ਬੇਲਿੰਘਮ ਦੰਗੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੇਲਿੰਘਮ ਦੰਗੇ (ਅੰਗਰੇਜੀ: Bellingham riots) ਸੰਯੁਕਤ ਰਾਜ ਅਮਰੀਕਾ ਦੇ ਵਾਸ਼ਿੰਗਟਨ ਰਾਜ ਵਿੱਚ ਬੇਲਿੰਘਮ ਸ਼ਹਿਰ ਦੇ ਕੋਲ 4 ਸਤੰਬਰ 1907 ਨੂੰ ਹੋਏ ਦੰਗਿਆਂ ਦਾ ਨਾਮ ਹੈ। ਇਸ ਵਿੱਚ 400-500 ਗੋਰਿਆਂ ਦੀ ਭੀੜ ਨੇ ਭਾਰਤੀ-ਮੂਲ ਦੇ ਘਰਾਂ ਉੱਤੇ ਹਮਲਾ ਬੋਲ ਦਿੱਤਾ ਸੀ।[1] ਹਮਲਾਵਰਾਂ ਦਾ ਦਾਈਆ ਭਾਰਤੀਆਂ ਨੂੰ ਮਕਾਮੀ ਲੱਕੜੀ ਮਿਲਾਂ ਵਿੱਚ ਕੰਮ ਕਰਨ ਤੋਂ ਰੋਕਣ ਦਾ ਸੀ।[2] ਇਹ ਭਾਰਤੀ ਜਿਆਦਾਤਰ ਸਿੱਖ ਸਨ, ਹਾਲਾਂਕਿ ਅਮਰੀਕੀ ਅਖਬਾਰਾਂ ਵਿੱਚ ਉਹਨਾਂ ਨੂੰ 'ਹਿੰਦੂ' ਕਿਹਾ ਗਿਆ ਸੀ। ਉਹਨਾਂ ਓੱਤੇ ਹਮਲਾ ਕਰਨ ਵਾਲਿਆਂ ਵਿੱਚੋਂ ਬਹੁਤ ਸਾਰੇ ਏਸ਼ੀਐਟਿਕ ਏਕਸਕਲੂਝਨ ਲੀਗ​ ਦੇ ਮੈਂਬਰ ਸਨ, ਜਿਹਨਾਂ ਦਾ ਮਕਸਦ ਏਸ਼ੀਆਈ ਲੋਕਾਂ ਨੂੰ ਅਮਰੀਕਾ ਵਿੱਚ ਨਾ ਵੱਸਣ ਦੇਣਾ ਸੀ।.[3]

ਭੀੜ ਨੇ ਭਾਰਤੀਆਂ ਨੂੰ ਘਰਾਂ ਤੋਂ ਕੱਢਕੇ ਸੜਕਾਂ ਉੱਤੇ ਸੁੱਟਿਆ, ਉਹਨਾਂ ਦੀ ਮਾਰ ਕੁਟਾਈ ਕੀਤੀ ਅਤੇ ਉਹਨਾਂ ਦੀ ਮੁੱਲਵਾਨ ਸੰਪਤੀਆਂ ਖੌਹ ਲਈਆਂ।[4] ਪੁਲਿਸ ਨੇ ਪੀੜਿਤਾਂ ਦੀ ਸਹਾਇਤਾ ਕਰਨ ਦੀ ਬਜਾਏ ਭਾਰਤੀਆਂ ਨੂੰ ਘੇਰਕੇ ਜਬਰਦਸਤੀ ਨਗਰਪਾਲਿਕਾ ਘਰ ਵਿੱਚ ਇਹ ਕਹਿਕੇ ਬੰਦ ਕਰ ਦਿੱਤਾ ਕਿ ਇਹ ਉਹਨਾਂ ਦੀ ਆਪਣੀ ਸੁਰੱਖਿਆ ਲਈ ਹੈ। 6 ਭਾਰਤੀਆਂ ਦਾ ਹਸਪਤਾਲ ਵਿੱਚ ਇਲਾਜ ਹੋਇਆ ਅਤੇ 410 ਨੂੰ ਬੇਲਿੰਘਮ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਦਲੀਲ ਫਿਰ ਇਹੀ ਸੀ ਕਿ ਇਹ ਉਹਨਾਂ ਦੀ ਆਪਣੀ ਸੁਰੱਖਿਆ ਲਈ ਹੈ। ਹਮਲਾ ਕਰਨ ਵਾਲੇ ਵਿੱਚੋਂ ਕਿਸੇ ਨੂੰ ਵੀ ਨਹੀਂ ਫੜਿਆ ਗਿਆ।

ਦੰਗੇ-ਪੀੜਿਤਾਂ ਵਿੱਚੋਂ ਕੁੱਝ ਬੇਲਿੰਘਮ ਛੱਡਕੇ ਵਾਸ਼ਿੰਗਟਨ​ ਰਾਜ ਦੇ ਹੀ ਏਵਰੇਟ​ (Everett) ਇਲਾਕੇ ਚਲੇ ਗਏ,[5] ਪਰ ਦੋ ਮਹੀਨੇ ਬਾਅਦ ਉੱਥੇ ਵੀ ਉਹਨਾਂ ਦੇ ਵਿਰੁੱਧ ਹਮਲੇ ਹੋਏ। ਕੈਲਿਫੋਰਨੀਆ ਰਾਜ[6] ਵਿੱਚ ਅਤੇ ਕੈਨੇਡਾ ਦੇ ਵੈਨਕੂਵਰ[7] ਖੇਤਰ ਵਿੱਚ ਵੀ ਉਸ ਕਾਲ ਵਿੱਚ ਅਜਿਹੇ ਦੰਗੇ ਹੋਏ।

ਬਾਹਰੀ ਕੜੀਆਂ[ਸੋਧੋ]

ਸੰਦਰਭ[ਸੋਧੋ]

  1. "1907 Bellingham Riots". 
  2. "White workingmen attack Bellingham's East Indian millworkers on September 4, 1907". 
  3. "News Coverage 1907-2007". 
  4. "1907 Bellingham Riots". 
  5. "The City of Everett". 
  6. "Echoes of Freedom: South Asian Pioneers in California, 1899-1965".  Text " Chapter 4: The Great White Wall" ignored (help)
  7. "Two-day conference examines city's 1907 race riot".