ਬੰਗਲਾਦੇਸ਼ ਵਿੱਚ ਧਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੰਗਲਾਦੇਸ਼ ਸੰਵਿਧਾਨਿਕ ਤੌਰ 'ਤੇ ਇੱਕ ਧਰਮ ਨਿਰਪੇਖ ਦੇਸ਼ ਹੈ। ਸੰਵਿਧਾਨ ਨੂੰ ਹਟਾ ਕੇ ਫਿਰ ਇਸਨੂੰ ਬਹਾਲ ਕਰ ਦਿੱਤਾ ਗਿਆ ਸੀ। ਪਰੰਤੂ ਦੂਸਰੇ ਧਰਮਾਂ ਮੁਕਾਬਲੇ ਬੰਗਲਾਦੇਸ਼ ਵਿੱਚ ਇਸਲਾਮ ਨੂੰ ਵਧੇਰੇ ਮਾਨਤਾ ਦਿੱਤੀ ਜਾਂਦੀ ਹੈ ਅਤੇ ਇਸਲਾਮ ਹੀ ਇੱਥੋਂ ਦਾ ਮੁੱਖ ਧਰਮ ਹੈ।[1] ਇਸਲਾਮ ਬੰਗਲਾਦੇਸ਼ ਦਾ ਸਭ ਤੋਂ ਵੱਡਾ ਧਰਮ ਹੈ ਕਿਉਂਕਿ ਇਸ ਦੇਸ਼ ਦੀ ਕੁੱਲ ਜਨਸੰਖਿਆ ਦਾ 88% ਹਿੱਸਾ ਇਸਲਾਮ ਧਰਮ ਨੂੰ ਮੰਨਣ ਵਾਲਾ ਹੈ ਅਤੇ ਇਸ ਤੋਂ ਇਲਾਵਾ ਹਿੰਦੂ ਧਰਮ ਅਤੇ ਬੁੱਧ ਧਰਮ ਇੱਥੋਂ ਦੇ ਕਾਫੀ ਲੋਕਾਂ ਦਾ ਧਰਮ ਹੈ। ਇਸਾਈ, ਸਿੱਖ ਅਤੇ ਨਾਸਤਿਕ ਇੱਥੇ ਬਹੁਤ ਘੱਟ ਹਨ।[2]ਫਰਮਾ:Self-published source 2003 ਦੇ ਅੰਤ ਵਿੱਚ ਹੋਈ ਮਰਦਮਸ਼ੁਮਾਰੀ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਕੋਈ ਵੀ ਨਾਗਰਿਕ ਆਪਣੀ ਇੱਛਾ ਅਨੁਸਾਰ ਕਿਸੇ ਵੀ ਮਾਨਤ ਧਰਮ ਨੂੰ ਮੰਨ ਸਕਦਾ ਹੈ। ਬੰਗਲਾਦੇਸ਼ ਕੇਵਲ ਇਸਲਾਮ, ਇਸਾਈ, ਹਿੰਦੂ ਧਰਮ ਅਤੇ ਬੁੱਧ ਧਰਮ ਨੂੰ ਮਾਨਤਾ ਦਿੰਦਾ ਹੈ।[3]

ਬੰਗਲਾਦੇਸ਼ ਵਿੱਚ ਧਰਮ[4]      ਇਸਲਾਮ (86.6%)     ਹਿੰਦੂ ਧਰਮ (12.4%)     ਬੁੱਧ ਧਰਮ (0.6%)     ਇਸਾਈ ਧਰਮ (0.3%)     ਹੋਰ (0.1%)

ਇਸਲਾਮ[ਸੋਧੋ]

ਢਾਕਾ ਵਿੱਚ ਬਣੀ ਇੱਕ ਰਾਸ਼ਟਰੀ ਮਸਜਿਦ
ਕੋਮੀਲਾ ਵਿਖੇ ਈਦ ਪ੍ਰਾਰਥਕ

ਬੰਗਲਾਦੇਸ਼ ਵਿੱਚ 87% ਲੋਕ ਮੁਸਲਮਾਨ ਹਨ।ਮੁਸਲਿਮ ਇੱਥੋਂ ਦਾ ਮੁੱਖ ਭਾਈਚਾਰਾ ਹੈ ਅਤੇ ਉਹਨਾਂ ਦੀ ਗਿਣਤੀ ਬੰਗਲਾਦੇਸ਼ ਦੀਆਂ ਸਾਰੀਆਂ (ਅੱਠ) ਡਿਵੀਜ਼ਨਾਂ ਵਿੱਚ ਸਭ ਤੋ ਵੱਧ ਹੈ। ਜੇਕਰ ਵੇਖਿਆ ਜਾਵੇ ਤਾਂ ਬੰਗਲਾਦੇਸ਼ ਵਿੱਚ 'ਬੰਗਾਲੀ ਮੁਸਲਮਾਨ' ਲੋਕ ਹਨ, ਥੋੜ੍ਹੀ ਗਿਣਤੀ ਵਿੱਚ ਬਿਹਾਰੀ ਅਤੇ ਰੋਹੀਂਗੇ ਵੀ ਇੱਥੇ ਰਹਿੰਦੇ ਹਨ। ਬੰਗਲਾਦੇਸ਼ ਦੇ ਜਿਆਦਾਤਰ ਮੁਸਲਮਾਨ ਸੁੰਨੀ ਹਨ ਅਤੇ ਇੱਥੇ 'ਸਈਆ' ਅਤੇ 'ਅਹਿਮਦੀਆ' ਭਾਈਚਾਰਾ ਵੀ ਥੋੜ੍ਹੀ ਗਿਣਤੀ ਵਿੱਚ ਵਸਿਆ ਹੋਇਆ ਹੈ। ਇਨ੍ਹਾਂ ਵਿੱਚੋਂ ਸਈਆ ਲੋਕ ਜਿਆਦਾਤਰ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਹਨ।[5][6] ਮਸਲਮਾਨ ਲੋਕ ਆਪਣੇ ਤਿਉਹਾਰ ਇੱਥੇ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਉਂਦੇ ਹਨ।

ਹਿੰਦੂ ਧਰਮ[ਸੋਧੋ]

ਢਾਕਾ ਵਿੱਚ ਬਣਿਆ ਦੁਰਗਾ ਦਾ ਮੰਦਰ
ਪੁਥੀਆ, ਰਾਜਸ਼ਾਹੀ ਵਿਖੇ ਬਣਿਆ ਸ਼ਿਵਾ ਮੰਦਰ

ਹਿੰਦੂ ਧਰਮ ਇੱਥੋ ਦਾ ਦੂਸਰਾ ਸਭ ਤੋਂ ਵੱਡਾ ਧਰਮ ਹੈ। ਇੱਥੋ ਦੇ 17 ਮਿਲੀਅਨ ਲੋਕ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ। ਬੰਗਲਾਦੇਸ਼ ਦੀ ਕੁੱਲ ਜਨਸੰਖਿਆ ਦਾ 12% ਭਾਗ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਹੈ। ਜੇਕਰ ਜਨਸੰਖਿਆ ਪੱਖੋਂ ਵੇਖਿਆ ਜਾਵੇ ਤਾਂ ਬੰਗਲਾਦੇਸ਼ ਦੁਨੀਆ ਦਾ ਤੀਸਰਾ ਦੇਸ਼ ਹੈ, ਜਿੱਥੇ ਸਭ ਤੋਂ ਵੱਧ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਹਨ। ਭਾਰਤ ਅਤੇ ਨੇਪਾਲ ਵਿੱਚ ਸਭ ਤੋਂ ਵੱਧ ਹਿੰਦੂ ਲੋਕ ਰਹਿੰਦੇ ਹਨ ਸੋ ਬੰਗਲਾਦੇਸ਼ ਦਾ ਸਥਾਨ ਤੀਸਰਾ ਹੈ।[7] ਇੱਥੋਂ ਦੇ ਹਿੰਦੂ ਲੋਕ 'ਬੰਗਾਲੀ ਹਿੰਦੂ' ਕਹਾਉਂਦੇ ਹਨ, ਪਰ ਕਿਤੇ ਕਿਤੇ ਭਾਰਤੀ ਕਬੀਲੇ ਦੇ ਲੋਕ ਵੀ ਇੱਥੇ ਮੌਜੂਦ ਹਨ।

ਬੰਗਲਾਦੇਸ਼ ਦੇ ਅੰਕੜਿਆਂ ਅਨੁਸਾਰ ਇਸ ਦੇਸ਼ ਵਿੱਚ 1,75,56,678 ਹਿੰਦੂ ਹਨ ਅਤੇ ਇਹ ਗਿਣਤੀ 1% ਦੀ ਦਰ ਨਾਲ ਪ੍ਰਤੀ ਸਾਲ ਵਧ ਰਹੀ ਹੈ। ਕੁੱਲ ਹਿੰਦੂਆਂ ਵਿੱਚੋਂ 38% ਹਿੰਦੂ ਲੋਕ ਖ਼ੁਲਨਾ ਡਿਵੀਜ਼ਨ ਵਿੱਚ ਰਹਿੰਦੇ ਹਨ।

ਬੁੱਧ ਧਰਮ[ਸੋਧੋ]

ਬਾਂਦਰਾਬਨ ਵਿੱਚ ਬਣਿਆ ਬੋਧੀ ਮੰਦਰ
ਨਾਗੋਯਾਂ ਦੀ ਵਿਸ਼ਵ ਵਿਰਾਸਤੀ ਜਗ੍ਹਾ

2,000,000 ਲੋਕ ਬੰਗਲਾਦੇਸ਼ ਵਿੱਚ ਥੇਰਵਾੜਾ (ਬੁੱਧ ਧਰਮ ਦੀ ਸ਼ਾਖਾ) ਨਾਲ ਜੁੜੇ ਹੋਏ ਹਨ। ਬੰਗਲਾਦੇਸ਼ ਦੀ ਕੁੱਲ ਜਨਸੰਖਿਆ ਦਾ 0.6% ਹਿੱਸਾ ਬੁੱਧ ਧਰਮ ਨੂੰ ਮੰਨਦਾ ਹੈ।

ਇਸਾਈ ਧਰਮ[ਸੋਧੋ]

1677 ਵਿੱਚ ਸਥਾਪਿਤ ਕੀਤਾ ਗਿਆ ਗਿਰਜਾਘਰ ਜੋ ਕਿ ਢਾਕਾ ਵਿੱਚ ਹੈ

ਅਨੁਮਾਨ ਲਗਾਇਆ ਗਿਆ ਹੈ ਕਿ ਬੰਗਲਾਦੇਸ਼ ਦੀ ਕੁੱਲ ਜਨਸੰਖਿਆ ਦਾ 0.3% ਹਿੱਸਾ ਇਸਾਈ ਧਰਮ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਹ ਲੋਕ ਜਿਆਦਾਤਰ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਹਨ।

ਸਿੱਖ ਧਰਮ[ਸੋਧੋ]

ਢਾਕਾ ਵਿਖੇ ਬਣਿਆ ਗੁਰਦੁਆਰਾ ਨਾਨਕ ਸ਼ਾਹੀ

ਬੰਗਲਾਦੇਸ਼ ਵਿੱਚ ਲਗਭਗ 100,000 ਲੋਕ ਸਿੱਖ ਧਰਮ ਨੂੰ ਮੰਨਦੇ ਹਨ। ਇਸ ਦੇਸ਼ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਏ ਸਨ।

  1. "The Constitution of The People's Republic Of Bangladesh Article 12: Secularism and freedom of religion". State.gov.
  2. "Bangladesh Religion - Muslim Hindu Buddhis Christian". MediaBangaldesh.net. Retrieved 2015-12-09.
  3. "The Constitution of The People's Republic Of Bangladesh". State.gov. Retrieved 2015-07-17.
  4. ১০ বছরে ৯ লাখ হিন্দু কমেছে [10 years 9 million fewer Hindus]. Prothom Alo (in Bengali). 22 September 2012. Archived from the original on 2014-12-24. Retrieved 2014-11-14. {{cite news}}: Invalid |script-title=: missing prefix (help); Unknown parameter |dead-url= ignored (help)
  5. France-Presse, Agence (2015-10-24). "One killed and scores wounded in attack at Shia site in Bangladesh capital". The Guardian (in ਅੰਗਰੇਜ਼ੀ (ਬਰਤਾਨਵੀ)). ISSN 0261-3077. Retrieved 2016-03-27.
  6. "Islam in Bangladesh". OurBangla. Archived from the original on 2012-02-10.ਫਰਮਾ:Self-published source
  7. "[Analysis] Are there any takeaways for Muslims from the Narendra Modi government?". DNA. 27 May 2014. Retrieved 2014-05-31.