ਬੰਗਲਾਦੇਸ਼ ਕ੍ਰਿਕਟ ਬੋਰਡ
ਦਿੱਖ
| ਖੇਡ | ਕ੍ਰਿਕਟ |
|---|---|
| ਸੰਖੇਪ | ਬੀਸੀਬੀ |
| ਸਥਾਪਨਾ | 1972 |
| ਮਾਨਤਾ | ਅੰਤਰਰਾਸ਼ਟਰੀ ਕ੍ਰਿਕਟ ਸਭਾ |
| ਮਾਨਤਾ ਦੀ ਮਿਤੀ | 26 ਜੂਨ 2000, ਪੂਰਨ ਮੈਂਬਰ |
| ਖੇਤਰੀ ਮਾਨਤਾ | ਏਸ਼ੀਆਈ ਕ੍ਰਿਕਟ ਸਭਾ |
| ਮਾਨਤਾ ਦੀ ਮਿਤੀ | 1983, ਪੂਰਨ ਮੈਂਬਰ |
| ਮੁੱਖ ਦਫ਼ਤਰ | ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ |
| ਪ੍ਰਧਾਨ | ਨਾਜ਼ਮੁਲ ਹਸਨ ਪਾਪੋਂ, ਸੰਸਦੀ ਮੈਂਬਰ |
| ਉੱਪ ਪ੍ਰਧਾਨ | ਏ ਜੇ ਐੱਮ ਨਾਸਿਰ ਉੱਦੀਨ |
| ਪੁਰਸ਼ ਕੋਚ | - |
| ਮਹਿਲਾ ਕੋਚ | ਜਨਕ ਗਾਮੇਗੇ |
| ਸਪਾਂਸਰ | ਰੋਬੀ, ਪ੍ਰਾਨ, ਫ਼ਰੈਸ਼, ਬ੍ਰਾਕ ਬੈਂਕ, ਆਮਰਾ ਨੈੱਟਵਰਕ, ਪਾਨ ਪੈਸੀਫ਼ਿਕ |
| ਅਧਿਕਾਰਤ ਵੈੱਬਸਾਈਟ | |
| www | |
ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ; ਬੰਗਾਲੀ: বাংলাদেশ ক্রিকেট বোর্ড) ਬੰਗਲਾਦੇਸ਼ ਵਿੱਚ ਕ੍ਰਿਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਇਆ ਗਿਆ ਕ੍ਰਿਕਟ ਬੋਰਡ ਹੈ। ਇਸਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੁਆਰਾ ਪੂਰਨ ਮੈਂਬਰਤਾ 26 ਜੂਨ 2000 ਨੂੰ ਮਿਲੀ ਸੀ।[1] ਇਸ ਬੋਰਡ ਦਾ ਮੁੱਖ ਦਫ਼ਤਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹੈ ਅਤੇ ਇਹ ਬੋਰਡ ਇਸ ਦੇਸ਼ ਵਿੱਚ ਕ੍ਰਿਕਟ ਦੇ ਵਿਕਾਸ ਕਾਰਜਾਂ ਲਈ ਜਿੰਮੇਵਾਰ ਹੈ, ਜਿਵੇਂ ਕਿ ਮੈਦਾਨਾਂ ਦੀ ਦੇਖ-ਰੇਖ ਕਰਨਾ ਅਤੇ ਬੰਗਲਾਦੇਸ਼ ਰਾਸ਼ਟਰੀ ਕ੍ਰਿਕਟ ਟੀਮ ਦੀ ਚੋਣ ਕਰਨਾ ਆਦਿ।[2] ਇਸਨੂੰ ਬੰਗਲਾਦੇਸ਼ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ।
ਹਵਾਲੇ
[ਸੋਧੋ]- ↑ "Bangladesh Cricket Board". tigercricket.com.bd.
- ↑ "BCB may ask Saqlain Mushtaq to work with second-string teams - Cricket - ESPN Cricinfo". Cricinfo.