ਬੈਂਕ
ਦਿੱਖ
(ਬੈਂਕਿੰਗ ਤੋਂ ਮੋੜਿਆ ਗਿਆ)

ਬੈਂਕ (ਅੰਗਰੇਜ਼ੀ:Bank) ਉਸ ਮਾਲੀ ਅਦਾਰੇ ਨੂੰ ਕਹਿੰਦੇ ਹਨ, ਜੋ ਲੋਕਾਂ ਦਾ ਪੈਸਾ ਜਮ੍ਹਾਂ ਕਰਨ ਅਤੇ ਉਹਨਾਂ ਨੂੰ ਕਰਜ਼ਾ ਦੇਣ ਦਾ ਕੰਮ ਕਰਦੀ ਹੈ।[1] ਲੋਕ ਆਪੋ-ਆਪਣੀ ਬੱਚਤ ਰਾਸ਼ੀ ਨੂੰ ਸੁਰੱਖਿਆ ਦੀ ਨਜ਼ਰ ਤੋਂ ਅਤੇ ਵਿਆਜ ਕਮਾਉਣ ਦੇ ਲਈ ਇਹਨਾਂ ਅਦਾਰਿਆਂ ਵਿੱਚ ਜਮ੍ਹਾਂ ਕਰਦੇ ਹਨ ਅਤੇ ਲੋੜ ਮੁਤਾਬਕ ਸਮੇਂ-ਸਮੇਂ ਤੇ ਕੱਢਦੇ ਰਹਿੰਦੇ ਹਨ। ਬੈਂਕ ਇਸ ਤਰ੍ਹਾਂ ਜਮ੍ਹਾਂ-ਕਰਤਾ ਵਲੋਂ ਪ੍ਰਾਪਤ ਧੰਨ ਨੂੰ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਕਰਜ਼ਾ ਦੇ ਕੇ ਵਿਆਜ ਕਮਾਉਂਦੇ ਹਨ। ਆਰਥਿਕ ਪ੍ਰਬੰਧ ਦੇ ਅਜੋਕੇ ਯੁੱਗ ਵਿੱਚ ਖੇਤੀਬਾੜੀ, ਸਨਅਤ ਅਤੇ ਵਪਾਰ ਦੇ ਵਿਕਾਸ ਲਈ ਬੈਂਕ ਅਤੇ ਬੈਂਕਿੰਗ ਪ੍ਰਬੰਧ ਇੱਕ ਲਾਜ਼ਮੀ ਲੋੜ ਮੰਨੀ ਜਾਂਦੀ ਹੈ।
ਹੋਰ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Bank of England. "Rulebook Glossary". Archived from the original on 2018-03-18. Retrieved 2017-02-12.
ਵਿਕੀਮੀਡੀਆ ਕਾਮਨਜ਼ ਉੱਤੇ ਬੈਂਕ ਨਾਲ ਸਬੰਧਤ ਮੀਡੀਆ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |