ਬਿੱਗ ਬੌਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਿੱਗ ਬੌਸ ਭਾਰਤ ਵਿੱਚ ਪ੍ਰਸਾਰਿਤ ਹੋਣ ਵਾਲਾ ਇੱਕ ਰਿਆਲਟੀ ਸ਼ੋਅ ਹੈ ਜਿਸ ਨੂੰ ਬਿੱਗ ਬ੍ਰਦਰ ਦੀ ਤਰਜ਼ ਉੱਪਰ ਸ਼ੁਰੂ ਕੀਤਾ ਗਿਆ ਹੈ। ਅੱਜਕਲ ਇਸ ਦੇ ਨੌਵੇਂ ਸੀਜ਼ਨ ਦਾ ਪ੍ਰਸਾਰਨ ਕਲਰਜ਼ ਚੈਨਲ ਉੱਪਰ ਹੋ ਰਿਹਾ ਹੈ।

ਵਿਸ਼ਾ[ਸੋਧੋ]

ਬਿੱਗ ਬੌਸ ਸ਼ੋਅ ਵਿੱਚ ਕੁਝ ਚਰਚਿਤ ਅਤੇ ਜਾਣੀਆਂ-ਪਛਾਣੀਆਂ ਹਸਤੀਆਂ ਨੂੰ ਲਗਪਗ ਤਿੰਨ ਮਹੀਨੇ ਇੱਕ ਘਰ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਸਭ ਨੂੰ ਇਹ ਸਮਾਂ ਸਾਰੀਆਂ ਦੁਨੀਆਵੀ ਸਹੂਲਤਾਂ ਛੱਡਦੇ ਹੋਏ ਆਪਸ ਵਿੱਚ ਬਿਤਾਉਣਾ ਪੈਂਦਾ ਹੈ। ਬਿੱਗ ਬੌਸ ਵਲੋਂ ਉਹਨਾਂ ਨੂੰ ਰੋਜ਼ਾਨਾ ਅਤੇ ਹਫ਼ਤਾਵਾਰ ਕਾਰਜ਼(ਟਾਸਕ) ਵੀ ਦਿੱਤੇ ਜਾਂਦੇ ਹਨ ਜਿਹਨਾਂ ਵਿੱਚ ਉਹ ਆਪਣੇ ਹੁਨਰ ਜਾਂ ਵਿਅਕਤੀਤਵ ਦੇ ਪ੍ਰਦਰਸ਼ਨ ਰਾਹੀਂ ਜਨਤਾ ਦਾ ਮਨੋਰੰਜਨ ਕਰਦੇ ਹਨ। ਇਨ੍ਹਾਂ ਕਾਰਜ਼ਾਂ ਦੇ ਨਤੀਜਿਆਂ ਦੇ ਅਧਾਰ ਤੇ ਕਈ ਪ੍ਰਤੀਯੋਗੀ ਉਸੇ ਹਫ਼ਤੇ ਘਰ ਤੋਂ ਬੇਘਰ ਹੋਣ ਲਈ ਨਾਮਜ਼ਦ ਹੁੰਦੇ ਹਨ ਅਤੇ ਫਿਰ ਜਨਤਾ ਦੀਆਂ ਵੋਟਾਂ ਦੇ ਅਧਾਰ ਉੱਪਰ ਬਾਹਰ ਜਾਂ ਸੁਰੱਖਿਅਤ ਹੁੰਦੇ ਹਨ। ਇਹ ਪ੍ਰਤੀਯੋਗੀ ਸਾਰਾ ਦਿਨ ਕੈਮਰਿਆਂ ਦੀ ਨਿਗਰਾਨੀ ਹੇਠ ਹੁੰਦੇ ਹਨ ਅਤੇ ਇਸ ਸਾਰੇ ਸਮੇਂ ਦੌਰਾਨ ਇਹ ਮਹੱਤਵਪੂਰਨ ਹੁੰਦਾ ਹੈ ਕਿ ਭਾਵੇਂ ਇੱਕ ਪ੍ਰਤੀਯੋਗੀ ਦੀ ਦੂਜੇ ਨਾਲ ਕਿਸੇ ਗੱਲ ਉੱਪਰ ਅਸਹਿਮਤੀ ਹੋਵੇ ਤਾਂ ਉਹ ਉਸ ਨੂੰ ਆਪਸੀ ਗੱਲਬਾਤ ਨਾਲ ਹੀ ਸੁਲਝਾਉਣ ਭਾਵ ਹਿੰਸਾ ਇਸ ਘਰ ਵਿੱਚ ਵਰਜਿਤ ਹੈ।

ਘਰ[ਸੋਧੋ]

ਇਹ ਘਰ ਹਰ ਸੀਜ਼ਨ ਵਿੱਚ ਨਵਾਂ ਬਣਦਾ ਹੈ ਅਤੇ ਉਸ ਨੂੰ ਸ਼ੋਅ ਤੋਂ ਬਾਅਦ ਢਾਅ ਦਿੱਤਾ ਜਾਂਦਾ ਹੈ। ਪਹਿਲੇ ਸੀਜ਼ਨ ਵਿੱਚ ਇਹ ਘਰ ਮਹਾਰਾਸ਼ਟਰ ਦੇ ਪੂਨਾ ਵਿੱਚ ਸੀ ਪਰ ਇਸ ਤੋਂ ਬਾਅਦ ਲਗਾਤਾਰ ਹਰ ਸੀਜ਼ਨ ਘਰ ਬਦਲਦੇ ਗਏ| ਇਸ ਘਰ ਵਿੱਚ ਟੀਵੀ, ਅੰਤਰਜ਼ਾਲ(ਇੰਟਰਨੈੱਟ), ਮੋਬਾਇਲ, ਦੁਰਭਾਸ਼(ਟੈਲੀਫੋਨ), ਘੜੀ, ਅਲਾਰਮ, ਕਾਗਜ਼, ਕਲਮ ਆਦਿ ਕੁਝ ਵੀ ਨਹੀਂ ਹੁੰਦਾ| ਸਵੇਰੇ ਇੱਕ ਬਾਹਰੀ ਅਲਾਰਮ ਨਾਲ ਸਭ ਉੱਠਦੇ ਹਨ ਤੇ ਰਾਤ ਨੂੰ ਆਪਣੇ ਆਪ ਬੱਤੀਆਂ ਬੰਦ ਹੋ ਜਾਂਦੀਆਂ ਹਨ। ਪ੍ਰਤੀਯੋਗੀ ਦਿਨ ਨੂੰ ਸੌਂ ਨਹੀਂ ਸਕਦੇ ਅਤੇ ਉਹਨਾਂ ਲਈ ਹਿੰਦੀ ਵਿੱਚ ਗੱਲ ਕਰਨੀ ਜ਼ਰੂਰੀ ਹੁੰਦੀ ਹੈ। ਉਹ ਘਰ ਵਿੱਚ ਕਿਸੇ ਵੀ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਅਤੇ ਨਾ ਹੀ ਆਪਣੀ ਮਰਜ਼ੀ ਨਾਲ ਘਰ ਛੱਡ ਸਕਦੇ ਹਨ। ਉਹ ਆਪਣੀਆ ਨਾਮਜ਼ਦਗੀਆਂ ਵੀ ਕਿਸੇ ਨੂੰ ਦੱਸ ਨਹੀਂ ਸਕਦੇ।[1] ਜੇਕਰ ਕੋਈ ਵੀ ਪ੍ਰਤੀਯੋਗੀ ਘਰ ਵਿੱਚ ਹਿੰਸਾ ਫੈਲਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਉਸੇ ਵੇਲੇ ਘਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ।[2]

ਪ੍ਰਸਾਰਨ[ਸੋਧੋ]

ਇਸ ਦੇ ਪਹਿਲੇ ਸੀਜ਼ਨ ਦਾ ਪ੍ਰਸਾਰਨ ਸੋਨੀ ਟੀਵੀ ਉੱਪਰ ਕੀਤਾ ਗਿਆ ਸੀ ਪਰ ਉਸ ਤੋਂ ਅਗਲੇ ਸਾਰੇ ਸੀਜ਼ਨ ਕਲਰਜ਼ ਚੈਨਲ ਉੱਪਰ ਪ੍ਰਸਾਰਿਤ ਹੋਏ|[3] ਹਰ ਦਿਨ ਦੇ ਮਹੱਤਵਪੂਰਨ ਪਲਾਂ ਨੂੰ ਸਮੇਟ ਕੇ ਰਾਤ ਨੂੰ ਨੌਂ ਵਜੇ ਇੱਕ ਘੰਟੇ ਦੇ ਏਪਿਸੋਡ ਵਿੱਚ ਦਰਸ਼ਕਾਂ ਨੂੰ ਦਿਖਾਇਆ ਜਾਂਦਾ ਹੈ। ਸ਼ਨੀਵਾਰ ਨੂੰ ਕਿਸੇ ਇੱਕ ਪ੍ਰਤੀਯੋਗੀ ਦੀ ਵਿਦਾਇਗੀ ਹੁੰਦੀ ਹੈ।

ਸੀਜ਼ਨ ਝਾਤ[ਸੋਧੋ]

ਸੀਜ਼ਨ 1[ਸੋਧੋ]

ਸੀਜ਼ਨ 2[ਸੋਧੋ]

ਸੀਜ਼ਨ 3[ਸੋਧੋ]

ਸੀਜ਼ਨ 4[ਸੋਧੋ]

ਸੀਜ਼ਨ 5[ਸੋਧੋ]

ਸੀਜ਼ਨ 6[ਸੋਧੋ]

ਸੀਜ਼ਨ 7[ਸੋਧੋ]

ਸੀਜ਼ਨ 8[ਸੋਧੋ]

ਸੀਜ਼ਨ 9[ਸੋਧੋ]

ਸੀਜ਼ਨ 10[ਸੋਧੋ]

ਸੀਜ਼ਨ 11[ਸੋਧੋ]

ਸੀਜ਼ਨ 12[ਸੋਧੋ]

ਸੀਜ਼ਨ 13[ਸੋਧੋ]

ਸੀਜ਼ਨ 14[ਸੋਧੋ]

ਸੀਜ਼ਨ ਓਟੀਟੀ[ਸੋਧੋ]

ਸੀਜ਼ਨ 15[ਸੋਧੋ]

ਇਸ ਸਿਰਲੇਖ ਨਾਲ ਸੰਬੰਧਿਤ ਹੋਰ ਲੇਖ[ਸੋਧੋ]

ਹਵਾਲੇ[ਸੋਧੋ]

  1. Malvika Nanda (9 October 2010). "Lights or not, camera, action". Hindustan Times. Archived from the original on 30 ਨਵੰਬਰ 2010. Retrieved 20 December 2010. {{cite web}}: Unknown parameter |dead-url= ignored (help)
  2. "Bigg Boss casts out violent Khan". Daily News and Analysis. 22 October 2009. Retrieved 2 January 2011.
  3. "Sony, Endemol lock horns over Big Boss". Business-Standard. Retrieved 20 December 2010.