ਬੰਗਾਲਾ ਕਬੀਲਾ
ਬੰਗਾਲਾ ਕਬੀਲਾ :
ਇਤਿਹਾਸਕ ਪਿਛੋਕੜ : ਬੰਗਾਲਾ ਕਬੀਲੇ ਦਾ ਇਤਿਹਾਸਕ ਪਿਛੋਕੜ ‘ਬੰਗਾਲ ਨਾਲ ਜੁੜਿਆ ਹੋਇਆ ਹੈ। ਬੰਗਾਲ ਕਿਸੇ ਵੇਲੇ ਅਜਿਹੇ ਕਬੀਲਿਆਂ ਦਾ ਗੜ੍ਹ ਰਿਹਾ ਹੈ। ਬੰਗਾਲ ਦੇ ਸਪੇਰੇ, ਜਾਦੂਗਰ ਤਾਂਤਰਿਕ ਅਤੇ ਜੰਗਲੀ ਲੋਕ ਆਪਣੇ ਜੱਦੀ ਪੁਸ਼ਤੀ ਕਲਾ ਕੌਂਸਲ ਲਈ ਜਾਣੇ ਜਾਂਦੇ ਹਨ । ਬੰਗਾਲ ਦਾ ਬਹੁਰੰਗੀ ਸਭਿਆਚਾਰ ਇਨ੍ਹਾਂ ਲੋਕਾਂ ਕਰਕੇ ਖ਼ਾਸ ਵਿਸ਼ੇਸ਼ਤਾਵਾਂ ਦਾ ਧਾਰਨੀ ਹੈ। ਬੰਗਾਲਾ ਲੋਕ ਸੱਪ ਫੜ੍ਹਨ ਦੀ ਮੁਹਾਰਤ ਰੱਖਦੇ ਹਨ। ਇਨ੍ਹਾਂ ਲੋਕਾਂ ਦਾ ਮੁੱਖ ਪੇਸ਼ਾ ਬੀਨ 'ਤੇ ਸੱਪ ਨਚਾਉਣਾ, ਸੱਪ ਦੀ ਜ਼ਹਿਰ ਦਾ ਮਣਕਾ ਲਾਉਣਾ, ਜੜ੍ਹੀਆਂ-ਬੂਟੀਆਂ ਵੇਚਣਾ ਅਤੇ ਦੱਸ ਪੈਣ 'ਤੇ ਘਰਾਂ ਵਿੱਚੋਂ ਸੱਪ ਫੜ ਕੇ ਭੇਟਾ ਆਦਿ ਲੈ ਕੇ ਗੁਜ਼ਾਰਾ ਕਰਨਾ ਹੈ। ਬੰਗਾਲਾ, ਸਪੇਰੇ, ਜੋਗੀ, ਮਾਦਰੀ ਅਤੇ ਬੀਨ ਵਾਦਕ ਇਕੋ ਸ਼੍ਰੇਣੀ ਦੇ ਲੋਕ ਹਨ। ਭਾਵੇਂ ਕਿ ਬੰਗਾਲਾ ਕਬੀਲੇ ਦੇ ਲੋਕਾਂ ਦਾ ਸੰਬੰਧ ਬੰਗਾਲ ਨਾਲ ਜੁੜਿਆ ਹੋਇਆ ਹੈ ਪਰੰਤੂ ਇਹ ਲੋਕ ਪੰਜਾਬ, ਹਰਿਆਣਾ, ਹਿਮਾਚਲ, ਜੰਮੂ, ਰਾਜਸਥਾਨ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਜ਼ਿਕਰਯੋਗ ਗਿਣਤੀ ਵਿਚ ਵਾਸ ਕਰ ਰਹੇ ਹਨ । ਬੰਗਾਲ ਵਿੱਚੋਂ ਇਹ ਲੋਕ ਚੰਗੀ ਰੋਜ਼ੀ ਰੋਟੀ ਦੀ ਭਾਲ ਵਿਚ ਭਾਰਤ ਦੇ ਕਈ ਖੁਸ਼ਹਾਲ ਤੇ ਉਪਜਾਊ ਮੈਦਾਨਾਂ ਵਿਚ ਆਪਣੀ ‘ਨਾਗ ਕਲਾ’ ਦਾ ਜੌਹਰ ਵਿਖਾਉਣ ਆਉਂਦੇ ਰਹਿੰਦੇ ਸਨ ਜਿਸ ਉਪਰੰਤ ਇਨ੍ਹਾਂ ਵਿਚੋਂ ਕੁਝ ਲੋਕ ਸੰਬੰਧਤ ਇਲਾਕਿਆਂ ਵਿਚ ਹੀ ਵਸ ਗਏ। ਹੁਣ ਇਹ ਲੋਕ ਇਨ੍ਹਾਂ ਰਾਜਾਂ ਦੇ ਪੱਕੇ ਬਾਸ਼ਿੰਦੇ ਹਨ। ਬੰਗਾਲੇ ਲੋਕ ਬਹੁਤ ਹੀ ਘੱਟ ਗਿਣਤੀ ਵਿਚ ਮੈਦਾਨਾਂ ਦੇ ਜਰਾਇਮ ਪੇਸ਼ਾ ਕਬੀਲਿਆਂ ਅਤੇ ਸਪੇਰਿਆ ਨਾਲ ਵਿਚਰਦੇ ਰਹੇ ਹਨ। ਇਹ ਲੋਕ ਸੱਪਾਂ ਦੀ ਨੁਮਾਇਸ਼ ਦੁਆਰਾ ਮੰਗ-ਤੰਗ ਕੇ ਅਤੇ ਸ਼ਿਕਾਰ ਕਰਕੇ ਗੁਜ਼ਾਰਾ ਕਰਦੇ ਹਨ। ਇਹ ਲੋਕ ਜ਼ਿਆਦਾਤਰ ਪੰਦਰਾਂ-ਸੋਲ੍ਹਾਂ ਪਰਿਵਾਰਾਂ ਦੇ ਸਮੂਹ ਵਿਚ ਕਾਨੇ ਦੀਆਂ ਝੁੱਗੀਆਂ ਬਣਾ ਕੇ ਰਹਿੰਦੇ ਹਨ। ਇਹ ਲੋਕ ਗਧਿਆਂ 'ਤੇ ਆਪਣਾ ਸਾਮਾਨ ਆਦਿ ਬੰਨ੍ਹ ਕੇ ਇੱਧਰ-ਉੱਧਰ ਘੁੰਮਦੇ ਰਹਿੰਦੇ ਹਨ । ਇਹ ਲੋਕ ਸ਼ਿਕਾਰ ਕਰਨ ਲਈ ਆਪਣੇ ਨਾਲ ਸ਼ਿਕਾਰੀ ਕੁੱਤੇ ਰੱਖਦੇ ਹਨ। ਇਹ ਲੋਕ ਹਰ ਇਕ ਜੰਗਲੀ ਜਾਨਵਰ ਦਾ ਮਾਸ ਖਾ ਲੈਂਦੇ ਹਨ ਪ੍ਰੰਤੂ ਇਹ ਲੋਕ ਇਕ ਵਿਸ਼ਵਾਸ ਅਨੁਸਾਰ ਗਊ ਅਤੇ ਸੁਰ ਦਾ ਮਾਸ ਖਾਣ ਤੋਂ ਪਰਹੇਜ਼ ਕਰਦੇ ਹਨ। ਇਨ੍ਹਾਂ ਲੋਕਾਂ ਦੀ ਆਪਣੀ ਇਕ ਹੀ ਭਾਸ਼ਾ ਹੈ। ਇਹ ਲੋਕ ‘ਸਖੀ ਸਰਵਰ ਅਤੇ ‘ਲੱਖਦਾਤਾ ਦੇ ਉਪਾਸਕ ਹਨ। ਇਬਟਸਨ ਇਨ੍ਹਾਂ ਨੂੰ ਮੈਦਾਨਾਂ ਵਿਚ 'ਕੰਜਰ' ਅਤੇ ਸਪੇਰਾ' ਜਾਤੀ ਨਾਲ ਵੀ ਮਿਲਦਾ ਹੈ । ਇਬਟਸਨ ਅਨੁਸਾਰ ਇਨ੍ਹਾਂ ਲੋਕਾਂ ਦਾ ਬੰਗਾਲ ਨਾਲ ਕੋਈ ਇਤਿਹਾਸਿਕ ਪਿਛੋਕੜ ਸਾਬਿਤ ਨਹੀਂ ਹੁੰਦਾ।
ਇਹ ਲੋਕ ਆਪਣਾ ਕੰਮ-ਧੰਦਾ ਅਤੇ ਸੱਪਾਂ ਨਾਲ ਸੰਬੰਧਤ ਪੇਸ਼ਾ ਚਲਾਉਣ ਲਈ ਭਾਰਤ ਦੇ
ਬਾਕੀ ਹੋਰ ਖਾਨਾਬਦੋਸ਼ ਕਬੀਲਿਆਂ ਨਾਲ ਲਗਾਤਾਰ ਸੰਪਰਕ ਵਿਚ ਰਹਿੰਦੇ ਦੇ ਹਨ। ਇਨ੍ਹਾਂ ਦੇ ਮਾਲ ਦੇ ਗਾਹਕ ਵੀ ਜਿਆਦਾਤਰ ਕਬੀਲਿਆਂ ਦੇ ਲੋਕ ਹੀ ਹਨ । ਤੇ ਅੱਜ ਵੀ ਇਹ ਵਿਸ਼ਵਾਸ ਕਰਦੇ ਹਨ ਕਿ ਬੰਗਾਲਿਆਂ ਕੋਲ ਸੱਪ ਦੇ ਕੱਟੇ ਦਾ ਪੱਕਾ ਬਜ਼ ਹੁੰਦਾ ਹੈ। ਇਸ ਕਰਕੇ ਕਿਸੇ ਵੀ ਵਿਅਕਤੀ ਨੂੰ ਸੱਪ ਦੁਆਰਾ ਕੱਟੇ ਜਾਣ ਉਪਰੰਤ ਬੰਗਾਲਾ ਲੋਕਾਂ ਕੋਲ ਜ਼ਹਿਰ ਚੂਸਣ ਵਾਲਾ ‘ਮਣਕਾ ਲਵਾਉਣ ਜਾਂਦੇ ਹਨ । ਇਨ੍ਹਾਂ ਵਿਚੋਂ ਬਹੁਤੇ ਲੋਕ ਪਿੰਡਾਂ, ਨਗਰਾਂ, ਬਸਤੀਆਂ ਅਤੇ ਸ਼ਹਿਰਾਂ ਵਿਚ ਘਰ-ਘਰ ਜਾ ਕੇ ਸੱਪਾਂ ਦਾ ਬੀਨ ਤੇ ਪ੍ਰਦਰਸ਼ਨ ਕਰਕੇ ਦੋ ਡੰਗ ਦੀ ਰੋਟੀ ਲਈ ਦੁਆ ਕਰਦੇ ਹਨ ਜਿਸ ਦੇ ਇਵਜ਼ ਵਿਚ ਇਨ੍ਹਾਂ ਨੂੰ ਆਟਾ, ਦਾਲ, ਗੁੜ੍ਹ ਦੁੱਧ ਅਤੇ ਪੈਸੇ ਆਦਿ ਮਿਲ ਜਾਂਦੇ ਹਨ ।ਇਸ ਤੋਂ ਇਲਾਵਾ ਇਹ ਲੋਕ ਘਰਾਂ ਵਿਚੋਂ ਜ਼ਹਿਰੀਲੇ ਸੱਪ ਅਤੇ ਗੋਹ ਆਦਿ ਕਰਕੇ ਵੀ ਲੋਕਾਂ ਤੋਂ ਮਿਹਨਤਾਨਾ ਮੰਗਦੇ ਹਨ। ਬੰਗਾਲਾ ਲੋਕ ਅਸਥਾਈ ਡੇਰਿਆਂ ਵਿਚ ਰਹਿੰਦੇ ਹਨ। ਅਜੋਕੇ ਦੌਰ ਵਿਚ ਭਾਵੇਂ ਇਹ ਲੋਕ ਡੇਰਿਆਂ ਅਤੇ ਵੀਰਾਨ ਰੋਹੀਆਂ ਵਿਚ ਵੱਸੇ ਹੋਏ ਹਨ ਪਰੰਤੂ ਫਿਰ ਵੀ ਇਹ ਲੋਕ ਇਕ ਥਾਂ ਤੋਂ ਦੂਜੀ ਥਾਂ ਰੋਜ਼ੀ-ਰੋਟੀ ਦੀ ਭਾਲ ਵਿਚ ਘੁੰਮਦੇ ਰਹਿੰਦੇ ਹਨ। ਇਹ ਲੋਕ ਪੀਰਾ-ਫਕੀਰਾਂ ਅਤੇ ਸਖੀ ਸਰਵਰ ਨੂੰ ਮੰਨਦੇ ਹਨ। ਇਨ੍ਹਾਂ ਵਿੱਚੋਂ ਬਹੁਤ ਲੋਕ ‘ਸ਼ਿਵਜੀ, ਨੌਂ ਨਾਥਾਂ ਅਤੇ ਨਾਗ ਦੇਵਤਾ ਦੀ ਪੂਜਾ ਕਰਦੇ ਹਨ। ਖੇਤਰੀ ਕਾਰਜ ਦੌਰਾਨ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਸਮਾਣਾ ਵਿਖੇ ਵਸ ਰਹੇ ਜੋਗਿੰਦਰ ਨਾਥ ਨੇ ਦੱਸਿਆ ਕਿ ਕੋਈ ਬੰਗਾਲਾ ਆਪਣੀ ਰੋਜੀ ਰੋਟੀ ਲਈ ਸੱਪ, ਸਰਾਲ ਦੇ ਅਜਗਰ ਫੜਨ ਲੱਗਿਆ ਇਸਨੂੰ ਨਿਸ਼ਚਿਤ ਸਮੇਂ ਲਈ ਫੜਨ ਅਤੇ ਰੱਖਣ ਲਈ 'ਨਾਗ ਦੇਵਤਾ' ਦੇ ਅਹਿਦ ਲੈਂਦਾ ਹੈ। ਇਸ ਤਰ੍ਹਾਂ ਸਪੇਰੇ ਨੂੰ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਸੱਪ ਜਾਂ ਸਰਾਲ ਨੂੰ ਮੁਕਤ ਨਹੀਂ ਕਰਦਾ ਤਾਂ ਉਸਨੂੰ ਨਾਗ ਦੇਵਤਾ ਦੀ ਕਰੋਪੀ ਦਾ ਸ਼ਿਕਾਰ ਹੋਣਾ ਪੈਂਦਾ ਹੈ । ਜੇਕਰ ਕੋਈ ਸਪੇਰਾ ਇਹ ਕੌਲ ਪੂਰਾ ਜੋਗਿੰਦਰ ਨਾਥ ਨੇ ਕਬੀਲੇ ਦੇ ਕਈ ਅਜਿਹੇ ਲੋਕਾਂ ਦੇ ਨਾਂ ਵੀ ਗਿਣਾਏ ਜਿਹੜੇ ਕਿ ਨਾਗ ਦੇਵਤਾ ਦੀ ਕਰੋਪੀ ਦਾ ਸ਼ਿਕਾਰ ਹੋਏ ਹਨ। ਉਸਨੇ ਦੱਸਿਆ ਕਿ 'ਸੱਪ ਕੀਲਣਾ'ਉਨ੍ਹਾਂ ਦਾ ਪਿਤਾ ਪੁਰਖੀ ਧੰਦਾ ਹੈ ਜਿਸਦਾ ਸੰਬੰਧ ਅਭਿਆਸ ਅਤੇ ਤਜ਼ਰਬੇ ਨਾਲ ਹੈ । ਬੰਗਾਲਾ ਕਰਤੇ ਦੇ ਲੋਕ ਸੱਪਾਂ ਦੀ ਦੁਨੀਆ ਦੇ ਗਿਆਤਾ ਹਨ । ਇਨ੍ਹਾਂ ਨੂੰ 'ਸੱਪਾ ਦੀ ਦੁਨੀਆ' ਅਤੇ ਨਾਗ ਲੋਕ ਬਾਰੇ ਕਈ ਕਹਾਣੀਆਂ ਅਤੇ ਮਿੱਥ ਕਥਾਵਾਂ ਦਾ ਵੀ ਗਿਆਨ ਹੈ । ਬੰਗਾਲਾ
ਕਬੀਏ ਦੇ ਮਾਦਰੀਆਂ ਅਨੁਸਾਰ ਸੱਪ ਦਾ ਭੂਗੋਲਿਕ ਚੌਗਿਰਦਾ ਇਸ ਪ੍ਰਕਾਰ ਹੈ: 1. ਫਨੀਅਰ ਸੱਪ ਜ਼ਿਆਦਾਤਰ ਟਿੱਬਿਆਂ, ਰੇਤਲੇ ਸਥਾਨਾਂ, ਨਹਿਰਾਂ ਦੇ ਕਿਨਾਰੇ ਪਥਰੀਲੀ ਜ਼ਮੀਨ ਅਤੇ ਉਜਾੜ ਜੰਗਲ ਬੇਲਿਆਂ ਵਿਚ ਮਿਲਦੇ ਹਨ । 2. ਪਾਣੀ ਵਾਲੇ ਸੱਪ, ਛੱਪੜਾਂ, ਨਹਿਰਾਂ, ਨਦੀਆਂ, ਖੇਤਾਂ ਅਤੇ ਮਿੱਲੀਆਂ ਥਾਵਾਂ 'ਤੇ ਮਿਲਦੇ ਹਨ।
3 .ਗੋਹਾਂ ਜ਼ਿਆਦਾਤਰ ਜੰਗਲਾ, ਖੇਤਾਂ, ਸਿੱਲੀਆ ਥਾਵਾਂ ਅਤੇ ਨਹਿਰਾਂ ਦੇ ਆਸ-ਪਾਸ ਇਲਾਕਿਆਂ ਵਿਚ ਮਿਲਦੀਆਂ ਹਨ।
4 .ਸਰਾਲ ਜ਼ਿਆਦਾਤਰ ਪਹਾੜੀ ਇਲਾਕਿਆਂ ਅਤੇ ਪਹਾੜਾਂ ਦੀਆਂ ਜੜ੍ਹਾਂ ਵਿੱਚ ਠੰਢੀਆਂ ਤੇ ਦਲਦਲੀ ਥਾਵਾਂ 'ਤੇ ਪਾਈ ਜਾਂਦੀ ਹੈ ।
5 .ਇਸ ਤੋਂ ਇਲਾਵਾ ਸੱਪਾਂ ਦੀਆਂ ਕਈ ਸਾਧਾਰਨ ਕਿਸਮਾਂ ਮੈਦਾਨੀ ਇਲਾਕਿਆਂ ਵਿਚ ਆਮ ਪਾਈਆਂ ਜਾਂਦੀਆਂ ਹਨ ।
ਜੰਗਲੀ ਜੀਵਾਂ ਅਤੇ ਵਣਾਂ ਦੀ ਸੁਰੱਖਿਆ ਤਹਿਤ ਪਾਸ ਹੋਏ ਵੱਖ-ਵੱਖ ਐਕਟਾਂ ਦੇ ਚਲਦਿਆ ਕਈ ਬੰਗਾਲੇ ‘ਸਿੰਘਾਂ ਵਾਲੀਆਂ ਖਾਲੀ ਟੋਕਰੀਆਂ ਅਤੇ ਬੀਨਾ ਸਮੇਤ ਅਕਸਰ ਘੁੰਮਦੇ ਨਜ਼ਰ ਆਉਂਦੇ ਹਨ। ਹੁਣ ਇਨ੍ਹਾਂ ਲੋਕਾਂ ਦਾ ਮੁੱਖ ਕਿੱਤਾ ‘ਜੜੀਆਂ ਬੂਟੀਆ’ ਵੇਚਣਾ ਅਤੇ ‘ਗਿੱਦੜ ਸਿੰਘੀ’ ਵੇਚਣਾ ਹੈ । ਅਰਧ ਪਹਾੜੀ ਇਲਾਕਿਆਂ ਅਤੇ ਰੋਪੜ ਦੇ ਆਲੇ-ਦੁਆਲੇ ਵੱਸਣ ਵਾਲੇ ਬੰਗਾਲੇ ਕਈ ਵਾਰ ਸਿੰਘਾਂ ਦੀਆਂ ਵਰਜਿਤ ਪ੍ਰਜਾਤੀਆਂ ਫੜਨ ਕਰਕੇ ਛੜੇ ਵੀ ਗਏ ਹਨ ਪਰੰਤੂ ਫਿਰ ਵੀ ਇਹ ਧੰਦਾ ਗੁਪਤ ਰੂਪ ਵਿਚ ਉਸੇ ਤਰ੍ਹਾਂ ਚਲਦਾ ਰਹਿੰਦਾ ਹੈ। ਜੰਗਲੀ ਜੀਵਾਂ ਦੀ ਸੁਰੱਖਿਆ ਹਿੱਤ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਦੇ ਇਨ੍ਹਾਂ ਜੰਗਲੀ ਜਾਨਵਰਾਂ ਦੀ ਸੁਰੱਖਿਆ ਤਹਿਤ ਵਿੱਢੇ ਗਏ ਅਭਿਆਨ ਕਾਰਨ ਬੰਗਾਲੇ ਲੋਕਾਂ ਦਾ ਸੱਪ ਫੜਨ ਦਾ ਧੰਦਾ ਲਗਭਗ ਖਤਮ ਹੋਣ ਕਿਨਾਰੇ ਹੈ । ਪਰੰਤੂ ਖੇਤਰੀ ਵੱਖਰਤਾਵਾਂ ਅਨੁਸਾਰ ਇਨ੍ਹਾਂ ਵਿਚੋਂ ਬਹੁਤੇ ਲੋਕ ਅੱਜ ਵੀ ‘ਮਾਂਦਰੀ ਅਤੇ ‘ਸਪੇਰਿਆਂ' ਦਾ ਕਿੱਤਾ ਕਰ ਰਹੇ ਹਨ ।
ਸੱਪ ਫੜਨ ਵਿਚ ਮਾਹਿਰ ਬੰਗਾਲੇ ਸੱਪ ਫੜਨ ਵਿਚ ਮਾਹਿਰ ਹਨ। ਇਹ ਜੰਗਲਾਂ, ਬੀਆਬਾਨਾਂ ਅਤੇ ਰੋਹੀਆਂ ਵਿੱਚ ਜ਼ਹਿਰੀਲੇ ਅਤੇ ਖਤਰਨਾਕ ਸੱਪਾਂ ਦੀ ਸੂਹ ਕੱਢਣਾ ਜਾਣਦੇ ਹਨ। ਸੱਪ ਭਾਵੇਂ ਕਿੰਨਾ ਵੀ ਖਤਰਨਾਕ ਕਿਉਂ ਨਾ ਹੋਵੇ, ਇਹ ਸੱਪ ਨੂੰ ਸਿਰੀ ਤੋਂ ਫੜ ਕੇ ਕਾਬੂ ਕਰ ਲੈਂਦੇ ਹਨ। ਇਹ ਸੱਪ ਦੀ ਸੂਹ ਥਾਂ ਦਾ ਤਾਪਮਾਨ ਅਤੇ ਦਿਸ਼ਾ ਵੇਖ ਕੇ ਲਾਉਂਦੇ ਹਨ। ਇਹ ਜ਼ਹਿਰੀਲੇ ਤੇ ਜਹਿਰੀਲੇ ਸੱਪਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਦੰਦ ਕੱਢ ਕੇ ਜ਼ਹਿਰ ਖਾਰਜ ਕਰ ਦਿੰਦੇ ਹਨ । ਇਹ ਇਨਾਂ ਦੀ ਪਿਤਾ ਪੁਰਖੀ ਜੁਗਤ ਹੈ ਜੋ ਕਿ ਪੀੜ੍ਹੀ-ਦਰ-ਪੀੜ੍ਹੀ ਅੱਗੇ ਚਲਦੀ ਆਉਂਦੀ ਹੈ।
ਮਣਕਾ ਲਾਉਣ ਦੇ ਮਾਹਿਰ : ਬੰਗਾਲੇ ਸੱਪ ਦੇ ਕੱਟੇ ਹੋਏ ਵਿਅਕਤੀ ਦੇ ਮੁਕਾ ਲਾਉਣ ਦੇ ਮਾਹਿਰ ਹੁੰਦੇ ਹਨ। ਇਹ ਮਣਕਾ ਇਕ ਪਹਾੜੀ ਬੱਕਰੇ ਦੀ ਜ਼ਹਿਰੀਲੀ ਝੱਗ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਬੰਗਾਲੇ, ਸਪੇਰਿਆ ਅਤੇ ਆਮ ਲੋਕਾਂ ਵਿੱਚ ਇਹ ਵਿਸ਼ਵਾਸ ਪ੍ਰਚੱਲਿਤ ਹੈ ਕਿ ਸੱਪ ਨਾਲ ਡੰਗੇ ਹੋਏ ਵਿਅਕਤੀ ਵਾਂਗ ਚਿੰਬੜ ਜਾਂਦਾ ਹੈ ਅਤੇ ਹੌਲੀ ਹੌਲੀ ਜ਼ਹਿਰ ਚੂਸ ਲੈਂਦਾ ਹੈ। ਮਣਕਾ ਲਾਉਣ ਸਮੇਂ ਬੰਗਾਲਾ ਕਬੀਲੇ ਦੇ ਮਾਦਰੀਆਂ ਵੱਲੋਂ ਇਕ ਖ਼ਾਸ ਕਿਸਮ ਦੇ ਮੰਤਰ ਦਾ ਜਾਂਦਾ ਹੈ। ਇਹ ਮੰਤਰ ‘ਨਾਗ ਦੇ ਵਸੀਕਰਨ ਨਾਲ ਸੰਬੰਧਤ ਹੁੰਦਾ ਹੈ। ਹਾਲੇ ਵੀ ਪਿੰਡਾਂ 'ਤੇ ਇਹ ਮਣਕਾ ਸੂਬੇ ਅਤੇ ਨਗਰਾਂ ਦੇ ਲੋਕ ਜਿੱਥੇ ਮੁੱਢਲੀਆਂ ਸਿਹਤ ਸੇਵਾਵਾਂ ਅਤੇ ਡਾਕਟਰਾਂ ਦੀ ਘਾਟ ਹੈ, ਸੰਪਾਂ ਨਾਲ ਸੰਬੰਧਤ ਕਈ ਵੀ ਮੁਸੀਬਤ ਪੈਣ 'ਤੇ ਬੰਗਾਲਾ ਕਬੀਲੇ ਦੇ ਮਾਦਰੀਆਂ ਨੂੰ ਯਾਦ ਕਰਦੇ ਹਨ। ਉਚਾਰਣ ਕੀਤਾ
ਝਾੜ-ਫੂਕ ਰਾਹੀਂ ਇਲਾਜ ਦੇ ਮਾਹਿਰ - ਬੰਗਾਲੇ ਲੋਕ ਜੰਗਲੀ ਜੜ੍ਹੀਆਂ-ਬੂਟੀਆਂ ਦੇ
ਚੰਗੇ ਗਿਆਤਾ ਹਨ। ਇਹ ਲੋਕ ਜੰਗਲੀ ਜੜ੍ਹੀਆਂ-ਬੂਟੀਆਂ ਇਕੱਠੀਆਂ ਕਰਕੇ ਉਨ੍ਹਾਂ ਤੋਂ ਦਵਾਈ ਅਤੇ ਭਸਮ ਤਿਆਰ ਕਰਦੇ ਹਨ। ਇਸ ਉਪਰੰਤ ਇਹ ਲੋਕ ਪਿੰਡਾਂ, ਨਗਰਾ ਅਤੇ ਕਸਬਿਆਂ ਵਿਚ ਜਾ ਕੇ ਆਪਣੀਆਂ ਦਵਾਈਆਂ ਵੇਚਦੇ ਹਨ। ਜੜ੍ਹੀਆਂ-ਬੂਟੀਆਂ ਅਤੇ ਦਵਾਈਆਂ ਵੇਚਣਾ ਇਨ੍ਹਾਂ ਦਾ ਜੱਦੀ-ਪੁਸ਼ਤੀ ਪੇਸ਼ਾ ਹੈ। ਕੁਝ ਲੋਕਾਂ ਦਾ ਇਨ੍ਹਾਂ ਦੀਆਂ ‘ਖ਼ਾਸ ਮਰਜ਼ਾਂ ਦੀਆਂ ਦਵਾਈਆਂ ਵਿੱਚ ਅੱਜ ਵੀ ਗਹਿਰਾ ਵਿਸ਼ਵਾਸ ਬਣਿਆ ਹੋਇਆ ਹੈ।
ਨਿਪੁੰਨ ਬੀਨ ਵਾਦਕ : ਬੰਗਾਲਾ ਕਬੀਲੇ ਦੇ ਲੋਕ ਨਿਪੁੰਨ ਬੀਨ ਵਾਦਕ ਹਨ । ਪੰਜਾਬੀ ਸਭਿਆਚਾਰ ਅਤੇ ਪੰਜਾਬੀ ਲੋਕ ਸਾਜ਼ਾਂ ਵਿਚ ਬੀਨ ਦਾ ਆਗਾਜ ਬੰਗਾਲਾ ਕਬੀਲੇ ਦੇ ਲੋਕਾਂ ਵੱਲੋਂ ਹੀ ਹੋਇਆ ਹੈ । ਬੰਗਾਲਾ ਲੋਕ ਬੀਨ ਇਕ ਖਾਸ ਕਿਸਮ ਦੇ ਕੱਦੂ ਤੋਂ ਤਿਆਰ ਕਰਦੇ ਹਨ। ਇਹ ਕੱਦੂ ਇਕ ਸਿਰੇ ਤੋਂ ਲੰਬੂਤਰਾਂ ਅਤੇ ਦੂਜੇ ਸਿਰੇ ਤੋਂ ਗੋਲ ਹੁੰਦਾ ਹੈ। ਇਸ ਕੱਦੂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਲੋੜ ਅਨੁਸਾਰ ਤਰਾਸ਼ ਲਿਆ ਜਾਂਦਾ ਹੈ। ਇਸਨੂੰ ਸੁਰ ਵਿਚ ਕਰਨ ਲਈ ਵਿਚ ਇਕ ਜਾਂ ਦੋ ਨਲੀਆਂ ਫਿੱਟ ਕਰ ਦਿੱਤੀਆਂ ਜਾਂਦੀਆਂ ਹਨ। ਇਸਦੇ ਨਾਲ ਹੀ ਬੀਨ ਨੂੰ ਬੁਰਾ ਦੇਣ ਲਈ ਵਿਚ ਨਿੱਕੀਆਂ-ਨਿੱਕੀਆ ਮੇਰੀਆਂ ਕੱਢ ਦਿੱਤੀਆਂ ਜਾਂਦੀਆਂ ਹਨ। ਬੀਨ ਨੂੰ ਜੋੜਨ ਲਈ ਸਹਿਦ ਦੇ ਛੱਤੋ ਦੀ ਗੂੰਦ ਵਰਤੀ ਜਾਂਦੀ ਹੈ। ਮਾਦਰੀ ਜਦੋਂ ਬੀਨ ਵਜਾਉਂਦਾ ਹੈ ਤਾਂ ਉਹ ਦੋਨਾਂ ਹੱਥਾਂ ਦੀਆਂ ਉਂਗਲਾਂ ਨਾਲ ਬੀਨ ਨੂੰ ਸੁਰ ਕਰਦਾ ਹੈ । ਨਿਪੁੰਨ ਬੰਗਾਲੇ ਬੀਨ ਨੂੰ ਬੜੇ ਸ਼ੌਕ ਨਾਲ ਤਿਆਰ ਕਰਦੇ ਹਨ। ਬੰਗਾਲੇ ਲੋਕਾਂ ਦੀ ਬੀਨ ਐਨੀ ਪ੍ਰਸਿੱਧ ਹੈ ਕਿ ਦੂਰੋਂ-ਦੂਰੋਂ ਕਲਾਕਾਰ ਅਤੇ ਸਾਥੀ ਇਨ੍ਹਾਂ ਕੋਲ ਬੀਨ ਤਿਆਰ ਕਰਾਉਣ ਲਈ ਆਉਂਦੇ ਹਨ।
ਬੰਗਾਲਾ ਕਬੀਲੇ ਦੀ ਰਸਮਾਂ-ਰੀਤਾਂ
ਜਨਮ ਰਸਮਾਂ:- ਬੰਗਾਲਾ ਕਬੀਲੇ ਵਿਚ ਹਰ ਇਕ ਬੱਚੇ ਦੀ ਆਮਦ ਨੂੰ ਖੁਸ਼ੀ ਨਾਲ ਵੇਖਿਆ ਜਾਂਦਾ ਹੈ। ਬੰਗਾਲਾ ਲੋਕ ਪੁੱਤਰ ਨੂੰ ਵੰਸ਼ ਵਰਧਕ’ ਵਜੋਂ ਦੇਖਦੇ ਹਨ । ਬੰਗਾਲਾ ਕਬੀਲੇ ਵਿਚ ਹਰ ਇਕ ਬੱਚਾ ਤੇਰ੍ਹਾਂ-ਚੌਦਾਂ ਸਾਲ ਦੀ ਉਮਰ ਵਿਚ ‘ਕਮਾਊ ਪੁੱਤਰ' ਬਣ ਜਾਂਦਾ ਹੈ । ਇਸ ਕਬੀਲੇ ਦੇ ਲੋਕ ਪੁੱਤਰ ਦੇ ਜਨਮ ਦੀ ਖੁਸ਼ੀ ਵਿਸ਼ੇਸ਼ ਸੰਦਰਭ ਵਿਚ ਮਨਾਉਂਦੇ ਹਨ। ਕਬੀਲੇ ਵਿਚ ਪੁੱਤਰ ਪੈਦਾ ਹੋਣ ’ਤੇ ਸਾਰੇ ‘ਡੇਰੇ’ ਅਤੇ ‘ਕੁਲੀਆ ਵਿਚ ਗੁੜ ਵੰਡ ਕੇ ਉਚੇਚੀ ਖੁਸ਼ੀ ਜ਼ਾਹਰ ਕੀਤੀ ਜਾਂਦੀ ਹੈ। ਧੀ ਪੈਦਾ ਹੋਣ ਦੀ ਸੂਰਤ ਵਿਚ ਉਸਨੇ 'ਕੰਨਿਆ ਦੇਵੀ' ਦਾ ਰੁਤਬਾ ਦਿੱਤਾ ਜਾਂਦਾ ਹੈ। ਬੰਗਾਲਾ ਕਬੀਲੇ ਦੇ ਲੋਕ ' ਕੰਨਿਆ ਨੂੰ ਵੇਲ ਵਧਾਉਣ ਵਾਲੀ ਦੇਵੀ ਦੇ ਰੂਪ ਵਿਚ ਚਿਤਵਦੇ ਹਨ।
- ਗੁੜ੍ਹਤੀ ਦੇਣ ਦੀ ਰਸਮ:- ਬੰਗਾਲਾ ਕਬੀਲੇ ਵਿੱਚ ਬੱਚੇ ਦਾ ਜਨਮ ਹੋਣ ਦੀ ਸੂਰਤ ਵਿਚ ਸਭ ਤੋਂ ਪਹਿਲਾਂ ਉਸਨੂੰ ਪ੍ਰਿਥਮ ਭੋਜਨ ਵਜੋਂ ਗੁੜ੍ਹਤੀ ਦਿੱਤੀ ਜਾਂਦੀ ਹੈ। ਗੜ੍ਹਤੀ ਦੇਣ ਦੀ ਰਸਮ ਬੰਗਾਲਾ ਕਬੀਲੇ ਵਿੱਚ ਬੱਚੇ ਦਾ ਜਨਮ ਹੋਣ ਦੀ ਹੈ । ਗੁੜ੍ਹਤੀ ਪਰਿਵਾਰ ਦੇ ਕਿਸੇ ਸਿਆਣੇ ਅਤੇ ਨਿੱਘੇ ਵਿਅਕਤੀ ਦੁਆਰਾ ਦਿੱਤੀ ਜਾਂਦੀ ਗੁੜਤੀ ਗੁੜ੍ਹ ਜਾਂ ਸ਼ੱਕਰ ਨੂੰ ਪਾਣੀ ਵਿੱਚ ਘੋਲ ਕੇ ਵੱਧ ਮਾਤਾ ਨੂੰ ਧਿਆ ਕੇ ਦਿੱਤੀ ਜਾਂਦੀ ਹੈ। ਗੁੜ੍ਹਤੀ ਦੇਣ ਵਾਲਾ ਵਿਅਕਤੀ ਨਵੇਂ ਜਨਮੇ ਬੱਚੇ ਨੂੰ ਗੁੜ੍ਹਤੀ ਦੇਣ ਸਮੇਂ ਉਸਦੇ ਚੰਗੇ ਭਵਿੱਖ ਸੰਬੰਧੀ ਕਾਮਨਾ ਕਰਦਾ ਹੈ ।
2 ਸ਼ਿਲਾ ਬੰਨ੍ਹਣ ਦੀ ਰਸਮ : ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਬੰਗਾਲਾ ਕਬੀਲੇ ਦੇ ਲੋਕ ਘਰ ਵਿਚ ਮਿਲਾ ਬੰਨ੍ਹਣ ਦੀ ਰਸਮ ਪੂਰੀ ਕਰਦੇ ਹਨ। ਇਸ ਰਸਮ ਵਿਚ ਛਪਰੀ ਜਾਂ ਘਰ ਦੇ ਅੱਗੇ ਧੂਣੀ ਧੁਖਾ ਦਿੱਤੀ ਜਾਂਦੀ ਹੈ। ਇਸ ਉਪਰੰਤ ਜਪ ਵਾਲੀ ਔਰਤ ਦੇ ਸਿਰਹਾਣੇ ਕੋਈ ਲਹੇ ਦਾ ਚਾਕੂ ਜਾਂ ਔਜਾਰ ਰੱਖ ਦਿੱਤਾ ਜਾਂਦਾ ਹੈ। ਇਸ ਸਮੇਂ ਦੌਰਾਨ ਘਰ ਜਾਂ ਛਪਰੀ ਨੂੰ ਬਾਹਰਲੇ ਵਿਅਕਤੀ ਲਈ ਵਰਜਿਤ ਕਰ ਦਿੱਤਾ ਜਾਂਦਾ ਹੈ। ਜਿਲੇ ਦੌਰਾਨ ਘਰ ਵਿਚ ਵਿਧਵਾ ਔਰਤ, ਬੇਔਲਾਦ ਔਰਤ ਅਤੇ ਤਾਂਤਰਿਕ ਆਦਿ ਦਾ ਜਾਣਾ ਵਰਜਿਤ ਹੁੰਦਾ ਹੈ। ਸਿਲੇ ਦੌਰਾਨ ਜਣੇਪੇ ਵਾਲੀ ਔਰਤ ਨੂੰ ਤਿੰਨ ਦਿਨਾਂ ਲਈ ਕੇਵਲ ਜੜ੍ਹੀਆਂ-ਬੂਟੀਆਂ ਦਾ ਕਾੜ੍ਹਾ ਅਤੇ ਬੱਕਰੀ ਆਦਿ ਦਾ ਦੁੱਧ ਦਿੱਤਾ ਜਾਂਦਾ ਹੈ।
3 ਬੱਚਾ ਜੱਚਾ ਨੂੰ ਵਧਾਉਣ ਦੀ ਰਸਮ :- ਬੰਗਾਲਾ ਕਬੀਲੇ ਵਿਚ ਬੱਚੇ ਦੇ ਜਨਮ ਤੋਂ ਤਿੰਨ ਦਿਨ ਬਾਅਦ ਬੱਚਾ ਜੱਚਾ ਨੂੰ ਵਧਾਉਣ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਵਧਾਉਣ ਦੀ ਰਸਮ ਵਿਚ ਬੱਚਾ ਜੱਚਾ ਨੂੰ ਲਿੱਪੀ-ਪੇਚੀ ਥਾਂ 'ਤੇ ਵਿਧੀਪੂਰਵਕ ਢੰਗ ਨਾਲ ਬਿਠਾ ਕੇ ਧੂਫ ਬੱਤੀ ਕੀਤੀ ਜਾਂਦੀ ਹੈ। ਇਹ ਰਸਮ ਸੂਰਜ ਦੀ ਹਾਜਰੀ ਵਿਚ ਪੂਰੀ ਕੀਤੀ ਜਾਂਦੀ ਹੈ। ਇਸ ਰਸਮ ਵਿਚ ਪਰਿਵਾਰ ਅਤੇ ਕਬੀਲੇ ਦੀਆਂ ਦਸ-ਬਾਰਾਂ ਔਰਤਾਂ ਸ਼ਾਮਲ ਹੁੰਦੀਆਂ ਹਨ। ਇਸ ਰਸਮ ਵਿੱਚ ਪਰਿਵਾਰ ਦੀ ਮੁੱਖ ਔਰਤ, ਦਾਈਂ ਅਤੇ ਕਬੀਲੇ ਦੀਆਂ ਸਿਆਣੀਆਂ ਔਰਤਾਂ ਸ਼ਾਮਲ ਹੁੰਦੀਆਂ ਹਨ। ਬੱਚੇ ਇਸ ਰਸਮ ਵਿਚ ਪ੍ਰਸ਼ਾਦ ਖਾਣ ਲਈ ਵਿਸ਼ੇਸ਼ ਤੌਰ 'ਤੇ ਇਕੱਤਰ ਹੁੰਦੇ ਹਨ। ਇਸ ਰਸਮ ਵਿਚ ਘਰ ਦੀਆਂ ਔਰਤਾਂ ਕਬੀਲਾ ਗੀਤ ਬੋਲਦੀਆਂ ਹਨ ਅਤੇ ਬੱਚੇ ਦੀ ਲੰਮੀ ਉਮਰ ਲਈ ਅਰਦਾਸ ਕਰਦੀਆਂ ਹਨ। ਇਸ ਰਸਮ ਵਿਚ ਪਾਣੀ ਅਤੇ ਸੂਰਜ ਦੇਵਤਾ ਨੂੰ ਹਾਜ਼ਰ ਨਾਜ਼ਰ ਮੰਨਿਆ ਜਾਂਦਾ ਹੈ ।
4 ਤੜਾਗੀ ਬੰਨ੍ਹਣ ਦੀ ਰਸਮ:- ਬੰਗਾਲਾ ਕਬੀਲੇ ਵਿਚ ਬੱਚੇ ਨੂੰ ਵਧਾਉਣ ਤੋਂ ਬਾਅਦ ਤੜਾਗੀ ਬੰਨ੍ਹਣ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਤੜਾਗੀ ਪਰਿਵਾਰ ਦੀ ਮੁੱਖ ਔਰਤ, ਤਾਈਆਂ, ਚਾਚੀਆਂ, ਦਾਈ ਅਤੇ ਕਬੀਲੇ ਦੀਆਂ ਸਿਆਣੀਆਂ ਔਰਤਾਂ ਬੰਨ੍ਹਦੀਆਂ ਹਨ । ਤੜਾਗੀ ਦਾ ਸੰਬੰਧ ਬੱਚੇ ਦੀ ‘ਸਵੀਕਾਰਤਾ ਨਾਲ ਹੈ। ਕਬੀਲੇ ਦੇ ਲੋਕ ਤੜਾਗੀ ਬੱਚੇ ਦੀ ਸੁਰੱਖਿਆ ਲਈ ਬੰਨ੍ਹਦੇ ਹਨ ਤਾਂ ਕਿ ਉਸਨੂੰ ਕਿਸੇ ਉਪਰੀ ਸ਼ੈਅ ਅਤੇ ਜਾਦੂ ਮੰਤਰ ਆਦਿ ਦਾ ਅਸਰ ਨਾ ਹੋਵੇ। ਤੜਾਗੀ ਰੰਤ ਚੰਨਣ ਦੀ ਲੱਕੜ, ਕੋਡੀ, ਲੋਹੇ ਦੇ । ਛੌਲੇ ਨਜ਼ਰ ਵੱਟ ਅਤੇ ਮਣਕਿਆਂ ਤੋਂ ਤਿਆਰ ਕੀਤੀ ਜਾਂਦੀ ਹੈ । ਇਸ ਵਿਚ ਵਿਸ਼ੇਸ਼ ਤੌਰ 'ਤੇ ਕਾਲਾ ਧਾਗਾ ਇਸਤੇਮਾਲ ਕੀਤਾ ਜਾਂਦਾ ਹੈ। ਸਾਰੇ ਹੀ ਕਬੀਲਿਆਂ ਵਿਚ ਤੁੜਾਈ ਦਾ ਪ੍ਰਚਲਣ ਹੈ ।
5. ਮੂੰਹ ਨੂੰ ਅੰਨ ਛੁਹਾਉਣ ਦੀ ਰਸਮ :- ਬੱਚੇ ਦੇ ਜਨਮ ਤੋਂ ਤੀਜੇ ਦਿਨ ਜਣੇਪੇ ਵਾਲੀ ਔਰਤ ਨੂੰ ਪੁਰਖ ਪੂਜਾ ਤੋਂ ਬਾਅਦ ਅੰਨ ਛੁਹਾਉਣ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਇਸ ਰਸਮ ਵਿਚ ਸਭ ਤੋਂ ਪਹਿਲਾਂ ਅਗਨ ਦੇਵਤਾ ਦੇ ਭੋਜਨ ਅਰਪਿਆ ਜਾਂਦਾ ਹੈ । ਅਗਨ ਦੇਵਤਾ ਨੂੰ ਭੋਜਨ ਅਰਪਣ ਤੋਂ ਬਾਅਦ ਜਣੇਪੇ ਵਾਲੀ ਔਰਤ ਆ ਪਾਣੀ ਮੂੰਹ ਨੂੰ ਲਾਉਂਦੀ ਹੈ।
6. ਚੌਂਕੇ ਚੜ੍ਹਾਉਣ ਦੀ ਰਸਮ :-ਬੰਗਾਲਾ ਕਬੀਲੇ ਵਿਚ ਬੱਚੇ ਦੇ ਜਨਮ ਤੋਂ ਜਵਾਂ ਮਹੀਨੇ ਬਾਅਦ ਜਣੇਪੇ ਵਾਲੀ ਔਰਤ ਨੂੰ ਚੱਕੇ ਚੜ੍ਹਾਉਣ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ਚੌਂਕੇ ਚੜ੍ਹਾਉਣ ਦੀ ਰਸਮ ਵਿਚ ਪਰਿਵਾਰ ਦੀਆਂ ਔਰਤਾਂ ਸ਼ਾਮਲ ਹੁੰਦੀਆਂ ਇਸ ਰਸਮ ਵਿਚ ਉਚੇਚੇ ਤੌਰ 'ਤੇ ਕਬੀਲੇ ਦੀਆਂ ਔਰਤਾਂ ਨੂੰ ਵੀ ਬੁਲਾਇਆ ਜਾਂਦਾ ਹੈ। ਇਹ ਰਸਮ ਸ਼ਿਲਾ ਪੂਰਾ ਹੋਣ ਉਪਰੰਤ ਪੂਰੀ ਕੀਤੀ ਜਾਂਦੀ ਹੈ। ਇਸ ਰਸਮ ਦਾ ਮੁੱਖ ਮੰਤਵ ਜਣੇਪੇ ਵਾਲੀ ਔਰਤ ਨੂੰ ਸ਼ੁੱਧੀ ਤੋਂ ਬਾਅਦ ਇਕ ਵਾਰ ਫਿਰ ਘਰ ਦੇ ਕੰਮ-ਕਾਰ ਨਾਲ ਜੋੜਨਾ ਹੁੰਦਾ ਹੈ । ਚੌਂਕੇ ਚਾੜ੍ਹਨ ਤੋਂ ਬਾਅਦ ਜਣੇਪੇ ਵਾਲੀ ਔਰਤ ਅੰਨ ਪਾਣੀ ਤਿਆਰ ਕਰਕੇ ਸਾਰੇ ਪਰਿਵਾਰ ਨੂੰ ਭੋਜਨ ਪਾਣੀ ਪਰੋਸਦੀ ਹੈ ।
7 ਨਾਮਕਰਨ ਸੰਸਕਾਰ :- ਬੰਗਾਲਾ ਕਬੀਲੇ ਦੇ ਲੋਕ ‘ਚੌਂਕੇ ਚੜ੍ਹਾਉਣ ਦੀ ਰਸਮ ਤੋਂ ਬਾਅਦ ਨਾਮਕਰਨ ਕਰਨ ਦੀ ਰਸਮ ਪੂਰੀ ਕਰਦੇ ਹਨ। ਬੰਗਾਲਾ ਕਬੀਲੇ ਵਿਚ ਬੱਚੇ ਦਾ ਨਾਂ ਪਰਿਵਾਰ ਦੇ ਬਜ਼ੁਰਗ ਵਿਅਕਤੀ, ਪਰਿਵਾਰ ਦੇ ਕਿਸੇ ਸਾਧੂ ਮਹਾਤਮਾ ਜਾਂ ਨਾਥ ਦੁਆਰਾ ਰੱਖਿਆ ਜਾਂਦਾ ਹੈ । ਬੰਗਾਲਾ ਕਬੀਲੇ ਵਿਚ ਹਰ ਬੱਚੇ ਦੇ ਨਾ ਨਾਲ 'ਨਾਥ' ਵਿਸ਼ੇਸ਼ਣ ਲਾਉਣ ਦੀ ਪਿਤਾ ਪੁਰਖੀ ਪਰੰਪਰਾ ਹੈ। ਇਸੇ ਕਰਕੇ ਬੰਗਾਲਾ ਲੋਕ ਆਪਣੇ ਕਬੀਲੇ ਦੀ ਵੱਖਰੀ ਪਛਾਣ ਲਈ ‘ਨਾਥ’ ਸ਼ਬਦ ਨੂੰ ਖ਼ਾਸ ਤਰਜੀਹ ਦਿੰਦੇ ਹਨ। ਇਸ ਤਰਾਂ ਬੱਚੇ ਦੇ ਨਾਂ ਨਾਲ ਨਾਥ ਸ਼ਬਦ ਲੱਗਦਿਆਂ ਹੀ ਉਹ ਕਬੀਲੇ ਦੀ ਚਲਦੀ ਆ ਰਹੀ ਮਛੰਦਰ ਨਾਥ, ਜਲੰਧਰ ਨਾਥ ਅਤੇ ਬਾਲਕ ਨਾਥ ਦੀ ‘ਨਾਥ ਪਰੰਪਰਾ ਦੇ ਅਨੁਯਾਈ ਹਨ। ਗੁਰੂ ਸਿਸ਼ ਪਰੰਪਰਾ ਦਾ ਧਾਰਨੀ ਹੋ ਜਾਂਦਾ ਹੈ ਕਿਉਂਕਿ ਇਹ ਲੋਕ ਗੁਰੂ ਗੋਰਖ ਨਾਥ, ਇਸ ਤੋਂ ਬਾਅਦ ਬੱਚੇ ਨੂੰ ਪੂਰੀ ਤਰ੍ਹਾਂ ਨਾਥ ਪਰੰਪਰਾ ਨਾਲ ਜੋੜਨ ਲਈ ਗੁਰੂ ਸ਼ਿਸ਼ ਦੀ ਪਰੰਪਰਾ ਉਸਦੇ ਵੱਡੇ ਹੋਣ ਉਪਰੰਤ ਪੂਰੀ ਕੀਤੀ ਜਾਂਦੀ ਹੈ।
ਬੰਗਾਲਾ ਕਬੀਲੇ ਦੀਆਂ ਵਿਆਹ ਰਸਮਾਂ ਬੰਗਾਲਾ ਕਬੀਲੇ ਦੇ ਲੋਕ ਵਿਆਹ ਨੂੰ ਇਕ ‘ਪਵਿੱਤਰ ਬੰਧਨ ਮੰਨਦੇ ਹਨ।
ਕਬੀਲੇ ਦੇ ਲੋਕ ਵਿਆਹ ਨੂੰ ਖ਼ੁਦਾ ਦੀ ਖੇਡ' ਵੀ ਕਹਿੰਦੇ ਹਨ । ਬੰਗਾਲਾ ਕਬੀਲੇ । ਲੋਕ ਆਪਣੇ ਬੱਚਿਆਂ ਦਾ ਵਿਆਹ ਚੜ੍ਹਦੀ ਉਮਰ ਵਿਚ ਹੀ ਕਰ ਦਿੰਦੇ ਹਨ। ਅੱਜ ਵੀ । ਇਹ ਲੋਕ ਆਪਣੇ ਬੱਚਿਆਂ ਦਾ ਰਿਸ਼ਤਾ ਛੋਟੀ ਉਮਰ ਵਿਚ ਹੀ ਤੈਅ ਕਰ ਦਿੰਦੇ ਹਨ। ਅੱਜ ਤੋਂ ਕਈ ਸਾਲ ਪਹਿਲਾ ਇਹ ਰਿਸ਼ਤੇ ਬੱਚੇ ਦੇ ਪੇਟ ਵਿਚ ਹੋਣ 'ਤੇ ਵੀ ਤੈਅ ਹੁੰਦੇ ਸਨ। ਬੰਗਾਲਾ ਕਬੀਲੇ ਦੇ ਲੋਕ ਘਰ ਵਿਚ ਜਵਾਨ ਲੜਕੀ ਨੂੰ ਭਾਰ ਸਮਝਦੇ ਹਨ। ਇਸਦੇ ਨਾਲ ਹੀ ਹਰ ਇਕ ਬੰਗਾਲਾ ਆਪਣੇ ਬਾਲ-ਬੱਚੇ ਵਿਆਹ ਕੇ ਆਪਣੀ ਪਿਤਾ ਪੁਰਖੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦਾ ਹੈ । ਅੱਜ ਵੀ ਇਹ ਲੋਕ ਬੱਚਿਆਂ ਦੇ ਪਾਲਣ-ਪੋਸ਼ਣ ਤੋਂ ਲੈ ਕੇ ਉਨ੍ਹਾਂ ਦੇ ਵਿਆਹ ਤੱਕ ਹੀ ਆਪਣੀ ਜ਼ਿੰਮੇਵਾਰੀ ਸਮਝਦੇ ਹਨ। ਵਿਆਹ ਤੋਂ ਬਾਅਦ ਬੰਗਾਲਾ ਲੋਕਾਂ ਦਾ ਬੱਚਿਆਂ ਲਈ ਆਸ਼ੀਰਵਾਦ “ਕਮਾਓ ਤੇ ਖਾਓ’ ਵਾਲਾ ਹੁੰਦਾ ਹੈ। ਇਨਾਂ ਬੱਚਿਆਂ ਲਈ ਵਿਰਾਸਤ ਵਿੱਚ ਕੇਵਲ ਇਕ ਬੀਨ ਤੇ ਪਟਾਰੀ' ਹੀ ਪੈਂਦੀ ਹੈ । ਅੱਜ ਵੀ ਬੰਗਾਲਾ ਕਬੀਲੇ ਦੇ ਛੋਟੀ ਉਮਰ ਦੇ ਬੱਚੇ ਗੇਰੂਏ ਬਸਤਰ, ਕੰਨਾਂ
ਵਿਚ ਮੁੰਦਰਾ ਅਤੇ ਬੀਨ ਪਟਾਰੀ ਸੰਗ ਘੁੰਮਦੇ ਨਜ਼ਰ ਆਉਂਦੇ ਹਨ। ਸੌਂਪਾਂ ਅਤੇ ਦਵਾਈਆਂ ਦਾ ਧੰਦਾ ਠੱਪ ਹੋਣ ਕਰਕੇ ਹੁਣ ਇਹ ਲੋਕ ਗਜ਼ਾ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਬੰਗਾਲਾ ਕਬੀਲੇ ਵਿੱਚ ਵਿਆਹ ਲਈ ਲੜਕੇ ਲੜਕੀ ਦੀ ਦੱਸ ਪੈਣ 'ਤੇ ਪਰਿਵਾਰ ਦੇ ਸਿਆਣੇ ਬਜ਼ੁਰਗਾਂ ਅਤੇ ਰਿਸ਼ਤੇਦਾਰਾਂ ਵੱਲੋਂ ਦੇਖ-ਰੇਖ ਕਰਕੇ ‘ਰੋਕਾ’ ਕਰ ਲਿਆ ਜਾਂਦਾ ਹੈ। ਬੰਗਾਲਾ ਕਬੀਲੇ ਵਿਚ ਲੜਕਾ ਲੜਕੀ ਪਸੰਦ ਆਉਣ 'ਤੇ ਦੋਹਾਂ ਪਰਿਵਾਰਾਂ ਵੱਲੋਂ ਕ੍ਰਮਵਾਰ ਇੱਕ-ਇੱਕ ਰੁਪੱਈਆ ਸ਼ਗਨ ਵਜੋਂ ਦੇ ਕੇ ਰਿਸ਼ਤੇ ਦੀ ਮਿਆਦ ਰੱਖੀ ਜਾਂਦੀ ਹੈ। ਬੰਗਾਲਾ ਕਬੀਲੇ ਵਿਚ 'ਰੋਕਾ' ਹੋਣ ਤੋਂ ਬਾਅਦ ਪੂਰੇ ਕਬੀਲੇ ਵਿੱਚ ਇਸ ਰਿਸ਼ਤੇ ਪ੍ਰਤੀ ਇਕ ਕਿਸਮ ਦਾ ਜ਼ੁਬਾਨੀ ਐਲਾਨਨਾਮਾ' ਹੋ ਜਾਂਦਾ ਹੈ ਕਿ ਇਹ ਦੋਵੇਂ ਸੰਬੰਧਤ ਘਰ ‘ਇਕ ਰਿਸ਼ਤੇ ਵਿਚ ਬੱਝ ਗਏ ਹਨ। ਬੰਗਾਲਾ ਕਬੀਲੇ ਦੇ ਲੋਕ ਆਪਣੀ ਗੋਤਰ ਵਿਚ ਰਿਸ਼ਤਾ ਨਹੀਂ ਕਰਦੇ। ਇਹ ਲੋਕ ਇਕ ਗੋਤਰ ਦੇ ਲੋਕਾਂ ਨੂੰ ‘ਭੈਣ ਭਾਈ ਸਮਝਦੇ ਹਨ । ਇਸ ਤੋਂ ਇਲਾਵਾ ਰਿਸ਼ਤਾ ਕਰਨ ਵੇਲੇ ਇਹ ਲੋਕ ਮਾਮੇ, ਚਾਚੇ ਅਤੇ ਭੂਆ ਦਾ ਘਰ ਛੱਡਦੇ ਹਨ। ਇਸ ਤੋਂ ਇਲਾਵਾ ਕਬੀਲੇ ਵਿਚ ਕਿਸੇ ਵੀ ਗੋਤਰ ਵਿਚ ਰਿਸ਼ਤਾ ਕਰਨ ਦੀ ਖੁੱਲ੍ਹ ਹੈ । ਬੰਗਾਲਾ ਕਬੀਲੇ ਦੇ ਲੋਕ ਵਿਆਹ ਸੰਬੰਧੀ ਹੇਠ ਲਿਖੀਆਂ ਰਸਮਾਂ ਪੂਰੀਆਂ ਕਰਦੇ ਹਨ
1 ਮੰਗਣੀ ਦੀ ਰਸਮ :- ਬੰਗਾਲਾ ਕਬੀਲੇ ਵਿਚ ਪਰਿਵਾਰ ਅਤੇ ਰਿਸ਼ਤੇਦਾਰ ਲੜਕੇ ਲੜਕੀ ਦੇ ਰਿਸ਼ਤੇ ਸੰਬੰਧੀ ਲੰਮਾ ਵਿਚਾਰ-ਵਟਾਂਦਰਾ ਕਰਨ ਉਪਰੰਤ ਦੋਹਾਂ ਧਿਰਾਂ ਇੱਕ-ਇੱਕ ਰੁਪੱਈਆ ਸ਼ਗਨ ਵਜੋਂ ਦੇ ਕੇ ਰਿਸ਼ਤਾ ਪੱਕਾ ਕਰਦੇ ਹਨ । ਇਸ ਰਸਮ ਵਿੱਚ ਕਬੀਲੇ ਦੇ ਸਿਆਣੇ ਅਤੇ ਪਤਵੰਤੇ ਉਚੇਚੇ ਤੌਰ 'ਤੇ ਸ਼ਾਮਿਲ ਹੁੰਦੇ ਹਨ ਜਿਹੜੇ ਕਿ ਕੁਝ ਕਬੀਲਾ ਰਵਾਇਤਾਂ ਪੂਰੀਆਂ ਕਰਨ ਮਗਰੋਂ ਮੰਗੇ ਗਏ ਲੜਕੇ ਲੜਕੀ ਦੇ ਸਿਰ 'ਤੇ ਹੱਥ ਰੱਖ ਕੇ ਆਸ਼ੀਰਵਾਦ ਦਿੰਦੇ ਹਨ। ਮੰਗਣੀ ਦੀ ਰਸਮ ਸੰਪੰਨ ਹੋਣ ਤੋਂ ਬਾਅਦ ਬੰਗਾਲਾ ਕਬੀਲੇ ਦੇ ਲੋਕ ਰਿਸ਼ਤੇਦਾਰਾਂ ਅਤੇ ਪਤਵੰਤਿਆਂ ਨੂੰ ਭੰਗ, ਸ਼ਰਾਬ ਅਤੇ ਗੁੜ ਆਦਿ ਵਰਤਾ ਕੇ ਰਿਸ਼ਤੇ ਦੀ ਖੁਸ਼ੀ ਜ਼ਾਹਰ ਕਰਦੇ ਹਨ । ਬੰਗਾਲਾ ਕਬੀਲੇ ਵਿਚ ਸਿਆਣੇ ਬਜ਼ੁਰਗਾ ਪਤਵੰਤਿਆਂ ਦੀ ਪੰਚਾਇਤ ਕਬੀਲੇ ਵਿਚ ਹੋਣ ਵਾਲੇ ਹਰ ਇਕ ਰਿਸ਼ਤੇ ਤੋਂ ਨਜ਼ਰਸਾਨੀ ਅਤੇ ਕਰਦੀ ਹੈ। ਰਿਸ਼ਤਾ ਕਰਨ ਵੇਲੇ ਦੋਹਾਂ ਧਿਰਾ ਦੇ ਗੋਤਰ ਅਤੇ ਪੁਰਖਿਆਂ ਸੰਬੰਧੀ ਕਾਫ਼ੀ ਨਿਰਖ ਪਰਖ ਕੀਤੀ ਜਾਂਦੀ ਹੈ | ਇਹ ਪੁੱਛ-ਪੜਤਾਲ ਕਬੀਲੇ ਦੀਆਂ ਰਵਾਇਤਾਂ ਅਤੇ ਪਰੰਪਰਾਵਾਂ ਨੂੰ ਬਣਾਈ ਰੱਖਣ ਟੈਬੂ ਵੀ ਆਪਣੀ ਬਣਦੀ ਭੂਮਿਕਾ ਨਿਭਾਉਂਦੇ ਹਨ। ਕਬੀਲੇ ਦੇ ਪੈਂਚ ਕਬੀਲੇ ਦੀ ਮਾਣ ਲਈ ਕੀਤੀ ਜਾਂਦੀ ਹੈ। ਇਸ ਸੰਬੰਧੀ ਕਬੀਲੇ ਦੇ ਟੋਟ ਮਰਿਆਦਾ ਨੂੰ ਤੋੜਨ ਵਾਲੇ ਕਿਸੇ ਵੀ ਵਿਅਕਤੀ ਨੂੰ ਦੰਡਿਤ ਕਰ ਸਕਦੇ ਹਨ। ਭਾਵੇਂ ਕਿ ਇਹ ਦੰਡ ਸੰਕੇਤਕ ਹੁੰਦਾ ਹੈ ਪਰ ਕਬੀਲੇ ਦੇ ਲੋਕ ਇਸਨੂੰ ਬੜਾ ਭਾਰੀ ਦੰਡ ਸਮਝਦੇ ਹਨ। ਬੰਗਾਲਾ ਕਬੀਲੇ ਵਿਚ ਰਿਸ਼ਤੇ ਤੋਂ ਮੁਕਰਨ ਵਾਲੇ ਵਿਅਕਤੀ ਨੂੰ ਕਬੀਲਾ ਵਿਚ ਵਿਧਾਨ ਅਨੁਸਾਰ ਦੰਡ ਅਤੇ ਜੁਰਮਾਨਾ ਤਾਰਨਾ ਪੈਂਦਾ ਹੈ । ਬੰਗਾਲਾ ਲੋਕ ਦਾਰੂ,ਮੀਟ ਅਤੇ ਮਿੱਠੇ ਦੇ ਖਾਸ ਸ਼ੌਕੀਨ ਹਨ। ਇਸ ਲਈ ਇਨ੍ਹਾਂ ਲੋਕਾਂ ਦੇ ਤਿੱਥ-ਤਿਉਹਾਰ ਅਤੇ ਸਮਾਗਮਾਂ ਵਿਚ ਦਾਰੂ, ਮਾਸ ਅਤੇ ਮਿੱਠਾ ਖੁੱਲ੍ਹਦਿਲੀ ਨਾਲ ਵਰਤਾਇਆ ਜਾਂਦਾ ਹੈ।
2.ਸਾਹਾ ਬੰਨ੍ਹਣ ਦੀ ਰਸਮ : ਬੰਗਾਲਾ ਕਬੀਲੇ ਵਿਚ ਪੰਦਰਾਂ-ਸੋਲ੍ਹਾਂ ਸਾਲ ਦੀ ਉਮਰ ਵਿਚ ਹੀ ਲੜਕੇ ਲੜਕੀ ਦਾ ਵਿਆਹ ਤੈਅ ਕਰ ਦਿੱਤਾ ਜਾਂਦਾ ਹੈ। ਵਿਆਹ ਦਾ ਦਿਨ ਨਿਸ਼ਚਿਤ ਕਰਨ ਲਈ ਇਹ ਲੋਕ ਲੜਕੀ ਦੇ ਪਰਿਵਾਰ ਵਿਚ ‘ਰੁੱਕਾ’ ਭੇਜਦੇ ਹਨ। ਲੜਕੀ ਦੇ ਪਰਿਵਾਰ ਵਿਚ ਰੁੱਕਾ ਭੇਜਣ ਉਪਰੰਤ ਲੜਕੇ ਦਾ ਪਿਤਾ ਖ਼ੁਦ ਲੜਕੀ ਵਾਲਿਆਂ ' ਦੇ ਘਰ ਜਾ ਕੇ ਵਿਆਹ ਦਾ ਦਿਨ ਮੰਗਦਾ ਹੈ । ਦੋਹਾਂ ਪਰਿਵਾਰਾਂ ਵਿਚ ਵਿਚਾਰ-ਵਟਾਂਦਰਾ ਕੁਝ ਉਪਰੰਤ ਵਿਆਹ ਦੀ ਤਾਰੀਖ ਨਿਸਚਿਤ ਹੋ ਜਾਂਦੀ ਹੈ। ਇਸ ਰਸਮ ਤੋਂ ਬਾਅਦ ਲੜਕੇ ਦਾ ਪਿਤਾ ਵਾਪਸ ਡੇਰੇ ਆ ਕੇ ਆਪਣੇ ਕਬੀਲਾ ਭਾਈਚਾਰੇ ਨੂੰ ਵਿਆਹ ਦੀ ਮਿਤੀ ਬੰਧੀ ਸੂਚਿਤ ਕਰਦਾ ਹੈ। ਕਬੀਲੇ ਵਿਚ ਪਤਵੰਤਿਆਂ ਦੀ ਹਾਜ਼ਰੀ ਵਿਚ ਵਿਆਹ ਸੰਬੰਧੀ ਦੱਸਣਾ ਜ਼ਰੂਰੀ ਹੁੰਦਾ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿਚ ਭਾਈਚਾਰੇ ਦੇ ਲੋਕ ਨਾਰਾਜ਼ ਹੋ ਜਾਂਦੇ ਹਨ । ਬੰਗਾਲਾ ਕਬੀਲੇ ਦੀ ਹਰ ਰਸਮ ਵਿਚ ਭਾਈਚਾਰੇ ਦਾ ਰੁਤਬਾ ਉੱਚਾ ਹੁੰਦਾ ਹੈ । ਇਸੇ ਲਈ ਇਸ ਕਬੀਲੇ ਦੇ ਹਰ ਇਕ ਕਾਰ ਵਿਹਾਰ ਵਿਚ ਸਮੂਹਿਕ ਚੇਤਨਾ ਪਈ ਜਾਂਦੀ ਹੈ। ਬੰਗਾਲਾ ਕਬੀਲੇ ਦੀ ਹਰ ਇਕ ਰੀਤ ਵਿਚ ਪਰਿਵਾਰ ਦੇ ਮੁੱਖੀ, ਪੈਂਚਾਂ ਅਤੇ ਪਤਵੰਤਿਆਂ ਦਾ ਮੁੱਖ ਸਥਾਨ ਹੁੰਦਾ ਹੈ । ਇਨ੍ਹਾਂ ਲੋਕਾਂ ਤੋਂ ਬਿਨਾਂ ਕਬੀਲੇ ਦੀ ਕੋਈ ਵੀ ਰਸਮ ਨੇਪਰੇ ਨਹੀਂ ਚੜਦੀ ।
3 ‘ਵਧੂ ਮੁੱਲ’ ਤੈਅ ਕਰਨ ਦੀ ਰਸਮ : ਬੰਗਾਲਾ ਕਬੀਲੇ ਵਿਚ ਵਿਆਹ ਦੀ ਤਾਰੀਖ ਨਿਸਚਿਤ ਹੋਣ ਤੋਂ ਬਾਅਦ ‘ਵਧੂ ਮੁੱਲ ਤੈਅ ਕਰਨ ਦੀ ਰਸਮ ਪੂਰੀ ਕੀਤੀ ਜਾਂਦੀ ਹੈ। ‘ਵਧੂ ਮੁੱਲ’ ਇਸ ਕਬੀਲੇ ਦੀ ਇਕ ਪਰੰਪਰਿਕ ਰਸਮ ਹੈ ਜਿਸ ਵਿੱਚ ਕੰਨਿਆ ' ਦੇ ਵਿਆਹ 'ਤੇ ਖਰਚ ਹੋਣ ਵਾਲਾ ਪੈਸਾ ਧੇਲਾ ਲੜਕੇ ਵਾਲਿਆਂ ਨੂੰ ਤਾਰਨਾ ਪੈਂਦਾ ਹੈ। ਵਧੂ ਮੁੱਲ' ਦੋਹਾਂ ਧਿਰਾਂ ਦੇ ਆਪਸੀ ਵਿਚਾਰ ਵਟਾਂਦਰੇ ਉਪਰੰਤ ਕਬੀਲੇ ਦੇ ਪਤਵੰਤਿਆਂ ਵੱਲੋਂ ਐਲਾਨਿਆ ਜਾਂਦਾ ਹੈ। ਵਧੂ ਮੁੱਲ' ਦੀ ਰਵਾਇਤ ਭਾਰਤ ਦੀਆਂ ਕਈ ਹੋਰ ਜਾਤੀਆਂ ਅਤੇ ਕਬੀਲਿਆਂ ਵਿੱਚ ਵੀ ਪ੍ਰਚਲਿਤ ਹੈ। ਅਸਲ ਵਿਚ ਵਧੂ ਮੁੱਲ ਦੀ ਪ੍ਰਥਾ ਲੜਕੀ ਦੀ ਮਹੱਤਤਾ ਨੂੰ ਉਭਾਰਨ ਹਿੱਤ ਅਦਾ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਇਸ ਨੂੰ ਵਿਆਹ 'ਤੇ ਹੋਣ ਵਾਲੇ ਖਰਚ ਦੇ ਹਰਜਾਨੇ ਵਜੋਂ ਵੀ ਤਾਰਿਆ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਇਹ ਕੀਮਤ ਸਵਾ ਆਨਾ ਸੀ ਪਰੰਤੂ ਅਜੋਕੇ ਦੌਰ ਵਿਚ ਇਹ ਰਸਮ ਸੰਕੇਤਕ ਤੌਰ 'ਤੇ ਹੀ ਪੂਰੀ ਕੀਤੀ ਜਾਂਦੀ ਹੈ। ਭਾਰਤ ਦੇ ਕਈ ਹਿੱਸਿਆਂ ਵਿਚ ਇਹ ਕਲਮ ਅੱਜ ਵੀ ਮੂਲ ਰੂਪ ਵਿਚ ਪ੍ਰਚਲਿਤ ਹੈ। ਬੰਗਾਲਾ ਕਬੀਲੇ ਵਿਚ ‘ਵਧੂ ਮੁੱਲ ਲੜਕੀ ਦੇ ਪਰਿਵਾਰ ਨੂੰ ਕਬੀਲੇ ਦੀ ਪੰਚਾਇਤ ਦੀ ਹਾਜ਼ਰੀ ਵਿਚ ਤਾਰਿਆ ਜਾਂਦਾ ਸੀ।
ਦੇ ਪਰਿਵਾਰ ਨੂੰ ਕਬੀਲੇ ਪੰਚਾਇਤ ਦੀ ਹਾਜ਼ਰੀ ਵਿਚ ਤਾਰਿਆ ਜਾਂਦਾ ਹੈ । ਲੜਕੀ ਦੇ ਪਰਿਵਾਰ ਵੱਲੋਂ ਡੇਰੇ ਵਿਚ ਪਹੁੰਚਣ ਉਪਰੰਤ ਕਬੀਲੇ ਦੇ ਪੈਂਚਾ ਅਤੇ ਪਤਵੰਤਿਆਂ । 4.ਸੱਦਾ ਪੱਤਰ ਦੇਣ ਦੀ ਰਸਮ : ਵਧੂ ਮੁੱਲ ਤਾਰਨ ਤੋਂ ਬਾਅਦ ਵਿਆਹ ਵਾਲੇ ਲੜਕੇ - ਨੰਦ ਕੇ ਵਿਆਹ ਦੀ ਤਾਰੀਖ ਬਾਰੇ ਸਚਿਤ ਕੀਤਾ ਜਾਂਦਾ ਹੈ। ਡੇਰੇ ਵਿਚ ਇਹ ਸੂਚਨਾ ਕੋਰੀਏ ਦੇ ਸਿਆਣਿਆਂ ਨੂੰ ਮਾਣ ਵਡਿਆਈ ਦੇਣ ਲਈ ਕੀਤੀ ਜਾਂਦੀ ਹੈ। ਇਸ ਮੌਕੇ ਬੀਲ ਦੇ ਪੈਂਚਾਂ ਨੂੰ ਚਾਹ ਪਾਣੀ ਪਿਆਉਣ ਉਪਰੰਤ ਵਿਆਹ ਦੀ ਤਿਆਰੀ ਲਈ ਲੀਨਾ ਬੇਨਤੀ ਕੀਤੀ ਜਾਂਦੀ ਹੈ। ਇਸ ਰਸਮ ਤੋਂ ਬਾਅਦ ਵਿਆਹ ਵਾਲੇ ਘਰ ਵੱਲੋਂ
ਸਾਰੇ ਰਿਸ਼ਤੇਦਾਰਾਂ ਅਤੇ ਸਕੇ-ਸੰਬੰਧੀਆਂ ਨੂੰ ਵਿਆਹ ਬਾਰੇ ਸੂਚਿਤ ਕੀਤਾ ਜਾਂਦਾ ਹੈ। ਨਾਨਕਿਆਂ ਨੂੰ ਵਿਆਹ ਸੰਬੰਧੀ ਵਿਸ਼ੇਸ਼ ਸੱਦਾ ਭੇਜਿਆ ਜਾਂਦਾ ਹੈ ਕਿਉਂਕਿ ਵਿਆਹ ਦੀਆ ਬਹੁਤੀਆਂ ਰਸਮਾਂ ਲੜਕੇ ਦੇ ਮਾਮੇ ਵੱਲੋਂ ਨਿਭਾਈਆਂ ਜਾਂਦੀਆਂ ਹਨ। ਬੰਗਾਲਾ ਕਬੀਲੇ ਦੇ ਲੋਕ ਘਰ ਆਏ ਰਿਸ਼ਤੇਦਾਰਾਂ ਅਤੇ ਸੱਜਣਾਂ ਦਾ ਬੀਹੀ ਵਿਚ ਤੇਲ ਚ ਕੇ ਸਵਾਗਤ ਕਰਦੇ ਹਨ। ਕਬੀਲੇ ਵਿਚ ਨਾਨਕਿਆਂ ਅਤੇ ਦਾਦਕਿਆਂ ਨੂੰ ਵਿਆਹ ਵਿਚ ਨਿਸਚਿਤ ਰਸਮਾਂ ਨਿਭਾਉਣੀਆਂ ਪੈਂਦੀਆਂ ਹਨ।
5 ਮਈਏ ਬਿਠਾਉਣ ਦੀ ਰਸਮ :- ਵਿਆਹ ਦੀ ਮਿਤੀ ਨਿਸ਼ਚਿਤ ਹੋਣ ਤੋਂ ਬਾਅਦ ਵਿਆਹ ਵਾਲੇ ਲੜਕੇ ਲੜਕੀ ਦਾ ਘਰ ਤੋਂ ਬਾਹਰ ਜਾਣਾ ਵਰਜਿਤ ਹੁੰਦਾ ਹੈ। ਜੇ ਕਰ ਉਨ੍ਹਾਂ ਨੂੰ ਘਰ ਤੋਂ ਬਾਹਰ ਜਾਣਾ ਵੀ ਪਵੇ ਤਾਂ ਉਨ੍ਹਾਂ ਦੇ ਨਾਲ ਕੋਈ ਨਾ ਕੋਈ ਸੰਗੀ ਸਾਥੀ ਜ਼ਰੂਰ ਹੁੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬੁਰੀ ਨਜ਼ਰ ਅਤੇ ਭੂਤ-ਪ੍ਰੇਤ ਤੋਂ ਰੱਖਿਆ ਕਰਨ ਲਈ ਕੋਈ ਲੋਹੇ ਦਾ ਚਾਕੂ ਜਾਂ ਸ਼ਸਤਰ ਜਰੂਰ ਰੱਖਣਾ ਪੈਂਦਾ ਹੈ। ਬੰਗਾਲਾ ਕਬੀਲੇ ਵਿਚ ਮਈਆਂ ਲਾਉਣ ਦੀ ਰਸਮ ਵਿਆਹ ਵਾਲੇ ਜੋੜੇ ਨੂੰ ਸ਼ਗਨਾਂ ਦੌਰਾਨ ਕਿਸੇ ਹੋਣੀ ਅਣਹੋਣੀ ਤੋਂ ਬਚਾਉਣ ਲਈ ਕੀਤੀ ਜਾਂਦੀ ।
6. ਵਟਣਾ ਲਾਉਣ ਦੀ ਰਸਮ :- ਵਿਆਹ ਤੋਂ ਇਕ ਦਿਨ ਪਹਿਲਾਂ ਬੰਗਾਲਾ ਕਬੀਲੇ ਦੇ ਲੋਕ ਵਿਆਹ ਵਾਲੇ ਲੜਕੇ ਅਤੇ ਲੜਕੀ ਦੇ ਵਟਣਾ ਲਾਉਣ ਦੀ ਰਸਮ ਪੂਰੀ ਕਰਦੇ ਹਨ । ਇਹ ਰਸਮ ਕਬੀਲੇ ਦੀਆਂ ‘ਸੱਤ ਸੁਹਾਗਣਾ' ਅਤੇ ਕੁੜੀਆਂ ਦੁਆਰਾ ਪੂਰੀ ਕੀਤੀ ਜਾਂਦੀ ਹੈ। ਇਸ ਰਸਮ ਵਿਚ ਲੜਕੇ ਜਾਂ ਲੜਕੀ ਦੀ ਮਾਂ, ਮਾਮੀ, ਭੂਆ, ਭਾਈ ਅਤੇ ਮਿੱਤਰ ਸਹੇਲੀਆਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੁੰਦੇ ਹਨ। ਵਟਣਾ ਲੜਕੀ ਅਤੇ ਲੜਕੇ ਦੇ ਵੇਸਣ, ਹਲਦੀ ਅਤੇ ਸਰ੍ਹੋਂ ਦਾ ਤੇਲ ਮਿਲਾ ਕੇ ਪਿੱਠ ਅਤੇ ਚਿਹਰੇ 'ਤੇ ਜ਼ੋਰ-ਜ਼ੋਰ ਦੀ ਮਲਿਆ ਜਾਂਦਾ ਹੈ। ਇਸ ਵੇਲੇ ਪਰਿਵਾਰ ਅਤੇ ਡੇਰੇ ਦੀਆਂ ਔਰਤਾਂ ਵਟਣੇ ਨਾਲ ਸੰਬੰਧਤ ਕਬੀਲਾ ਗੀਤ ਗਾਉਂਦੀਆਂ ਹਨ। ਵਟਣਾ ਲਾਉਣ ਦੀ ਰਸਮ ਵੇਲੇ ਲੜਕੀ ਸਹੇਲੀਆ ਕਈ ਬਿਰਹਾ ਭਰਪੂਰ ਗੀਤ ਗਾਉਂਦੀਆਂ ਹਨ।
7 ਗਾਨਾ ਬੰਨ੍ਹਣ ਦੀ ਰਸਮ:- ਬੰਗਾਲਾ ਕਬੀਲੇ ਵਿਚ ਵਟਣਾ ਮਲਣ ਦੀ ਰਸਮ ਤੋਂ ਬਾਅਦ ਗਾਨਾ ਬੰਨਣ ਦੀ ਰਸਮ ਪ੍ਰਚੱਲਿਤ ਹੈ । ਵਿਆਹ ਵਾਲੇ ਲੜਕੇ ਲੜਕੀ ਦੇ ਗਾਨਾ ਬੰਨ੍ਹਣ ਦੀ ਰਸਮ ਵਿਆਹ ਵਾਲੇ ਲੜਕੇ ਲੜਕੀ ਦੀਆਂ ਭੈਣਾਂ ਦੁਆਰਾ ਨਿਭਾਈ ਜਾਂਦੀ ਹੈ। ਗਾਨਾ ਬੰਨਣ ਦੀ ਰਸਮ ਦਾ ਭਾਵ ਵਿਆਹ ਵਾਲੇ ਲੜਕੇ ਅਤੇ ਲੜਕੀ ਦੇ ਵਿਆਹੁਤਾ ਖੁਸ਼ਹਾਲ ਜੀਵਨ ਸੰਬੰਧੀ ਮੰਗਲ-ਕਾਮਨਾ ਨਾਲ ਜੁੜਿਆ ਹੋਇਆ ਹੈ । ਭਾਸ਼ਾ ਇਕ ਚੰਗੇ ਸਮਾਜਿਕ ਜੀਵਨ ਸੰਬੰਧੀ ਅਹਿਦ ਹੁੰਦਾ ਹੈ । ਇਹ ਚੰਗੇ ਸਫ਼ਰ ਅਤੇ ਸੁਰੱਖਿਆ ਦਾ ਚਿੰਨਾਤਮਕ ਪ੍ਰਗਟਾਵਾ ਹੈ ।
8. ਨੁਹਾਈ ਧੁਆਈ ਦੀ ਰਸਮ :- ਉਪਰੋਕਤ ਰਸਮ ਤੋਂ ਬਾਅਦ ਬੰਗਾਲਾ ਕਬੀਲੇ ਵਿਚ ਨੁਹਾਈ ਧੁਆਈ ਦੀ ਰਸਮ ਪ੍ਰਚਲਿਤ ਹੈ। ਇਸ ਰਸਮ ਵਿਚ ਵਿਆਹ ਵਾਲੇ ਮੁੰਡੇ ਨੂੰ ਵਿਹੜੇ ਵਿਚ ਇਕ ਚੌਂਕੀ 'ਤੇ ਬਿਠਾ ਕੇ ਭੈਣਾ ਅਤੇ ਭਾਬੀਆਂ ਦੁਆਰਾ ਸ਼ਗਨਾਂ ਦਾ ਇਸ਼ਨਾਨ ਕਰਾਇਆ ਜਾਂਦਾ ਹੈ। ਲੜਕੀ ਨੂੰ ਨਹਾਉਣ ਦੀ ਰਸਮ ਭਾਬੀਆਂ, ਭੈਣਾਂ ਅਤੇ ਸਹੇਲੀਆਂ ਪੂਰੀਆਂ ਕਰਦੀਆਂ ਹਨ। ਨਹਾਉਣ ਦੀ ਰਸਮ ਸਮੇਂ ਪਰਿਵਾਰ ਅਤੇ ਕਬੀਲੇ ਦੀਆਂ ਔਰਤਾਂ ਸ਼ਗਨਾਂ ਨਾਲ ਸਬੰਧਤ ਗੀਤ ਗਾਉਂਦੀਆਂ ਹਨ।
9 ਸਿਹਰਾਬੰਦੀ ਦੀ ਰਸਮ :- ਕਬੀਲੇ ਵਿਚ ਨੁਹਾਈ ਧੁਆਈ ਦੀ ਰਸਮ ਤੋਂ ਬਾਅਦ ‘ਸਿਹਰਾਬੰਦੀ ਦੀ ਰਸਮ' ਨਿਭਾਈ ਜਾਂਦੀ ਹੈ। ਬੰਗਾਲਾ ਕਬੀਲੇ ਵਿਚ ਸਿਹਰਾ ਬੰਨ੍ਹਣ ਦੀ ਰਸਮ ਭੈਣਾਂ ਅਤੇ ਜੀਜੇ ਪੂਰੀ ਕਰਦੇ ਹਨ । ਸਿਹਰਾਬੰਦੀ ਦੀ ਰਸਮ ਵੇਲੇ ਵਿਆਹ ਵਾਲਾ ਲੜਕਾ ਵਿਆਹ ਦੇ ਕੱਪੜੇ-ਲੀੜੇ ਪਾ ਕੇ ਸਜ-ਧਜ ਕੇ ਤਿਆਰ ਹੋ ਜਾਂਦਾ ਹੈ। ਇਸ ਉਪਰੰਤ ਉਸਦੇ ਭੈਣਾਂ ਅਤੇ ਜੀਜਿਆਂ ਵੱਲੋਂ ਸਿਹਰਾਬੰਦੀ ਕਰਨ ਦੀ ਰਸਮ ਨਿਭਾਈ ਜਾਂਦੀ ਹੈ। ਇਸ ਰਸਮ ਵੇਲੇ ਭੈਣਾ, ਪਰਿਵਾਰ ਅਤੇ ਕਬੀਲੇ ਦੀਆਂ ਔਰਤਾਂ ਮਿਲ ਕੇ ਸਮੂਹਿਕ ਗੀਤ ਬੋਲਦੀਆਂ ਹਨ। ਹਿਮਾਚਲ ਦੇ ਬੰਗਾਲਿਆ ਦੇ ਗੀਤਾਂ ਵਿਚ ਕ੍ਰਿਸ਼ਨ ਅਤੇ ਰਾਧਾ ਦੇ ਪ੍ਰੇਮ ਪ੍ਰਸੰਗਾਂ ਦਾ ਵਾਰ-ਵਾਰ ਜ਼ਿਕਰ ਆਉਂਦਾ ਹੈ। ਕਈ ਬੰਗਾਲਿਆਂ ਵਿਚ ਇਸ ਰਸਮ ਉਪਰੰਤ ਭੈਣਾਂ ਨੂੰ ਕੱਪੜਾ ਲੀੜਾ ਅਤੇ ਸ਼ਗਨ ਦੇਣ ਦੀ ਰਵਾਇਤ ਵੀ ਪ੍ਰਚੱਲਿਤ ਹੈ।
10 ਸਲਾਮੀ ਦੇਣ ਦੀ ਰਸਮ :- ਸਿਹਰਾਬੰਦੀ ਤੋਂ ਬਾਅਦ ਕਬੀਲੇ ਦੇ ਲੋਕਾਂ ਵੱਲੋਂ ਸਲਾਮੀ ਦੇਣ ਦੀ ਰਸਮ ਪੂਰੀ ਕੀਤੀ ਜਾਂਦੀ ਹੈ । ਵਿਆਹ ਵਾਲੇ ਲੜਕੇ ਨੂੰ ਸਲਾਮੀ ਦੇਣ ਦੀ ਰਸਮ ਭੈਣਾਂ ਦੁਆਰਾ ਨਿਭਾਈ ਜਾਂਦੀ ਹੈ । ਇਸ ਰਸਮ ਵਿਚ ਵਿਆਹ ਵਾਲੇ ਲੜਕੇ ਨੂੰ ਸ਼ਗਨ ਵਜੋਂ ਬੋਲੀ ਵਿਚ ਕੁਝ ਪੈਸੇ ਪਾਏ ਜਾਂਦੇ ਹਨ। ਭੈਣਾਂ ਤੋਂ ਬਾਅਦ ਲੜਕੇ ਦੇ ਨਾਨਕਿਆਂ ਵੱਲੋਂ ਸਲਾਮੀ ਦੇਣ ਦੀ ਰਸਮ ਨਿਭਾਈ ਜਾਂਦੀ ਹੈ । ਇਸ ਮੌਕੇ ਨਾਨਕਾ ਪਰਿਵਾਰ ਵਿੱਚ ਅਨੁਸਾਰ ਵਿਆਹ ਵਾਲੇ ਲੜਕੇ ਦੀ ਝੋਲੀ ਵਿਚ ਸ਼ਗਨ ਪਾਉਂਦਾ ਹੈ। ਨਾਨਕਿਆ ਤੋਂ ਬਾਅਦ ਕਬੀਲੇ ਦੇ ਹੋਰ ਰਿਸ਼ਤੇਦਾਰਾਂ ਅਤੇ ਪਤਵੰਤਿਆਂ ਵੱਲੋਂ ਸਲਾਮੀ ਦੇਣ ਦੀ ਰਸਮ ਪੂਰੀ ਕੀਤੀ ਜਾਂਦੀ ਹੈ ।
11.ਮਿਲਣੀ ਦੀ ਰਸਮ: ਬੰਗਾਲਾ ਕਬੀਲੇ ਵਿਚ ਵਿਆਹ ਵਾਲੇ ਲੜਕੇ ਦੀ ਬਰਾਤ ਲੜਕੀ ਵਾਲਿਆਂ ਦੇ ਘਰ ਢੁੱਕਣ 'ਤੇ ਸਭ ਤੋਂ ਪਹਿਲਾਂ ‘ਮਿਲਣੀ ਦੀ ਰਸਮ ਮਿਲਣੀ ਦੀ ਰਸਮ - ਬੰਗਾਲਾ ਕਬੀਲੇ ਵਿਚ ਵਿਆਹ ਵਾਲੇ ਲੜਕੇ ਦੀ ਪੂਰੀ ਕੀਤੀ ਜਾਂਦੀ ਹੈ। ਮਿਲਣੀ ਲੜਕੇ ਲੜਕੀ ਦੇ ਮਾਤਾ ਪਿਤਾ’ ਅਤੇ ‘ਮਾਮਿਆ ਵਿਚਕਾਰ ਹੁੰਦੀ ਹੈ । ਮਿਲਣੀ ਕਰਾਉਣ ਦੀ ਭੂਮਿਕਾ ਕਬੀਲੇ ਦਾ ਕੋਈ ਸਿਆਣਾ ਬਜ਼ੁਰਗ ਨਿਭਾਉਂਦਾ ਹੈ। ਮਿਲਣੀ ਦੀ ਰਸਮ ਵੇਲੇ ਲੜਕੇ ਲੜਕੀ ਨੂੰ ਦਿੱਤੇ ਜਾਣ ਵਾਲੇ ਗਹਿਣੇ ਏ ਅਤੇ ਹਾਰ ਸ਼ਿੰਗਾਰ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ । ਇਸ ਵੇਲੇ ਵਿਆਹ ਵਾਲੀਆਂ ਤਰਾਂ ਵੱਲੋਂ ਇਕ ਦੂਜੇ ਪ੍ਰਤੀ ਜੁੜਨ ਦੀ ਖੁਸ਼ੀ ਵੀ ਜ਼ਾਹਿਰ ਕੀਤੀ ਜਾਂਦੀ ਹੈ। ਇਸ ਉਪਰੰਤ ਕਬੀਲੇ ਦੇ ਪਤਵੰਤਿਆਂ ਵੱਲੋਂ ਇਕ ਦੂਜੇ ਨੂੰ ਰਿਸ਼ਤੇ ਦੀ ਮਾਣ ਮਰਿਆਦਾ
ਬਣਾਈ ਰੱਖਣ ਲਈ ਕਬੀਲਾ ਬੇਨਤੀ ਵੀ ਕੀਤੀ ਜਾਂਦੀ ਹੈ । ਆਖਰ ਦੋਹਾਂ ਧਿਰਾਂ ਦੇ ਪੈਂਚਾਂ ਵੱਲੋਂ ਮਿਲਣੀ ਕਰਾਉਣ ਤੋਂ ਬਾਅਦ ਬਰਾਤ ਨੂੰ ਚਾਹ-ਪਾਣੀ ਪੀਣ ਲਈ ਬੇਨਤੀ ਕੀਤੀ ਜਾਂਦੀ ਹੈ ।
12. ਫੇਰਿਆਂ ਦੀ ਰਸਮ :- ਬੰਗਾਲਾ ਕਬੀਲੇ ਵਿਚ ਸੱਤ ਫੇਰਿਆਂ ਦੀ ਰਸਮ ਦੁਆਰਾ ਵਿਆਹ ਸੰਪੰਨ ਕੀਤਾ ਜਾਂਦਾ ਹੈ। ਕਬੀਲੇ ਵਿਚ ਫੇਰਿਆਂ ਦੀ ਰਸਮ ਪੂਰੀ ਕਰਨ ਲਈ ਇਕ ਵੱਖਰੀ ਕਿਸਮ ਦੀ ਕਬੀਲਾ ‘ਬਲੀ ਬੇਦੀ' ਤਿਆਰ ਕੀਤੀ ਜਾਂਦੀ ਹੈ । ਇਹ ਬੇਦੀ ਆਟੇ ਦੇ ਦੀਵੇ ਵਿਚ ਸਰ੍ਹੋਂ ਦਾ ਤੇਲ ਪਾ ਕੇ ਤਿਆਰ ਕੀਤੀ ਜਾਂਦੀ ਹੈ । ਕਬੀਲੇ ਦੇ ਕਿਸੇ ਸਿਆਣੇ ਵਿਅਕਤੀ ਵੱਲੋਂ ਦੀਵਾ ਜਗਾ ਕੇ ਉੱਤੇ ਇਕ ਚੌਂਕੀ ਰੱਖ ਦਿੱਤੀ ਜਾਂਦੀ ਹੈ। ਇਸ ਚੌਂਕੀ ਉੱਪਰ ਇਕ ਵੱਡਾ ਟੋਕਰਾ ਮੂਧਾ ਮਾਰ ਕੇ ਇਸ ਦੇ ਆਲੇ-ਦੁਆਲੇ ਹਰੇ ਬਿਰਖਾਂ ਦੀਆਂ ਟਹਿਣੀਆਂ ਗੱਡ ਦਿੱਤੀਆਂ ਜਾਂਦੀਆਂ ਹਨ। ਕਬੀਲੇ ਵਿਚ ਹਰੇ ਰੁੱਖਾਂ ਦੀਆਂ ਟਹਿਣੀਆਂ ਨੂੰ ਖੇੜੇ ਤੇ ਖੁਸ਼ਹਾਲੀ ਦਾ ਚਿੰਨ੍ਹ ਸਮਝਿਆ ਜਾਂਦਾ ਹੈ । ਜੰਗਲੀ ਜੀਵਨ ਦੌਰਾਨ ਇਹ ਲੋਕ ਅੱਕ ਦੇ ਬੂਟੇ ਦੀ ‘ਬਲੀ ਬੇਦੀ’ ਤਿਆਰ ਕਰ ਲੈਂਦੇ ਸਨ । ਇਸ ਉਪਰੰਤ ਵਿਆਹ ਵਾਲਾ ਲੜਕਾ ਅਤੇ ਲੜਕੀ ਇਸ ਬੇਦੀ ਦੁਆਲੇ ਸ਼ਰਧਾਪੂਰਵਕ ਸੰਤ ਫੇਰੇ ਲਾ ਕੇ ਵਿਆਹ ਸੰਬੰਧਾਂ ਦੀ ਪਵਿੱਤਰਤਾ ਦਾ ਅਹਿਦ ਲੈਂਦੇ ਹਨ। ਇਨ੍ਹਾਂ ਰਸਮਾਂ ਵਿਚ ਲੜਕੀ ਦੇ ਭਰਾ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਫੇਰਿਆਂ ਦੀਆਂ ਰਸਮਾਂ ਉਸਦੀ ਨਿਗਰਾਨੀ ਵਿਚ ਹੀ ਨੇਪਰੇ ਚੜ੍ਹਦੀਆਂ ਹਨ। ਬੰਗਾਲਾ ਕਬੀਲੇ ਵਿਚ ਪੁਰੋਹਿਤਾਂ ਅਤੇ ਬ੍ਰਾਹਮਣਾਂ ਨੂੰ ਬੁਲਾਉਣ ਅਤੇ ਪੂਜਣ ਦੀ ਰਵਾਇਤ ਪ੍ਰਚਲਿਤ ਨਹੀਂ ਹੈ।
13 ਦਾਜ ਵਿਖਾਉਣ ਦੀ ਰਸਮ:- ਬੰਗਾਲਾ ਕਬੀਲੇ ਵਿਚ ਨਵਾਂ ਘਰ ਬੰਨ੍ਹਣ ਲਈ ਵਿਆਹ ਵਾਲੀ ਲੜਕੇ ਨੂੰ ਦਾਜ ਵਜੋਂ ਕੁਝ ਕੱਪੜੇ, ਸ਼ਿੰਗਾਰ ਦਾ ਸਾਮਾਨ ਅਤੇ ਕੁਝ ਭਾਂਡੇ ਟੀਂਡੇ ਦੇਣ ਦਾ ਰਿਵਾਜ ਹੈ । ਦਾਜ ਵਿਚ ਜ਼ਿਆਦਾਤਰ ਘਰ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਲੀਆਂ ਵਸਤਾਂ ਹੀ ਹੁੰਦੀਆਂ ਹਨ। ਇਹ ਦਾਜ ਲੜਕੇ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਕਬੀਲੇ ਦੇ ਲੋਕਾਂ ਵੱਲੋਂ ਕੰਨਿਆਦਾਨ ਵਜੋਂ ਦਿੱਤਾ ਜਾਂਦਾ ਹੈ। ਕਬੀਲੇ ਦੇ ਲੋਕ ਲੜਕੀ ਨੂੰ ਦਾਨ ਵਜੋਂ ਕੁਝ ਨਾ ਕੁਝ ਦੇਣਾ ਆਪਣਾ ਪਿਤਾ ਪੁਰਖੀ ਧਰਮ ਸਮਝਦੇ ਹਨ ।
14 ਪਿੱਤਰਾਂ ਨੂੰ ਪਾਣੀ ਦੇਣ ਦੀ ਰਸਮ:- ਲੜਕੀ ਨੂੰ ਇਕ ‘ਹਰੀ ਭਰੀ ਬੇਰੀ' ਕੋਲ ਲਿਜਾਇਆ ਜਾਂਦਾ ਹੈ । ਇਹ ਬੇਰੀ ਜ਼ਿਆਦਾਤਰ ਪਿੰਡ ਦੇ ਬਾਹਰਵਾਰ ਹੁੰਦੀ ਹੈ। ਇਸ ਰਸਮਾਂ ਵਿਚ ਨਵੀਂ ਵਿਆਹੀ ਲੜਕੀ ਬੇਰੀ ਦੇ ਆਲੇ ਦੁਆਲੇ ਸੱਤ ਗੇੜੇ ਕੱਢ ਕੇ ਕੋਰੇ ਕੁਜੇ ਨਾਲ ਥੋੜ੍ਹਾ-ਥੋੜ੍ਹਾ ਪਾਣੀ ਬੇਰੀ ਨੂੰ ਅਰਪ ਦਿੰਦੀ ਹੈ। ਇਸੇ ਦੌਰਾਨ ਲੜਕਾ ਅਤੇ ਲੜਕੀ ਆਪਣੇ ਪੂਰਵਜਾ ਨੂੰ ਯਾਦ ਕਰਦਿਆਂ ਹੋਇਆਂ ਇਕ ਦੂਜੇ ਦੇ ਗਾਨੇ ਖੋਲ੍ਹ ਕੇ ਬੇਰੀ ਨਾਲ ਬੰਨ੍ਹ ਦਿੰਦੇ ਹਨ। ਇਸ ਤੋਂ ਬਾਅਦ ਦੋਵੇਂ ਪੁਰਖਿਆ ਨੂੰ ਮੱਥੇ ਟੇਕਦੇ ਹੋਏ ਆਪਣੇ ਖੁਸ਼ਹਾਲ ਜੀਵਨ ਦੀ ਕਾਮਨਾ ਕਰਦੇ ਹਨ। ਬੇਰੀ ਬੰਗਾਲਾ ਕਬੀਲੇ ਦਾ ਆਦਿ ਕਾਲੀ ਟੋਟਮ ਹੈ । ਬੰਗਾਲਾ ਲੋਕ ਧੂਫ਼ ਸਾਮੱਗਰੀ ਨੂੰ ਧੁਖਾ ਕੇ ਬੇਰੀ ਨੂੰ ਹਾਜ਼ਰ ਨਾਜ਼ਰ ਦੇਵੀ ਰੂਪ ਸਮਝ ਕੇ ਮੱਥਾ ਟੇਕਦੇ ਹਨ। ਬੇਰੀ ਦੀ ਪੂਜਾ ਤੋਂ ਬਾਅਦ ਵਿਆਹ ਵਾਲੇ ਲੜਕਾ ਲੜਕੀ ਇਕੋ ਥਾਲ ਵਿਚ ਮਿੱਠੇ ਚੌਲਾਂ ਦਾ ਭੋਜਨ ਕਰਦੇ ਹੋਏ ਵਿਆਹੁਤਾ ਜੀਵਨ ਦੀ ਸ਼ੁਰੂਆਤ ਕਰਦੇ ਹਨ। ਇਨ੍ਹਾਂ ਰਸਮਾਂ ਤੋਂ ਇਲਾਵਾ ਬੰਗਾਲਾ ਕਬੀਲੇ ਦੇ ਲੋਕ ਵਿਆਹ ਸਬੰਧੀ ਕੲੀ ਹੋਰ ਵੀ ਨਿੱਕੀਆਂ-ਮੋਟੀਆਂ ਰਸਮਾਂ ਦੀ ਪਾਲਣਾ ਕਰਦੇ ਹਨ। ਇਨ੍ਹਾਂ ਰਸਮਾਂ ਦੀ ਲੰਮੀ ਲੜੀ ਵਿਚੋਂ ਲੰਘਦਿਆਂ ਹੋਇਆਂ ਹੀ ਕਬੀਲਾ ਵਿਆਹ ਸੰਪੰਨ ਹੁੰਦੇ ਹਨ।
- ↑ ਸਭਿਆਚਾਰ ਅਤੇ ਲੋਕ ਜੀਵਨ (ਡਾ.ਮੋਹਨ ਤਿਆਗੀ), ਪੰਜਾਬ ਦੇ ਖਾਨਾਬਦੋਸ਼ ਕਬੀਲੇ. ਬੰਗਾਲਾ ਕਬੀਲਾ. ਨੈਸ਼ਨਲ ਬੁਕ ਟਰੱਸਟ, ਇੰਡੀਆ. ISBN 978-81-237-7098-7.