ਸਮੱਗਰੀ 'ਤੇ ਜਾਓ

ਬੀਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਕ ਸਪੇਰਾ ਗਲੀ ਵਿੱਚ ਬੀਨ ਵਜਾ ਰਿਹਾ ਹੈ।

ਬੀਨ  ਭਾਰਤੀ ਉਪ-ਮਹਾਂਦੀਪ ਵਿੱਚ ਸਪੇਰਿਆਂ ਦੁਆਰਾ ਫੂਕ ਨਾਲ ਬਜਾਇਆ ਜਾਣ ਵਾਲਾ ਇੱਕ ਬਾਜਾ ਹੈ। ਇਸ ਯੰਤਰ ਵਿੱਚ ਇੱਕ ਕੱਦੂ ਦਾ ਬਣਿਆ ਹਵਾ ਭਰੇ ਮੂੰਹ ਵਰਗਾ ਹਵਾ ਭੰਡਾਰ ਕਰਨ ਵਾਲਾ ਹਿੱਸਾ ਹੁੰਦਾ ਹੈ, ਜਿਸ ਵਿੱਚ ਦੋ ਰੀਡਪਾਈਪ-ਚੈਨਲਾਂ ਰਾਹੀਂ ਹਵਾ ਨਿਕਲਦੀ ਹੈ। ਬੀਨ ਨੂੰ ਬਿਨਾਂ ਰੁਕਣ ਦੇ ਬਜਾਇਆ ਜਾਂਦਾ ਹੈ, ਜਿਸ ਨਾਲ ਵਾਦਕ ਸਰਕੂਲਰ ਸਾਹ ਲੈਂਦਾ ਹੈ। ਬੀਨ ਦੀ ਕਾਢ ਭਾਰਤ ਵਿੱਚ ਹੋਈ ਹੈ ਅਤੇ ਅੱਜ ਵੀ ਬਸਤੀਆਂ ਦੀਆਂ ਬੀਹੀਆਂ ਵਿੱਚ ਸਪੇਰਿਆਂ ਦੁਆਰਾ ਬਜਾਇਆ ਜਾਂਦਾ ਹੈ।

ਇਤਿਹਾਸ

[ਸੋਧੋ]

ਬੀਨ ਦੀ ਕਾਢ ਇੱਕ ਲੋਕ ਸਾਜ਼ ਵਜੋਂ ਭਾਰਤ ਵਿੱਚ ਹੋਈ ਅਤੇ ਭਾਰਤ ਵਿੱਚ ਧਾਰਮਿਕ ਉਦੇਸ਼ਾਂ ਅਤੇ ਸੰਗੀਤ ਲਈ ਅੱਜ ਵੀ ਮਹੱਤਵਪੂਰਨ ਹੈ। ਬੀਨ ਲਗਭਗ 50 ਸਾਲ ਪਹਿਲਾਂ ਯਕਸ਼ਗਾਨ ਵਿੱਚ ਪ੍ਰਸਿੱਧ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਇਹ ਭਾਰਤੀ ਲੋਕ ਸੰਗੀਤ ਤੋਂ ਲਿਆ ਗਿਆ ਸੀ ਅਤੇ ਸੱਪ ਕੀਲਣ ਲਈ ਇਸਨੂੰ ਧਾਰਮਿਕ ਉਦੇਸ਼ਾਂ ਲਈ ਵਰਤਿਆ ਜਾਂਦਾ ਸੀ।[1]

ਬਣਾਵਟ

[ਸੋਧੋ]
ਇੱਕ ਬੀਨ 

ਬੀਨ ਰਵਾਇਤੀ ਤੌਰ 'ਤੇ ਇੱਕ ਸੁੱਕੇ ਕੱਦੂ ਤੋਂ ਬਣਾਈ ਜਾਂਦੀ ਹੈ। ਅਕਸਰ, ਕੱਦੂ ਦੀ ਧੌਣ ਨੂੰ ਸੁਹਜਾਤਮਿਕ ਦ੍ਰਿਸ਼ਟੀ ਤੋਂ ਤਰਾਸਿਆ ਜਾਂਦਾ ਹੈ। ਦੂਜੇ ਪਾਸੇ, ਦੋ (ਕਈ ਵਾਰੀ ਇੱਕ ਜਾਂ ਤਿੰਨ) ਸਰਕੰਡੇ ਜਾਂ ਬਾਂਸ ਦੇ ਪਾਈਪ ਜੋੜੇ ਜਾਂਦੇ ਹਨ। ਇਹਨਾਂ ਨੂੰ ਜੀਵਾਲਾ ਕਿਹਾ ਜਾਂਦਾ ਹੈ। ਪਾਈਪਾਂ ਵਿਚੋਂ ਇੱਕ ਵਿੱਚ 5 ਤੋਂ 9 ਮੋਰੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਰਾਹੀਂ ਰਾਗ ਪੈਦਾ ਕੀਤਾ ਜਾਂਦਾ ਹੈ; ਦੂਜਾ ਪਾਈਪ ਨਿਰਵਿਘਨ ਭਿਣਭਿਣਾਹਟ ਲਈ ਹੁੰਦਾ ਹੈ। ਜਿਵਾਲਾ ਮੋਮ ਨਾਲ ਕੱਦੂ ਨਾਲ ਜੋੜਿਆ ਹੁੰਦਾ ਹੈ, ਜਿਸ ਨੂੰ ਪਿੱਚ ਸੋਧ ਲਈ ਅਡਜਸਟ ਕੀਤਾ ਜਾ ਸਕਦਾ ਹੈ।

ਇਹ ਵੀ ਵੇਖੋ

[ਸੋਧੋ]
  • ਹੁਲੂਸੀ, ਇਸੇ ਤਰ੍ਹਾਂ ਦਾ ਇੱਕ ਸਾਜ਼

ਹਵਾਲੇ

[ਸੋਧੋ]
  1. Chhau, Mahakali pyakhan and Yakshagana. Dance and Music in South Asian Drama. Tokyo, Japan: The Japan Foundation 1983.

ਬਾਹਰੀ ਲਿੰਕ

[ਸੋਧੋ]