ਭਰਤ ਪਰਕਾਸ਼
ਦਿੱਖ
ਭਰਤ ਪਰਕਾਸ਼ | |
|---|---|
| ਜਨਮ | 21 ਜਨਵਰੀ 1921 ਖੰਨਾ, ਬਰਤਾਨਵੀ ਪੰਜਾਬ, ਬਰਤਾਨਵੀ ਭਾਰਤ |
| ਮੌਤ | 13 ਜੁਲਾਈ 2016 (ਉਮਰ 95) ਚੰਡੀਗੜ੍ਹ, ਭਾਰਤ |
| ਰਾਸ਼ਟਰੀਅਤਾ | ਭਾਰਤੀ |
| ਲਈ ਪ੍ਰਸਿੱਧ | ਭਾਰਤੀ ਕਮਿਊਨਿਸਟ ਪਾਰਟੀ ਸੰਸਾਰ ਅਮਨ ਲਹਿਰ |
ਭਰਤ ਪਰਕਾਸ਼ (21 ਜਨਵਰੀ 1921 — 13 ਜੁਲਾਈ 2016) ਪੰਜਾਬ ਦਾ ਇੱਕ ਉਘਾ ਕਮਿਊਨਿਸਟ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ ਅਤੇ ਕੇਂਦਰੀ ਕੰਟਰੋਲ ਕਮਿਸ਼ਨ ਦਾ ਮੈਂਬਰ ਵੀ ਰਿਹਾ। ਵਿਸ਼ਵ ਅਮਨ ਅੰਦੋਲਨ ਵਿੱਚ ਆਪਣੀਆਂ ਸਰਗਰਮੀਆਂ ਲਈ ਵੀ ਉਹ ਜਾਣਿਆ ਜਾਂਦਾ ਹੈ। ਉਹ ਖੰਨਾ ਸ਼ਹਿਰ ਤੋਂ ਸੀ ਅਤੇ ਸ਼ਹੀਦ ਭੀਸ਼ਮ ਪਰਕਾਸ਼ ਦਾ ਛੋਟਾ ਅਤੇ ਲੇਖਕ ਚੰਦਰ ਪਰਕਾਸ਼ ਰਾਹੀ ਦਾ ਵੱਡਾ ਭਰਾ ਸੀ।[1]