ਬੇਹਰੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੇਹਰੜੀ
ਪਿੰਡ
ਬੇਹਰੜੀ is located in Punjab
ਬੇਹਰੜੀ
ਬੇਹਰੜੀ
ਪੰਜਾਬ, ਭਾਰਤ ਚ ਸਥਿਤੀ
31°03′18″N 76°24′57″E / 31.0549°N 76.4158°E / 31.0549; 76.4158
ਦੇਸ਼ India
ਰਾਜਪੰਜਾਬ
ਜ਼ਿਲ੍ਹਾਸ਼ਹੀਦ ਭਗਤ ਸਿੰਘ ਨਗਰ
ਬਲਾਕਬਲਾਚੌਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨIST (UTC+5:30)

ਬੇਹਰੜੀ ਭਾਰਤੀ ਪੰਜਾਬ (ਭਾਰਤ) ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਦੇ ਬਲਾਕ ਬਲਾਚੌਰ ਦਾ ਇੱਕ ਪਿੰਡ ਹੈ।[1] ਇਹ ਛੋਟਾ ਜਿਹਾ ਹਰਾ-ਭਰਾ ਪਿੰਡ ਐਨ ਪਹਾੜਾਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ। ਗੋਲੂ ਮਾਜਰਾ ਤੇ ਟੁੰਡੇਵਾਲ ਇਸ ਦੇ ਗੁਆਂਡੀ ਪਿੰਡ ਹਨ। ਪਿੰਡ ਵੜਦਿਆਂ ਟੋਭੇ ਤੇ ਛਾਂਦਾਰ ਪਿੱਪਲ ਦਾ ਦਿਲਕਸ਼ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇੱਥੇ ਮੁੱਖ ਤੌਰ 'ਤੇ ਗੁੱਜਰ ਤੇ ਕੁਝ ਘਰ ਤਰਖਾਣਾਂ ਦੇ ਵਸਦੇ ਹਨ। ਗੁੱਜਰਾਂ ਦੇ "ਹਕਲਾ" ਤੇ "ਦੇਦੜ" ਗੋਤਾਂ ਦੇ ਲੋਕ ਇਸ ਪਿੰਡ ਵਿੱਚ ਰਹਿੰਦੇ ਹਨ। ਪਿੰਡ ਦੇ ਕਾਫੀ ਲੋਕ ਚੰਡੀਗੜ,ਰੋਪੜ ਤੇ ਲੁਧਿਆਣਾ ਸੈੱਟ ਹਨ। ਕੁਝ ਪਿੰਡ ਵਾਸੀ ਲਾਗਲੇ ਕਸਬੇ ਕਾਠਗੜ ਵਿਖੇ ਵੀ ਰਹਿੰਦੇ ਹਨ।

ਧਾਰਮਿਕ ਸਥਾਨ[ਸੋਧੋ]

ਪਿੰਡ ਵਿੱਚ ਰਾਧਾ-ਕ੍ਰਿਸ਼ਨ ਦਾ ਮੰਦਰ ਤੇ ਗੁਰਦੁਆਰਾ ਹੈ। ਹਕਲਾ ਗੋਤ ਦੀਆਂ ਸਤੀਆਂ ਇਸੇ ਪਿੰਡ ਵਿੱਚ ਹਨ। ਸਤੀ ਦੇਵੀ ਦਾ ਮੰਦਰ ਪਿੰਡ ਦੇ ਉੱਤਰ ਵਾਲੇ ਪਾਸੇ ਬਣਿਆ ਹੋਇਆ ਹੈ। ਹਰ ਸਾਲ ਦਿਵਾਲੀ ਤੇ ਦੂਰ ਪਰਾਂ ਪਿੰਡਾਂ ਵਿੱਚ ਹਕਲਾ ਗੋਤ ਦੇ ਲੋਕੀਂ ਇਸ ਪਿੰਡ ਸਤੀ ਦੇ ਮੰਦਰ ਆਉਂਦੇ ਹਨ। ਪਿੰਡ ਦੇ ਬਣ ਭਾਵ ਜੰਗਲ ਵਿੱਚ ਪਿੰਡ ਤੋਂ ਦੋ ਕਿਲੋਮੀਟਰ ਦੀ ਦੂਰੀ ਤੇ ਏਨ ਪਹਾੜਾਂ ਦੇ ਵਿਚਕਾਰ ਪਹੁੰਚੇ ਸੰਤ ਸਰਵਣ ਦਾਸ ਜੀ ਦਾ ਡੇਰਾ ਜਿਸ ਨੂੰ ਬਉੜੀ ਸਾਹਿਬ ਹੈ। ਇਸ ਜਗ੍ਹਾ ਦੇ ਬੜੀ ਮਾਨਤਾ ਹੈ। ਦੂਰੋਂ ਦੂਰੋਂ ਲੋਕ ਇੱਥੇ ਮੱਥਾ ਟੇਕਣ ਆਉਂਦੇ ਹਨ। ਇਸ ਜਗਾ ਤੇ ਬੜਾ ਸੁੰਦਰ ਮੰਦਰ ਤੇ ਸਰੋਵਰ ਬਣਿਆਂ ਹੋਇਆਂ ਹੈ। ਧਰਮਸ਼ਾਲਾ ਤੇ ਵੱਡਾ ਲੰਗਰ ਹਾਲ ਵੀ ਬਣਿਆ ਹੋਇਆਂ ਹੈ। ਸੰਤਾਂ ਦੇ ਸਰੀਰ ਛੱਡਣ ਤੋਂ ਬਾਅਦ ਉਹਨਾਂ ਦੇ ਚੇਲੇ ਸਵਾਮੀ ਜੀ ਏਥੇ ਗੁਰਗੱਦੀ ਦੇ ਬਿਰਾਜਮਾਨ ਹਨ। ਹਰ ਸਾਲ ਵਿਸਾਖੀ ਤੇ ਬੜੀ ਭਾਰੀ ਸੰਗਤ ਏਥੇ ਮੱਥਾ ਟੇਕਣ ਆਉਂਦੀ ਹੈ।

ਵਿੱਦਿਅਕ ਸੰਸਥਾਵਾਂ[ਸੋਧੋ]

ਪਿੰਡ ਵਿੱਚ ਪ੍ਰਾਇਮਰੀ ਤੱਕ ਸਕੂਲ ਹੈ। ਇਸ ਤੋਂ ਬਾਅਦ ਪੜਨ ਲਈ ਬੱਚਿਆਂ ਨੂੰ ਪਿੰਡ ਬਾਗੋਵਾਲ ਜਾਂ ਕਾਠਗੜ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਅੱਜਕੱਲ ਆਵਾਜਾਈ ਦੇ ਸਾਧਨਾਂ ਦੇ ਤਰੱਕੀ ਹੋਣ ਤੋਂ ਬਾਅਦ ਪਿੰਡ ਦੇ ਬੱਚੇ ਰਾਇਤ ਸਕੂ਼ਲ ਤੇ ਐਮ.ਆਰ.ਸੀਟੀ. ਸਕੂ਼ਲ ਵੀ ਪੜਦੇ ਹਨ।

ਹਵਾਲੇ[ਸੋਧੋ]