ਬੇਹੂਦਗੀ
ਦਿੱਖ
ਤਰਕਹੀਣ, ਅਰਥਹੀਣ ਜਾਂ ਗੈਰ-ਵਾਜਬ ਹੋਣ ਦੀ ਹਾਲਤ ਨੂੰ ਬੇਹੂਦਗੀ ਕਿਹਾ ਜਾਂਦਾ ਹੈ। "ਬੇਹੂਦਾ" ਇੱਕ ਵਿਸ਼ੇਸ਼ਣ ਹੈ ਜੋ ਬੇਹੂਦਗੀ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ, ਉਦਾਹਰਣ ਵਜੋਂ, "ਅਮਨ ਅਤੇ ਅੰਮ੍ਰਿਤ ਆਪਣੀ ਹੀ ਬੇਹੂਦਗੀ ਤੇ ਹੱਸੇ”। ਬੇਹੂਦਗੀ ਨੂੰ ਅੰਗ੍ਰੇਜ਼ੀ ਵਿੱਚ absurdity ਕਿਹਾ ਜਾਂਦਾ ਹੈ, ਜੋਕਿ ਲਾਤੀਨੀ ਸ਼ਬਦ absurdum ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੁੰਦਾ ਹੈ "ਧੁਨ ਤੋਂ ਬਾਹਰ"।