ਬੁਲਗਾਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਬੁਲਗਾਰੀਆ ਦਾ ਝੰਡਾ
ਬੁਲਗਾਰੀਆ ਦਾ ਨਿਸ਼ਾਨ

ਬੁਲਗਾਰੀਆ ਦੱਖਣ-ਪੂਰਬੀ ਯੂਰਪ ਵਿੱਚ ਸਥਿੱਤ ਇੱਕ ਦੇਸ਼ ਹੈ, ਜਿਹਦੀ ਰਾਜਧਾਨੀ ਸੋਫ਼ੀਆ ਹੈ। ਇਸ ਦੇਸ਼ ਦੀਆਂ ਹੱਦਾਂ ਉੱਤਰ ਵੱਲ ਰੋਮਾਨੀਆ, ਪੱਛਮ ਵੱਲ ਸਰਬੀਆ ਅਤੇ ਮਕਦੂਨੀਆ, ਦੱਖਣ ਵੱਲ ਯੂਨਾਨ ਅਤੇ ਤੁਰਕੀ ਨਾਲ਼ ਲੱਗਦੀਆਂ ਹਨ। ਪੂਰਬ ਵੱਲ ਦੇਸ਼ ਦੀਆਂ ਹੱਦਾਂ ਕਾਲੇ ਸਾਗਰ ਨਾਲ਼ ਲੱਗਦੀਆਂ ਹਨ। ਕਲਾ ਅਤੇ ਤਕਨੀਕ ਤੋਂ ਛੁੱਟ ਸਿਆਸੀ ਨਜ਼ਰੀਏ ਤੋਂ ਵੀ ਬੁਲਗਾਰੀਆ ਦੀ ਹੋਂਦ ਪੰਜਵੀਂ ਸਦੀ ਤੋਂ ਨਜ਼ਰ ਆਉਣ ਲੱਗਦੀ ਹੈ। ਪਹਿਲਾਂ ਬੁਲਗਾਰੀਆਈ ਸਾਮਰਾਜ (੬੩੨/੬੮੧ - ੧੦੧੮) ਨੇ ਸਿਰਫ਼ ਬਾਲਕਨ ਖੇਤਰ ਦੀ ਨਹੀਂ ਸਗੋਂ ਪੂਰੇ ਪੂਰਬੀ ਯੂਰਪ ਨੂੰ ਅਨੇਕਾਂ ਪ੍ਰਕਾਰ ਨਾਲ਼ ਪ੍ਰਭਾਵਿਤ ਕੀਤਾ। ਬੁਲਗਾਰੀਆਈ ਸਾਮਰਾਜ ਦੇ ਗਿਰਾਅ ਮਗਰੋਂ ਇਹਨੂੰ ਓਟੋਮਨ ਸ਼ਾਸਨ ਦੇ ਅਧੀਨ ਕਰ ਦਿੱਤਾ ਗਿਆ। ੧੮੭੭-੭੮ ਵਿੱਚ ਹੋਏ ਰੂਸ-ਤੁਰਕੀ ਯੁੱਧ ਨੇ ਬੁਲਗਾਰੀਆ ਰਾਜ ਨੂੰ ਮੁੜ-ਸਥਾਪਤ ਕਰਨ ਵਿੱਚ ਮਦਦ ਕੀਤੀ। ਦੂਜੇ ਵਿਸ਼ਵ ਯੁੱਧ ਮਗਰੋਂ ਬੁਲਗਾਰੀਆ ਸਾਮਵਾਦੀ ਰਾਜ ਅਤੇ ਪੂਰਬੀ ਬਲਾਕ ਦਾ ਹਿੱਸਾ ਬਣ ਗਿਆ। ੧੯੮੯ ਦੇ ਇਨਕਲਾਬ ਤੋਂ ਬਾਅਦ ੧੯੯੦ ਵਿੱਚ ਸਾਮਵਾਦੀਆਂ ਦੀ ਸੱਤਾ ਦਾ ਅਧਿਕਾਰ ਖ਼ਤਮ ਹੋ ਗਿਆ ਅਤੇ ਦੇਸ਼ ਸੰਸਦੀ ਲੋਕ-ਰਾਜ ਦੇ ਰੂਪ ਵਿੱਚ ਅੱਗੇ ਵਧਣ ਲੱਗਾ। ਇਹ ਦੇਸ਼ ੨੦੦੪ ਤੋਂ ਨਾਟੋ ਦਾ ਅਤੇ ੨੦੦੭ ਤੋਂ ਯੂਰਪੀ ਸੰਘ ਦਾ ਮੈਂਬਰ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਹਵਾਲੇ[ਸੋਧੋ]