮੋਮਿਨਾ ਦੁਰੈਦ |
| ਸਟਾਰਿੰਗ | ਮਾਹਿਰਾ ਖਾਨ ਹੁਮਾਯੂੰ ਸਈਦ ਅਰਮੀਨਾ ਖਾਨ |
| ਓਪਨਿੰਗ ਥੀਮ | "ਬਿਨ ਰੋਏ" ਤਿਆਰਕਰਤਾ ਸ਼ਿਰਾਜ਼ ਉੱਪਲ |
| ਮੂਲ ਦੇਸ਼ | ਪਾਕਿਸਤਾਨ |
| ਮੂਲ ਭਾਸ਼ਾ | ਉਰਦੂ |
| ਸੀਜ਼ਨ ਸੰਖਿਆ | 1 |
| No. of episodes | 17 |
| ਨਿਰਮਾਤਾ ਟੀਮ | |
| ਕਾਰਜਕਾਰੀ ਨਿਰਮਾਤਾ | ਮੋਮਿਨਾ ਦੁਰੈਦ |
| ਨਿਰਮਾਤਾ | ਮੋਮਿਨਾ ਦੁਰੈਦ |
| ਸਿਨੇਮੈਟੋਗ੍ਰਾਫੀ | ਫਰਹਾਨ ਆਲਮ |
| ਸੰਪਾਦਕ | ਸੱਯਦ ਤਨਵੀਰ ਆਲਮ ਫੈਜ਼ਨ ਸਲੀਮ |
| Camera setup | ਮਲਟੀ ਕੈਮਰਾ ਸੈਟਅੱਪ |
| ਲੰਬਾਈ (ਸਮਾਂ) | 40 ਮਿੰਟ |
| Distributor | ਹਮ ਨੈੱਟਵਰਕ ਲਿਮਿਟਿਡ |
| ਰਿਲੀਜ਼ | |
| Original network | ਹਮ ਟੀਵੀ |
| Original release | 2 ਅਕਤੂਬਰ 2016 – 22 ਜਨਵਰੀ 2017 |
ਬਿਨ ਰੋਏ (Urdu: بن روۓ; lit: Without Crying), ਪਾਕਿਸਤਾਨੀ ਰੁਮਾਂਟਿਕ ਟੀਵੀ ਡਰਾਮਾ ਹੈ। ਇਸਦਾ ਪਹਿਲਾ ਐਪੀਸੋਡ 2 ਅਕਤੂਬਰ 2016 ਨੂੰ ਹਮ ਟੀਵੀ ਉੱਤੇ ਨਸ਼ਰ ਹੋਇਆ। ਇਹ ਬਿਨ ਰੋਏ ਆਂਸੂ ਨਾਮ ਦੇ ਨਾਵਲ ਉੱਤੇ ਆਧਾਰਿਤ ਹੈ। ਬਿਨ ਰੋਏ ਇੱਕ ਤਰਹਾਂ ਨਾਲ ਡਰਾਮੇ ਦੇ ਰੂਪ ਵਿੱਚ ਫਿਲਮ ਹੈ।[1][2] ਇਸਦੇ ਨਿਰਦੇਸ਼ਕ ਸ਼ਹਿਜ਼ਾਦ ਕਸ਼ਮੀਰੀ ਅਤੇ ਹੈਸਮ ਹੁਸੈਨ ਹਨ। ਇਸਦੀ ਕਹਾਣੀ ਫ਼ਰਹਤ ਇਸ਼ਤਿਆਕ਼ ਨੇ ਅਤੇ ਸਕਰੀਨਪਲੇਅ ਮੁਹੰਮਦ ਵਾਸੀ-ਉਦ-ਦੀਨ ਨੇ ਲਿਖਿਆ ਹੈ।[3] ਇਸਦਾ ਨਿਰਮਾਣ ਮੋਮਿਨਾ ਦੁਰੈਦ ਨੇ ਐਮਡੀ ਪਰੋਡਕਸਨਸ ਦੇ ਬੈਨਰ ਅਧੀਨ ਕੀਤਾ ਹੈ।[4][5] ਇਹ ਡਰਾਮਾ ਫ਼ਰਹਤ ਇਸ਼ਤਿਆਕ਼ ਦੇ ਲਿਖੇ ਨਾਵਲ ਉੱਪਰ ਬਣਿਆ ਹੈ ਤੇ ਉਸ ਨਾਵਲ ਉੱਪਰ ਇਸੇ ਨਾਂ ਉੱਪਰ ਫਿਲਮ ਵੀ ਬਣ ਚੁੱਕੀ ਹੈ। ਇਸ ਵਿਚ ਮੁੱਖ ਕਿਰਦਾਰ ਵਜੋਂ ਮਾਹਿਰਾ ਖਾਨ, ਹੁਮਾਯੂੰ ਸਈਦ, ਅਰਮੀਨਾ ਖਾਨ ਹਨ।
ਕਹਾਣੀ
[ਸੋਧੋ]ਬਿਨ ਰੋਏ ਪਿਆਰ ਦੀ ਗਾਥਾ ਹੈ। ਇਸ ਪਿਆਰ ਦੇ ਕਈ ਰੂਪ ਮਿਲਦੇ ਹਨ, ਜਿਵੇਂ ਪਛਤਾਵਾ, ਬੇਵਫ਼ਾਈ ਤੇ ਮਿਲਾਪ। ਕਹਾਣੀ ਸਬਾ ਸ਼ਫੀਕ (ਮਾਹਿਰਾ ਖਾਨ) ਨਾਲ ਸ਼ੁਰੂ ਹੁੰਦੀ ਹੈ, ਜੋ ਬਚਪਨ ਤੋਂ ਹੀ ਆਪਣੇ ਚਚੇਰੇ ਭਰਾ ਇਰਤਜ਼ਾ (ਹੁਮਾਯੂੰ ਸਈਦ) ਨੂੰ ਪਸੰਦ ਕਰਦੀ ਹੈ, ਪਰ ਇਰਤਜ਼ਾ ਦੇ ਮਨ ਵਿੱਚ ਕਦੇ ਵੀ ਸਬਾ ਲਈ ਅਜਿਹਾ ਭਾਵ ਨਹੀਂ ਹੁੰਦਾ। ਇਰਤਜ਼ਾ ਆਪਣੀ ਪੜ੍ਹਾਈ ਲਈ ਅਮਰੀਕਾ ਚਲਾ ਜਾਂਦਾ ਹੈ ਤੇ ਉੱਥੇ ਉਸਦੀ ਮੁਲਾਕਾਤ ਸਮਨ (ਅਰਮੀਨਾ ਖਾਨ) ਨਾਲ ਹੁੰਦੀ ਹੈ। ਇਰਤਜ਼ਾ ਨੂੰ ਸਮਨ ਨਾਲ ਪਿਆਰ ਹੋ ਜਾਂਦਾ ਹੈ। ਸਮਨ ਸਬਾ ਦੀ ਵੱਡੀ ਭੈਣ ਹੈ। ਸਮਨ ਦੇ ਮਾਤਾ-ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਉਹ ਪਾਕਿਸਤਾਨ ਪਰਤ ਆਉਂਦੀ ਹੈ। ਸਬਾ ਸਮਨ ਤੇ ਇਰਤਜ਼ਾ ਦਾ ਪਿਆਰ ਪਰਵਾਨ ਚੜ੍ਹਦਾ ਦੇਖ ਖੁਸ਼ ਨਹੀਂ ਹੁੰਦੀ।
ਉਹ ਕੋਸਦੀ ਹੈ ਕਿ ਜੇਕਰ ਸਮਨ ਦੇ ਮਾਤਾ-ਪਿਤਾ ਦੀ ਮੌਤ ਨਾ ਹੋਈ ਹੁੰਦੀ, ਤਾਂ ਉਹ ਪਾਕਿਸਤਾਨ ਨਾ ਪਰਤਦੀ ਅਤੇ ਉਸਦੀ ਮੁਹੱਬਤ ਦੇ ਰਾਹ ਵਿੱਚ ਰੋੜਾ ਨਾ ਬਣਦੀ। ਸਮਨ ਤੇ ਇਰਤਜ਼ਾ ਦਾ ਵਿਆਹ ਹੋ ਜਾਂਦਾ ਹੈ ਅਤੇ ਉਹ ਅਮਰੀਕਾ ਚਲੇ ਜਾਂਦੇ ਹਨ। ਕੁਝ ਸਾਲਾਂ ਬਾਅਦ ਉਹ ਆਪਣੇ ਪੁੱਤਰ ਮਾਜ਼ ਨਾਲ ਵਾਪਸ ਪਾਕਿਸਤਾਨ ਆਉਂਦੇ ਹਨ। ਮਾਜ਼ ਦੇ ਜਨਮਦਿਨ ਉੱਪਰ ਸਮਨ ਉਸ ਲਈ ਤਿਆਰੀਆਂ ਕਰ ਰਹੀ ਹੁੰਦੀ ਹੈ ਪਰ ਅਚਾਨਕ ਇੱਕ ਕਾਰ ਦੁਰਘਟਨਾ ਵਿੱਚ ਸਮਨ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਵਾਲੇ ਸਬਾ ਨੂੰ ਇਰਤਜ਼ਾ ਨਾਲ ਵਿਆਹ ਕਰਨ ਲਈ ਕਹਿੰਦੇ ਹਨ, ਪਰ ਉਹ ਮਨਾਂ ਕਰ ਦਿੰਦੀ ਹੈ। ਸਬਾ ਦੀ ਜਿਸ ਮੁੰਡੇ ਨਾਲ ਨਿਕਾਹ ਹੋਣ ਜਾ ਰਿਹਾ ਹੁੰਦਾ ਹੈ, ਇਰਤਜ਼ਾ ਨੂੰ ਪਤਾ ਚੱਲਦਾ ਹੈ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ। ਉਹ ਇਸ ਬਾਰੇ ਸਬਾ ਦੇ ਘਰਦਿਆਂ ਨੂੰ ਦੱਸਦਾ ਹੈ ਅਤੇ ਅੰਤ ਵਿੱਚ ਸਬਾ ਤੇ ਇਰਤਜ਼ਾ ਦਾ ਵਿਆਹ ਹੋ ਜਾਂਦਾ ਹੈ।
ਕਾਸਟ
[ਸੋਧੋ]- ਮਾਹਿਰਾ ਖਾਨ - ਸਬਾ ਦੇ ਰੋਲ ਵਿੱਚ
- ਹੁਮਾਯੂੰ ਸਈਦ - ਇਰਤਜ਼ਾ ਦੇ ਰੋਲ ਵਿਚ
- ਅਰਮੀਨਾ ਖਾਨ - ਸਮਨ ਦੇ ਰੋਲ ਵਿੱਚ
- ਜਾਵੇਦ ਸ਼ੇਖ - ਸ਼ਫਿਕ ਰਹਿਮਤ ਅਲੀ ਦੇ ਰੋਲ ਵਿੱਚ
- ਜ਼ੈਬਾ ਬਖਤਿਆਰ - ਮਲੀਹਾ ਸ਼ਫੀਕ ਦੇ ਰੋਲ ਵਿਚ
- ਅਰਜ਼ਾ ਮੰਜ਼ੂਰ - ਦਾਦੀ ਦੇ ਰੋਲ ਵਿੱਚ
- ਜ਼ਾਹੀਨ ਤਾਹਿਰਾ - ਰਹਿਮਤ ਭੂਆ ਦੇ ਦੇ ਰੋਲ ਵਿੱਚ
- ਜਹਾਂਜ਼ੇਬ ਖਾਨ - as ਜ਼ਫਰ ਸ਼ਫੀਕ ਦੇ ਰੋਲ ਵਿਚ
- ਸਮਨ ਅੰਸਾਰੀ
- ਰਾਸ਼ਿਦ ਖਵਾਜ਼ਾ
- ਐਨੀ ਜ਼ੈਦੀ
- ਹੁਮਾ ਨਵਾਬ
- ਅਰਜ਼ੁਮੰਦ ਅਜ਼ਹਰ
- ਸ਼ਾਜ਼ੀਆ ਨਾਜ਼
- ਸੈਮਾ ਕੰਵਲ
- ਅਦਨਾਨ ਮਲਿਕ - ਅਬਦੁੱਲਾ (ਵਿਸ਼ੇਸ਼ ਝਲਕ)
- ਜੁਨੈਦ ਖਾਨ - ਸਫੀਰ (ਵਿਸ਼ੇਸ਼ ਝਲਕ)
- ਸਿਦਰਾ ਬਾਤੂਲ - ਮਾਹਨੂਰ (ਵਿਸ਼ੇਸ਼ ਝਲਕ)
- ਅਦੀਲ ਹੁਸੈਨ - (ਵਿਸ਼ੇਸ਼ ਝਲਕ)
ਬਾਲ ਕਲਾਕਾਰ
[ਸੋਧੋ]- ਮਨਾਹਿਲ ਦੁਰੈਦ
- ਸ਼ਾਹਜ਼ਾਨ ਦੁਰੈਦ
- ਮਈਸ਼ਾ ਦੁਰੈਦ
- ਜ਼ੇਰਲੀਨਾ ਦੁਰੈਦ
- ਸ਼ਾਯਾਨ ਦੁਰੈਦ
- ਅਜ਼ਲਾਨ ਅਲੀ ਅਸਕਾਰੀ
- ਸਲਰ ਕਸ਼ੀਫ
- ਅਸਫ ਕਸ਼ੀਫ
- ਸ਼ਾਂਜ਼ੇ ਹਸਨ
- ਅਨਮ ਹਾਸ਼ਿਮ
- ਸ਼ਾਹ ਜ਼ੈਨ
- ਅਰਜ਼ ਨੋਫਿਲ
- ਮਹਿਰੀਨ ਬਾਰੀ
ਹੋਰ ਵੇਖੋ
[ਸੋਧੋ]- ਹਮ ਟੀਵੀ ਦੁਆਰਾ ਪ੍ਰਸਾਰਿਤ ਪ੍ਰੋਗਰਾਮਾਂ ਦੀ ਸੂਚੀ
- 2016 ਵਿੱਚ ਪਾਕਿਸਤਾਨੀ ਟੈਲੀਵਿਜਨ
ਹਵਾਲੇ
[ਸੋਧੋ]- ↑ "Farhat Ishtiaq's Bin Roye Aansu coming soon on HUM TV | Reviewit.pk". Retrieved 20 July 2016.
- ↑ Hamza, Rana. "Humayun Saeed-Mahira Khan starrer Bin Roye to on-air as Drama in coming months | FEED". Archived from the original on 20 ਅਗਸਤ 2016. Retrieved 20 July 2016.
{{cite web}}: Unknown parameter|dead-url=ignored (|url-status=suggested) (help) - ↑ Anwer, Zoya (2015-01-17). "Bin Roye story more mature than Humsafar: Humayun Saeed". Retrieved 20 July 2016.
- ↑ "Five reasons why you should (or should not) watch Bin Roye". Archived from the original on 25 ਅਗਸਤ 2016. Retrieved 23 July 2016.
{{cite web}}: Unknown parameter|dead-url=ignored (|url-status=suggested) (help) - ↑ "'Bin Roye' rides Pakistani new wave". Archived from the original on 17 ਅਗਸਤ 2016. Retrieved 23 July 2016.