ਬੈਡ ਬੰਨੀ
ਬੈਡ ਬੰਨੀ | |
|---|---|
ਬੈਡ ਬੰਨੀ ਦੀ ੨੦੧੯ ਦੀ ਇੱਕ ਤਸਵੀਰ | |
| ਜਨਮ | ਬੈਨੀਤੋ ਐਂਤੋਨਿਓ ਮਾਰਤੀਨੇਜ਼ ਓਕਾਸੀਓ ਮਾਰਚ 10, 1994 ਬਾਯਾਮੋਨ, ਪੁਏਰਤੋ ਰੀਕੋ, ਸੰਯੁਕਤ ਰਾਜ [1] |
| ਸਿੱਖਿਆ | ਯੂਨੀਵਰਸਿਟੀ ਔਫ਼ ਪੁਏਰਤੋ ਰੀਕੋ, ਆਰੇਕੀਬੋ[2] |
| ਪੇਸ਼ਾ |
|
| ਸਰਗਰਮੀ ਦੇ ਸਾਲ | ੨੦੧੩-ਮੌਜੂਦਾ[3][4] |
| ਜ਼ਿਕਰਯੋਗ ਕੰਮ | ਡਿਸਕੋਗ੍ਰਾਫ਼ੀ |
| ਕੱਦ | 6 ਫੁੱਟ |
| ਸੰਗੀਤਕ ਕਰੀਅਰ | |
| ਮੂਲ | ਵੇਗਾ ਬਾਹਾ, ਪੁਏਰਤੋ ਰੀਕੋ |
| ਵੰਨਗੀ(ਆਂ) |
|
| ਸਾਜ਼ | ਜ਼ਬਾਨੀ |
| ਲੇਬਲ |
|
| ਵੈਂਬਸਾਈਟ | debitirarmasfotos |
| ਦਸਤਖ਼ਤ | |
ਬੈਨੀਤੋ ਐਂਤੋਨਿਓ ਮਾਰਤੀਨੇਜ਼ ਓਕਾਸੀਓ (; ਜਨਮ ੧੦ ਮਾਰਚ, ੧੯੯੪), ਉਰਫ਼ ਬੈਡ ਬੰਨੀ, ਇੱਕ ਪੁਏਰਤੋ ਰੀਕੀ ਰੈਪਰ, ਗਾਇਕ, ਅਤੇ ਪੇਸ਼ੇਵਰ ਭਲਵਾਨ ਹੈ। “ਕਿੰਗ ਔਫ਼ ਲੈਟਿਨ ਟ੍ਰੈਪ” (ਪੰਜਾਬੀ: ਲਾਤੀਨੀ ਟ੍ਰੈਪ ਦਾ ਰਾਜਾ) ਦੇ ਅਹੁਦੇ ਨਾਲ਼ ਜਾਣੇ ਜਾਂਦੇ, ਬੈਡ ਬੰਨੀ ਨੂੰ ਸਪੇਨੀ ਭਾਸ਼ਾਈ ਰੈਪ ਸੰਗੀਤ ਨੂੰ ਮਸ਼ਹੂਰ ਕਰਨ ਲਈ ਜਾਣਿਆ ਜਾਂਦਾ ਹੈ। ਉਸ ਨੂੰ ਅੱਜ ਤੱਕ ਦਾ ਸਭ ਤੋਂ ਵਧੀਆ ਲਾਤੀਨੀ ਰੈਪਰ ਮੰਨਿਆ ਜਾਂਦਾ ਹੈ।
ਮੁਢਲਾ ਜੀਵਨ
[ਸੋਧੋ]ਬੈਨੀਤੋ ਐਂਤੋਨਿਓ ਮਾਰਤੀਨੇਜ਼ ਓਕਾਸੀਓ ਦਾ ਜਨਮ ੧੦ ਮਾਰਚ, ੧੯੯੪ ਨੂੰ ਬਾਯਾਮੋਨ ਵਿੱਚ ਹੋਇਆ ਅਤੇ ਪਲਵਰਿਸ਼ ਵੇਗਾ ਬਾਹਾ ਦੇ ਅਲਮਿਰਾਂਤੇ ਸੁਰ ਬਾਰੀਓ ਵਿੱਚ ਹੋਈ। ਬੈਨੀਤੋ ਦੇ ਪਿਤਾ, ਤੀਤੋ ਮਾਰਤੀਨੇਜ਼, ਇੱਕ ਟਰੱਕ ਚਾਲਕ ਸਨ, ਅਤੇ ਮਾਤਾ ਲਿਸੌਰੀ ਓਕਾਸੀਓ, ਇੱਕ ਸਕੂਲ ਅਧਿਆਪਕਾ ਸਨ। ਬੈਨੀਤੋ ਦੇ ਦੋ ਨਿੱਕੇ ਭਰਾ ਹਨ, ਬਰਨੀ ਅਤੇ ਬੇਸਲ। ਉਸ ਦੇ ਮਾਪੇ ਸੰਗੀਤ ਵਿੱਚ ਸਾਲਸਾ, ਮੇਰੇਂਗੁਏ, ਅਤੇ ਪੌਪ ਬੈਲਡ ਸੁਣਦੇ ਸਨ।
ਸੰਗੀਤ ਕਰੀਅਰ
[ਸੋਧੋ]ਬੈਡ ਬੰਨੀ ਨੇ ਸੰਗੀਤ ਬਣਾਉਣਾ ੧੬-੧੭ ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਅਤੇ ਆਪਣੇ ਸੋਏ ਪਿਓਰ, ਆਈ ਲਾਈਕ ਇਟ, ਅਤੇ ਮੀਆ ਵਰਗੇ ਗਾਣਿਆਂ ਨਾਲ ਪ੍ਰਸਿੱਧੀ ਹਾਸਲ ਕੀਤੀ। ੨੦੧੮ ਤੋਂ ਬਾਅਦ, ਉਸਨੇ ਬੇਹੱਦ ਮਸ਼ਹੂਰ ਸਪੇਨੀ ਸੰਗੀਤ-ਐਲਬਮਾਂ ਕੱਢੀਆਂ, ਜਿਨ੍ਹਾਂ ਨੇ ਬੇਹਿਸਾਬੇ ਰਿਕਾਰਡ ਤੋੜੇ, ਕਈ ਗ੍ਰੈਮੀ ਪੁਰਸਕਾਰ ਜਿੱਤੇ, ਅਦਾਕਾਰੀ ਵਿੱਚ ਪੈਰ ਰੱਖਿਆ, ਇੱਕ ਪ੍ਰਸਿੱਧ ਸ਼ਖਸੀਅਤ ਬਣਿਆ ਅਤੇ ੨੦੨੬ ਵਿੱਚ ਸੂਪਰ ਬੋਲ ਹਾਫ਼ਟਾਇਮ ਸ਼ੋਅ ‘ਤੇ ਪਹਿਲਾ ਮੁੱਖ-ਪਰਫਾਰਮਰ ਲਾਤੀਨੋ ਬਣਿਆ।
ਜਨਤਕ ਤਸਵੀਰ
[ਸੋਧੋ]ਬੈਡ ਬੰਨੀ ਨੇ ਫੈਸ਼ਨ, ਇਨਕਲਾਬ ਅਤੇ ਲੋਕ-ਭਲਾਈ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਇਹ ਉਸ ਨੇ ਰਵਾਇਤੀ ਮਰਦਾਨਗੀ ਨੂੰ ਲਲਕਾਰ ਕੇ ਅਤੇ ਐਡਿਡਾਸ, ਗੂਚੀ, ਅਤੇ ਕੈਲਵਿਨ ਕਲੇਨ ਵਰਗੇ ਮਸ਼ਹੂਰ ਬ੍ਰੈਂਡਾਂ ਨਾਲ਼ ਇਕੱਠੇ ਕੰਮ ਕਰਕੇ, ਅਤੇ ਆਪਣੀ ਅਵਾਜ਼ ਨੂੰ ਵਰਤ ਕੇ ਪੁਏਰਤੋ ਰੀਕੀ ਸਿਆਸਤ, ਅਤੇ ਬਸਤੀਵਾਦੀ ਮੁੱਦਿਆਂ ਉੱਤੇ ਗੱਲ ਕੀਤੀ ਹੈ। ਮੁਜ਼ਾਹਰਿਆਂ, ਸੰਗੀਤ, ਅਤੇ ਗੁੱਡ ਬੰਨੀ ਮੁਹਿੰਮ ਜ਼ਰੀਏ, ਉਹ ਮੁੜ-ਮੁੜ ਸਮਾਜਿਕ ਨਿਆਂ, ਯੂਵਾ-ਸਸ਼ਕਤੀਕਰਨ ਅਤੇ ਪੁਏਰਤੋ ਰੀਕੋ ਦੇ ਸਭਿਆਚਾਰ ਦੀ ਸੰਭਾਲ ਦੀ ਅਵਾਜ਼ ਉਠਾਉਂਦਾ ਹੈ।
ਨਿੱਜੀ ਜੀਵਨ
[ਸੋਧੋ]ਬੈਡ ਬੰਨੀ ਨੇ ਆਪਣਾ ਨਿੱਜੀ ਜੀਵਨ ਨੂੰ ਕੁੱਝ ਹੱਦ ਤੱਕ ਲੁਕਾ ਕੇ ਰੱਖਿਆ ਹੈ, ਪਰ ਕੁੱਝ ਗੱਲਾਂ ਜਨਤਕ ਵੀ ਕੀਤੀਆਂ ਹਨ। ੨੦੧੭-੨੦੨੨ ਤੱਕ ਉਸ ਨੇ ਗੈਬ੍ਰਿਐਲਾ ਬਰਲਿੰਗਰੀ ਨੂੰ ਅਤੇ ੨੦੨੩-੨੦੨੪ ਤੱਕ ਮੌਡਲ ਕੈਂਡਲ ਜੈੱਨਰ ਨੂੰ ਡੇਟ ਕੀਤਾ। ਬੈਡ ਬੰਨੀ ਦਾ ਜਨਤਕ ਤੌਰ ‘ਤੇ “ਲਿੰਗ ਅਤੇ ਯੌਨਿਕ ਘੱਟ-ਗਿਣਤੀਆਂ” ਦੇ ਹੱਕਾਂ ਨੂੰ ਸਮਰਥਨ ਹੈ। ੨੦੨੩ ਵਿੱਚ, ਉਸ ਉੱਤੇ ੪੦ ਮਿਲੀਅਨ ਯੂ.ਐਸ. ਡਾਲਰਾਂ ਦਾ ਕੇਸ ਦਰਜ ਹੋਇਆ ਜੋ ਕਿ ਬਗੈਰ ਇਜਾਜ਼ਤ ਇੱਕ ਵਾਇਸ ਰਿਕਾਰਡਿੰਗ ਦੀ ਵਰਤੋਂ ਕਾਰਨ ਸੀ।
ਪੁਰਸਕਾਰ
[ਸੋਧੋ]ਬੈਡ ਬੰਨੀ ਇਤਿਹਾਸ ਦੇ ਸਭ ਤੋਂ ਵੱਧ ਪੁਰਸਕਾਰ ਜੇਤੂ ਅਤੇ ਰਿਕਾਰਡ ਤੋੜੂੰ ਗਾਇਕਾਂ ਵਿੱਚੋਂ ਹੈ। ਉਸ ਨੇ ਕਈ ਗ੍ਰੈਮੀ ਅਤੇ ਲਾਤਿਨ ਗ੍ਰੈਮੀ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਇਤਿਹਾਸਕ ਸੀ ਉਸ ਦੀ DtMF (ਪੰਜਾਬੀ: ਡੀਟੀਐੱਮਐੱਫ਼) ਐਲਬਮ ਦਾ “ਐਲਬਮ ਔਫ਼ ਦ ਯੀਅਰ” (ਪੰਜਾਬੀ: ਸਾਲ ਦੀ ਸਰਵੋਤਮ ਐਲਬਮ) ਦਾ ਪੁਰਸਕਾਰ ਜਿੱਤਣਾ ਸੀ।
ਡਿਸਕੋਗ੍ਰਾਫੀ
[ਸੋਧੋ]ਐਲਬਮਾਂ
- X 100pre (2018) (ਪੰਜਾਬੀ: ਐਕਸ ੧੦੦ਪ੍ਰੀ)
- YHLQMDLG (2020) (ਪੰਜਾਬੀ: ਵਾਈਐੱਚਐੱਲਕਿਯੂਐੱਮਡੀਐਲਜੀ)
- El Último Tour Del Mundo (2020) (ਪੰਜਾਬੀ: ਏਲ ਉਲਤੀਮੋ ਤੁਅਰ ਦੇਲ ਮੂੰਦੋ)
- Un Verano Sin Ti (2022) (ਪੰਜਾਬੀ: ਉਨ ਵੇਰਾਨੋ ਸਿਨ ਤੀ)
- Nadie Sabe Lo Que Va a Pasar Mañana (2023) (ਪੰਜਾਬੀ: ਨਾਦਿਏ ਸਾਬੇ ਲੋ ਕੁਏ ਵਾ ਅ ਪਾਸਰ ਮਾਨਿਆਨਾ)
- Debí Tirar Más Fotos (2025) (ਪੰਜਾਬੀ: ਦੇਬੀ ਤਿਰਾਰ ਮਾਸ ਫੋਤੋਸ)
ਨੋਟ
[ਸੋਧੋ]ਹਵਾਲੇ
[ਸੋਧੋ]- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "h355". - ↑ Primera Hora (February 8, 2024). "Bad Bunny estudió en la UPR en Arecibo, pero ahora es a..." Primera Hora (in ਸਪੇਨੀ). Retrieved October 16, 2025.
- ↑ "Bad Bunny: Las frases más inspiradoras que encontramos en sus canciones". HappyFM (in ਸਪੇਨੀ). August 15, 2021. Archived from the original on April 9, 2023. Retrieved May 7, 2023.
- ↑ Monger, Timothy. "Bad Bunny". AllMusic. Archived from the original on February 15, 2021. Retrieved November 15, 2019.
ਬਾਹਰੀ ਲਿੰਕ
[ਸੋਧੋ]- ਫਰਮਾ:AllMusic
- ਬੈਡ ਬੰਨੀ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਬੈਡ ਬੰਨੀ's profile at Wrestlingdata.com, Internet Wrestling Database