ਬਿੰਦਰਪਾਲ ਫ਼ਤਿਹ
ਬਿੰਦਰਪਾਲ ਫ਼ਤਿਹ | |
|---|---|
ਬਿੰਦਰਪਾਲ ਫ਼ਤਿਹ | |
| ਜਨਮ | ਧਨੌਲਾ, ਜਿਲ੍ਹਾ ਬਰਨਾਲਾ, ਪੰਜਾਬ |
| ਕਿੱਤਾ | ਗੀਤਕਾਰ, ਗਾਇਕ, ਅਦਾਕਾਰ, ਮੀਡੀਆ ਕਾਮਾ |
| ਭਾਸ਼ਾ | ਪੰਜਾਬੀ |
| ਰਾਸ਼ਟਰੀਅਤਾ | ਭਾਰਤੀ |
ਬਿੰਦਰਪਾਲ ਫ਼ਤਿਹ ਇੱਕ ਪੰਜਾਬੀ ਲੇਖਕ, ਗੀਤਕਾਰ, ਗਾਇਕ, ਅਦਾਕਾਰ, ਮੀਡੀਆ ਅਤੇ ਕਾਮਾ ਹੈ। ਉਸ ਨੇ ਅਨੇਕਾਂ ਲੇਖ ਅਤੇ ਕਵਿਤਾਵਾਂ ਲਿਖੀਆਂ ਹਨ ਅਤੇ ਇਸ ਤੋਂ ਇਲਾਵਾ ਉਸ ਨੇ ਕਈ ਗੀਤ ਵੀ ਲਿਖੇ ਹਨ। ਇਨ੍ਹਾਂ ਗੀਤਾਂ ਵਿੱਚੋਂ ਇੱਕ ਗੀਤ ਯਾਰ ਵਿੱਛੜੇ ਜੋ ਕਿ ਉਸ ਨੇ ਪੰਜਾਬੀ ਫਿਲਮ 'ਸਾਡੇ ਆਲੇ' ਲਈ ਲਿਖਿਆ, ਬਹੁਤ ਹੀ ਮਸ਼ਹੂਰ ਹੋਇਆ। ਇਸ ਗੀਤ ਨੂੰ ਪੰਜਾਬੀ ਗਾਇਕ ਅਮਰਿੰਦਰ ਗਿੱਲ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਅਤੇ ਇਸ ਦਾ ਸੰਗੀਤ ਮੁਖ਼ਤਾਰ ਸਹੋਤਾ ਵੱਲੋਂ ਦਿੱਤਾ ਗਿਆ ਸੀ।[1][2]
ਜੀਵਨੀ
[ਸੋਧੋ]ਬਿੰਦਰਪਾਲ ਫ਼ਤਿਹ ਦਾ ਜਨਮ ਪੰਜਾਬ ਦੇ ਕਸਬਾ ਧਨੌਲਾ (ਜਿਲ੍ਹਾ ਬਰਨਾਲਾ) ਵਿੱਚ ਹੋਇਆ।
ਵਿੱਦਿਆ ਅਤੇ ਨੌਕਰੀ
[ਸੋਧੋ]ਉਸ ਨੇ ਆਪਣੀ ਬਾਰ੍ਹਵੀਂ ਦੀ ਪੜ੍ਹਾਈ ਧਨੌਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਤੋਂ ਹਾਸਲ ਕੀਤੀ ਅਤੇ ਉਸ ਤੋਂ ਬਾਅਦ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਆਪਣੀ ਬੀ.ਏ. ਦੀ ਪੜ੍ਹਾਈ ਸ਼ੂਰੂ ਕੀਤੀ ਅਤੇ ਸਾਲ 2011 ਵਿੱਚ ਉਸ ਨੇ ਡਿਗਰੀ ਹਾਸਲ ਕਰਨ ਤੋਂ ਬਾਅਦ ਪੋਸਟ ਗਰੈਜੁਏਟ ਡਿਪਲੋਮਾ ਇਨ ਮਾਸ ਕਮਿਊਨੀਕੇਸ਼ਨ ਕਰਨ ਦਾ ਮਨ ਬਣਾਇਆ। ਅਤੇ ਸਾਲ 2013 ਵਿੱਚ ਉਸ ਨੇ ਪੱਤਰਕਾਰੀ ਦੀ ਮਾਸਟਰ ਡਿਗਰੀ ਵੀ ਹਾਸਲ ਕਰ ਲਈ।
ਫ਼ਿਲਮਾਂ ਵਿੱਚ ਕੰਮ
[ਸੋਧੋ]ਸਾਲ 2013 ਵਿੱਚ ਉਹ ਚੰਡੀਗੜ੍ਹ ਆਉਣ ਤੋਂ ਬਾਅਦ ਫ਼ਤਿਹ ਨੇ ਸਾਲ 2015 ਵਿੱਚ ਪਰਦਾਪੇਸ਼ ਹੋਈ ਪੰਜਾਬੀ ਫ਼ਿਲਮ ਕਿੱਸਾ ਪੰਜਾਬ ਵਿੱਚ ਇੱਕ ਛੋਟੇ ਜਿਹੇ ਰੋਲ ਤੋਂ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਸਾਲ 2022 ਵਿੱਚ ਆਈ ਪੰਜਾਬੀ ਫ਼ਿਲਮ ਸਾਡੇ ਆਲੇ ਨਾਲ ਬਤੌਰ ਸਹਾਇਕ ਹਦਾਇਤਕਾਰ ਜੁੜਿਆ ਅਤੇ ਇਸ ਦੇ ਨਾਲ ਹੀ ਉਸ ਨੇ ਇਸ ਫ਼ਿਲਮ ਲਈ ਅਦਾਕਾਰੀ ਵੀ ਕੀਤੀ ਅਤੇ ਇੱਕ ਗੀਤ 'ਯਾਰ ਵਿੱਛੜੇ'[3] ਵੀ ਲਿਖਿਆ। ਇਸ ਗੀਤ ਨੂੰ ਕਾਫ਼ੀ ਪ੍ਰਸੰਸ਼ਾ ਮਿਲੀ ਸੀ।
ਹਵਾਲਾ
[ਸੋਧੋ]- ↑ "Saade Aale (2022)-Movie Cast, Review & Release Date". Archived from the original on 2024-06-22. Retrieved 2026-01-31.
- ↑ "Binder Pal Fateh".
- ↑ "Amrinder Gill's new song 'Yaar Vichre' from Deep Sidhu-starrer 'Saade Aale' is out now".