ਭਾਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੈਲੋਸਟੋਨ ਪਾਰਕ ਵਿੱਚ ਕਾਸਲ ਗੀਜ਼ਰ 'ਚੋਂ ਫੁੱਟ ਕੇ ਨਿੱਕਲਦੀ ਹੋਈ ਭਾਫ਼ ਅਤੇ ਤੱਤਾ ਪਾਣੀ

ਭਾਫ਼ ਜਾਂ ਹਵਾੜ੍ਹ ਪਾਣੀ ਦੇ ਉਸ ਗੈਸੀ ਰੂਪ ਵਾਸਤੇ ਇੱਕ ਤਕਨੀਕੀ ਇਸਤਲਾਹ ਹੈ ਜੋ ਪਾਣੀ ਦੇ ਉੱਬਲਣ ਉੱਤੇ ਬਣਦਾ ਹੈ। ਤਕਨੀਕੀ ਤੌਰ ਉੱਤੇ, ਰਸਾਇਣ ਅਤੇ ਭੌਤਿਕ ਵਿਗਿਆਨ ਦੀ ਦੁਨੀਆ ਵਿੱਚ, ਭਾਫ਼ ਅਡਿੱਠ ਅਤੇ ਨਿਰਾਕਾਰ ਹੁੰਦੀ ਹੈ; ਪਰ ਆਮ ਬੋਲਚਾਲ ਵਿੱਚ ਇਹਨੂੰ ਕਈ ਵਾਰ ਪ੍ਰਤੱਖ ਧੁੰਦ ਜਾਂ ਪਾਣੀ ਦੀਆਂ ਬੂੰਦਾਂ ਦੇ ਕੋਹਰੇ ਲਈ ਵੀ ਵਰਤ ਲਿਆ ਜਾਂਦਾ ਹੈ ਜੋ ਠੰਡੀ ਹਵਾ ਦੀ ਮੌਜੂਦਗੀ ਵਿੱਚ ਵਾਸਪਾਂ ਦੇ ਜੰਮਣ ਉੱਤੇ ਬਣਦੇ ਹਨ।